ਰਾਜਨੀਤੀ ਦੀ ਆੜ ਹੇਠਾਂ ਕੰਮ ਕਰ ਰਹੀ ਸ਼੍ਰੋਮਣੀ ਕਮੇਟੀ ਤੇ ਉਸਦੇ
ਵਿਕਾਉ ਜਥੇਦਾਰਾਂ ਨੂੰ ਪਤਾ ਨਹੀਂ ਸੱਚ ਸੁਣਨ ਤੋਂ ਕੀ ਤਕਲੀਫ਼ ਆ, ਜੇ ਕੋਈ ਅਖਬਾਰ ਸੱਚ
ਬੋਲੇ ਤਾਂ ਉਹਨੂੰ ਤੇ ਉਸਦੇ ਸੰਪਾਦਕ ਨੂੰ ਪੰਥ ਚੋਂ ਛੇਕ ਦਿਓ, ਜੇ ਕੋਈ ਪ੍ਰਚਾਰਕ ਸੱਚ
ਬੋਲੇ ਤਾਂ ਉਸਦੇ ਪਿੱਛੇ ਪੈ ਜਾਂਦੇ ਆ ਹੱਥ ਧੋਕੇ, ਸਮਝ ਨਹੀਂ ਲੱਗਦੀ ਕਿ ਜਦੋਂ ਅੱਜ
ਟਕਸਾਲ, ਨਾਨਕਸਰ, ਜਾਂ ਹੋਰ ਐਸੀਆਂ ਸੰਸਥਾਵਾਂ ਸਿੱਖੀ ਸਿਧਾਂਤਾਂ ਦੇ ਜੜ੍ਹੀਂ ਤੇਲ ਪਾ
ਰਹੀਆਂ ਨੇ, ਉਹਨਾਂ ਦੇ ਮੂਰਖਗਿਆਨੀ ਤੇ ਉਹਨਾਂ ਦਾ ਲਿਖਿਆ ਕੂੜ ਕਬਾੜ ਸ਼ਰੇਆਮ ਗੁਰੂ ਨਾਨਕ
ਸਾਹਿਬ ਦਾ ਸਾਹਮਣੇ ਬੈਠਕੇ ਮਖੌਲ ਉਡਾ ਰਿਹਾ ਹੈ, ਤਾਂ ਉਦੋ ਇਹਨਾਂ ਭਾੜੇ ਦੇ ਟੱਟੂਆਂ ਨੂੰ
ਨੀਂਦ ਆ ਜਾਂਦੀ ਆ?? ਜਾਂ ਜਾਣ ਬੁੱਝਕੇ ਬਾਦਲ ਜਾਂ ਧੁੰਮੇ ਦੇ
ਦਬਕੇ ਤੋਂ ਡਰਦੇ ਮਾਰੇ ਕੁਝ ਬੋਲਣ ਤੋਂ ਚੁੱਪ ਵੱਟ ਲੈਂਦੇ ਆ??
ਇਹ ਤਾਂ ਸੱਚ ਹੈ, ਕਿ ਸੱਚ ਬੋਲੋਗੇ ਤਾਂ
ਭਾਂਬੜ ਮੱਚੂਗਾ ਹੀ, ਪਰ ਚੁੱਪ ਰਹੋਗੇ ਤਾਂ ਗੁਰੂ ਦੀ ਨਿਗਾਹ 'ਚ ਹਮੇਸ਼ਾਂ ਲਈ ਗਿਰ ਜਾਉਗੇ।
ਮੈਂ ਸਦਕੇ ਹਾਂ ਪ੍ਰੋ ਦਰਸ਼ਨ ਸਿੰਘ ਜੀ ਦੇ, ਸਦਕੇ
ਹਾਂ ਖਾਲਸਾ ਨਿਊਜ ਦੇ ਪ੍ਰਬੰਧਕਾਂ ਦੇ ਬਹੁਤ ਕੁਝ ਸਹਿਣ ਦੇ ਬਾਵਜੂਦ ਵੀ ਇਹ ਸੱਚ ਬੋਲਣ ਤੇ
ਲਿਖਣ ਤੋਂ ਪਿੱਛੇ ਨਹੀਂ ਹਟੇ, ਡਟੇ ਰਹੋ ਜਦ ਤੱਕ ਜਾਨ ਹੈ, ਦਿਲਗੀਰ ਜੀ ਨੂੰ ਵੀ ਅਰਜ਼ ਹੈ
ਜਿਵੇਂ ਡਟੇ ਹੋ ਡਟੇ ਰਹੋ ਸਤਿਗੁਰੂ ਦੀ ਕਿਰਪਾ ਸੱਚ ਬੋਲਣ ਵਾਲਿਆਂ 'ਤੇ ਹਮੇਸ਼ਾਂ ਰਹੀ ਤੇ
ਰਹੇਗੀ।