ਨਿਊਜੀਲੈਂਡ ਵਾਲੇ ਹਰਨੇਕ ਸਿੰਘ ਅਤੇ ਨਾਲ ਬੈਠੇ ਸਾਥੀਆਂ ਦੇ
mindset ਵਿਚੋਂ ਗੁਰੂ ਸਾਹਿਬਾਨ ਦੇ ਪ੍ਰਤੀ ਜੋ ਕੁਝ ਅੰਦਰ ਸੀ, ਆਖੀਰ ਸੱਚ ਸਾਹਮਣੇ ਆ
ਗਿਆ ਹੈ। ਗੁਰੂ ਦਾ ਕੋਈ ਭੀ ਸਿੱਖ ਇਹ ਸੁਣ ਕੇ ਚੁੱਪ ਨਹੀਂ ਬੈਠ ਨਹੀਂ ਸਕਦਾ।
ਅੱਜ ਜੋ ਇਸ
ਹੰਕਾਰੇ ਹੋਏ ਮਨੁੱਖ ਨੂੰ ਫਿਟਕਾਰਾਂ ਪੈ ਰਹੀਆਂ ਹਨ ਇਹ ਕੋਈ ਨਵੀਂ ਗੱਲ ਨਹੀਂ, ਸਗੋਂ ਇਹ
ਸਿਧਾਂਤ ਹੈ ਜੋ ਭੀ ਅਨਿੰਦ ਗੁਰੂ ਜਾਂ ਪੂਰੇ ਗੁਰੂ ਦੀ ਨਿੰਦਾ ਕਰੇਗਾ, ਉਹ ਫਿਟਕਾਰਾਂ ਦਾ
ਹੱਕਦਾਰ ਹੋਵੇਗਾ।
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ ਗਉੜੀ ਕੀ
ਵਾਰ ਮਹਲਾ 4, ਪੰਨਾਂ 302
ਇਸੇ ਤਰਾਂ ਹੀ ਹੋਰ ਭੀ ਬਹੁਤ ਸਾਰੇ ਵੀਰਾਂ ਨੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਇਸ ਨੂੰ
ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਕਿਥੇ ਇੱਕ ਬੀਨ ਦਾ ਦਿਲ ਮੋਹਣ ਵਾਲਾ ਸਾਜ, ਤੇ
ਕਿਥੇ ਝੋਟਾ! ਇਸ ਦੀ ਹਾਲਤ ਹੁਣ ਸਗੋਂ ਇੱਕ ਝੂਠ ਨੂੰ ਛੁਪਾਉਣ ਲਈ ਉਸੇ ਹੀ ਸੰਧਰਭ ਵਿੱਚ
ਹੋਰ ਸੈਂਕੜੇ ਝੂਠਾ ਦੀ ਲੜੀ ਬੰਨਣ ਵਾਲੀ ਮਹਿਸੂਸ ਹੋ ਰਹੀ ਹੈ।
ਮੇਰੀ ਸਾਰੇ ਹੀ ਸੂਝਵਾਨ ਵਿਦਵਾਨ ਵੀਰਾ ਅੱਗੇ ਬੇਨਤੀ ਹੈ ਤੁਸੀ ਤਾਂ ਹਰਨੇਕ ਸਿੰਘ ਨੂੰ
ਸਮਝਾਉਣਾ ਚਾਹੁੰਦੇ ਹੋ ਕਿ ਗੁਰੂ ਅਭੁੱਲ ਹੈ, ਗੁਰੂ ਦਾ ਟੀਚਾ ਸਪੱਸਟ ਸੀ, ਗੁਰੂ ਪਰਮੇਸ਼ਰ
ਦਾ ਹੀ ਰੂਪ ਹੈ,
ਪਰ ਇਹ ਭੱਦਰ ਪੁਰਸ਼ ਦੀ ਬੋਲੀ ਵਿੱਚੋ ਤਾਂ ਇਸ ਝਲਕ ਰਿਹਾ ਹੈ ਕਿ ਇਹ ਗੁਰੂ
ਦਾ ਭੀ ਗੁਰੂ ਹੋਵੇ।
ਐਸੇ ਮਨੁੱਖ ਨੂੰ ਕਿਸੇ ਵੀ ਤਰਾਂ ਦੀ ਦਲੀਲ ਦੇਣਾ ਜਾਂ ਗੁਰਬਾਣੀ ਦੇ ਸ਼ਬਦ ਦੁਆਰਾਂ
ਸਮਝਾਉਣਾ ਕੰਧ ਵਿੱਚ ਟੱਕਰ ਮਾਰਨ ਵਾਲੀ ਗੱਲ ਹੈ। ਸੋ ਇਸ ਲਈ ਐਸੀਆਂ ਭਟਕੀਆਂ ਰੂਹਾਂ ਲਈ
ਉਤੇ ਦਿੱਤੇ ਗੁਰੂ ਰਾਮਦਾਸ ਜੀ ਦੇ ਮਹਾਵਾਕ ਅਨੁਸਾਰ ਫਿਟਕਾਰਾਂ ਹੀ ਹੱਲ ਹਨ:
ਆਪਣੇ ਦਾਸ ਕਉ ਕੰਠਿ ਲਗਾਵੈ॥ ਨਿੰਦਕ ਕਉ ਅਗਨਿ ਮਹਿ ਪਾਵੈ॥