Share on Facebook

Main News Page

ਬਾਬਾ ਦੀਪ ਸਿੰਘ ਬਨਾਮ ਸੇਂਟ ਡੇਨਿਸ
-:
ਸੰਪਾਦਕ ਖ਼ਾਲਸਾ ਨਿਊਜ਼

ਅੱਜ ਧੂਤਿਆਂ ਦੇ ਸਿਰਮੌਰ, ਗੁਰਮਤਿ ਸਮਾਗਮਾਂ ਵਿੱਚ ਲੜਾਈਆਂ ਕਰਵਾਉਣ ਵਾਲਾ ਟਕਸਾਲੀ ਧੂਤਾ ਕਾਲੂ ਕਾਲੇਫੁਰਨੇ ਵਾਲੇ ਨੇ ਇੱਕ ਪੋਸਟ ਪਾਈ ਹੈ ਜੋ ਇਸ ਤਰ੍ਹਾਂ ਹੈ:

ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਬਾਰੇ ਸੰਕੇ ਕਰਨ ਵਾਲੇ ਤਰਕਵਾਦੀ ਪ੍ਰਚਾਰਕਾਂ ਨੂੰ ਸ਼ਾਇਦ ਇਹ ਵੀ ਝੂਠ ਲੱਗੇ ।

ਪਰ , ਇਸਾਈ ਪ੍ਰੰਪਰਾ ਅਨੁਸਾਰ ਇਟਲੀ ਵਿੱਚ ਜਨਮੇ ਸੇਂਟ ਡੈਨਿਸ (ਜਿਸ ਨੂੰ ਡਾਇਨੀਸੀਅਸ, ਡੇਨਿਸ ਜਾਂ ਡੈਨੀਜ਼ ਵੀ ਕਿਹਾ ਜਾਂਦਾ ਹੈ) ਇੱਕ ਇਸਾਈ ਸ਼ਹੀਦ ਅਤੇ ਸੰਤ ਹੈ. ਤੀਜੀ ਸਦੀ ਵਿਚ ਉਹ ਪੈਰਿਸ ਦਾ ਬਿਸ਼ਪ ਸੀ।  ਉਸ ਨੂੰ ਈਸਵੀ 250 ਦੇ ਥੋੜ੍ਹੀ ਦੇਰ ਬਾਅਦ ਆਪਣੇ ਸਾਥੀ ਰਸਟੀਕਸ ਅਤੇ ਐਲਥੀਰੀਅਸ ਦੇ ਨਾਲ ਈਸਾਈਆਂ ਦੇ ਡੀਸੀਸੀਅਨ ਅਤਿਆਚਾਰ ਦੇ ਸੰਬੰਧ ਵਿਚ ਸ਼ਹੀਦ ਕੀਤਾ ਗਿਆ ਸੀ. ਕਿਹਾ ਜਾਂਦਾ ਹੈ ਕਿ ਉਸਦਾ ਸਿਰ ਕੱਟੇ ਜਾਣ ਤੋਂ ਬਾਅਦ, ਡੈਨੀਸ ਨੇ ਆਪਣਾ ਸੀਸ ਚੁੱਕਿਆ ਅਤੇ ਦਸ ਕਿਲੋਮੀਟਰ (ਛੇ ਮੀਲ) ਚੱਲਿਆ , ਪੈਰਿਸ ਦੇ ਰੱਖਿਅਕ ਵਜੋਂ ਉਸਨੂੰ ਰੋਮਨ ਕੈਥੋਲਿਕ ਚਰਚ ਵਿੱਚ ਪੂਜਿਆ ਜਾਂਦਾ ਹੈ।

ਆਪਣਾ ਸਿਰ ਚੁੱਕ ਕੇ ਚੱਲਣ ਵਾਲਿਆਂ ਨੂੰ ਅੰਗਰੇਜ਼ੀ ਵਿੱਚ ਸੈਫਾਲੋਫੋਰ
(cephalophor) ਕਹਿੰਦੇ ਹਨ । ਜਿੰਨਾ ਬਾਰੇ ਵੀਕੀਪੀਡੀਆ 'ਤੇ ਪੜ੍ਹਿਆ ਜਾ ਸਕਦਾ ਹੈ , ਸੈਂਟ ਡੈਨੀਸ ਬਾਰੇ ਵੀ ਵੀਕੀਪੀਡੀਆ ਤੇ ਪੜ੍ਹੋ ਜਿਸਦਾ ਲਿੰਕ ਨਾਲ ਨੱਥੀ ਕਰ ਰਿਹਾ ਹਾਂ।

Source: https://en.m.wikipedia.org/wiki/Denis

================

ਜਿਹੜਾ ਕਾਲ਼ੂ ਹੁਣ ਤੱਕ ਈਸਾਈ ਮੱਤ ਦੀ ਬੀਬੀ ਵੱਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਣ 'ਤੇ ਈਸਾਈਆਂ ਦੀ ਬਾਈਬਲ ਦੇ ਹਵਾਲੇ ਦੇ ਕੇ ਉਸ ਬੀਬੀ ਅਤੇ ਹੋਰਾਂ ਨੂੰ ਲਲਕਾਰ ਰਿਹਾ ਸੀ, ਹੁਣ ਉਹੀ ਕਾਲ਼ੂ ਈਸਾਈ ਮੱਤ ਦੇ ਸੇਂਟ ਡੈਨਿਸ ਦੀ ਗੱਪ ਕਹਾਣੀ ਨੂੰ ਸਹੀ ਮੰਨ ਰਿਹਾ ਹੈ ਤੇ ਬਾਬਾ ਦੀਪ ਸਿੰਘ ਨਾਲ ਜੋੜੀ ਜਾਂਦੀ ਸਾਖੀ ਨਾਲ ਨੱਥੀ ਕਰ ਰਿਹਾ ਹੈ।

ਰਾਖੀ ਸਾਵੰਤ ਉਰਫ ਨੇਕੀ ਤੇ ਕਾਲ਼ੂ ਉਰਫ ਗੁਰਪ੍ਰੀਤ ਕੈਲੀਫੋਰਨੀਆ ਵਾਲਾ... ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਹ ਦੋਵੇਂ ਗੱਲ ਕਰਣ ਲੱਗਿਆਂ ਆਪਣੇ ਆਪ ਨੂੰ ਦੁਨਿਆ ਦਾ ਮਾਹਨਤਮ ਵਿਚਾਰਕ ਸਮਝਦੇ ਹਨ, ਪਰ ਹੈਨ ਉਸਦੇ ਉਲਟ... ਪਰ ਆਪਸ ਵਿੱਚ ਇਨ੍ਹਾਂ ਦਾ "ਇੱਟ ਕੁੱਤੇ ਵਾਲਾ ਵੈਰ" ਹੈ (ਇਹ ਇੱਕ ਮੁਹਾਵਰਾ ਹੈ), ਇਨ੍ਹਾਂ ਵਿੱਚੋਂ ਕੁੱਤਾ ਕੌਣ ਤੇ ਇੱਟ ਕੌਣ, ਇਸਦਾ ਫੈਸਲਾ ਪਾਠਕ ਕਰ ਸਕਦੇ ਹਨ... ਖੈਰ !!!

ਜੇ ਬਾਬਾ ਦੀਪ ਸਿੰਘ ਦੀ ਸਾਖੀ ਵਿੱਚੋਂ ਉਨ੍ਹਾਂ ਦੀ ਧੌਣ ਵੱਖ ਨਾ ਹੋਵੇ, ਤੇ ਉਨ੍ਹਾਂ ਦੇ ਹੱਥ ਵਿੱਚ ਨਾ ਹੋਵੇ, ਤਾਂ ਕੀ ਉਹ ਸ਼ਹੀਦ ਨਹੀਂ ਮੰਨੇ ਜਾਣਗੇ? ਉਂਝ ਗਲ ਥੌੜਾ ਭਾਰੀ ਹੈ... :) ... ਬਾਬਾ ਦੀਪ ਸਿੰਘ ਦੀ ਸ਼ਹੀਦੀ ਬੇਮਿਸਾਲ ਹੈ, ਉਸ 'ਤੇ ਕੋਈ ਕਿੰਤੂ ਨਹੀਂ, ਉਹ ਸ਼ਹੀਦ ਹੋਏ, ਪਰ ਜਿਸ ਤਰ੍ਹਾਂ ਸਾਖੀਕਾਰ ਲਿਖਦਾ ਹੈ, ਉਸ ਤਰ੍ਹਾਂ ਨਹੀਂ। ਸਿਰ ਦਾ ਧੱੜ ਨਾਲੋਂ ਵੱਖ ਹੋਣਾ... ਯਕਦੰਮ ਮੌਤ ਹੈ।

ਹਾਂ ਇਹ ਮੁਮਕਿਨ ਹੈ ਕਿ ਗਲੇ ਦਾ ਕੁੱਝ ਭਾਗ ਜਾਂ ਬਹੁਤਾਤ ਭਾਗ ਵੱਢਿਆ ਗਿਆ ਹੋਵੇ, ਤੇ ਆਪਣੇ ਇੱਕ ਹੱਥ ਨਾਲ ਉਸਨੂੰ ਸਹਾਰਾ ਦਿੱਤਾ ਗਿਆ ਹੋਵੇ, ਤੇ ਦੂਸਰੇ ਨਾਲ ਕੁੱਝ ਚਿਰ ਖੰਡਾ ਚਲਦਾ ਰਿਹਾ ਹੋਵੇ। ਪਰ, ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਹਾਲੇ ਪਿਸ਼ਲੇ ਦਿਨੀਂ ਕਿਹਾ ਹੈ ਕਿ ਬਹੁਤਾਤ ਲੋਕ ਹਾਲੇ ਵੀ "ਮੈਜਿਕ" ਵਿੱਚ ਜੀ ਰਹੇ ਹਨ, ਪਰ ਅੱਜ ਦਾ ਜ਼ਮਾਨਾ "ਲੌਜਿਕ" ਦਾ ਹੈ, ਤੇ ਇਹ ਗੱਲ ਲ਼ੌਜਿਕ ਤੇ ਸਾਇੰਸ ਦੇ ਆਧਾਰ 'ਤੇ ਨਾਮੁਮਕਿਨ ਹੈ।

ਕਈਆਂ ਲੋਕਾਂ ਨੇ ਇੱਕ ਕੁੱਕੜ ਦੀ ਉਦਾਹਰਣ ਪੇਸ਼ ਕਰ ਦੇਣੀ ਹੈ, ਜਿਸਦਾ ਨਾਮ "ਮਾਈਕ, ਦ ਹੈਡਲੈਸ ਚਿਕਨ Mike, the Headless Chicken" ਵਜੋਂ ਮਸ਼ਹੂਰ ਹੈ। ਪਰ ਧਿਆਨ ਨਾਲ ਪੜਨ ਨਾਲ ਪਤਾ ਚਲਦਾ ਹੈ ਕਿ ਉਸਦੀ ਜਗਲਰ ਵੇਨ ਨਹੀਂ ਕੱਟੀ ਗਈ ਸੀ, ਤੇ ਉਸਦਾ ਲੋਅਰ ਬ੍ਰੇਨ ਸਟੈਮ ਵੀ ਨਹੀਂ ਕੱਟਿਆ ਗਿਆ ਸੀ, ਜਿਸ ਕਰਕੇ ਉਹ ਕੁੱਝ ਮਹੀਨੇ ਜ਼ਿੰਦਾ ਰਿਹਾ...
Breathing wasn't a problem as his trachea was intact (if shortened). It is believed that a sufficient part of his lower brain stem remained intact, allowing basic motions and some instinctual behavior. ਪਰ ਇਹ ਦੀ ਪੁਸ਼ਟੀ ਕੋਈ 100% ਨਹੀਂ  ਕਰਦਾ।


ਹੁਣ ਬਹੁਤਾਤ ਸ਼ਰਧਾਉੱਲੂਆਂ ਨੇ ਇਸ ਪੋਸਟ 'ਤੇ ਨੇਕੀ ਦੀ ਭਾਸ਼ਾ ਦਾ ਇਸਤੇਮਾਲ ਕਰਨਾ ਹੈ, ਜਿਸਦੀ ਖ਼ਾਲਸਾ ਨਿਊਜ਼ ਨੂੰ ਕੋਈ ਪਰਵਾਹ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top