ਗ੍ਰਿਫਤਾਰ
ਕੀਤਾ ਰਮਨਦੀਪ ਸਿੰਘ ਸਨੀ... ਬਲਜੀਤ ਸਿੰਘ ਦਾਦੂਵਾਲ ਦਾ ਨਜ਼ਦੀਕੀ ਹੈ
Source:
https://www.sikh24.com/2014/11/11/police-remand-of-bhai-ramandeep-singh-sunny-extended-local-sikh-organizations-remain-silent/#.WTnHemjyvIU
ਬਠਿੰਡਾ, 7 ਜੂਨ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਵਿਚ ਅੱਤਵਾਦੀ
ਸਰਗਰਮੀਆਂ ਦੀ ਸਾਜ਼ਿਸ਼ ਰਚਣ ਦੇ ਇਕ ਤੋਂ ਬਾਅਦ ਇਕ ਹੋ ਰਹੇ ਖੁਲਾਸੇ ਦੀ ਕੜੀ ਵਿਚ ਇਕ ਨਵਾਂ
ਨਾਂ ਜੁੜਿਆ ਹੈ ਸੁਰਿੰਦਰ ਬੱਬਰ। ਇਹ ਵਿਅਕਤੀ ਇੰਗਲੈਂਡ ਵਿਚ ਰਹਿ ਕੇ ਪੰਜਾਬ ਦੇ ਲਈ
ਅੱਤਵਾਦੀ ਸਾਜ਼ਿਸ਼ ਬੁਣ ਰਿਹਾ ਸੀ।
ਇਸ ਵਾਰ ਇਸ ਦਾ
ਨਿਸ਼ਾਨਾ ਪੰਜਾਬ ਦੇ ਸਿੱਖ ਪ੍ਰਚਾਰਕ ਸੀ ਜਿਨ੍ਹਾਂ ਮਾਰਨ ਦੇ ਲਈ ਇਸ ਨੇ ਬਠਿੰਡਾ ਦੇ ਦੋ
ਨੌਜਵਾਨਾਂ ਨੂੰ ਚੁਣਿਆ
ਜਿਨ੍ਹਾਂ ਦੀ ਅਪਣੀ ਜਾਂ ਪਰਿਵਾਰਕ ਬੈਕਰਾਊਂਡ ਕਿਸੇ ਨਾ
ਕਿਸੇ ਲਿਹਾਜ਼ ਨਾਲ ਅੱਤਵਾਦੀ ਸਰਗਰਮੀਆਂ ਦੇ ਦੋਸ਼ ਨਾਲ ਜੁੜੀ ਹੈ। ਕਾਊਂਟਰ ਇੰਟੈਲੀਜੈਂਸ
ਮੋਹਾਲੀ ਵਲੋਂ ਬਠਿੰਡਾ ਤੋਂ ਕਾਬੂ ਕੀਤੇ ਗਏ ਰਮਨਦੀਪ ਸਿੰਘ ਸੰਨੀ ਅਤੇ ਪਰਮਿੰਦਰ ਸਿੰਘ
ਹੈਰੀ ਨਿਵਾਸੀ ਜੋਗਾਨੰਦ ਦੋਵੇਂ ਨੌਜਵਾਨ ਸੁਰਿੰਦਰ ਬੱਬਰ ਦੇ ਸੰਪਰਕ ਵਿਚ ਸੀ।
ਇਨ੍ਹਾਂ ਵਿਚੋਂ ਹੈਰੀ ਫੇਸਬੁਕ ਦੇ ਜ਼ਰੀਏ
ਉਸ ਨਾਲ ਇੰਗਲੈਂਡ ਵਿਚ ਸੰਪਰਕ ਕਰਦਾ ਸੀ ਅਤੇ ਉਥੋਂ ਮਿਲੇ ਹੁਕਮ ਤੋਂ ਬਾਅਦ ਇਹ ਇਕ
ਵਿਵਾਦਮਈ ਬਿਆਨ ਨਾਲ ਚਰਚਾ ਵਿਚ ਰਹੇ ਇਕ ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਨੂੰ
ਨਿਸ਼ਾਨਾ ਬਣਾਉਣ ਵਾਲੇ ਸੀ। ਇਸ ਦੇ ਲਈ ਹੈਰੀ ਨੇ ਰਮਨਦੀਪ ਸੰਨੀ ਦੇ ਜ਼ਰੀਏ ਲੁਧਿਆਣਾ
ਨਿਵਾਸੀ ਅਮ੍ਰਤਪਾਲ ਕੌਰ ਕੋਲੋਂ ਬਿਹਾਰ ਤੋਂ ਹਥਿਆਰ ਮੰਗਾਉਣ ਦੀ ਗੱਲ ਕੀਤੀ ਸੀ। ਇਹ
ਹਥਿਆਰ ਅਜੇ ਪੁੱਜੇ ਨਹੀਂ ਸੀ ਕਿ ਇਸ ਤੋਂ ਪਹਿਲਾਂ ਹੀ ਅਮ੍ਰਤਪਾਲ ਕੌਰ ਗੁਰਦਾਸਪੁਰ,
ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿਚ ਸਰਗਰਮ ਹੋਰ ਅੱਤਵਾਦੀਆਂ ਦੇ ਨਾਲ ਫੜੀ ਗਈ। ਇਨ੍ਹਾਂ
ਤੋਂ ਪੁਛਗਿੱਛ ਤੋਂ ਬਾਅਦ ਪੁਲਿਸ ਨੇ ਸੰਨੀ ਅਤੇ ਹੈਰੀ ਨੂੰ ਕਾਬੂ ਕੀਤਾ।
Source:
http://www.dailyhamdard.com/news/43186