Share on Facebook

Main News Page

ਪ੍ਰਗਟ ਗੁਰਾਂ ਕੀ ਦੇਹ ?
-: ਹਰਪਾਲ ਕੌਰ

ਅੱਜ ਦੇ ਦੌਰ ਵਿੱਚ ਪ੍ਰਚਾਰਕਾਂ ਦਾ ਪੂਰਾ ਜ਼ੋਰ ਸਿੱਖ ਸੰਗਤ ਨੂੰ ਇਹ ਗੱਲ ਦ੍ਰਿੜ੍ਹ ਕਰਵਾਉਣ ਤੇ ਲਗਾ ਹੋਇਆ ਹੈ ਕਿ ਸਿੱਖ ਦੇਹ ਦਾ ਪੁਜਾਰੀ ਨਹੀਂ ਹੈ , ਸਿੱਖ ਬੁੱਤ ਜਾ ਮੂਰਤੀ ਦਾ ਪੁਜਾਰੀ ਨਹੀਂ ਹੈ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇਹ ਨਹੀਂ ਹਨ, ਪਰ ਸ਼ਬਦ ਗੁਰੂ ਹਨ, ਗਿਆਨ ਗੁਰੂ ਹਨ।

ਇਨੇ ਸਾਲਾਂ ਤੋਂ ਅਰਦਾਸ ਦੇ ਬਾਦ ਇਹੀ ਦੋਹਰਾ ਸੁਣਦੇ ਆ ਰਹੇ ਹਾਂ ਜੋ ਹਰ ਇਕ ਗੁਰੂ ਘਰ ਵਿਚ ਪੜ੍ਹਿਆ ਜਾਂਦਾ ਹੈ:

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ…


ਇਸ ਦੋਹਰੇ ਨੂੰ ਪੜ੍ਹਨ ਦੇ ਬਾਦ ਇਹ ਸੁਭਾਵਿਕ ਹੈ ਕਿ ਹਰ ਕੋਈ ਗੁਰੂ ਗਰੰਥ ਸਾਹਿਬ ਜੀ ਨੂੰ ਦੇਹ ਹੀ ਮੰਨੇਗਾ ਜਦਕਿ ਐਸਾ ਨਹੀਂ ਹੈ। ਇਹ ਤਾ ਸਿਰਫ ਸ਼ਬਦਾਵਲੀ ਹੈ ਜੋ ਸਿੱਖਾਂ ਨੂੰ ਭਰਮਾਉਣ ਲਈ ਵਰਤੀ ਗਈ ਹੈ।

ਪਿਛੋਕੜ੍ਹ :- ਪੰਥ ਪ੍ਰਕਾਸ਼ ਗਰੰਥ ਵਿਚ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਹੋਏ ਇਸ ਦੋਹਰੇ ਦੇ ਸ਼ਬਦਾਂ “‘ਪ੍ਰਗਟ ਗੁਰਾਂ ਕੀ ਦੇਹ’ ਵਾਲਿਆਂ ਨੂੰ ਸਾਹਮਣੇ ਰੱਖ ਕੇ ਹੀ ਗੁਰਮਤਿ ਤੋਂ ਬਿਪ੍ਰੀਤ ਸਾਰਾ ਕਰਮ ਕਾਂਡ ਕੀਤਾ ਜਾ ਰਿਹਾ ਹੈ। ਕੀ ਕਿਸੇ ਨੂੰ ਇਹ ਹੱਕ ਦਿਤਾ ਗਿਆ ਸੀ ਕਿ ਉਹ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਹੁਕਮ “ਗੁਰੂ ਮਾਨਿਓ ਗਰੰਥ ਨੂੰ” ਪ੍ਰਗਟ ਗੁਰਾਂ ਕੀ ਦੇਹ ਦਾ ਖਿਤਾਬ ਦੇ ਸਕੇ । ਜੇ ਨਹੀਂ, ਤਾਂ ਇਹ ਦੋਹਰਾ ਕਿਵੇਂ ਸਿੱਖ ਜਗਤ ਵਿਚ ਪ੍ਰਚਲਤ ਹੋਇਆ।

ਅਸਲ ਵਿਚ ਇਹ ਦੋਹਰਾ ਗਿ; ਗਿਆਨ ਸਿੰਘ ਜੀ ਨੇ ਲਿਖਿਆ ਹੈ ਅਤੇ ਇਸ ਤੋਂ ਪਹਿਲਾ ਭਾਈ ਪ੍ਰਹਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚ ਇਹ ਦੋਹਰਾ ਇਸ ਤਰਾਂ ਲਿਖਿਆ ਮਿਲਦਾ ਹੈ :

ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ।
ਗੁਰੂ ਖਾਲਸਾ ਮਾਨਯੋ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ...


ਗਿ: ਗਿਆਨ ਸਿੰਘ ਜੀ ਨੇ ਆਪਣਾ ਦੋਹਰਾ ਇਸ ਦੀ ਨਕਲ ਤੇ ਲਿਖਿਆ ਅਤੇ ਜੋ ਬ੍ਰਾਹਮਣਵਾਦੀ ਸੋਚ ਵਾਲਿਆਂ ਨੇ ਜਗਤ ਪ੍ਰਸਿੱਧ ਕਰ ਦਿੱਤਾ। ਤੇ ਸਾਰੀਆਂ ਕਰਮਕਾਂਡੀ ਰੀਤਾਂ ਜੋ ਮੰਦਿਰਾਂ ਵਿਚ ਹੁੰਦੀਆਂ ਹਨ ਅਤੇ ਉਹ ਹੀ ਅਸੀ ਅੰਨੀ ਸ਼ਰਧਾ ਦੇ ਰੂਪ ਵਿਚ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਸ਼ੁਰੂ ਕਰ ਦਿਤੀਆਂ ਹਨ। ਕਦ ਬਦਲੇਗਾ ਸਾਡੀ ਸੋਚ ਦਾ ਮਿਆਰ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top