Share on Facebook

Main News Page

ਗਿਆਨੀ ਗੁਰਬਚਨ ਸਿੰਘ ਨੂੰ 'ਨੋਟਿਸ'
-: ਡਾ. ਹਰਜਿੰਦਰ ਸਿੰਘ ਦਿਲਗੀਰ

HARJINDER SINGH DILGEER·SATURDAY, AUGUST 19, 2017

  1. ਮੈਂ 2 ਅਗਸਤ ਦੇ ਦਿਨ ਗਿਆਨੀ ਗੁਰਬਚਨ ਸਿੰਘ ਨੂੰ ਇਕ ਵਕੀਲ ਰਾਹੀਂ ਵੀ ਚਿੱਠੀ ਭੇਜੀ ਸੀ (ਉਹ ਰਜਿਸਟਰਡ ਮੇਲ ਉਨ੍ਹਾਂ ਨੇ ਵਸੂਲ ਕਰ ਲਈ ਸੀ) ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਸੀ।

  2. ਫਿਰ 15 ਅਗਸਤ ਨੂੰ ਉਨ੍ਹਾਂ ਦੇ ਅਤੇ ਸ਼੍ਰੋਮਣੀ ਕਮੇਟੀ ਦੇ ਈ.ਮੇਲ ਸਿਰਵਾਨੇਂ 'ਤੇ ਵੀ ਭੇਜੀ ਸੀ (ਪਰ ਉਹ ਭਰਿਆ ਹੋਇਆ ਹੋਣ ਕਰ ਕੇ ਵਾਪਿਸ ਆ ਗਈਆਂ ਸਨ ਤੇ ਮੈਂ ਰਿਕਾਰਡ ਰੱਖ ਲਿਆ ਹੈ)।

  3. ਫਿਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ ਰੂਪ ਸਿੰਘ ਜੀ ਨੂੰ 19 ਅਗਸਤ ਦੇ ਦਿਨ ਉਨ੍ਹਾਂ ਦੇ ਫ਼ੇਸ ਬੁਕ ਅਕਾਊਂਟ 'ਤੇ ਉਹੀ ਖ਼ਤ ਭੇਜਿਆ ਸੀ। ਉਸ ਦੇ ਜਵਾਬ ਦੀ ਇੰਤਜ਼ਾਰ ਹੈ।

  4. ਗੁਰਬਚਨ ਸਿੰਘ ਵੱਲੋਂ ਜਵਾਬ ਨਾ ਦੇਣਾ ਆਪਣੇ ਆਪ ਵਿਚ ਸਾਬਿਤ ਕਰਦਾ ਹੈ ਕਿ ਉਨ੍ਹਾਂ ਦੀ ਸਾਰੀ ਕਾਰਵਾਈ ਬਦਨੀਤੀ ਵਾਲੀ ਸੀ। ਇਹ ਸਾਰਾ ਕੁਝ ਮੁੱਕਦਮੇ ਵਿਚ ਉਨ੍ਹਾਂ ਦੇ ਖ਼ਿਲਾਫ਼ ਸਬੂਤ ਬਣ ਰਿਹਾ ਹੈ। ਉਹ ਕਬੂਤਰ ਵਾਂਙ ਅੱਖਾਂ ਮੀਟ ਲੇਣ ਉਨ੍ਹਾਂ ਦੀ ਮਰਜ਼ੀ, ਪਰ ਇਹ ਕਾਨੂੰਨੀ ਕਾਰਵਾਈ ਹੋਣੀ ਹੀ ਹੈ।

  5. ਗੁਰਬਚਨ ਸਿੰਘ ਨੂੰ ਖ਼ਤ ਮੈਂ ਏਥੇ ਵੀ ਪਾ ਰਿਹਾ ਹਾਂ ਤਾਂ ਜੋ ਮੇਰੇ ਨਾਲ ਬੂਥਾਪੋਥੀ ਰਾਹੀਂ ਜੁੜੇ ਹਏ 13,814 ਲੋਕਾਂ ਨੂੰ ਪਤਾ ਲਗ ਸਕੇ।

Jathedar Giani Gurbachan Singh Ji,

VahGuru ji ka Khalsa. VahGuru ji ki fateh.

Sir,

I (Dr Harjinder Singh Dilgeer) request you to kindly provide me, a copy of the complete REPORT of the Committee appointed by you on 9 January 2017, in which ‘charges’ had been levelled against me. You have asked me to give clarification on what I have written. Please tell me which are the words or sentences your Committee has regarded as objectionable.

I have already sent a letter to you through my lawyer but you have not responded.

I am myself writing to you and I hope you shall be helpful in establishing law and justice, and, shall not allow any obstacle to be caused in this.

I shall be very thankful to you for this.

Respectfully Yours,

Dr. Harjinder Singh Dilgeer
Birmingham, England
15 Aug, 2017

{Also sending you Punjabi translation/ version of this letter}

ਸਤਿਕਾਰ ਯੋਗ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹ॥

ਸ੍ਰੀ ਮਾਨ ਜੀ,

ਮੈਂ (ਡਾ. ਹਰਜਿੰਦਰ ਸਿੰਘ ਦਿਲਗੀਰ) ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਤੁਹਾਡੇ ਵੱਲੋਂ 9 ਜਨਵਰੀ 2017 ਦੇ ਦਿਨ ਬਣਾਈ ਕਮੇਟੀ ਦੀ “ਰਿਪੋਰਟ”, ਜਿਸ ਵਿਚ ਮੇਰੇ ’ਤੇ “ਦੋਸ਼” ਲਾਏ ਗਏ ਸਨ, ਦੀ ਇਕ ਕਾਪੀ ਭੇਜਣ ਦੀ ਖੇਚਲ ਕਰਨਾ ਜੀ। ਤੁਸੀਂ ਮੇਰੇ ਕੋਲੋਂ ਮੇਰੀਆਂ ਲਿਖਤਾਂ ਦਾ ਸਪਸ਼ਟੀਕਰਨ ਮੰਗਿਆ ਹੈ। ਕ੍ਰਿਪਾ ਕਰ ਕੇ ਮੈਨੂੰ ਦੱਸਿਆ ਜਾਵੇ ਕਿ ਉਹ ਕਿਹੜੇ ਸ਼ਬਦ ਜਾਂ ਫ਼ਿਕਰੇ ਹਨ ਜਿਨ੍ਹਾਂ ਨੂੰ ਤੁਹਾਡੀ ਕਮੇਟੀ ਨੇ “ਇਤਰਾਜ਼ਯੋਗ” ਗਰਦਾਨਿਆ ਹੈ।

ਮੈਂ ਪਹਿਲਾਂ ਵੀ ਆਪਣੇ ਇਕ ਵਕੀਲ ਰਾਹੀਂ ਤੁਹਾਨੂੰ ਇਕ ਖ਼ਤ ਭੇਜਿਆ ਸੀ, ਪਰ ਤੁਸੀਂ ਉਸ ਦਾ ਜਵਾਬ ਨਹੀਂ ਦਿੱਤਾ।

ਹੁਣ ਮੈਂ ਖ਼ੁਦ ਤੁਹਾਨੂੰ ਲਿਖ ਰਿਹਾ ਹਾਂ, ਅਤੇ ਮੈਂ ਆਸ ਹੈ ਕਿ ਆਪ ਕਾਨੂੰਨ ਤੇ ਨਿਆਂ ਕਾਇਮ ਕਰਨ ਵਿਚ ਮਦਦਗਾਰ ਹੋਵੋਗੇ ਅਤੇ ਇਸ ਵਿਚ ਰੁਕਾਵਟ ਨਹੀਂ ਬਣਨ ਦਿਓਗੇ।

ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਜੀ।

ਸਤਿਕਾਰ ਸਹਿਤ ਆਪ ਜੀ ਦਾ
ਡਾ. ਹਰਜਿੰਦਰ ਸਿੰਘ ਦਿਲਗੀਰ
ਬਰਮਿੰਘਮ, ਇੰਗਲੈਂਡ
15 ਅਗਸਤ 2017


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top