ਜਿੱਥੇ ਹਰ ਕੌਮ ਵਿੱਚ ਸ਼ੇਰੇ-ਏ-ਕੌਮ,
ਫ਼ਖ਼ਰ-ਏ-ਕੌਮ, ਬਾਬਾ-ਏ-ਕੌਮ,
ਮਾਣ-ਏ-ਕੌਮ ਅਤਿਆਦਿਕ ਖੂਬੀਆਂ ਵਾਲੀਆਂ ਸਖਸ਼ੀਅਤਾਂ
ਪਾਈਆਂ ਜਾਂਦੀਆਂ ਹਨ, ਉੱਥੇ ਇਸਦੇ ਬਿਲਕੁੱਲ ਉੱਲਟ ਕੁੱਝ ਐਸੀਆਂ ਜਿਨਸਾਂ ਭੀ ਹਰ ਕੌਮ
ਵਿੱਚ ਪਾਈਆਂ ਜਾਂਦੀਆਂ ਹਨ, ਜੋ ਕਿ ਸੁਭਾਅ ਕਰਕੇ ਉੱਤੇ ਬਿਆਨ ਕੀਤੀਆਂ ਹੋਈਆਂ ਖੂਬੀਆਂ
ਨੂੰ ਜਬਰ ਜਿਨਾਹੀਂ ਅੱਖ ਨਾਲ ਵੇਖਦੀਆਂ ਹੋਈਆਂ "ਚਵਲ਼-ਏ-ਕੌਮ"
ਹੋਣ ਵਿੱਚ ਮਾਣ ਜਾਂ ਅਪਮਾਨ ਹਾਸਿਲ ਕਰਦੀਆਂ ਹਨ।
ਚਵਲ਼-ਏ-ਕੌਮ ਦੇ ਇਸ ਅਪਮਾਨ
ਨੂੰ ਹਾਸਿਲ ਕਰ ਚੁੱਕੀ ਇਹ ਜਿਨਸ, ਨਿਊਜੀਲੈਂਡ ਦੀਆਂ ਖੂਬਸੂਰਤ ਵਾਦੀਆਂ ਵਿੱਚ ਰਹਿੰਦੀ ਹੋਈ
ਭੀ ਸੜਿਆਂਦ ਖਿਲਾਰਦੀ ਹੋਈ ਆਪਣੇ 2012 ਵਿੱਚ ਭਾਈ
ਧੂੰਦੇ ਸੰਬੰਧੀ ਲਏ ਗਏ ਫੈਸਲੇ ਦੇ ਸਵਾਲੀਆ ਚਿੰਨ੍ਹ ਤੋਂ ਮੁਕਤੀ ਪ੍ਰਾਪਤ ਕਰਨ ਲਈ, ਗੁਰੂ
ਦੁਆਰਾ ਕੀਤੇ ਗਏ ਫੈਸਲਿਆਂ 'ਤੇ ਹੀ ਦੂਰਦਰਸ਼ਤਾ ਦੀ ਕਮੀ ਹੋਣ ਦਾ ਸਵਾਲੀਆ ਚਿੰਨ੍ਹ ਲਾ ਰਹੀ
ਹੈ।
ਪਰ ਨਾਲ ਹੀ ਕੁੱਝ ਕੁ ਐਸੇ ਹੋਰ ਬਿਮਾਰਾਂ
ਤੋਂ ਭੀ ਸਦਕੇ ਜਾਣ ਨੂੰ ਜੀਅ ਕਰਦਾ ਹੈ, ਜੋ ਇਹ ਕਹਿ ਰਹੇ ਹਨ ਕਿ
ਭਾਈ ਇਹ "ਅੱਪਗ੍ਰੇਡ" ਗੱਲਾਂ ਆਮ ਆਦਮੀ ਦੀ ਸਮਝ ਵਿੱਚ ਨਹੀਂ ਆ
ਸਕਦੀਆਂ। ਇਸ ਲਈ ਮੈਂ ਇੱਕ ਗੱਲ ਸਪਸੱਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ
ਆਮ ਆਦਮੀ ਹਾਂ, ਇੱਕ ਐਸਾ ਹੀ ਆਮ ਆਦਮੀ ਜਿਸਦਾ ਆਧਾਰ ਹੀ ਇੱਕ ਦਮੀ ਵਾਲਾ ਹੋਵੇ (ਹਮ
ਆਦਮੀ ਹਾਂ ਇਕ ਦਮੀ), ਇੱਕ ਗੁਰੂ ਦਾ ਆਮ ਜਿਹਾ ਸਿੱਖੜਾ।
ਮੇਰੀ ਸਾਰੇ ਉਹਨਾਂ ਖਾਸ ਆਦਮੀਆਂ ਨੂੰ ਜੋ ਕਿ ਗੁਰੂ
ਦੇ ਭੀ ਗੁਰੂ ਬਣ ਚੁੱਕੇ ਹਨ, ਜੋ ਗੁਰੂ ਨੂੰ ਗੁਰਬਾਣੀ ਨਾਲੋਂ ਵੱਖਰਾ ਸਮਝਦੇ ਹੋਏ, ਗੁਰੂ
ਨੂੰ ਭੁੱਲੜ ਸਮਝਦੇ ਹਨ, ਗੁਰੂ ਨੂੰ ਅਸਪਸੱਟਤਾ ਦੇ ਆਧਾਰ 'ਤੇ ਫੈਸਲੇ ਲੈਣ ਵਾਲਾ ਇੱਕ
ਸਧਾਰਨ ਜਿਹਾ ਵਿਅਕਤੀ ਸਮਝਦੇ ਹੋਣ, ਉਹਨਾਂ ਨੂੰ ਜ਼ਰੂਰੀ ਬੇਨਤੀ ਹੈ ਕਿ
ਉਹ ਇਸ ਆਮ ਆਦਮੀ ਦੀ ਫੇਸਬੁੱਕ ਦੀ ਦੋਸਤ ਸੂਚੀ ਵਿੱਚੋਂ ਆਪ ਹੀ
ਸਤਿਕਾਰ ਸਾਹਿਤ ਬਾਹਰ ਚਲੇ ਜਾਣ।
ਇਹ ਬੇਨਤੀ ਮੈਂ ਪੂਰੀ ਹੋਸ਼ੋ ਹਵਾਸ ਵਿੱਚ ਕਰ ਰਿਹਾਂ ਹਾਂ, ਇਸਨੂੰ ਕੋਈ ਭੀ ਖਾਸ ਆਦਮੀ ਇਸ
ਤਰ੍ਹਾਂ ਨਾ ਲਵੇ ਕਿ ਮੈਨੂੰ ਇੰਝ ਲੱਗਾ, ਅਸੀਂ ਇੰਝ ਸੋਚਦੇ ਸੀ, ਹੋ ਸਕਦਾ ਸੀ ਇੰਝ ਹੁੰਦਾ
ਅਤਿਆਦਿ।