Share on Facebook

Main News Page

ਕੀ ਤਖ਼ਤ ਪਟਨਾ ਗੁਰੂ ਦਾ ਹੈ ਜਾਂ ਭਗੌਤੀ ਦੇਵੀ ਦਾ ?
-: ਅਤਿੰਦਰਪਾਲ ਸਿੰਘ

ਜਿਵੇਂ ਕੀ ਬੰਤਾ ਜੀ ਨੇ ਪਿਛਲੀ ਕਥਾ ਵਿੱਚ ਦਸਮ ਰਚਨਾ ਦੀ ਪ੍ਰਮਾਣਿਕਤਾ ਦੇ ਕੇ ਕਿਹਾ ਕੀ ਚੰਡੀ ਦੇਵੀ ਆਪ ਪਰਮਾਤਮਾ ਦਾ ਅਵਤਾਰ ਹੈ ਤੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ੳਸ ਦੀ ਉਸਤਤ ਕੀਤੀ ਹੈ। ਤੇ ਨਵਰਾਤਰੇ ਵੀ ਸ਼ੁਰੂ ਹੋ ਚੁੱਕੇ ਹਨ, ਜਿਸ ਕਰਕੇ "ਚੰਡੀ ਦੀ ਵਾਰ" ਦਾ ਪਾਠ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਆਰੰਭ ਹੋ ਚੁੱਕਾ ਹੈ ਤੇ ਸੰਗਤਾਂ ਲਾਹਾ ਲੈਣ ਲਈ ਪਹੁੰਚ ਰਹੀਆਂ ਹਨ।

ਸੋ ਮੈਂ ਤਾਂ ਬੱਸ ਇਨ੍ਹਾਂ ਹੀ ਕਹਿਣਾ ਸੀ ਕੀ ਤੁਸੀਂ ਸਾਰੇ ਇਤਿਹਾਸਕਾਰ ਇਹ ਝੂਠ ਕਿਉਂ ਬੋਲਦੇ ਰਹੇ ਕੀ ਇਹ ਤਖਤ ਗੁਰੂ ਦਾ ਹੈ !

ਇਹ ਤਖਤ ਤਾਂ ਮੈਨੂੰ ਚੰਡੀ ਦੇਵੀ ਦਾ ਲਗਦਾ ਹੈ। ਹੈ ਕਿ ਨਹੀਂ ?
ਸੋ ਭਾਈ ਉਹਨਾਂ ਨੂੰ ਨਵਰਾਤਰੇ ਮਨਾਉਣ ਦੳ ਕੋਈ ਦਖਲ ਨਾ ਦਵੇ ! ਹਰ ਰੋਜ਼ ਮਹਾਕਾਲ ਦੀ ਚੌਪਈ ਤਾਂ ਪੜ੍ਹਦੇ ਹੀ ਹੋ, ਇਹਨਾਂ ਪੰਜ ਸੱਤ ਦਿਨਾਂ ਵਿੱਚ ਸ਼ਰਧਾ ਥੋੜ੍ਹੀ ਜਿਆਦਾ ਹੋ ਜਾਂਦੀ ਹੈ, ਸੋ ਚੰਡੀ ਦੇ ਪਾਠ ਨੂੰ ਮਨ ਲਾ ਕੇ ਕਰੋ ਅਤੇ ਆਪਣਾ ਜਨਮ ਸਫਲਾ ਕਰੋ।

ਪਉੜੀ ਨੰ ੫੫ ਨੂੰ ਉਚੇਚੇ ਤੌਰ 'ਤੇ ਗਾਇਨ ਕੀਤਾ ਜਾਵੇ :

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ
ਫੇਰ ਨਾਂ ਜੁਨੀ ਆਇਆ ਜਿਨ ਇਹ ਗਾਇਆ


ਹਾਂ ਜੇ ਹੋ ਸਕੇ ਤਾਂ ਪਰਚਾਰਕਾਂ ਨੂੰ ਕਹਿਣਾ ਭਾਈ ਹਿੰਦੀ ਵਾਲੀ ਭਗਵਤੀ ਅਤੇ ਪੰਜਾਬੀ ਦੀ ਭਗੌਤੀ ਦਾ ਕੋਈ ਫਰਕ ਹੋਵੇ ਤਾਂ ਦਸ ਦੇਣਗੇ।

ਛੋਟਾ ਜਿਹਾ ਧੰਨਵਾਦ ਇਹਨਾਂ ਅਖਬਾਰ ਵਾਲਿਆਂ ਦਾ ਵੀ ਕਰਨਾ ਜਿਨ੍ਹਾਂ ੨੨ ਸਤੰਬਰ ੨੦੧੭ ਨੂੰ ਇਹ ਖਬਰ ਛਾਪ ਕੇ ਭਾਰਤ ਦੇ ਹਰ ਨਾਗਰਿਕ ਨੂੰ ਇਹ ਦਸਿਆ ਕਿ ਸਿੱਖ ਅਤੇ ਉਹਨਾਂ ਦੇ ਗੁਰੂ ਜੀ ਦਾ ਵੀ ਚੰਡੀ ਦੇਵੀ ਵਿੱਚ ਅਥਾਹ ਪ੍ਰੇਮ ਪਿਆਰ ਹੈ ਅਤੇ ਅਸੀਂ ਉਹਨਾਂ ਤੋਂ ਵਿਲੱਖਣ ਵੀ ਨਹੀਂ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top