ਬੇਨਤੀ: ਕੋਈ ਲਿਖਤ ਕਾਪੀ ਕਰਕੇ ਕਿਤੇ
ਹੋਰ ਥਾਂ 'ਤੇ ਪੋਸਟ ਕਰਨ ਵਾਲੇ ਪਾਠਕ... ਲੇਖਕ ਨਾ ਨਾਮ ਵੀ ਜ਼ਰੂਰ ਨਾਲ ਲਿਖਣ। ਕਿਸੇ ਹੋਰ
ਦੀ ਲਿਖਤ ਆਪਣੇ ਨਾਮ ਹੇਠ ਪੋਸਟ ਕਰਨਾ ਵੀ ਚੋਰੀ ਹੀ ਹੈ, ਤੇ ਇਖ਼ਲਾਕੀ ਤੌਰ 'ਤੇ ਜਾਇਜ਼ ਨਹੀਂ
ਹੈ। ਧੰਨਵਾਦ ਜੀ। - ਸੰਪਾਦਕ ਖ਼ਾਲਸਾ ਨਿਊਜ਼
ਨਾਉ
ਤੇਰਾ ਨਿਰੰਕਾਰੁ ਹੈ
ਨਾਇ ਲਇਐ ਨਰਕਿ ਨ ਜਾਈਐ ॥ ਮ:1, ਪੰਨਾਂ 465
ਵਾਹੁ ਵਾਹੁ
ਬਾਣੀ ਨਿਰੰਕਾਰ ਹੈ
ਤਿਸੁ ਜੇਵਡੁ ਅਵਰੁ ਨ
ਕੋਇ ॥ ਮ:3, ਪੰਨਾਂ 515
ਸਾਡੇ ਸਾਰੇ ਸ਼ੰਕੇ ਗੁਰਬਾਣੀ ਦੂਰ ਕਰਦੀ ਹੈ, ਤੇ ਸਿੱਖਾਂ ਵਿੱਚ ਨਾਮ
ਦਾ ਭੁਲੇਖਾ ਵੀ ਗੁਰਬਾਣੀ ਦੂਰ ਕਰਦੀ ਹੈ, ਪਰ ਸਿੱਖ ਅਖਵਾਉਣ ਵਾਲੇ ਜਦੋਂ ਕੀਰਤਨ ਕਰਦੇ ਹਨ,
ਜਾਂ ਨਾਮ ਦੀ ਗੱਲ ਕਰਦੇ ਹਨ, “ਵਾਹਿ ਗੁਰੂ” ਅਖੱਰ ਦੇ
ਰੱਟਣ ਨੂੰ “ਨਾਮ-ਅਭਿਆਸ” ਦਸਦੇ ਹਨ, ਤੇ ਜਿੱਥੇ ਵੀ "ਨਾਮ" ਆਉਂਦਾ ਹੈ...
ਵਾਹਿ ਗੁਰੂ ਵਾਹਿ ਗੁਰੂ ਦਾ ਰੱਟਣ ਸ਼ੁਰੂ ਕਰ ਦਿੰਦੇ ਹਨ,
ਜਿਸਨੂੰ ਕਥਿਤ ਸਿਮਰਨ ਦਾ ਨਾਮ ਵੀ ਦਿੰਦੇ ਹਨ। ਸਿੱਖਾਂ ਵਿੱਚ ਇੱਕ ਧੜਾ ਬਣ ਚੁਕਾ ਹੈ,
ਜਿਸਦੀ ਪਹਿਚਾਣ ਹੀ ਇਹੋ ਹੈ। ਖੈਰ...
ਉਪਰ ਦਿੱਤੇ ਸ਼ਬਦ ਵਿੱਚ ਸਾਫ ਹੈ ਕਿ ਬਾਣੀ ਹੀ ਨਾਮ ਹੈ,
ਤੇ ਬਾਣੀ ਦਾ ਅਭਿਆਸ ਹੀ ਨਾਮ-ਅਭਿਆਸ ਹੈ।
ਮੰਨਣਾ ਜਾਂ ਨਾ ਮੰਨਣਾ ਤੁਹਾਡੀ ਆਪਣੀ ਮਤਿ ਹੈ,
ਪਰ ਗੁਰਮਤਿ ਅਨੁਸਾਰ “ਨਾਮ” ਦੀ ਪਰਿਭਾਸ਼ਾ ਗੁਰਬਾਣੀ ਵਿੱਚ ਦਰਜ ਹੈ।
ਸਾਨੂੰ ਕਿਸੇ ਪ੍ਰਚਾਰਕ ਜਾਂ ਭਾਈ ਦੇ ਬਿਆਨ ਦੀ ਉਡੀਕ ਨਹੀਂ ਕਰਣੀ
ਚਾਹੀਦੀ ਕਿ ਕਦੋਂ ਉਨ੍ਹਾਂ ਨੂੰ ਸਮਝ ਆਵੇਗੀ ਤਾਂ ਅਸੀਂ ਵੀ ਮੰਨਾਂਗੇ, ਗੁਰਬਾਣੀ ਆਪ ਪੜ੍ਹੋ,
ਸਮਝੋ ਤੇ ਕਮਾਵੋ। ਸਿੱਖੀ ਕਿਸੀ ਭੇਖ, ਸੰਪਰਦਾ ਜਾਂ ਧੜੇ ਦੀ ਗੁਲਾਮ ਨਹੀਂ,
ਗੁਰਮਤਿ ਆਜ਼ਾਦ ਹੈ, ਤੇ ਇਸਨੂੰ ਧਾਰਣ ਕਰਨਾ ਵੀ ਹਰ
ਕਿਸੇ ਦੇ ਵੱਸ ਦੀ ਗੱਲ ਨਹੀਂ।