Share on Facebook

Main News Page

ਅਖੌਤੀ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲਿਆਂ ਨੂੰ ਕੁੱਝ ਸਵਾਲ
: ਗੁਰਚਰਨ ਸਿੰਘ

- ਕੀ ਇੱਕ ਪ੍ਰਧਾਨ ਮੰਤਰੀ ਦੇ ਬਰਾਬਰ ਤੁਸੀਂ ਕੋਈ ਦੂਸਰਾ ਪ੍ਰਧਾਨ ਮੰਤਰੀ ਬਣਾ ਕੇ ਲੋਕ ਸਭਾ ਵਿੱਚ ਬਿਠਾ ਸਕਦੇ ਹੋ ?
- ਕੀ ਇੱਕ ਦੇਸ਼ ਵਿੱਚ ਤੁਸੀਂ ਦੋ ਸੁਪ੍ਰੀਮ ਕੋਰਟਾਂ ਬਣਾ ਸਕਦੇ ਹੋ ?
- ਕੀ ਇੱਕ ਸੂਬੇ ਦੀ ਵਿਧਾਨ ਸਭਾ ਵਿੱਚ ਤੁਸੀਂ ਇੱਕ ਮੁੱਖ ਮੰਤਰੀ ਦੇ ਬਰਾਬਰ ਕੋਈ ਦੂਸਰਾ ਮੁੱਖ ਮੰਤਰੀ ਬਣਾ ਕੇ ਬਿਠਾ ਸਕਦੇ ਹੋ ?
- ਕੀ ਇੱਕ ਸਕੂਲ ਵਿੱਚ ਇੱਕ ਹੈਡਮਾਸਟਰ ਦੇ ਹੁੰਦਿਆਂ ਤੁਸੀਂ ਕੋਈ ਦੂਜਾ ਹੈਡ ਮਾਸਟਰ ਬਣਾਕੇ ਲਗਾ ਸਕਦੇ ਹੋ ?
- ਕੀ ਇੱਕ ਕਾਲਜ ਜਾਂ ਯੂਨੀਵਰਸਿਟੀ ਵਿੱਚ ਇੱਕ ਪ੍ਰਿੰਸੀਪਲ ਦੇ ਹੁੰਦਿਆਂ ਤੁਸੀਂ ਕੋਈ ਦੂਜਾ ਪ੍ਰਿੰਸੀਪਲ ਬਣਾਕੇ ਲਗਾ ਸਕਦੇ ਹੋ ?
- ਕੀ ਕਿਸੇ ਜਿਲ੍ਹੇ ਵਿੱਚ ਇੱਕ ਡਿਪਟੀ ਕਮਿਸ਼ਨਰ ਦੇ ਹੁੰਦਿਆਂ ਕੋਈ ਦੂਜਾ ਡਿਪਟੀ ਕਮਿਸ਼ਨਰ ਬਣਾਕੇ ਲਗਾ ਸਕਦੇ ਹੋ ?
- ਕੀ ਕਿਸੇ ਦੇਸ਼ ਦੀ ਸੁਪ੍ਰੀਮ ਕੋਰਟ ਵਿੱਚ ਇੱਕ ਚੀਫ ਜਸਟਿਸ ਦੇ ਹੁੰਦਿਆਂ ਤੁਸੀਂ ਕੋਈ ਦੂਜਾ ਚੀਫ ਜਸਟਿਸ ਬਣਾਕੇ ਬਿਠਾ ਸਕਦੇ ਹੋ ?
- ਕੀ ਕਿਸੇ ਪਿੰਡ ਦੇ ਮੌਜੂਦਾ ਸਰਪੰਚ ਦੇ ਜਿਓਂਦਿਆਂ ਤੁਸੀਂ ਕੋਈ ਦੂਜਾ ਸਰਪੰਚ ਬਣਾ ਸਕਦੇ ਹੋ ?
- ਕੀ ਕਿਸੇ ਬੱਚੇ ਦੇ ਦੋ ਬਾਇਲੌਜੀਕਲ Biological ਮਾਂ-ਬਾਪ ਹੋ ਸਕਦੇ ਹਨ ?

ਉਦਾਹਰਨਾਂ ਤਾਂ ਹੋਰ ਵੀ ਬਹੁਤ ਨੇ ਪਰ ਫਿਲਹਾਲ ਇਤਨੀਆਂ ਹੀ ਕਾਫੀ ਨੇ...

ਇਨ੍ਹਾਂ ਸਭ ਸਵਾਲਾਂ ਦਾ ਜਵਾਬ ਯਕੀਨਨ "ਨਾਂਹ" ਵਿੱਚ ਹੋਵੇਗਾ ।

ਹੁਣ ਜੇ ਇਨ੍ਹਾਂ ਦੁਨਿਆਵੀ ਸਵਾਲਾਂ ਦਾ ਜਵਾਬ ਨਾਂਹ ਵਿੱਚ ਹੈ, ਤਾਂ ਫੇਰ ਸਿੱਖਾਂ ਦੇ ਇੱਕੋ ਇੱਕ ਸਦੀਵੀ ਅਤੇ ਆਖਰੀ ਗੁਰੂ "ਸੱਚੇ ਪਾਤਸ਼ਾਹ ਗੁਰੂ ਗਰੰਥ ਸਾਹਿਬ" ਜੀ ਦੇ ਹੁੰਦਿਆਂ ਤੁਸੀਂ ਕਿਸੇ ਹੋਰ ਗਰੰਥ ।(ਅਖੌਤੀ ਦਸਮ ਗਰੰਥ (ਅਸਲ ਨਾਂ ਬਚਿੱਤਰ ਨਾਟਕ)॥ ਨੂੰ ਕਿਵੇਂ ਸਿੱਖਾਂ ਦਾ ਦੂਜਾ ਗੁਰੂ ਬਣਾਕੇ ਪੇਸ਼ ਕਰ ਸਕਦੇ ਹੋ ਜਾਂ ਕਿਵੇਂ ਸਿੱਖਾਂ ਦੇ ਸਦੀਵੀ ਅਤੇ ਆਖਰੀ ਗੁਰੂ "ਸੱਚੇ ਪਾਤਸ਼ਾਹ ਗੁਰੂ ਗਰੰਥ ਸਾਹਿਬ" ਜੀ ਦੇ ਬਰਾਬਰ ਕਿਸੇ ਦੂਜੇ ਗਰੰਥ ਨੂੰ ਪ੍ਰਕਾਸ਼ ਕਰ ਸਕਦੇ ਹੋ ?

>>>>>ਸਿੱਖਾਂ ਦੇ ਇੱਕੋ ਇੱਕ ਸਦੀਵੀ ਅਤੇ ਆਖਰੀ ਗੁਰੂ "ਸੱਚੇ ਪਾਤਸ਼ਾਹ ਗੁਰੂ ਗਰੰਥ ਸਾਹਿਬ" ਜੀ ਹੀ ਹਨ । ਜਿਨ੍ਹਾਂ ਨੂੰ ਆਪ "ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ" ਜੀ ਨੇ ਗੁਰਗੱਦੀ ਬਖਸ਼ਿਸ਼ ਕੀਤੀ ਸੀ । ਗੁਰਬਾਣੀ ਗੁਰੂ ਜੀ ਦਾ ਫੁਰਮਾਨ ਹੈ, "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥" (ਗਗਸ ਪੰਨਾਂ 646)''>>>>>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top