Share on Facebook

Main News Page

ਲਾਇਬਰੇਰੀਆਂ ਵਾਸਤੇ ਸਿੱਖ ਸਾਹਿਤ ਪ੍ਰਾਜੈਕਟ
-: ਡਾ. ਦਿਲਗੀਰ

ਖਾਲਸਾ ਜੀ, ਬੜੇ ਅਫ਼ਸੋਸ ਦੀ ਗੱਲ ਹੈ ਕਿ ਕਾਲਜਾਂ, ਯੂਨੀਵਰਸਿਟੀਆਂ ਅਤੇ ਵਿਦੇਸ਼ਾਂ ਦੀਆਂ ਅੰਬੈਸੀਆਂ ਅਤੇ ਵਿਦਸ਼ਾਂ ਦੇ ਪ੍ਰਧਾਨ ਮੰਤਰੀਆਂ ਦੀਆਂ ਲਾਇਬਰੇਰੀਆਂ ਵਿਚ ਸਿੱਖ ਧਰਮ, ਫ਼ਸਲਫ਼ੇ ਤੇ ਇਤਿਹਾਸ ਸਬੰਧੀ ਜਾਂ ਤਾਂ ਕਿਤਾਬਾਂ ਦਾ ਨਾਂ-ਨਿਸ਼ਾਨ ਨਹੀਂ ਤੇ ਜਾਂ ਫਿਰ ਉਥੇ ਸਿੱਖ ਵਿਰੋਧੀ ਕਿਤਾਬਾਂ ਦੀ ਭਰਮਾਰ ਹੈ। ਪਿੱਛੇ ਜਿਹੇ ਈਸਾਈ ਮਿਸ਼ਨ, ਭਾਰਤੀ ਹਾਕਮਾਂ ਨੇ ਅਤੇ ਆਰ.ਐਸ.ਐਸ. ਨੇ ਸਿੱਖਾਂ ਬਾਰੇ 4 ਲੱਖ ਕਿਤਾਬਾਂ ਇਨ੍ਹਾਂ ਲਾਇਬਰੇਰੀਆਂ ਨੂੰ ਤੋਹਫ਼ੇ ਵਜੋਂ ਭੇਟ ਕੀਤੀਆਂ ਸਨ।

ਇਹ ਸਾਰਾ ਸਿੱਖ ਧਰਮ ਦਾ ਨੁਕਸਾਨ ਕਰਨ ਵਾਲਾ ਸਾਹਿਤ ਹਨ। ਇਨ੍ਹਾਂ ਵਿਚੋਂ ਬਹੁਤੀਆਂ ਮਕਲਾਊਡ ਗਰੁੱਪ (ਹਰਜੋਤ ਉਬਰਾਏ, ਗੁਰਿੰਦਰ ਮਾਨ, ਪਿਸ਼ੌਰਾ ਸਿੰਘ ਵਰਗੇ), ਰਾਸ਼ਟਰੀ ਸਿੱਖ ਸੰਗਤ ਅਤੇ ਸਿੱਖ ਵਿਰੋਧੀ ਫ਼ਿਰਕਾਪ੍ਰਸਤ ਲਿਖਾਰੀਆਂ ਦੀਆਂ ਲਿਖੀਆਂ ਹੋਈਆਂ ਹਨ। ਜਿਹੜੇ ਵਿਦਿਆਰਥੀ ਇਨ੍ਹਾਂ ਕਿਤਾਬਾਂ ਨੂੰ ਪੜ੍ਹਦੇ ਹਨ, ਉਹ ਸਿੱਖੀ ਬਾਰੇ ਗ਼ਲਤ ਧਾਰਨਾ ਬਣਾਉਂਦੇ ਹਨ। ਜਿਹੜੇ ਬੱਚੇ ਇਨ੍ਹਾਂ ਕਾਲਜਾਂ ਵਿਚ ਪੜ੍ਹਦੇ ਹਨ ਉਹ ਆਪਣੇ ਲੇਖ, ਐਸਾਈਨਮੈਂਟ, ਡਿਸਰਟੇਸ਼ਨ ਅਤੇ ਥੀਸਿਸ ਲਿਖਣ ਲੱਗਿਆਂ ਇਨ੍ਹਾਂ 'ਤੇ ਹੀ ਨਿਰਭਰ ਕਰਦੇ ਹਨ, ਨਤੀਜੇ ਵਜੋਂ ਉਹ ਐਂਟੀ-ਸਿੱਖ ਸਮੱਗਰੀ ਵਿਚ ਵਾਧਾ ਕਰੀ ਜਾ ਰਹੇ ਹਨ। ਜਿਹੜੇ ਅੰਬੈਸਡਰ ਜਾਂ ਪ੍ਰਧਾਨ ਮੰਤਰੀ ਇਨ੍ਹਾਂ ਤੋਂ ਸਿੱਖੀ ਬਾਰੇ ਪੜ੍ਹਦੇ ਹਨ, ਉਹ ਸਿੱਖ ਧਰਮ ਬਾਰੇ ਗ਼ਲਤ ਨਜ਼ਰੀਆ ਬਣਾ ਲੈਂਦੇ ਹਨ।

ਸਿੱਖ ਮਿਸ਼ਨਰੀਆਂ ਨੇ ਮਹਿਸੂਸ ਕੀਤਾ ਹੈ ਕਿ ਇਨ੍ਹਾਂ ਕਾਲਜਾਂ ਤੇ ਅੰਬੈਸੀਆਂ ਦੀਆਂ ਲਾਇਬਰੇਰੀਆਂ ਵਿਚ ਸਿੱਖ ਧਰਮ, ਇਤਿਹਾਸ ਤੇ ਫ਼ਿਲਾਸਫ਼ੀ ਬਾਰੇ ਚੰਗੀਆਂ ਕਿਤਾਬਾਂ ਭੇਟ ਕੀਤੀਆਂ ਜਾਣ ਦੀ ਜ਼ਰੂਰਤ ਹੈ।

ਹੁਣ ਕੁਝ ਸੰਜੀਦਾ ਸਿੱਖ ਮਿਸ਼ਨਰੀਆਂ ਨੇ ਇਕ ਪ੍ਰਾਜੈਕਟ ਉਲੀਕਿਆ ਹੈ ਜਿਸ ਹੇਠ ਹਰ ਕਾਲਜ ਅਤੇ ਵਿਦੇਸ਼ੀ ਮਿਸ਼ਨ ਦੀ ਲਾਇਬਰੇਰੀ ਨੂੰ ਸਿੱਖ ਧਰਮ ਬਾਰੇ 70-70 ਕਿਤਾਬਾਂ ਭੇਟ ਕੀਤੀਆਂ ਜਾਣਗੀਆਂ। ਹਰ ਕਿਤਾਬ ਉਪਰ ਕਿਤਾਬਾਂ ਭੇਟ ਕਰਨ ਵਾਲੇ ਦਾ ਨਾਂ (ਅਤੇ ਜੇ ਉਹ ਚਾਹੇ ਤਾਂ ਪਤਾ, ਫ਼ੋਨ ਨੰਬਰ ਅਤੇ ਈਮੇਲ ਐਡਰੈਸ ਵੀ) ਦਿੱਤਾ ਜਾਵੇਗਾ। ਕਿਤਾਬਾਂ ਭੇਟ ਕਰਨ ਵਾਲਾ/ਵਾਲੀ ਆਪਣੀ ਮਰਜ਼ੀ ਦਾ ਕਾਲਜ, ਲਇਬਰੇਰੀ, ਅੰਬੈਸੀ ਜਾਂ ਪ੍ਰਧਾਨ ਮੰਤਰੀ ਚੁਣ ਸਕਦਾ/ਸਕਦੀ ਹੈ। ਉਸ ਦੀ ਮਰਜ਼ੀ ਵਾਲੀ ਸੰਸਥਾ ਨੂੰ ਇਹ ਕਿਤਾਬਾਂ ਭੇਜ ਦਿੱਤੀਆਂ ਜਾਣਗੀਆਂ।

ਇਨ੍ਹਾਂ ਕਿਤਾਬਾਂ ਦੀ ਕੀਮਤ 20 ਹਜ਼ਾਰ ਰੁਪੈ ਬਣਦੀ ਹੈ। ਇਸ ਪ੍ਰਾਜੈਕਟ ਵਾਲੇ ਇਸ ਵਿਚੋਂ ਅੱਧੀ ਕੀਮਤ ਵਾਸਤੇ ਫ਼ੰਡ ਕੋਲੋਂ ਦੇਣਗੇ ਜਾਂ ਇਕੱਠੇ ਕਰਨਗੇ। ਕਿਤਾਬਾਂ ਭੇਟਾ ਕਰਨ ਦੇ ਚਾਹਵਾਨ ਨੂੰ ਸਿਰਫ਼ ਦਸ ਹਜ਼ਾਰ ਰੁਪੈ (150 ਅਮਰੀਕੀ ਡਾਲਰ, 120, Euro 140, Australian/Canadian 200 ) ਦੇਣੇ ਪੈਣਗੇ। ਹਰ ਇਕ ਕਿਤਾਬ 'ਤੇ ਭੇਟ ਕਰਨ ਵਾਲੇ ਦਾ ਨਾਂ ਛਪਿਆ ਹੋਵੇਗਾ।

ਲੋਕ ਗੱਲਾਂ ਤਾਂ ਬਹੁਤ ਕਰਦੇ ਹਨ; ਬਹਿਸ ਵੀ ਬੜੀ ਕਰਦੇ ਹਨ ਤੇ ਦਾਅਵੇ ਤਾਂ ਬਹੁਤ ਕਰਦੇ ਹਨ। ਆਓ ਵੇਖੀਏ ਕਿ ਕਿੰਨੇ ਕੂ ਲੋਕ ਪੰਥਕ ਏਜੰਡੇ ਵਿਚ ਇਹ ਮਾਮੂਲੀ ਰਕਮ ਦੇ ਕੇ ਪੰਥ ਦੀ ਸੇਵਾ ਕਰਨੀ ਚਾਹੁੰਦੇ ਹਨ।

Send orders to my message box or to: hsdilgeer@yahoo.com


Sikh Literature for libraries Project

The libraries of colleges and universities and foreign embassies and prime minsters are full of anti Sikh literature. McLeod group and the RSS have gifted 4 lakh books to these libraries. The libraries have no funds or grants to buy genuine books on Sikh history and philosophy. There are about 300 colleges in the Punjab and 200 colleges and universities in other states where there live a good number of Punjabi people. Some of them work for their MA, M.Phil, Ph.D thesis and dissertations. They write articles, assignments and dissertations on the basis of anti Sikh literature. So, these libraries need genuine books on Sikhs and Sikhism.

Under this project, a group of Sikh missionaries have launched a plan to supply books to these colleges and foreign embassies and Prime ministers. Those who are interested in contributing to this project, may contact.

Under this project 70 books will be gifted to each library. On each book there a slip will be pasted mentioning the name and (if he/she wishes) the address, phone number or email number of the donor. {e.g. presented by ...... } You can choose your own library, college of foreign mission.

Each set of 50 books will cost about 20 thousand rupees. The project workers shall contribute about half of the cost. Those who want to contribute to this project shall pay only 150 (US $), 120, Euro 140, Australian/Canadian $ 200, Rs 10000.

Many people talk high of their Panthic commitment, Let us see who are really interested in Panthic agenda.

Send orders to my message box or to: hsdilgeer@yahoo.com


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top