Share on Facebook

Main News Page

ਹਰ ਤਰ੍ਹਾਂ ਨਾਲ ਸੰਪਰਦਾਈ ਧੜਿਆਂ ਤੋਂ ਨਿਰਲੇਪ ਅਤੇ ਨਿਰਭੈ ਹੋ ਕੇ ਸੱਚ ਦਾ ਪੱਲਾ ਫੜਕੇ ਗੁਰਮਤਿ ਦੀ ਰੌਸਨੀ ਵਿਚ ਫੇਸਲਾ ਕਰਨ ਦੀ ਲੋੜ ਹੈ ਕਿ
ਇਨ੍ਹਾਂ ਸਭਨਾਂ ਵਿਚੋਂ ਗੁਰੂ ਦਾ ਸਿੱਖ ਕਿਹੜਾ ਹੈ ?

-: ਪ੍ਰੋ. ਦਰਸ਼ਨ ਸਿੰਘ ਖਾਲਸਾ

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥

  1. ਡੇਰਿਆਂ ਵਿੱਚ ਮੂਰਤੀ ਪੂਜਾ, ਦੇਹਧਾਰੀ ਦੀ ਪੂਜਾ, ਅਖੰਡ ਪਾਠ, ਸੰਪਟ ਪਾਠ, ਨਾਰੀਅਲ, ਕੁੰਭ, ਜੋਤ ਆਦਿ ਕਰਮ ਕਾਂਡ। ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਹੁਕਮਾਂ ਤੋਂ ਵੱਧ ਆਪਣੇ ਬਾਬਿਆਂ ਦਾ ਹੁਕਮ ਅਤੇ ਮਰੀਯਾਦਾ ਮੰਨਣ ਵਾਲੇ।

  2. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਵਿਤਾਵਾਂ ਮਿਲਾ ਕੇ ਕੱਚੀ ਬਾਣੀ ਦੀਆਂ ਧਾਰਨਾ ਪੜ੍ਹਨ ਵਾਲੇ।

  3. ਗੁਰੂ ਦੇ ਹੁਕਮ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ਦੀ ਥਾਵੇਂ ਮਨੁੱਖੀ ਨਾਵਾਂ ਦੀਆਂ ਸੰਪਰਦਾਵਾਂ ਦਾ ਚੇਲਾ ਹੋਕੇ ਮਨੁੱਖੀ ਕਿਰਤ ਵੱਖ ਵੱਖ ਮਰੀਯਾਦਾਵਾਂ ਨੂੰ ਗੁਰਬਾਣੀ ਤੋਂ ਵੱਧ ਮਾਨਤਾ ਦੇ ਕੇ ਪ੍ਰਚਾਰਣ ਵਾਲੇ।

  4. ਗੁਰੂ ਦੇ ਹੁਕਮ ਬਾਹਰ ਭੇਖ ਨਾ ਕਾਹੂ ਭੀਨ॥ ਦੇ ਉਲਟ ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ ਵੱਖ ਵੱਖ ਨੀਲੇ ਪੀਲੇ ਚਿੱਟੇ ਚੋਲਿਆਂ, ਪੱਗਾਂ ਦੁਮਾਲਿਆਂ ਦੇ ਪਹਿਰਾਵੇ ਨੂੰ ਹੀ ਸਿੱਖੀ ਬਾਣਾ ਆਖ ਕੇ ਪਰਚਾਰਣ ਵਾਲੇ।

  5. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਚਰਣਹੀਨ ਕਾਮਕ ਕਿਤਾਬਾਂ ਦਾ ਆਸਣ ਲਾਕੇ ਪੂਜਾ ਕਰਦੇ ਅਤੇ ਇਓਂ ਸ਼ਰੇਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ।

  6. ਇਕੋ ਇੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਦੇ ਨਿਤਨੇਮ ਵਿੱਚ ਮਿਲਾਕੇ ਅਨਜਾਣੇ ਕਵੀਆਂ ਦੀਆਂ ਕੋਝੀਆਂ ਲਿਖਤਾਂ ਨੂੰ ਗੁਰਬਾਣੀ ਆਖ ਕੇ ਪੜ੍ਹਦੇ ਇਓਂ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ।

  7. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਨਾ ਰੱਖਦੇ ਹੋਏ, ਅਨਜਾਣੇ ਕਵੀਆਂ ਦੀਆਂ ਮਨਘੜਤ ਰਚਨਾਵਾਂ ਨਾਲ ਬਣਿਆਂ ਅੰਮ੍ਰਿਤ ਪੀਕੇ ਸਿੱਖ ਬਣਦੇ ਇਓਂ "ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ" ਗੁਰੂ ਹੁਕਮ ਨੂੰ ਚੈਲੰਜ ਕਰਨ ਵਾਲੇ।

  8. ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥18॥ ਇਕ ਵੱਡੇ ਭਾਗਾਂ ਵਾਲੇ ਉਹ ਗੁਰਸਿਖ ਜੋ ਇਕਾ ਬਾਣੀ ਇਕ ਗੁਰ ਇਕੋ ਸਬਦ ਵੀਚਾਰ ਨੂੰ ਸਮਰਪਤ ਹਨ ਅਤੇ ਉਹ ਅੰਮ੍ਰਿਤ, ਨਿਤਨੇਮ, ਰਹਿਤ ਮ੍ਰੀਯਾਦਾ ਜੀਵਨ ਲਈ ਸਭ ਅਗਵਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹੀ ਪਰਾਪਤ ਕਰਨ ਵਾਲੇ।

ਉਪਰ ਲਿਖਿਆ ਸਭ ਧਿਆਨ ਨਾਲ ਪੜ੍ਹਕੇ ਹਰ ਤਰਾਂ ਨਾਲ ਸੰਪਰਦਾਈ ਧੜਿਆਂ ਤੋਂ ਨਿਰਲੇਪ ਅਤੇ ਨਿਰਭੈ ਹੋ ਕੇ ਸੱਚ ਦਾ ਪੱਲਾ ਫੜਕੇ ਗੁਰਮਤਿ ਦੀ ਰੌਸਨੀ ਵਿਚ ਫੇਸਲਾ ਕਰਨ ਦੀ ਲੋੜ ਹੈ ਕਿ ਇਨ੍ਹਾਂ ਸਭਨਾਂ ਵਿਚੋਂ ਗੁਰੂ ਦਾ ਸਿੱਖ ਕਿਹੜਾ ਹੈ?

ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top