ਇਹ ਘਟਨਾ ਗੁਰਦੁਆਰਾ ਦੁਖ ਨਿਵਾਰਨ ਪਟਿਆਲਾ 'ਚ ਵਾਪਰੀ ਸੀ।
ਜੋਗਾ ਸਿੰਘ ਚੱਪੜ ਦਾ ਦੋਸ਼ ਹੈ ਕਿ ਕੋ-ਆਪਰੇਟਿਵ ਬੈਂਕਾਂ ਦੀਆਂ ਚੋਣਾਂ ਦੌਰਾਨ ਇਹ ਪੱਗ ਪਰੇਮ
ਸਿੰਘ ਚੰਦੂਮਾਜਰਾ ਦੇ ਭਣੇਵੇਂ ਨੇ ਲਾਹੀ ਸੀ, ਜਿਸ ਬਾਬਤ ਉਸ ਨੇ ਜਥੇਦਾਰ ਨੂੰ ਸ਼ਕਾਇਤਾਂ ਵੀ
ਭੇਜੀਆਂ।
ਚੱਪੜ ਕੱਲ ਪੱਗ ਦੇ ਮੁੱਦੇ ਨੂੰ ਲੈ ਕੇ ਬਡੂੰਗਰ ਸਾਬ ਦੀ ਅਗਵਾਈ 'ਚ
ਹੋ ਰਹੀ ਮੀਟਿੰਗ ਦੇ ਬਾਹਰ ਆਪਣਾ ਮੰਗ ਪੱਤਰ ਲੈ ਕੇ ਪੰਜ ਘੰਟੇ ਤੱਕ ਖੜਾ ਰਿਹਾ।
'ਪੱਗ ਦੇ
ਰਾਖਿਆਂ' ਨੇ ਉਹਤੋਂ ਮੰਗ ਪੱਤਰ ਵੀ ਨਹੀਂ ਫੜਿਆ-ਤੇ ਅੰਤ ਚੱਪੜ ਮੀਟਿੰਗ ਦੇ ਬਾਹਰ ਕੁੰਡੇ
'ਚ ਮੰਗ ਪੱਤਰ ਫਸਾ ਕੇ ਮੁੜ ਆਇਆ। ਬਡੂੰਗਰ ਸਾਬ ਦਾ ਕਹਿਣਾ ਸੀ ਕਿ 'ਸਿੱਖ ਕੌਮ ਅੱਜ ਵਿਚ
ਜਿਉਂਦੀ ਹੈ, ਪਿਛਲੇ ਮਸਲੇ ਨਹੀਂ ਵੀਚਾਰੇ ਜਾਣਗੇ'।
ਬਡੂੰਗਰ ਸਾਬ ! ਪੱਗ ਪੱਤ ਹੁੰਦੀ ਹੈ ਤੇ
ਜੀਹਦੀ ਪੱਗ ਲੱਥੀ ਹੋਵੇ, ਉਹਦੇ ਲਈ ਲੱਥੀ ਪੱਗ ਕਦੇ ਪੁਰਾਣੀ ਨਹੀਂ ਹੁੰਦੀ, ਤਾਹ
ਜ਼ਿੰਦਗੀ ਉਹਦੀ ਇਕ ਵਾਰ ਲੱਥੀ ਪੱਗ ਹਰ ਧੜਕਣ ਨਾਲ਼ ਲਹਿੰਦੀ ਰਹਿੰਦੀ ਹੈ। ਜੇ ਤੁਹਾਨੂੰ
ਸਿੱਖਾਂ ਦੀ ਪੱਗ ਪਿਆਰੀ ਹੈ ਤਾਂ ਫੇਰ ਪੱਗ ਵਾਲ਼ਿਆਂ ਨਾਲ਼ ਵਿਤਕਰਾ ਨਾ ਕਰੋ, ਤੁਹਾਡੇ 'ਆਪਣਿਆਂ'
ਹੱਥੋਂ ਲੱਥੀਆਂ ਇਨਾਂ ਦੀਆਂ ਪੱਗਾਂ ਵੀ ਇਨਾਂ ਦੇ ਸਿਰਾਂ 'ਤੇ ਰੱਖੋ।