Share on Facebook

Main News Page

ਆਮਤੌਰ 'ਤੇ ਕਿਹਾ ਜਾਂਦਾ ਹੈ ਕਿ ਜੇ ਦਸਮ ਗ੍ਰੰਥ ਨਾ ਰਿਹਾ, ਤਾਂ ਸਾਡਾ ਇਤਿਹਾਸ ਤਬਾਹ ਹੋ ਜਾਵੇਗਾ
-: ਆਜ਼ਾਦ ਸਿੰਘ ਕੈਨੇਡਾ

ਆਹ ਕੁਝ ਤੱਥ ਰੱਖੇ ਹਨ, ਅਗਰ ਤੁਹਾਡੇ ਮੁਤਾਬਿਕ ਕਿਤੇ ਗਲਤ ਬਿਆਨੀ ਹੈ ਤਾਂ ਦੱਸਿਓ !!!

ਪੂਰੇ ਅਖੌਤੀ ਦਸਮ ਗਰੰਥ (ਅਸਲ ਨਾਂ ਬਚਿੱਤਰ ਨਾਟਕ) ਅੰਦਰ...

- ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਦਾ ਵੀ ਕੋਈ ਜ਼ਿਕਰ ਨਹੀਂ...
- ਭਾਈ ਮਰਦਾਨਾ ਜੀ ਦਾ ਕੋਈ ਜ਼ਿਕਰ ਨਹੀਂ,
- ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ,
- ਭਾਈ ਗੁਰਦਾਸ ਜੀ ਦਾ ਕੋਈ ਜ਼ਿਕਰ ਨਹੀਂ,
- ਪਿਰਥੀ ਚੰਦ ਦਾ ਕੋਈ ਜ਼ਿਕਰ ਨਹੀਂ,
- ਰਾਮਰਾਇ ਅਤੇ ਧੀਰਮੱਲ ਦਾ ਕੋਈ ਜ਼ਿਕਰ ਨਹੀਂ,
- ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ,
- ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ,
- ਗੰਗੂ ਅਤੇ ਚੰਦੂ ਬ੍ਰਾਹਮਣ ਦੀਆਂ ਗਦਾਰੀਆਂ ਦਾ ਕੋਈ ਜ਼ਿਕਰ ਨਹੀਂ,

ਹੋਰ ਤਾਂ ਹੋਰ...

- "ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ" ਜੀ ਵੱਲੋਂ ਸਿੱਖਾਂ ਨੂੰ ਦਿੱਤੀ ਪਾਹੁਲ ਦਾ ਕੋਈ ਜ਼ਿਕਰ ਨਹੀਂ,
- ਇਹ ਵੀ ਕੋਈ ਜ਼ਿਕਰ ਨਹੀਂ ਕਿ ਨਿੱਤਨੇਮ ਦੀਆਂ ਕਿਹੜੀਆਂ-ਕਿਹੜੀਆਂ ਬਾਣੀਆਂ ਹਨ,
- ਪੰਜ ਕਕਾਰਾਂ ਦਾ ਕੋਈ ਜ਼ਿਕਰ ਨਹੀਂ,
- ਪੰਜ ਪਿਆਰਿਆਂ ਦਾ ਕੋਈ ਜ਼ਿਕਰ ਨਹੀਂ,
- ਹੋਰ ਤੇ ਹੋਰ "ਸਭਿ ਸਿਖਨੁ ਕੋ ਹੁਕਮੁ ਹੈ ਗੁਰੂ ਮਾਨਿਓਂ ਗਰੰਥ" ਦਾ ਕੋਈ ਜ਼ਿਕਰ ਨਹੀਂ,
- ਅਜਿਹਾ ਮਹੱਤਵਪੂਰਨ ਹੋਰ ਵੀ ਬਹੁਤ ਕੁੱਝ ਹੈ ਜੋ ਇਸ ਅਖੌਤੀ ਦਸਮ ਗਰੰਥ ਵਿੱਚ ਨਹੀਂ ਲਿਖਿਆ ...

ਹੈ ਨਾ ਕਮਾਲ !!!!!

ਜੇ ਇਹ ਅਖੌਤੀ ਦਸਮ ਗਰੰਥ (ਅਸਲ ਨਾਂ ਬਚਿੱਤਰ ਨਾਟਕ) "ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ" ਜੀ ਦਾ ਲਿਖਿਆ ਹੁੰਦਾ, ਤਾਂ ਕੀ ਉਹ ਇਹ ਸਭ ਕੁੱਝ ਲਿਖਣਾ ਭੁੱਲ ਸਕਦੇ ਸਨ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top