Share on Facebook

Main News Page

ਕਥਾਕਾਰ ਤੇ ਕਲਾਕਾਰ... ਇੱਕੋ ਸਿੱਕੇ ਦੇ ਦੋ ਪਹਿਲੂ
-: ਸੰਪਾਦਕ ਖ਼ਾਲਸਾ ਨਿਊਜ਼

" ਦੋ ਲੱਖ ਲੈਣਾ ਮੈਂ, ਮੈਂਨੂੰ ਜਿੱਥੇ ਮਰਜ਼ੀ ਬੁਲਾਓ; ਮੈਂ ਇੱਕ ਕਲਾਕਾਰ ਹਾਂ, ਮੇਰੀ ਜੌਬ ਹੈ ਇਹ " ਇਹ ਕਹਿਕੇ ਕੰਵਰ ਗਰੇਵਾਲ ਨੇ ਸਿੱਧ ਕਰਤਾ ਕਿ ਜੋ ਇਹ ਗਾਉਂਦਾ ਹੈ, ਜਾਂ ਬੋਲਦਾ ਹੈ ਇਸਦਾ ਇਸ 'ਤੇ ਕੋਈ ਅਸਰ ਨਹੀਂ, ਸਿਰਫ ਕਥਾਵਾਚਕਾਂ ਵਾਂਙ "ਲਿੱਪ ਸਰਵਿਸ Lip Service" ਹੀ ਕਰਦਾ ਹੈ। ਜਿਸ ਤਰ੍ਹਾਂ ਸਟੇਜੀ ਕਥਾਕਾਰ... ਉਵੇਂ ਇਹ ਕਲਾਕਾਰ... ਦੋਵਾਂ ਦੀ ਆਪਸ ਵਿੱਚ ਸਮਾਨਤਾ ਹੈ।

ਕਥਾਕਾਰ ਵੀ ਜੋ ਬੋਲਦਾ ਹੈ, ਉਸ 'ਤੇ ਉਹ ਆਪ ਨਹੀਂ ਖੜਦਾ, ਲੱਤਾਂ ਭਾਰ ਨਹੀਂ ਝੱਲਦੀਆਂ, ਜਿਹੜਾ ਮਰਜ਼ੀ ਡੇਰਾ ਹੋਵੇ, ਗੋਲਕਦੁਆਰਾ ਕਮੇਟੀ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ, 99% ਕਥਾਕਾਰਾਂ ਨੂੰ ਪੈਸੇ ਨਾਲ ਮਤਲਬ ਹੁੰਦਾ। ਉਸੇ ਤਰ੍ਹਾਂ ਇਹ ਕਲਾਕਾਰ ਭਾਂਵੇਂ ਜ਼ਮੀਰਾਂ ਦੀ ਗੱਲ ਕਰਣ, ਪਰ ਇਨ੍ਹਾਂ ਦੀ ਜ਼ਮੀਰ ਪੈਸੇ 'ਤੇ ਆਕੇ ਖੜ ਜਾਂਦੀ ਹੈ। ਇਨ੍ਹਾਂ ਨੂੰ ਬੀੜੀ ਪੀਣੇ ਮਸਤਾਂ ਦੇ ਗਵਾ ਲਵੋ, ਬਲਾਤਕਾਰੀ ਸਾਧਾਂ ਦੇ ਡੇਰਿਆਂ 'ਤੇ ਗਵਾ ਲਵੋ, ਕੰਵਰ ਗਰੇਵਾਲ ਵਾਂਙ "ਦੋ ਲੱਖ ਲੈਣਾ ਮੈਂ, ਮੈਂਨੂੰ ਜਿੱਥੇ ਮਰਜ਼ੀ ਬੁਲਾਓ; ਮੈਂ ਇੱਕ ਕਲਾਕਾਰ ਹਾਂ, ਮੇਰੀ ਜੌਬ ਹੈ ਇਹ"... ਕਹਿ ਕੇ ਸਾਰ ਦਿਓ।

ਕਿਸ ਨੂੰ ਨਹੀਂ ਪਤਾ ਕਿ ਸੌਦਾ ਸਾਧ ਕਾਤਲ ਹੈ, ਸਿਰੇ ਦਾ ਪਖੰਡੀ ਹੈ, ਇਸ ਨੇ ਕਿੰਨਾਂ ਗੰਦ ਪਾਇਆ ਹੋਇਆ ਹੈ।

ਇਸਦੇ ਕਹਿਣ ਵਾਂਙ ਕੇ ਵਿਚ ਚਿੱਕੜ ਸਾਫ ਕਰਣ ਲਈ ਚਿੱਕੜ ਵਿੱਚ ਵੜਨਾ ਪੈਂਦਾ... ਕੀ ਗਰੇਵਾਲ ਦੇ ਜਾਣ ਨਾਲ ਸੌਦਾ ਸਾਧ ਜੋ ਗੰਦ ਪਾ ਰਿਹਾ ਉਹ ਸਾਫ ਹੋ ਗਿਆ? ਅਗਲਿਆਂ ਨੇ ਗਾਉਂਦੇ ਦਾ ਮਾਈਕ ਖੋ ਲਿਆ ਤੇ 15 ਮਿੰਟਾਂ 'ਚ ਦਫਾ ਕਰਤਾ... ਜੱਦਾ ਜ਼ਮੀਰ ਦਾ! ਕਥਾਕਾਰ ਵੀ ਇਹੀ ਕਹਿੰਦੇ ਅਖੇ ਗੁਰੂ ਨਾਨਕ ਵੀ ਤਾਂ ਵਲੀ ਕੰਧਾਰੀ, ਕੌਡਾ ਰਾਖਸ਼ ਆਦਿ ਕੋਲ਼ ਗਏ... ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਮੁੱੜ ਕੇ ਉਹ ਗਲਤੀਆਂ ਨਹੀਂ ਦੁਹਰਾਈਆਂ, ਕਥਾਕਾਰੋ-ਕਲਾਕਾਰੋ ! ਤੁਹਾਡੇ ਜਾਣ ਤੋਂ ਬਾਅਦ ਉਨ੍ਹਾਂ ਦਾ ਧੰਦਾ ਹੋਰ ਵੱਧ ਜਾਂਦਾ, ਤੁਹਾਡੇ ਵਰਗੇ ਲਾਹਨਤੀ ਉਨ੍ਹਾਂ ਦਾ ਵਪਾਰ ਵਧਾ ਆਉਂਦੇ।

ਜਿਨ੍ਹਾਂ ਚਿਰ ਕਥਾਕਾਰ ਕਲਾਕਾਰ ਹੈ, ਕਲਾਕਾਰ ਬੇਜ਼ਮੀਰਾ ਹੈ... ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਕਹੇ ਬੋਲ ਸਿਰਫ "ਲਿੱਪ ਸਰਵਿਸ" ਹੈ... ਤੁਹਾਨੂੰ ਗਧੀਗੇੜ੍ਹ 'ਚ ਪਾਈ ਰੱਖਣਗੇ। ਤੁਹਾਡੇ ਪੈਸਿਆਂ ਨਾਲ ਅਗਲੇ ਮਹਿਲ ਖੜੇ ਕਰੀ ਜਾਂਦੇ, ਤੁਸੀਂ ਫੇਸਬੁਕ 'ਤੇ ਲੜੀ ਜਾਂਦੇ। ਜਾਗੋ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top