Share on Facebook

Main News Page

ਰੋਟੀਆ ਕਾਰਣਿ ਪੂਰਹਿ ਤਾਲ
-: ਨਿਰਮਲ ਸਿੰਘ ਕੰਧਾਲਵੀ

ਸ਼ਹਿਰ ‘ਚ ਇਕ ਮੀਟਿੰਗ ‘ਤੇ ਜਾਂਦਿਆਂ ਸੋਚਿਆ ਕਿ ਸਮਾਂ ਅਜੇ ਕਾਫ਼ੀ ਪਿਐ ਮੀਟਿੰਗ ਸ਼ੁਰੂ ਹੋਣ ਵਿਚ, ਕਿਉਂ ਨਾ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਜਾਵੇ। ਉੱਪਰ ਦੀਵਾਨ ਹਾਲ ਵਿਚ ਬੀਬੀਆਂ ਦਾ ਜਥਾ ਕੀਰਤਨ ਕਰ ਰਿਹਾ ਸੀ। ਪਰਸ਼ਾਦ ਲੈ ਕੇ ਮੈਂ ਵੀ ਬੈਠ ਗਿਆ। ਬੜਾ ਅਚੰਭਾ ਹੋਇਆ ਜਦ ਕੀਰਤਨ ਧਿਆਨ ਨਾਲ ਸੁਣਿਆ। ਜਥੇਦਾਰ ਬੀਬੀ ਬਾਣੀ ਦੀ ਹਰੇਕ ਤੁਕ ਦੇ ਨਾਲ਼ ਆਪਣੇ ਵਲੋਂ ਜੋੜੀਆਂ ਹੋਈਆਂ ਮਨਘੜਤ ਤੁਕਾਂ ਵੀ ਪੜ੍ਹੀ ਜਾ ਰਹੀ ਸੀ। ਇਹ ਸ਼ਾਇਦ ਬੀਬੀਆਂ ਦਾ ਹਫ਼ਤਾਵਾਰੀ ਦੀਵਾਨ ਸੀ। ਸਿਰਫ਼ ਇਕੋ ਹੀ ਬੰਦਾ ਉੱਥੇ ਬੈਠਾ ਸੀ। ਮੈਂ ਉਸ ਬੰਦੇ ਨੂੰ ਇਹ ਦੱਸਿਆ ਪਰ ਉਸ ਨੇ ਮੇਰੇ ਵਲ ਇਉਂ ਦੇਖਿਆ ਜਿਵੇਂ ਮੈਂ ਬਹੁਤ ਅਨੋਖੀ ਗੱਲ ਕਹਿ ਦਿੱਤੀ ਹੋਵੇ ਤੇ ਉਹ ਕਹਿਣ ਲੱਗਾ, “ਹੇਠਾਂ ਲੰਗਰ ‘ਚ ਪ੍ਰਧਾਨ ਸਾਬ੍ਹ ਹੋਣੇ ਆਂ, ਉਹਨਾਂ ਨਾਲ਼ ਗੱਲ ਕਰੋ ਜੀ” ਏਨੀ ਗੱਲ ਕਹਿ ਕੇ ਉਸ ਨੇ ਫੇਰ ਅੱਖਾਂ ਮੀਟ ਲਈਆਂ।

ਮੈਂ ਹੇਠਾਂ ਲੰਗਰ ਹਾਲ ‘ਚ ਜਾ ਕੇ ਇਕ ਸੱਜਣ ਨੂੰ ਪ੍ਰਧਾਨ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ, “ਅਜੇ ਹੁਣੇ ਤਾਂ ਏਥੇ ਹੀ ਘੁੰਮਦਾ ਸੀ, ਆ ਜਾਂਦਾ ਹੁਣੇ ਈ”।

ਦੋ ਕੁ ਮਿੰਟਾਂ ਬਾਅਦ ਹੀ ਪ੍ਰਧਾਨ ਸਾਹਿਬ ਆ ਗਏ। ਮੈਂ ਬੜੀ ਨਿਮਰਤਾ ਨਾਲ਼ ਵਿਚਾਰ ਕਰਨ ਦੀ ਬੇਨਤੀ ਕੀਤੀ, ਪਰ ਪ੍ਰਧਾਨ ਹੋਰਾਂ ਤਾਂ ਇਉਂ ਕੰਨ ਚੁੱਕ ਲਏ ਜਿਵੇਂ ਮੇਰੇ ਕੋਲ ਏ.ਕੇ.ਸੰਤਾਲ਼ੀ ਫੜੀ ਹੁੰਦੀ ਐ। ਖ਼ੈਰ ਉਹ ਮੈਨੂੰ ਕਮੇਟੀ ਦੇ ਦਫਤਰ ‘ਚ ਲੈ ਗਏ। ਮੈਂ ਗੱਲ ਸ਼ੁਰੂ ਕੀਤੀ ਤੇ ਬੀਬੀਆਂ ਵਲੋਂ ਬਾਣੀ ਦੇ ਵਿਚ ਹੀ ਆਪਣੀਆਂ ਮਨਘੜਤ ਤੁਕਾਂ ਪੜ੍ਹਨ ਬਾਰੇ ਦੱਸਿਆ ਤਾਂ ਉਹਨਾਂ ਦੇ ਮੱਥੇ ‘ਤੇ ਤਿਊੜੀਆਂ ਪੈ ਗਈਆਂ। ਮੈਂ ਸਮਝਿਆ ਕਿ ਪ੍ਰਧਾਨ ਸਾਹਿਬ ਨੂੰ ਇਹ ਸੁਣ ਕੇ ਸ਼ਾਇਦ ਗੁੱਸਾ ਆਇਆ ਹੈ। ਪਰ ਨਹੀਂ, ਉਹਨਾਂ ਦਾ ਗੁੱਸਾ ਤਾਂ ਕੁਝ ਹੋਰ ਹੀ ਕਹਿਣਾ ਚਾਹੁੰਦਾ ਸੀ, ਉਹ ਬੋਲੇ, “ਸਰਦਾਰ ਸਾਹਿਬ, ਇਹ ਬੀਬੀਆਂ ਪਿਛਲੇ ਚਾਲ਼ੀਆਂ ਸਾਲਾਂ ਤੋਂ ਕੀਰਤਨ ਕਰਦੀਆਂ ਆ ਰਹੀਆਂ ਨੇ ਤੇ ਪਤੈ ਗੁਰਦੁਆਰੇ ਨੂੰ ਕਿੰਨੀ ਮਾਇਆ ਕਮਾ ਕੇ ਦਿੰਦੀਆਂ। ਬੱਸ ਲੋਕ ਤਾਂ ਐਵੇਂ ਨੁਕਸਾਂ ਕੱਢਣ ਹੀ ਜਾਣਦੇ ਐ। ਤੁਸੀਂ ਲੰਗਰ ਛਕੋ ਜੀ, ਐਵੇਂ ਗਰਮ ਨਾ ਹੋਵੋ।”

ਮੈਂ ਹੈਰਾਨ ਸਾਂ ਕਿ ਗਰਮ ਤਾਂ ਉਹ ਆਪ ਹੋ ਰਿਹਾ ਸੀ ਤੇ ਕਹਿ ਮੈਨੂੰ ਰਿਹਾ ਸੀ। ਮੈਂ ਸਮਝ ਗਿਆ ਕਿ ਇਸ ਬੰਦੇ ਨਾਲ ਹੋਰ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਣਾ ਸਗੋਂ ਤਲਖ਼-ਕਲਾਮੀ ਹੋਣ ਦਾ ਡਰ ਸੀ।

ਮੈਂ ਬੜੀ ਨਿਮਰਤਾ ਨਾਲ਼ ਫ਼ਤਿਹ ਬੁਲਾ ਕੇ ਬਾਹਰ ਆ ਗਿਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top