Share on Facebook

Main News Page

ਸਮਝੌਤੇ ਦੀ ਆੜ ਵਿੱਚ ਬਣੀ ਰਹਿਤ ਮਰਿਆਦਾ ਰਾਹੀਂ ਸਿੱਖੀ ਨੂੰ ਕਿਸ ਤਰਾਂ ਗੁੰਮਰਾਹ ਕੀਤਾ ਗਿਆ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ 
09 Aug 2017

ਬ੍ਰਾਹਮਣ ਦੀ ਦੇਵੀ "ਜਗਮਾਤਾ" ਨਾਲ ਸੰਪਾਦਿਤ ਹੋਇਆ ਬੱਚਿਤਰ ਨਾਟਕ ਗ੍ਰੰਥ ਜਿਸ ਵਿੱਚ ਲਿਖਾਰੀ ਨੇ ਖੁਦ ਲਿਖਿਆ ਹੈ "ਕਿਰਪਾ ਕਰੀ ਹਮ ਪਰ ਜਗਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥" ਜਿਸ ਦਿਨ ਇਹ ਗ੍ਰੰਥ ਪੈਦਾ ਹੋਇਆ, ਉਸ ਦਿਨ ਤੋਂ ਹੀ ਇਸ ਕੋਲੋਂ ਖਹਿੜਾ ਛੁੜਾਉਣ ਲਈ ਸਿੱਖੀ ਵਿਹੜੇ ਵਿੱਚ ਆਵਾਜ਼ਾਂ ਉਠਦੀਆਂ ਰਹੀਆਂ, ਪਰ ਬ੍ਰਾਹਮਣਵਾਦ ਦੀ ਸਾਜਿਸ਼, ਸ਼ਕਤੀ ਨਾਲ ਹਮੇਸ਼ਾਂ ਇਸ ਨੂੰ ਬਚਾਈ ਰਖਿਆ ਗਿਆ ਅਤੇ ਸਿੱਖੀ ਘਾਣ ਕਰਣ ਲਈ ਇਸ ਦੀ ਵਰਤੋਂ ਹੋਂਦੀ ਰਹੀ।

ਆਖਰ 1925 ਵਿੱਚ ਬਾਕਾਇਦਾ ਜਥੇਬੰਦ ਹੋਈ ਆਰ.ਐਸ.ਐਸ. ਅਤੇ 1925 ਵਿੱਚ ਹੀ ਗੁਰਦੁਆਰਾ ਐਕਟ ਦੇ ਸੰਗਲ਼ਾਂ ਨਾਲ ਜਕੜ ਕੇ ਸ਼੍ਰੋਮਣੀ ਕਮੇਟੀ ਦੇ ਮੋਢੇ 'ਤੇ ਧਰਕੇ, 1932 ਤੋਂ 1945 ਦੇ ਲੰਬੇ ਸੰਘਰਸ਼ ਵਿਚੋਂ ਸਮਝੌਤੇ ਦੀ ਆੜ ਵਿੱਚ ਬਣੀ ਰਹਿਤ ਮਰਿਆਦਾ ਵਿੱਚ ਛੁਪਾ ਕੇ ਸਿੱਖੀ ਨੂੰ ਗੁੰਮਰਾਹ ਕਰਣ ਲਈ, ਸਿੱਖੀ ਦੀ ਜਿੰਦ ਜਾਨ ਅੰਮ੍ਰਿਤ, ਅਰਦਾਸ ਅਤੇ ਨਿਤਨੇਮ ਵਿੱਚ ਅਕਾਲਪੁਰਖ, ਅਤੇ ਸ਼ਬਦ ਗੁਰੂ ਦੀ ਥਾਵੇਂ, ਇਸ ਗ੍ਰੰਥ ਦਾ ਇਸ਼ਟ ਮਹਾਕਾਲ, ਕਾਲਕਾ, ਦੁਰਗਾ, ਭਗੌਤੀ ਆਦਿ ਨੂੰ ਬਿਠਾ ਦਿੱਤਾ ਗਿਆ ਅਤੇ ਉਦੋਂ ਤੋਂ ਹੀ ਆਰ.ਐਸ.ਐਸ. ਦੇ ਕਬਜ਼ੇ ਵਾਲੇ ਤਖ਼ਤਾਂ, ਟਕਸਾਲਾਂ, ਸੰਪਰਦਾਵਾਂ ਅਤੇ ਨਸ਼ਿਆਂ ਦੇ ਆਦੀ ਨਿਹੰਗ ਜੱਥਿਆਂ ਤੋਂ ਇਸ ਦੀ ਪੂਜਾ ਅਤੇ ਸੰਭਾਲ ਹੋ ਰਹੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top