ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਮੈਂ ਕਿਸੇ ਵੀਰ ਦੇ ਕਹੇ ਹੋਏ ਇਹ ਲਫਜ਼ ਸੁਣੇ “ਪੰਥ
ਹੀ ਨਾ ਰਿਹਾ ਤਾਂ ਗ੍ਰੰਥ ਕਉਣ ਮਾਨੇਗਾ”...
ਕੀ ਇਉਂ ਗੁਰੂ ਗ੍ਰੰਥ ਦੀ ਹੋਂਦ ਸਮਰੱਥਾ ਆਪੂ
ਬਣੇ ਮਨੁਖੀ ਪੰਥ ਦੇ ਅਧੀਨ ਕਰਕੇ ਗੁਰੂ ਗ੍ਰੰਥ ਦੀ ਬੇਅਦਬੀ ਨਹੀਂ ਕੀਤੀ ਜਾ ਰਹੀ?
ਇਉਂ ਮਨੁੱਖੀ ਪੰਥ ਦੇ ਫੈਸਲੇ ਗੁਰੂ ਨਾਲੋਂ ਵੱਡੇ
ਨਹੀਂ ਮੰਨੇ ਜਾ ਰਹੇ?
ਫਿਰ ਭਲੇ ਵੀਰਾ, ਇਹ ਭੀ ਸੋਚ ਕਿ ਜਿਸ ਮਨੁੱਖੀ ਪੰਥ ਨੂੰ ਤੂੰ ਗੁਰੂ
ਨਾਲੋਂ ਵੱਧ ਮਾਨਤਾ ਦੇ ਰਿਹਾ ਹੈਂ, ਉਹ ਪੰਥ ਹੀ ਤਾਂ ਅਪਣੇ ਫੈਸਲਿਆਂ ਵਿੱਚ ਅੰਮ੍ਰਿਤ,
ਅਰਦਾਸ, ਨਿਤਨੇਮ ਰਾਹੀਂ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਨਾਲੋਂ ਵੱਡਾ ਕਰ ਰਿਹਾ ਹੈ।
ਫਿਰ ਉਹ ਕਿਸ ਗ੍ਰੰਥ ਦਾ ਪੰਥ ਹੋੲਆ?
ਸੱਚ ਤਾਂ ਇਹ ਹੈ ਕਿ ਗੁਰੂ ਗ੍ਰੰਥ ਵਿਚੋਂ {ਸਿਧਾਂਤ} ਰੂਪ ਗੁਰੂ
ਪੰਥ ਨੇ ਜਨਮ ਲੈਣਾ ਹੈ, ਕਿਸੇ ਮਨੁੱਖੀ ਪੰਥ ਵਿਚੋਂ ਗੁਰੂ ਗ੍ਰੰਥ ਨੇ ਜਨਮ ਨਹੀਂ ਲੈਣਾ।
ਇਸ ਲਈ ਜੇ ਦਸਮ ਪਿਤਾ ਵਲੋਂ ਗੁਰੂ ਗੱਦੀ ਸਿੰਘਾਸਣ 'ਤੇ ਸੁਸ਼ੋਭਿਤ ਕੀਤਾ ਗੁਰੂ
ਗ੍ਰੰਥ ਹੈ, ਤਾਂ ਹੀ ਸਿਧਾਂਤ ਮਾਰਗ ਪੰਥ ਭੀ ਹੈ। ਪਰ ਅੱਜ ਸਿੱਖ ਨੂੰ ਗੁਰੂ ਗ੍ਰੰਥ ਨਾਲੋਂ
ਤੋੜਨ ਦੀਆਂ ਸਾਜਸ਼ਾਂ ਜੋਰਾਂ 'ਤੇ ਚੱਲ ਰਹੀਆਂ ਹਨ। ਜੇ ਗ੍ਰੰਥ ਹੀ ਨਾ ਰਿਹਾ, ਤਾਂ ਪੰਥ
ਕਿਥੋਂ ਜਨਮੇਗਾ?
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ
ਦੇਖੁ ॥6॥