ਅਖੌਤੀ ਦਸਮ ਗ੍ਰੰਥ ਵਿਚੋਂ ਇਹ ਵੰਨਗੀ ਮਾਤਰ ਹੈ। ਹਰ ਸਿੱਖ ਪ੍ਹੜੇ
ਸੋਚੇ ਅਤੇ ਫੈਸਲਾ ਕਰੇ ਕੀ ਗੁਰੂ ਗੋਬਿੰਦ ਸਿੰਘ ਜੀ ਇਸ ਭਗਉਤੀ ਦੇਵੀ ਦੁਰਗਾ ਕਾਲਕਾ
ਮਹਾਕਾਲ ਨੂੰ ਅਪਣਾ ਇਸ਼ਟ ਮੰਨ ਸਕਦੇ ਹਨ ? ਕੀ ਸਿੱਖ ਦੀ ਅਰਦਾਸ ਵਿੱਚ ਇਸ ਦੁਰਗਾ ਦੇਵੀ
ਨੂੰ ਅਕਾਲ ਪੁਰਖ ਮੰਨ ਕੇ ਗੁਰੂ ਨਾਨਕ ਜੀ ਤੋਂ ਪਹਿਲਾ ਸਿਮਰਿਆ ਜਾ ਸਕਦਾ ਹੈ ?
ਸਿੱਖ ਬਨਣ ਲਈ ਗੁਰਬਾਣੀ ਫੈਸਲਾ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ
ਕੇ ਭਾਣੇ ਵਿਚਿ ਆਵੈ ॥ ਮ:3, ਪੰਨਾਂ 601
ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ
॥ ਮ:4, ਪੰਨਾਂ 667
ਭਾਵ ਕੇ ਗੁਰੂ ਦੇ ਹੁਕਮ ਵਿਚ ਜੀਵਨ ਜੀਉਣਾ ਸਿੱਖੀ ਹੈ -
ਸਿੱਖੀ 'ਤੇ ਰਹਿਤ ਮਰਿਯਾਦਾ ਰਾਹੀਂ ਇਹ
ਪਹਿਲਾ ਹਮਲਾ ਕੀਤਾ ਗਿਆ ਕਿ ਅੰਮ੍ਰਿਤ ਅਤੇ ਨਿਤਨੇਮ ਰਾਹੀਂ ਪੰਜਾਂ ਵਿਚੋਂ ਤਿੰਨ ਰਚਨਾਵਾਂ
ਬਚਿੱਤਰ ਨਾਟਕ ਦੀਆਂ ਪਾ ਦਿਤੀਆਂ ਗਈਆਂ, ਤਾਂ ਫਿਰ ਸਿੱਖ ਲਈ ਬਹੁਤਾ ਹੁਕਮ ਕਿਸ ਗੁਰੂ ਦਾ
ਹੋਇਆ? ਫਿਰ ਸਿੱਖ ਕਿਸਦਾ ਹੋਇਆ ? ਸਿੱਖ ਦੇ ਜੀਵਨ
ਨੂੰ ਦੋ ਗੁਰੂਆਂ ਵਿੱਚ ਫਸਾ ਦਿਤਾ ਗਿਆ - ਦੋਹਾਂ ਗੁਰੂਆਂ ਦੇ ਉਪਦੇਸ਼ ਨਹੀਂ ਰਲ਼ਦੇ,
ਕਿਸਦਾ ਸਿੱਖ ਬਣੇ?
ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ: - ਆਰਾਧਿ
ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ ਮ:1, ਪੰਨਾਂ 688
ਧੱਕੇ ਨਾਲ ਬਣਾਇਆ ਜਾ ਰਿਹਾ ਦੂਜਾ ਗੁਰੂ ਕਹਿੰਦਾ ਹੈ
- ਮਹਾਕਾਲ ਕਾਲਕਾ ਅਰਾਧੀ ॥... ਮਹਾਕਾਲ ਰਖਵਾਰ ਹਮਾਰੋ॥
ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ: ਹਰਿ ਹਰਿ ਅੰਮ੍ਰਿਤੁ
ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥2॥ ਮ:5, ਪੰਨਾਂ 95
ਧੱਕੇ ਨਾਲ ਬਣਾਇਆ ਜਾ ਰਿਹਾ ਦੂਜਾ ਗੁਰੂ ਕਹਿੰਦਾ ਹੈ
- ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ॥
ਸ੍ਰਿਸ਼ਟੀ ਰਚਨਾ ਬਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ
- ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਜਪੁ,
ਪੰਨਾਂ 4
ਧੱਕੇ ਨਾਲ ਬਣਾਇਆ ਜਾ ਰਿਹਾ ਦੂਜਾ ਗੁਰੂ ਕਹਿੰਦਾ ਹੈ
- ਏਕ ਸਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ। ਦੁਤੀਆ ਕਾਨ ਤੇ ਮੈਲ ਨਿਕਾਰੀ।
ਤਾ ਤੇ ਭਈ ਸ੍ਰਿਸਟਿ ਇਹ ਸਾਰੀ। ੧੩।
ਹੁਣ ਆਪੇ ਫੈਸਲਾ ਕਰੋ ਕਿ ਕਿਹੜਾ ਗੁਰੂ ਸੱਚਾ ਹੈ, ਤੁਸੀਂ
ਕਿਸਦੇ ਸਿੱਖ ਹੋ।