Share on Facebook

Main News Page

ਵੀਰੋ ਦੋ ਬੇੜੀਆਂ 'ਚ ਲੱਤ ਨਾ ਰੱਖੋ !
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ

ਨਾ ਚਾਹੁੰਦਿਆਂ ਹੋਇਆਂ ਭੀ ਕਈ ਵਾਰ ਕੁੱਝ ਲਿੱਖਣ ਲਈ ਮਜਬੂਰ ਹੋ ਜਾਂਦਾ ਹਾਂ। ਇੱਕ ਵੀਰ ਵੱਲੋਂ ਲਿਖੀ ਪੋਸਟ ਵਿੱਚ ਉਹ ਵੀਰ ਇਹ ਭੀ ਮੰਨਦਾ ਹੈ ਕਿ ਏਕਤਾ ਤਾਂ ਹੀ ਸੰਭਵ ਹੈ ਜੇ ਆਪਣੀ ਆਪਣੀ ਹਉਮੈ ਦਾ ਤਿਆਗ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਸਰਬ ਉੱਚ ਮੰਨਣ ਲਈ ਤਿਆਰ ਹੋ। ਪਤਾ ਨਹੀਂ ਫਿਰ ਕਿਉਂ ਭੁੱਲ ਜਾਂਦਾ ਹੈ ਤੇ ਲਿਖਦਾ ਹੈ ਸਿੱਖ ਰਹਿਤ ਮਰਿਯਾਦਾ ਜੇਹੜੀ ਹੋਰਨਾਂ ਡੇਰਿਆਂ ਅਤੇ ਜਥੇਬੰਦੀਆਂ ਦੀ ਮਰਿਯਾਦਾ ਨਾਲੋਂ ਘੱਟ ਨੁਕਸਾਨਦੇਹ ਕਹੀ ਜਾ ਸਕਦੀ ਹੈ।

ਅੱਗੇ ਲਿਖਦਾ ਹੈ ਜਿਹੜੇ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰਕੇ ਆਪਣੀ ਵੱਖਰੀ ਮਰਿਯਾਦਾ ਬਣਾ ਬੈਠੇ ਹਨ। ਫਿਰ ਵੀਰ ਅੱਗੇ ਇਹ ਭੀ ਮੰਨਦਾ ਹੈ ਕਿ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰਣ ਵਾਲੇ ਗੁਰੂ ਗ੍ਰੰਥ ਸਾਹਿਬ 'ਤੇ ਆਧਾਰਿਤ ਆਪਣੇ ਹਿਸਾਬ ਨਾਲ ਤਬਦੀਲੀ ਕਰਨੀ ਚਾਹੁੰਦੇ ਹਨ।

ਭਲੇ ਵੀਰਾ ਜਿਹੜੀ ਗੁਰੂ ਗ੍ਰੰਥ ਸਾਹਿਬ 'ਤੇ ਆਧਾਰਿਤ ਤਬਦੀਲੀ ਹੈ ਉਹ ਆਪਣੀ ਮਰਜ਼ੀ ਕਿਵੇਂ ਹਈ? ਅਸੀਂ ਤਾਂ ਕਹਿੰਦੇ ਹਾਂ ਜਿਹੜੀ ਸਾਡੀ ਮਰਜ਼ੀ ਸਾਬਿਤ ਕਰੋ ਉਹ ਸਭ ਛੱਡ ਦਿਓ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪ੍ਰਵਾਣ ਕਰੋ।

ਵੀਰੋ ਦੋ ਬੇੜੀਆਂ 'ਤੇ ਲੱਤ ਨਾ ਰੱਖੋ, ਤੁਸੀਂ ਅੱਗੇ ਲਿਖਦੇ ਹੋ ਕਿ ਸਿੱਖ ਰਹਿਤ ਮਰਿਯਾਦਾ, ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮੁੱਖ ਮੰਨਕੇ ਪੰਥਕ ਏਕਤਾ ਦਾ ਆਧਾਰ ਤਿਆਰ ਕਰੋ। ਵੀਰ ਜੀ ਕੀ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਵਿਸ਼ਵਾਸ ਨਹੀਂ, ਜਿਸ ਵਿੱਚ ਕੋਈ ਭੀ ਕਮੀ ਨਹੀਂ, ਤੁਹਾਡੇ ਲਿਖੇ ਮੁਤਾਬਿਕ ਰਹਿਤ ਮਰਿਯਾਦਾ ਘੱਟ ਨੁਕਸਾਨਦੇਹ ਹੈ, ਪਰ ਨੁਕਸਾਨਦੇਹ ਹੈ ਦੂਜੇ ਪਾਸੇ "ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥" ?

ਵੀਰ ਜੀ ਆਪਣੀ ਲਿਖ਼ਤ ਨੂੰ ਮੁੜ ਵੀਚਾਰਓ ਇਉਂ ਕਿਤੇ ਗੁਰੂ ਦੀ ਅਗਵਾਈ ਨੂੰ ਅਧੂਰਾ ਆਖ ਕੇ ਗੁਰੂ ਦੀ ਬੇਅਦਬੀ ਤਾਂ ਨਹੀਂ ਹੋ ਰਹੀ? ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਕੌਮ ਨੂੰ ਇੱਕ ਕਰੋ। ਜਿਹੜਾ ਗੁਰੂ ਨਾਲੋ ਵੱਧ ਕਿਸੇ ਹੋਰ ਰਹਿਤ ਮਰਿਯਾਦਾ ਨੂੰ ਮੰਨਦਾ ਹੈ ਕੀ ਉਹ ਸਿੱਖ ਹੋ ਸਕਦਾ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top