Share on Facebook

Main News Page

ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ "ਸਾਰੇ ਨਸ਼ਿਆਂ ਵਿੱਚੋਂ "ਭੰਗ" ਦਾ ਨਸ਼ਾ ਸਭ ਤੋਂ ਉੱਤਮ ਹੈ"
-: ਰਾਜਬਿੰਦਰ ਸਿੰਘ ਖ਼ਾਲਸਾ

ਲੋਕ ਪੁੱਛਦੇ ਹਨ ਕਿ ਗੁਰੂਆਂ ਦੀ ਧਰਤੀ, ਪੰਜਾਬ, ਨਸ਼ਿਆਂ ਦੀ ਧਰਤੀ ਕਿਵੇਂ ਬਣ ਗਈ ?

People ask how the whole punjab, the land of great Guroos is been converted into land of drug addicts.

ਗੁਰੂ ਸਾਹਿਬਾਨ ਦੇ ਅਣਥੱਕ ਪ੍ਰਚਾਰ ਅਤੇ ਕੁਰਬਾਨੀਆਂ ਸਦਕਾ, ਉਤਰ ਭਾਰਤ, ਪਾਕਿਸਤਾਨ ਅਤੇ ਪੱਛਮੀ ਅਫਗਾਨਿਸਤਾਨ ਦੇ ਇਲਾਕੇ ਦੁਨੀਆ ਦੇ ਸਭ ਤੋਂ ਪੜੇ ਲਿਖੇ (educated) ਇਲਾਕੇ ਬਣ ਗਏ ਸਨ । ਪੁਜਾਰੀਆਂ ਦੀਆਂ ਦੁਕਾਨਾਂ ਨੂੰ ਤਾਲੇ ਲਗ ਗਏ । ਪੁਜਾਰੀ ਬੇਰੁਜ਼ਗਾਰ ਹੋ ਗਏ ।

1839 ਵਿਚ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖਤਮ ਹੋ ਗਿਆ । ਏਸ ਤੋਂ ਬਾਅਦ ਇਨ੍ਹਾਂ ਪੁਜਾਰੀਆਂ ਨੇ ਕਵੀ ਸੰਤੋਖ ਸਿੰਘ ਨੂੰ ਭਾੜਾ ਦੇ ਕੇ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾਇਆ । ਜਿਸ ਵਿਚ ਗੁਰੂ ਸਾਹਿਬਾਨ ਨੂੰ ਪੁਜਾਰੀਬਾਦ ਦਾ ਹਿੱਸਾ ਦਸਿਆ ਗਿਆ ਹੈ । ਗੁਰੂ ਸਾਹਿਬਾਨ ਨੂੰ ਕਰਮਕਾਂਡ ਕਰਦੇ ਹੋਏ ਦਿਖਾਇਆ ਗਿਆ ਹੈ ।

Because of great efforts of Guroo Sahiban whole North India, Pakistan and southern Afghanistan become educated. Priests have to shut shops. Priests were unemployed. These priests hired poet santokh singh after the fall of Sikh empire (maharaja ranjit singh ji) in 1839 CE. This poet tried to prove that our Guroo Sahiban were just another priests, doing all kinds ritualistic worship.

ਇਸ ਕਵਿਤਾ ਵਿਚ ਕਵੀ ਨੇ ਇਹ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਸ਼ਿਆਂ ਦੀ ਹਿਮਾਇਤ ਕਰਦੇ ਸਨ ।

This few couplets are proof of his mentality where he is saying that Guroo Gobind singh ji used to support drug addiction.

ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ [1843CE], ਰੁੱਤ 3 ਅਧਿਆਇ 21 ਕ੍ਰਿਤ: ਕਵੀ ਸੰਤੋਖ ਸਿੰਘ ।
Gurpratap Suraj Prakash Granth [1843CE], Rut 3, Chapter 21, author: Santhok Singh

ਯਾਂਤੇ ਸ੍ਰੀ ਮੁਖ ਬਾਕ ਉਚਾਰਾ । ਹੁਇ ਸੁੱਖੇ ਕੀ ਦੇਗ ਉਦਾਰਾ । ਸਿੰਘ ਹੋਇ ਜਬਿ ਆਯੁਧ ਧਾਰੀ । ਮਾਦਕ ਚਹੀਯਤਿ ਅਨਂਦ ਮਝਾਰੀ ।39।

Guru Gobind Singh Ji commanded from his pious mouth, "make large cauldrons of Sukha. Having adorned weapons, the Singhs will need an intoxicant which will keep them in great bliss.

ਸਭਿ ਮਾਦਿਕ ਤੇ ਬਿਜੀਆ ਆਛੀ । ਕ੍ਯੋਂਕਿ ਮਹੇਸ਼ ਆਦਿ ਇਹੁ ਬਾਛੀ । ਸਤਿਗੁਰ ਚਰਨ ਕਿ ਸਿਮਰਨ ਨਾਮੂ । ਨਿਸ਼ਚਲ ਬ੍ਰਿਤਿ ਟਿਕਹਿ ਅਭਿਰਾਮੂ ।40।

Out of all drugs, Cannabis is the best, [because] it was a favorite amongst Shiva and other Gods. It's consumption helps one focus upon the True Guru's Lotus Feet and His True Name. Clearing all doubts from one's mind it instills peace.

ਚਿਤ ਕੀ ਚਿੰਤਾ ਦੇਤਿ ਮਿਟਾਈ । ਰਿਦੈ ਸੰਤੋਸ਼ ਕਰਹਿਂ ਸੁਖਦਾਈ । ਕਰ੍ਯੋ ਸੁਖਾ ਦੁਖ ਹਰਿਬੇ ਹੇਤੁ । ਛਕਹਿ ਖਾਲਸਾ ਮਿਰਚ ਸਮੇਤ ।41।

[Sukha] removes all doubts from one's mind, fosters contentment in one's heart and brings great happiness. Make Sukha to destroy all pains from ones heart, by adding black pepper the Khalsa consumes [Sukha].

ਛੁਧਾ ਲਗਾਇ ਸਰੀਰ ਨਿਰੋਵਾ । ਕਸ਼ਟ ਸਮੂਹਨਿ ਦੋ ਇਹ ਖੋਵਾ । ਹੋਨਿ ਲਗੀ ਤਬ ਦੇਗ ਬਿਸਾਲਾ । ਛਕਹਿ ਸਿੰਘ ਕੋ ਇਕ ਦ੍ਵੈ ਕਾਲਾ ।42।

It's consumption increases appetite and strength in the body, and removes all suffering." Great cauldrons were made of Sukha, some Singhs had it once and some more often.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top