Share on Facebook

Main News Page

ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਕੁੱਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਸਤਿਕਾਰ ਕਮੇਟੀਆਂ ਬਣਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਸੱਚ ਦੇ ਪ੍ਰਚਾਰ ਨੂੰ ਬੰਦ ਕਰਵਾਉਣ ਲਈ ਸਮੇਂ ਦੀ ਹਕੂਮਤਾਂ ਅੱਗੇ ਗੁਹਾਰ ਲਾ ਰਹੀਆਂ ਹਨ
-: ਭਾਈ ਮਹਿੰਦਰ ਸਿੰਘ ਖਾਲਸਾ

✔ ਕੀ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੇ ਗੁਰਮਤਿ ਪ੍ਰਚਾਰ ਨੂੰ ਬੰਦ ਕਰਵਾਉਣ ਲਈ ਸਤਿਕਾਰ ਕਮੇਟੀਆਂ ਦੇ ਨਾਮ 'ਤੇ ਪੰਜਾਬ ਸਰਕਾਰ ਨੂੰ ਮੈਮੋਰੰਡਮ ਦੇਣ ਵਾਲੇ ਧੂਤਿਆਂ ਦੇ ਚੱਮਚਿਆਂ ਨੇ ਸਤਿਕਾਰ ਕਮੇਟੀਆਂ ਦੇ ਸਤਿਕਾਰ ਨੂੰ ਨਹੀਂ ਕੀਤਾ ਮਲੀਆਮੇਟ ??

ਕਿੱਡੀ ਸ਼ਰਮ ਵਾਲੀ ਗੱਲ ਹੁੰਦੀ, ਜਦੋਂ ਕੋਈ ਕਿਸੇ ਵਿਅਕਤੀ ਨੂੰ ਇਹ ਮੇਹਣਾਂ ਮਾਰਦਾ ਹੈ ਕਿ ਉਏ ਤੂੰ ਤਾਂ ਆਪਣੇ ਨਾਮ ਦੀ ਵੀ ਲਾਜ ਨਹੀਂ ਰੱਖ ਸਕਿਆ ।

✔ ਪਰ ਅੱਜ ਤਾਂ ਸਮੁੱਚੀ ਸਿੱਖ ਕੌਮ ਹੀ ਨਮੋਸ਼ੀ ਮਹਿਸੂਸ ਕਰ ਰਹੀ ਹੈ। ਜਦੋਂ ਕੁੱਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਸਤਿਕਾਰ ਕਮੇਟੀਆਂ ਬਣਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਸੱਚ ਦੇ ਪ੍ਰਚਾਰ ਨੂੰ ਬੰਦ ਕਰਵਾਉਣ ਲਈ ਸਮੇਂ ਦੀ ਹਕੂਮਤਾਂ ਅੱਗੇ ਗੁਹਾਰ ਲਾਉਣ ਲਈ ਗਏ ਹਨ।

ਕੀ ਉਹਨਾਂ ਨੇ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨੂੰ ਲਾਜ ਲਗਵਾਉਣ ਵਾਲਾ ਹੀ ਗੁਨਾਹ ਨਹੀਂ ਕੀਤਾ ?

✔ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੀਆਂ ਸਤਿਕਾਰ ਕਮੇਟੀਆਂ ਨੇ ਜਮੀਨੀ ਪੱਧਰ 'ਤੇ ਕੰਮ ਕਰਕੇ ਆਪੋ ਆਪਣਾ ਇਲਾਕੇ 'ਚ ਗੁਰੂ ਸਾਹਿਬ ਜੀ ਦੀ ਹਜੂਰੀ 'ਚ ਹੋ ਰਹੀਆਂ ਮਨਮੱਤਾ ਨੂੰ ਬੰਦ ਕਰਵਾਇਆ ਹੈ, ਉਹ ਇਸ ਟੋਲੇ ਤੋਂ ਆਪਣੀ ਦੂਰੀ ਬਣਾਕੇ ਚੱਲ ਰਹੇ ਹਨ ਤੇ ਉਹਨਾਂ ਨੇ ਫੋਨ ਕਰ ਕਰਕੇ ਦੱਸਿਆ ਵੀ ਹੈ ਕਿ ਸਾਨੂੰ ਇਸ ਟੋਲੇ ਨਾਲ ਨਾ ਜੋੜੇਆ ਜਾਵੇ। ਵਧਾਈ ਦੇ ਪਾਤਰ ਹਨ ਉਹ ਵੀਰ ਤੇ ਹੋਰਾਂ ਨੂੰ ਵੀ ਪਾਖੰਡੀ ਬਾਬਿਆਂ ਤੇ ਡੇਰੇਦਾਰਾਂ ਦੇ ਅਜਿਹੇ ਕੌਲੀਚੱਟਾਂ ਦਾ ਵਿਰੋਧ ਖੁੱਲ੍ਹ ਕੇ ਕਰਨਾ ਚਾਹਿੰਦਾ ਹੈ।

ਮੈਮੋਰੰਡਮ ਦੇਣ ਵਾਲਿਆਂ ਨੂੰ ਅੱਜ ਸਿੱਖ ਕੌਮ ਸਵਾਲ ਕਰਦੀ ਹੈ ਕਿ :

✔ ਜੇਕਰ ਤੁਸੀਂ ਗੁਰਮਤਿ ਅਨੁਸਾਰ ਮਾਨ ਸਨਮਾਨ ਬਹਾਲ ਕਰਵਾਉਣ ਲਈ ਬਣਾਈ ਹੈ, ਤਾਂ ਫੇਰ ਤੁਸੀਂ ਉਦੋਂ ਕਿਹੜੇ ਘੁਰਨਿਆਂ 'ਚ ਸੁੱਤੇ ਪਏ ਸੀ ਜਦੋਂ ਇਕ ਮਸ਼ਹੂਰ ਪੰਥਕ ਸ਼ਖਸੀਅਤ ਦੇ ਨਿੱਜੀ ਸਮਾਗਮ 'ਚ ਗੁਰੂ ਜੀ ਦੀ ਹਜ਼ੂਰੀ 'ਚ "ਰਾਧਾ ਸਵਾਮੀ ਸਹਾਏ" ਦੇ ਜੈਕਾਰੇ ਲੱਗੇ ਸਨ। ਅਖਬਾਰਾਂ 'ਚ ਖਬਰਾਂ ਛੱਪੀਆਂ ਸਨ। ਕੀ ਉਦੋਂ ਗੁਰੂ ਜੀ ਦੀ ਬੇਅਦਬੀ ਨਹੀਂ ਹੋਈ ਸੀ ? ਉਦੋਂ ਤੁਹਾਡੇ ਬੂਥਿਆਂ ਨੂੰ ਕਿਸਨੇ ਰੋਪੜੀ ਜਿੰਦੇ ਲਾਏ ਸਨ ?

ਤੁਹਾਡਾ ਦਾਅਵਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਕੰਮ ਕਰਦੇ ਹਾਂ, ਤਾਂ ਫੇਰ

ਕੀ ਦੀਵੇ ਲਾਕੇ ਬ੍ਰਾਹਮਣੀ ਮਰਯਾਦਾ ਅਨੁਸਾਰ ਆਰਤੀ ਕਰਨਾ ਗੁਰੂ ਜੀ ਦੀ ਬੇਅਦਬੀ ਨਹੀਂ ?

✔ ਕੀ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਕਿਹੜੇ ਕਿਹੜੇ ਡੇਰਿਆਂ ਸਥਾਨਾਂ 'ਤੇ ਹੋ ਰਹੀ ਹੈ ? ਕੀ ਤੁਸੀਂ ਖੁਦ ਇਹਨਾਂ ਸਥਾਨਾਂ 'ਤੇ ਹਾਜ਼ਰੀਆਂ ਭਰਕੇ ਕੌਲੀਆਂ ਨਹੀਂ ਚੱਟਦੇ ?
ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਹੈ ਕਿ ਜਿਸ ਵੀ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਈ ਤੌੰਰ 'ਤੇ ਹੋਵੇ ਉਥੇ ਗੁਰੂ ਜੀ ਦੇ ਮਾਨ ਸਨਮਾਨ ਲਈ ਨਿਸ਼ਾਨ ਸਾਹਿਬ ਜ਼ਰੂਰ ਲਾਉਣੇ ਚਾਹਿੰਦੇ ਹਨ। ਕੀ ਤੁਹਾਨੂੰ ਅੱਜ ਤਕ ਕੋਈ ਵੀ ਠਾਠ ਨਜ਼ਰ ਹੀ ਨਹੀਂ ਆਈ ਜਿਥੇ ਸੈਂਕੜੇ ਸਰੂਪ ਲੜੀਆਂ ਵਾਸਤੇ ਅਗਵਾ ਕਰਕੇ ਰੱਖੇ ਹੋਏ ਹਨ, ਪਰ ਨਿਸ਼ਾਨ ਸਾਹਿਬ ਕਿਸੇ ਇਕ ਵੀ ਠਾਠ ਵਿੱਚ ਨਹੀਂ ? ਕੀ ਇਹ ਬੇਅਦਬੀ ਨਹੀਂ ਹੈ ?

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜੂਰੀ 'ਚ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ, ਭਾਵੇ ਉਹ ਬਹੁਤ ਹੀ ਸਨਮਾਨ ਯੋਗ ਗ੍ਰੰਥ ਕਿਉਂ ਨਾ ਹੋਵੇ।

ਕੀ ਅੱਜ ਤਕ ਤੁਹਾਨੂੰ ਕੋਈ ਇਕ ਵੀ ਅਜਿਹਾ ਸਥਾਨ ਨਜਰ ਹੀ ਨਹੀਂ ਆਇਆ ਜਿਥੇ ਹੋਰ ਗ੍ਰੰਥ ਪ੍ਰਕਾਸ਼ਤ ਹੀ ਨਹੀਂ, ਸਗੋਂ ਉਹਨਾਂ ਨੂੰ ਮੱਥੇ ਵੀ ਟਿਕਾਏ ਜਾਦੇ ਹਨ ਤੇ ਉਹਨਾਂ ਦੇ ਪਾਠ ਵੀ ਮੋਟੀਆਂ ਮੋਟੀਆਂ ਭੇਟਾਵਾਂ ਲੈ ਕੇ ਕੀਤੇ ਜਾਂਦੇ ਹਨ। ਕੀ ਗੁਰੂ ਜੀ ਦੀ ਇਹ ਬੇਅਦਬੀ ਨਹੀਂ ਹੈ ?

✔ ਕੀ ਛਬੀਲ ਲਾ ਕੇ ਉਸਦੀ ਆੜ 'ਚ ਗੁਰਮਤਿ ਦੇ ਪ੍ਰਚਾਰਕਾਂ ਤੇ ਕਾਤਲਾਨੇ ਹਮਲੇ ਕਰਨੇ ਬੇਅਦਬੀ ਨਹੀਂ ?

✔ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਮੁੜ ਮੁੜ ਅਜਿਹੀਆਂ ਛਬੀਲਾਂ ਲਾ ਕੇ ਮਾਰਨ ਦੀਆਂ ਧਮਕੀਆਂ ਦੇਣੀਆਂ ਬੇਅਦਬੀ ਨਹੀਂ ?

✔ ਕੀ ਗੁਰਦੁਆਰੇ ਵਿੱਚ ਸਰਾਬ ਦਾ ਚੜ੍ਹਣਾ ਬੇਅਦਬੀ ਨਹੀਂ ਹੈ ?

✔ ਕੀ ਗੁਰਦੁਆਰਿਆਂ 'ਚ ਭੰਗ ਪੀਣੀ ਬੇਅਦਬੀ ਨਹੀਂ ਹੈ ?

✔ ਕੀ ਗੁਰਦੁਆਰਿਆਂ 'ਚ ਬੱਕਰਿਆ ਨੂੰ ਝਟਕਾਉਣਾ ਬੇਅਦਬੀ ਨਹੀਂ ਹੈ ?

✔ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਮੇਂ ਪਾਠੀਆਂ ਦੇ ਮੂੰਹ 'ਤੇ ਛਿੱਕਲੀਆਂ ਲਾਉਣਾ ਗੁਰੂ ਜੀ ਦੀ ਬੇਅਦਬੀ ਨਹੀਂ ਹੈ। ਕਿਉਂਕਿ ਉਦੋਂ ਪਾਠੀ ਸਿੰਘ ਰਾਹੀਂ ਸਾਡੇ ਗੁਰੂ ਸਾਹਿਬ ਜੀ ਖੁਦ ਆਪ ਹੀ ਬੋਲ ਰਹੇ ਹੁੰਦੇ ਹਨ ?

✔ ਕੀ ਤੁਸੀਂ ਅਜਿਹੇ ਡੇਰੇਦਾਰਾ ਕੋਲੋਂ ਆਪਣੀਆਂ ਜ਼ਮੀਰਾਂ ਦੇ ਮੁੱਲ ਨਹੀਂ ਪਵਾਏ ਹੋਏ ?

✔ ਕੀ ਤੁਹਾਨੂੰ ਕਦੇ ਵੀ ਇਹ ਖਿਆਲ ਨਹੀਂ ਆਇਆ ਕਿ ਆਪਾ ਨੂੰ ਸਿੱਖ ਨੌਜਵਾਨਾਂ ਨੂੰ ਬਚਾਉਣ ਲਈ ਨਸ਼ਿਆਂ ਤੇ ਅਸ਼ਲੀਲ ਗਾਇਕਾਂ ਵਿਰੁੱਧ ਵੀ ਸਰਕਾਰ ਨੂੰ ਮੈਮੋਰੰਡਮ ਦੇਣਾ ਚਾਹੀਦਾ ਹੈ ?

✔ ਕੀ ਅੱਜ ਤੁਸੀਂ ਪਾਖੰਡੀ ਡੇਰੇਦਾਰਾ ਦੇ ਏਜੰਟ ਬਣਕੇ ਹੀ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਵਿਰੁੱਧ ਮੈਮੋਰੰਡਮ ਦੇਣ ਨਹੀਂ ਜਾ ਰਹੇ ? ਕਿਉਂਕਿ ਭਾਈ ਸਾਹਿਬ ਵਲੋਂ ਕੀਤੇ ਜਾ ਰਹੇ ਗੁਰਬਾਣੀ ਦੇ ਸੱਚ ਦੇ ਪ੍ਰਚਾਰ ਨੇ ਪਾਖੰਡੀ ਡੇਰੇਦਾਰਾਂ ਦੇ ਸਿਸਟਮ ਦੀ ਚੂਲਾਂ ਹਿਲਾਕੇ ਰੱਖ ਦਿੱਤੀਆਂ ਹਨ। ਹੁਣ ਉਹ ਵੀ ਬੌਖਲਾਹਟ ਵਿੱਚ ਹਨ ਤੇ ਉਹਨਾਂ ਦੇ ਤੁਹਾਡੇ ਵਰਗੇ ਪੇਡ ਏਜੰਟਾਂ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ।

ਪਰ ਕੰਨ੍ਹ ਖੋਲ੍ਹਕੇ ਸੁਣ ਲਵੋ !!! ਹੁਣ ਸਿੱਖ ਕੌਮ ਨੂੰ ਗੁਰਮਤਿ ਗਿਆਨ ਦਾ ਜਾਗ ਲੱਗ ਚੁੱਕਾ ਹੈ। ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੂੰ ਭਾਵੇਂ ਤੁਸੀਂ ਸਰੀਰਕ ਤੌਰ 'ਤੇ ਖਤਮ ਵੀ ਕਰ ਦੇਵੋ, ਪਰ ਸੰਗਤਾਂ ਹੁਣ ਗਾਜਰਾਂ 'ਚ ਗਿੱਝੇ ਤੁਹਾਡੇ ਵਰਗੇ ਗਧਿਆਂ ਦਾ ਫਾਹਾ ਵੱਡਕੇ ਹੀ ਸਾਹ ਲੈਣਗੀਆਂ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top