Share on Facebook

Main News Page

❌ ਵਿਕਾਊ ਮੀਡੀਏ ਦੀ ਕਾਲੀ ਕਰਤੂਤ ਤੇ ਨਜ਼ਰੀਏ ਬਾਰੇ ਚਰਚਾ ❌
ਧੂਤਿਆਂ ਦੀ ਅਖਬਾਰ ਦੇ ਜੱਬਲ ਸੰਪਾਦਕ ਨੂੰ ਸਵਾਲ ਜਿਸਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਖਿਲਾਫ ਝੂਠੀ ਖਬਰ ਲਗਾਈ
-: ਭਾਈ ਮਹਿੰਦਰ ਸਿੰਘ ਖਾਲਸਾ

✔ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੇ 5 ਅਗਸਤ 2017 ਦੇ ਦੀਵਾਨ ਨੂੰ ਸੁਣਕੇ ਪਾਖੰਡੀਆਂ ਬਾਬੇ ਤੇ ਸਿੱਖ ਕੌਮ ਵਿਰੋਧੀ ਅਨਸਰਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਅਜਿਹੇ ਅਨਸਰ ਵਿਕਾਉ ਮੀਡੀਏ ਰਾਹੀ ਭਾਈ ਸਾਹਿਬ ਜੀ ਉਪਰ ਝੁੱਠੇ ਅਤੇ ਮਨਘੜਤ ਦੋਸ਼ ਲਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਯਤਨਾਂ ਵਿੱਚ ਮਸ਼ਰੂਫ ਹੋ ਚੁੱਕੇ ਹਨ।

ਆਵਾਜ਼ ਅਖਬਾਰ ਨੇ ਰੰਗਦਾਰ ਮੋਟੀ ਸੁਰਖ਼ੀ ਬਣਾਕੇ ਖਬਰ ਲਾਈ ਹੈ ਕਿ ;----

🚫 " ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਵੱਲੋਂ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਤਿਆਰੀ "---- 🚫

ਇਸ ਜੱਬਲ ਸੰਪਾਦਕ ਨੂੰ ਸਵਾਲ ਹੈ ਕਿ ;

✔ ਕੀ ਭਾਈ ਸਾਹਿਬ ਜੀ ਨੇ ਉਦੋਂ ਮਾਹੌਲ ਵਿਗਾੜੇਆ ਸੀ , ਜਦੋਂ ਪੰਜਾਬ ਦਾ ਮਾਹੌਲ ਵਿਗਾੜਨ ਲਈ ਤੇਰੇ ਹਮਦਰਦਾ ਨੇ ਹੀ ਭਾਈ ਸਾਹਿਬ ਤੇ ਕਾਤਲਾਨਾ ਹਮਲਾ ਕਰਕੇ ਬਾਬਾ ਭੁਪਿੰਦਰ ਸਿੰਘ ਨੰ ਸ਼ਹੀਦ ਕਰ ਦਿੱਤਾ ਸੀ ?

✔ ਕੀ ਤੁਸੀਂ ਸਬੂਤ ਪੇਸ਼ ਕਰ ਸਕਦੇ ਹੋ ਕਿ ਭਾਈ ਸਾਹਿਬ ਜੀ ਨੇ ਆਪਣੀ ਤੁਲਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕੀਤੀ ?

✔ ਕੀ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਭਾਈ ਸਾਹਿਬ ਜੀ ਨੇ ਪਰਮੇਸ਼ਰ ਦੁਆਰ ਨੂੰ ਅਨੰਦਪੁਰ ਸਾਹਿਬ ਕਿਹਾ ਹੈ ?

✔ ਕੀ ਜਿਹੜੇ ਸ਼ਹਿਰਾਂ ਦੇ ਤੁਸੀੱ ਨਾਮ ਲਿਖਕੇ ਜ਼ਿਕਰ ਕੀਤਾ ਹੈ ਕਿ ਭਾਈ ਸਾਹਿਬ ਨੇ ❎ਅੰਮ੍ਰਿਤਸਰ ਸਾਹਿਬ ,❎ ਬਟਾਲਾ,❎ ਗੁਰਦਾਸਪੁਰ , ❎ਜਲੰਧਰ , ❎ਕਪੂਰਥਲਾ ਤੇ ਹੋਰ ਸ਼ਹਿਰਾਂ ਚ ਦੀਵਾਨ ਲਾਉਣ ਦਾ ਵੀ ਐਲਾਣ ਕੀਤਾ ਹੈ, ਕੀ ਇਹ ਸ਼ਹਿਰ ਤੁਹਾਡੇ ਪਿਉ ਦਾਦੇ ਦੀ ਮਾਲਕੀ ਵਾਲੇ ਸ਼ਹਿਰ ਹਨ ? ਜਿਸ ਕਾਰਨ ਇਥੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਆ ਨਹੀਂ ਸਕਦੇ ?

✔ ਕੀ ਤੁਹਾਡੇ ਜੱਬਲਾਂ ਦੀ ਮੂਰਖਤਾ ਦੀ ਸਾਨੂੰ ਦਾਦ ਨਹੀਂ ਦੇਣੀ ਚਾਹੀਦੀ ?

ਤੁਸੀਂ ਆਖਦੇ ਹੋ ਕਿ ਅਸੀਂ ਉਸਦੀਆਂ ਪਰਮੇਸ਼ਰ ਦੁਆਰ ਨੂੰ ਛੱਡਣ ਵਾਲੀਆਂ  ਸਾਰੀਆਂ ਗੱਲਾਂ ਨੂੰ ਸੱਚ ਮੰਨ ਲਵਾਗੇ ਜੇ ਉਹ ਮਹਿੰਗੀਆਂ ਮਹਿੰਗੀਆਂ ਕਾਰਾਂ ਦੀਆਂ ਸੁੱਖ ਸਹੂਲਤਾਂ ਨੂੰ ਛੱਡਣ ਦਾ ਐਲਾਣ ਕਰੇ। ਓਏ ਜੱਬਲੋਂ ! ਹੁਣ ਤਾਂ ਸ਼ਪਸਟ ਹੀ ਹੈ ਕਿ ਤੁਹਾਨੂੰ ਹੋਰ ਤਾ ਹੁਣ ਕੋਈ ਸ਼ਿਕਾਇਤ ਹੀ ਨਹੀਂ ਹੈ ? ਮਹਿੰਗੀਆਂ ਕਾਰਾਂ ਦੀ ਸੁੱਖ ਸਹੂਲਤ ਦੀ ਗੱਲ ਕਰਨ ਵੇਲੇ ਤੁਹਾਨੂੰ 🚫 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਭੁੱਲ ਗਏ---- 🚫 ਅਨੰਦਪੁਰ ਸਾਹਿਬ ਨੂੰ ਵੀ ਭੁੱਲ ਗਏ ---- 🚫 ਪੰਜਾਬ ਦੇ ਮਾਹੌਲ ਦਾ ਵਿਗਾੜਨਾ ਤਾਂ ਕਿਹੜੇ ਭੜੂਏ ਦੇ ਯਾਦ ਰਹਿਣਾ ਸੀ ? ਯਾਰ ਕੁਝ ਤਾ ਸ਼ਰਮ ਕਰੋ । ਤੁਸੀ ਹਿਮਾਲਿਆ ਪਹਾੜ ਜਿੱਡੇ 2 ਦੋਸ਼ ਭਾਈ ਸਾਹਿਬ ਤੇ ਲਾ ਕੇ ਲਿੱਦ ਆ ਕੇ ਭਾਈ ਸਾਹਿਬ ਦੀਆ ਕਾਰਾਂ ਅੱਗੇ ਕਰ ਦਿੱਤੀ ਹੈ ? ਕੀ ਤੁਹਾਡੇ ਹਿਰਦਿਆਂ ਚ ਭਾਈ ਸਾਹਿਬ ਪ੍ਰਤੀ ਈਰਖਾ ਤੋਂ ਸਿਵਾ ਹੋਰ ਕੁਝ ਵੀ ਨਹੀਂ ?

ਕੀ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਭਾਈ ਸਾਹਿਬ ਜੀ ਨੇ ਇਹ ਕਿਹਾ ਹੋਵੇ ਕਿ ਮੈਂ ਅੰਤਰਯਾਮੀ ਹਾਂ ? ਜਦੋਂ ਕਿ ਭਾਈ ਸਾਹਿਬ ਜੀ ਨੇ ਇਹ ਕਿਹਾ ਸੀ ਕਿ ਅੱਜ ਸਮੇਂ ਦੀ ਲੋੜ ਹੈ ਕਿ ਸੰਗਤਾਂ ਨੂੰ ਬਦਲਦੇ ਹਲਾਤਾਂ 'ਚ ਧਾਰਮਿਕ ਸਮਾਜਿਕ ਤੇ ਰਾਜਨੀਤਕ ਘਟਨਾਵਾਂ ਬਾਰੇ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਆਪਣਾ ਨਜ਼ਰੀਆ ਸਪਸ਼ਟ ਕਰਿਆ ਕਰੀਏ ਤਾ ਕਿ ਸੰਗਤਾਂ ਗੁੰਮਰਾਹ ਹੋਣ ਤੋ ਬੱਚ ਸਕਣ।

✔ ਕੀ ਤੁਹਾਨੂੰ ਸਭ ਤੋਂ ਵੱਧ ਪੀੜਾ ਇਸ ਐਲਾਨ ਨੇ ਹੀ ਨਹੀਂ ਪਹੁੰਚਾਈ ?

ਕਿਉਂਕਿ ਅੱਜ ਤਕ ਸਿੱਖ ਸਮਾਜ ਦਾ ਮੈਦਾਨ ਇਸ ਪੱਖੋ ਖਾਲੀ ਸੀ । ਵਿਕਾਉ ਪ੍ਰਿੰਟ ਮੀਡੀਆ ,ਇਲੈਕਟ੍ਰੋਨਿਕ ਮੀਡੀਆ , ਅਤੇ ਸਵਾਰਥੀ ਧਾਰਮਿਕ ਤੇ ਰਾਜਨੀਤਕ ਆਗੂ ਆਪੋ ਆਪਣੇ ਹਿੱਤਾਂ ਵਾਲਾ ਨਜ਼ਰੀਆ ਲੋਕਾਂ ਅੱਗੇ ਪੇਸ਼ ਕਰਕੇ ਲੰਮੇ ਸਮੇਂ ਤੋ ਸੰਗਤਾਂ ਨੂੰ ਬੁੱਧੂ ਬਣਾਉਦੇ ਆ ਰਹੇ ਸੀ ਪਰ ਹੁਣ ਤੁਹਾਡੀਆਂ ਮਨ ਆਈਆਂ ਨਹੀਂ ਚੱਲਣੀਆ। ਅੱਜ ਸਿੱਖ ਕੌਮ ਤੁਹਾਡੀਆ ਕਾਲੀਆ ਕਰਤੂਤਾਂ ਤੋ ਅੱਕ ਤੇ ਥੱਕ ਚੁੱਕੀ ਹੈ।

😁😁😁 ਜੱਬਲੋ !!! ਜੋ ਨਜ਼ਰੀਏ ਦਾ ਕੰਨਸੈਪਟ ਭਾਈ ਸਾਹਿਬ ਜੀ ਨੇ ਪੇਸ ਕੀਤਾ ਹੈ, ਉਹ ਅੰਤਰਯਾਮਤਾ ਨਹੀਂ ਸਗੋਂ ਗੁਰਮਤਿ ਗਿਆਨ 'ਚ ਰੰਗਿਆ ਹੋਇਆ ਜਿੰਦਗੀ ਤੇ ਸਮਾਜ ਪ੍ਰਤੀ ਯਥਾਰਥਕ ਦ੍ਰਿਸ਼ਟੀਕੋਣ ਹੈ ;---

🚫 ਸਿੱਖ ਕੌਂਮ ਤੇ ਕੌਂਮ ਦੇ ਰਹਿਬਰਾਂ ਦਾ ਅੱਜ ਤਕ ਦੁਖਾਂਤ ਰਿਹਾ ਹੈ ਕਿ ਉਹਨਾਂ ਨੇ ਗਿਆਨ ਹਾਸਲ ਤਾ ਬਹੁਤ ਕੀਤਾ ਹੈ ਪਰ ਉਸਨੂੰ ਜਿੰਦਗੀ ਤੇ ਸਮਾਜ ਵਿੱਚ ਹੰਢਾ ਕੇ ਨਵੀਂ ਤੇ ਨਿਵੇਕਲੀ ਜੀਵਨ ਜਾਂਚ ਦੀ ਸ਼ੈਲੀ ਸਥਾਪਤ ਨਹੀਂ ਕੀਤੀ । ਜਿਸ ਕਾਰਨ ਸਾਡਾ ਸਮਾਜਿਕ, ਧਾਰਮਿਕ ਤੇ ਰਾਜਨੀਤਕ ਘਟਨਾਵਾਂ ਨੂੰ ਵੇਖਣ ਦਾ ਆਪਣਾ ਕੋਈ ਵੱਖਰਾ ਤੇ ਨਿਵੇਕਲਾ ਨਜ਼ਰੀਆ ਨਹੀਂ ਬਣ ਸਕਿਆ। ਘਟਨਾਵਾਂ ਦੇ ਪ੍ਰਤੀ ਜ਼ਜਬਾਤਾਂ ਦੇ ਵਹਿਣ ਵਿੱਚ ਵਹਿਕੇ ਫੈਸਲੇ ਲੈਣ ਕਾਰਨ ਅਸੀਂ ਇਕ ਵਾਰ ਨਹੀਂ ਅਨੇਕਾਂ ਵਾਰ ਵੱਡੇ 2 ਕੌਮੀ ਸੰਤਾਪ ਹੰਢਾ ਚੁੱਕੇ ਹਾਂ।

💥 ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਜੋ 5 ਅਗਸਤ 2017 ਦੇ ਸਮਾਗਮ ਵਿੱਚ ਨਜ਼ਰੀਏ ਦੀ ਗੱਲ ਚਲਾਈ ਹੈ, ਉਸਦਾ ਮਕਸਦ ਏਹੀ ਹੈ ਕਿ ਅਸੀਂ ਹਾਸ਼ਲ ਕੀਤੇ ਗਿਆਨ ਨੂੰ ਜੀਵਨ ਵਿੱਚ ਵਿਵਹਾਰਕ ਤੌਂਰ ਤੇ ਵਰਤਣਾ ਸ਼ੁਰੂ ਕਰੀਏ ਤਾ ਕਿ ਅਸੀਂ ਵਕਤੀ ਘਟਨਾਵਾਂ ਪ੍ਰਤੀ ਜ਼ਜਬਾਤੀ ਫੈਸਲੇ ਲੈਣ ਦੀ ਬਜਾਏ ਬਿਬੇਕ ਬੁੱਧੀ ਨਾਲ ਫੈਸਲੇ ਲੈ ਕੇ ਸੋਹਣਾ , ਖੁਸ਼ਹਾਲ ਤਾ ਨਿਵੇਕਲਾ ਸਿੱਖ ਸਮਾਜ ਸਿਰਜਣ ਵੱਲ ਤੁਰੀਏ। ਇਸ ਮਕਸਦ ਲਈ ਪਿਛਲੇਂ ਲੰਮੇਂ ਸਮੇਂ ਤੋ ਸਿੱਖ ਕੌਮ ਨੂੰ ਕਿਸੇ ਅਜਿਹੀ ਮਹਾਨ ਸ਼ਖਸੀਅਤ ਦੀ ਘਾਟ ਮਹਿਸੂਸ ਹੋ ਰਹੀ ਸੀ ਜੋ ਵਕਤੀ ਘਟਨਾਵਾਂ ਪ੍ਰਤੀ ਫੈਸਲਾ ਲੈਣ ਤੋ ਪਹਿਲਾਂ ਆਪਣਾ ਨਜ਼ਰੀਆ ਸੰਗਤਾਂ ਨੂੰ ਦੇ ਕੇ ਸੁਚੇਤ ਕਰ ਸਕੇ ।

ਕੋਰਾ ਸੱਚ ਹੈ ਕਿ ਅਜਿਹਾ ਰੋਲ ਅਦਾ ਕਰਨ ਵਾਲੀ ਸ਼ਖਸੀਅਤ ਦਾ ਨਿੱਜੀ ਵਿਰੋਧ ਵਕਤੀ ਘਟਨਾਵਾਂ ਚੋ ਲਾਹਾ ਖੱਟਣ ਵਾਲੇ ਧੜੇ ਨੀਵੀਂ ਤੋ ਨੀਵੀਂ ਪੱਧਰ ਤਕ ਦਾ ਕਰਿਆ ਕਰਦੇ ਹਨ। ਅਜਿਹੇ ਨਿੱਜੀ ਵਿਰੋਧ ਦੇ ਡਰ ਕਾਰਨ ਹੀ ਸਾਡੀ ਅਗਵਾਈ ਕਰ ਰਹੇ ਆਗੂ ਸਭ ਕੁਝ ਜਾਣਦੇ ਹੋਏ ਵੀ ਮੂੰਹ ਬੰਦ ਰੱਖਣ ਵਿੱਚ ਹੀ ਆਪਣਾ ਭਲਾ ਸਮਝਦੇ ਰਹੇ ਹਨ। ਇਹੀ ਕਾਰਨ ਹੈ ਕਿ ਕੁਝ ਸ਼ਰਾਰਤੀ ਲੋਕ ਵੱਖੋਂ ਵੱਖਰੇ ਮੁੱਦੇ ਛੇੜਕੇ ਸਾਡੀ ਕੌਮ ਦਾ ਜਾਨੀ ਤੇ ਮਾਲੀ ਨੁਕਸਾਨ ਕਰਕੇ ਆਪਣੇ ਹਿੱਤ ਪਾਲਦੇ ਰਹਿੰਦੇ ਹਨ।

💥 ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਦੀ ਉਹ ਪਹਿਲੀ ਮਹਾਨ ਸ਼ਖਸੀਅਤ ਹਨ ਜਿੰਨ੍ਹਾਂ ਨੇ ਨਿਰਭੈ ਹੋ ਕੇ ਇਹ ਐਲਾਣ ਕੀਤਾ ਹੈ ਕਿ ਮੈ ਹੁਣ ਸੰਗਤਾਂ ਨੂੰ ਹਰ ਵਕਤੀ ਘਟਨਾ ਪ੍ਰਤੀ ਆਪਣਾ ਨਜ਼ਰੀਆ ਦਿਆ ਕਰਾਂਗਾ ਤਾਂ ਕਿ ਸਾਡੀ ਸਿੱਖ ਕੌਮ ਤੇ ਨੌਜਵਾਨ ਵਰਗ ਨੂੰ ਸ਼ਰਾਰਤੀ ਤੇ ਸਵਾਰਥੀ ਅਨਸਰ ਆਪਣੇ ਹਿੱਤਾ ਲਈ ਨਾ ਵਰਤ ਸਕਣ।

ਭਾਈ ਸਾਹਿਬ ਜੀ ਨੇ ਸ਼ਪਸਟ ਕਰ ਦਿੱਤਾ ਹੈ ਕਿ ਜੇਕਰ ਮੇਰੇ ਵਲੋਂ ਅਜਿਹੀ ਜੁੰਮੇਵਾਰੀ ਨਿਭਾਉਣ ਸਮੇਂ ਮਾੜੇ ਅਨਸਰ ਗੁਰਮਤਿ ਪ੍ਰਚਾਰ ਸਮਾਗਮਾਂ ਨੂੰ ਬੰਦ ਕਰਵਾਉਣ ਦੀ ਨੌਬਤ ਤਕ ਵੀ ਪਹੁੰਚਦੇ ਹਨ ਤਾਂ ਮੈਨੂੰ ਸਮਾਗਮ ਬੰਦ ਕਰਨੇ ਵੀ ਪ੍ਰਵਾਨ ਹਨ । ਪਰ ਹੁਣ ਮੈ ਆਪਣੀ ਇਸ ਜੁੰਮੇਵਾਰੀ ਨੂੰ ਨਿਭਾਉਣ ਤੋ ਪਿੱਛੇ ਨਹੀਂ ਹਟਾਂਗਾ --------- ਭਾਵੇਂ ਮੈਨੂੰ ਇਸ ਵਿਰੋਧਤਾ ਦਾ ਮੁੱਲ ਚਕਾਉਣ ਬਦਲੇ ਪਰਮੇਸ਼ਰ ਦੁਆਰ ਵੀ ਕਿਉਂ ਨਾ ਛੱਡਣਾ ਪਵੇ ? ਉਹਨਾਂ ਦੇ ਇਸ ਦਲੇਰਾਨਾ ਫੈਸਲੇ ਨੇ ਵਿਰੋਧੀ ਖੇਮੇ ਅੰਦਰ ਕੰਬਣੀ ਛੇੜ ਦਿੱਤੀ ਹੈ। ਜਦੋਂ ਕਿ ਸੂਝਵਾਨ ਸਿੱਖਾਂ ਨੂੰ ਭਾਈ ਸਾਹਿਬ ਜੀ ਦੇ ਇਸ ਐਲਾਨ ਵਿੱਚੋ ਸਿੱਖ ਕੌਮ ਦੇ ਸੁਨਹਿਰੇ ਭਵਿੱਖ ਦੇ ਨਕਸ਼ ਨਜ਼ਰ ਆ ਰਹੇ ਹਨ।

💥 ਭਾਈ ਮਹਿੰਦਰ ਸਿੰਘ ਖਾਲਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top