ਅਕਾਲ
ਬੁੰਗੇ ਦੇ ਪੁਜਾਰੀਆਂ ਨੇ ਅਜ 27 ਜੁਲਾਈ 2017 ਦੇ ਦਿਨ, ਜੋ ਅਖੌਤੀ ਫ਼ੈਸਲਾ ਜਾਂ ਅਖੌਤੀ
ਹੁਕਮਨਾਮਾ ਮੇਰੇ ਬਾਰੇ ਜਾਰੀ ਕੀਤਾ ਹੈ ਮੈਂ ਉਸ ਦੀ ਕੋਈ ਅਹਮੀਅਤ ਨਹੀਂ ਸਮਝਦਾ।
ਸਿੱਖ ਫ਼ਸਲਫ਼ੇ ਵਿੱਚ ਪੁਜਾਰੀ ਨਾਂ ਦੀ ਕੋਈ ਸੰਸਥਾ ਨਹੀਂ। ਇਸ ਕਰ ਕੇ
ਇਨ੍ਹਾਂ ਦਾ ਕੋਈ ਵਜੂਦ ਨਹੀਂ। ਮੈਂ ਇਨ੍ਹਾਂ ਦੀ ਜ਼ਰਾ-ਮਾਸਾ ਕੀਮਤ ਵੀ ਨਹੀਂ ਸਮਝਦਾ। ਇਨ੍ਹਾਂ
ਕੋਲ ਪੇਸ਼ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕੋਈ ਮਹਾਂ ਬੇਵਕੂਫ਼ ਹੀ ਇਹ ਸੋਚ
ਸਕਦਾ ਹੈ ਕਿ ਮੈਂ ਇਨ੍ਹਾਂ ਕੋਲ ਪੇਸ਼ ਹੋਵਾਂਗਾ।
ਭਾਵੇਂ ਇਨ੍ਹਾਂ ਨੇ ਅਖੌਤੀ ਤੌਰ 'ਤੇ ਮੈਨੂੰ ਆਪਣੇ ਬ੍ਰਾਹਮਣੀ
ਪੰਥ ਵਿਚੋਂ ਪੂਰੀ ਤਰ੍ਹਾਂ ਖਾਰਿਜ ਨਹੀਂ ਕੀਤਾ, ਪਰ ਇਸ ਨਾਲ ਕੋਈ ਫ਼ਰਕ ਨਹੀਂ
ਪੈਂਦਾ। ਕੰਨ ਨੂੰ ਹੱਥ ਇਕ ਦੀ ਥਾਂ ਦੂਜੇ ਪਾਸਓਿਂ ਲਾਉਣ ਦੀ ਗੱਲ ਹੈ।
1. ਹੁਣ ਮੈਂ ਗੁਰੂ ਗ੍ਰੰਥ ਸਾਹਿਬ ਦਾ
ਸਰੂਪ (ਬਿਨਾ ਰਾਗਮਾਲਾ ਤੋਂ) ਛਾਪਣ ਵਾਸਤੇ ਆਜ਼ਾਦ ਹਾਂ।
2. ਮੈਂ ਹੁਣ 23 ਅਕਤੂਬਰ 2017 ਦੇ ਦਿਨ
ਰੀਟਾਇਰ ਹੋਣ ਦਾ ਫ਼ੈਸਲਾ ਵੀ ਰੱਦ ਕਰਦਾ ਹਾਂ, ਤੇ ਮੈਂ ਇਸ ਗੁੰਡਾ ਮਾਫ਼ੀਆ ਦੇ ਖ਼ਿਲਾਫ਼ ਡੱਟ
ਕੇ ਜੂਝਦਾ ਰਹਾਂਗਾ।
3. ਮੈਂ ਇਨ੍ਹਾਂ ਦੇ ਖ਼ਿਲਾਫ਼ ਐਫ਼.ਆਈ.ਆਰ.
ਵੀ ਦਰਜ ਕਰਾਵਾਂਗਾ। ਗੁਰਬਚਨ ਸਿੰਘ ਨੂੰ ਇਕ ਵਾਰ ਹਥਕੜੀ ਤਾਂ ਜ਼ਰੂਰ ਲਵਾਵਾਂਗਾ।
4. ਮੈਨੂੰ ਅਨ-ਫ਼ਰੈਂਡ (Unfriend me) ਕਰੋ ਜਿਹੜੇ ਲੋਕ ਪੁਜਾਰੀਆਂ
ਨੂੰ ਮੰਨਦੇ ਹਨ, ਉਨਾਂ ਦਾ ਫ਼ਰਜ਼ ਬਣਦਾ ਹੇ ਕਿ ਉਹ ਫ਼ੇਸਬੁੱਕ 'ਤੇ ਮੇਰੇ ਨਾਲੋਂ ਸਬੰਧ ਤੋੜ
ਲੈਣ। ਫ਼ੇਸ ਬੁੱਕ 'ਤੇ ਮੇਰੇ ਨਾਲ ਸਬੰਧ ਰੱਖਣ ਦਾ ਮਤਲਬ ਪੁਜਾਰੀਆਂ ਨੂੰ ਰੱਦ ਕਰਨਾ ਹੈ।
I have been conveyed the so-called hukamnama or
decision or whatever they may call it.
There is no concept of priest-ism in Sikhism. I do not
recognize these priests; hence there is no question of appearing before
these priests whom I consider agents of RSS, Parkash Singh Badal, Harnam
Singh Dhumma and Sarsa saadh Ram Rahim.
2. They may claim that it is not excommunication, but,
it is not much different from that. As far as question of printing Guru
Granth Sahib is concerned, I shall print it.
3. I will file an F.I.R. against them and will get
Gurbachan Singh handcuffed (may be for one day).
Harjinder Singh Dilgeer