Share on Facebook

Main News Page

ਭਾਈ ਪੰਥਪ੍ਰੀਤ ਸਿੰਘ ਜੀ ਦੀ ਜਰਮਨੀ ਪ੍ਰਚਾਰ ਫੇਰੀ ਅਤੇ ਟਕਸਾਲੀਆਂ ਵੱਲੋਂ ਕੀਤੀ ਗੁੰਡਾਗਰਦੀ, ਅਤੇ ਧੂਤਿਆਂ ਦੀ ਹੋਈ ਗਿੱਦੜਕੁੱਟ ਦਾ ਸੱਚੋ ਸੱਚ
-: ਗੁਰਵਿੰਦਰ ਸਿੰਘ ਜਰਮਨੀ

ਗੁਰੂ ਪਿਆਰੀ ਸਾਧ ਸੰਗਤ ਜੀਉ, ਭਾਈ ਪੰਥਪ੍ਰੀਤ ਸਿੰਘ ਜੀ ਦੇ ਨੌਰਵੇ ਆਉਣ ਦਾ ਪਤਾ ਲੱਗਣ 'ਤੇ ਅਸੀਂ ਕਿਸੇ ਪ੍ਰਚਾਰ ਵੀਰ ਰਾਂਹੀ ਭਾਈ ਪੰਥਪ੍ਰੀਤ ਸਿੰਘ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਜਵਾਬ ਮਿਲਿਆ ਕੀ ਜਰਮਨ ਵਾਲੇ ਸਿੰਘਾਂ ਨਾਲ ਸੰਪਰਕ ਕਰ ਲਉ ਪ੍ਰੋਗਰਾਮਾਂ ਵਾਰੇ ਉਹਨਾਂ ਨੂੰ ਹੀ ਪਤਾਂ ਹੈ । ਹੁਣ ਸਾਨੂੰ ਪਤਾ ਨਹੀਂ ਸੀ ਪ੍ਰੋਗਰਾਮ ਬਣਾ ਕੌਣ ਰਿਹਾ ਹੈ, ਇੱਕ ਦੋ ਵੀਰਾਂ ਨਾਲ ਗੱਲਬਾਤ ਕੀਤੀ, ਵੀਰ ਅਵਤਾਰ ਸਿੰਘ ਸਟੁਟਗਾਡ ਵਾਲਿਆਂ ਆਖਿਆ ਵੀਰ ਤਰਸੇਮ ਸਿੰਘ ਅਟਵਾਲ ਨਾਲ ਸਾਰੀ ਗੱਲਬਾਤ ਹੋਈ ਹੈ, ਉਹਨਾਂ ਕੋਲ ਪਹਿਲਾਂ ਜਰਮਨ ਵਿੱਚ ਭਾਈ ਸਾਹਿਬ ਨੇ ਆਉਣਾ ਹੈ, ਪਰ ਪ੍ਰੋਗਰਾਮਾਂ ਵਾਰੇ ਅਜੇ ਕੋਈ ਪਤਾ ਨਹੀਂ । ਹਾਂ ਮਈ ਦੇ ਦੂਜੇ ਤੀਜੇ ਹਫ਼ਤੇ ਵਿਚੋਂ ਕੋਈ ਵੀ ਮਿਲ ਸਕਦਾ ਹੈ ।

ਫਿਰ ਸਾਨੂੰ ਸਿੱਖ ਮਿਸ਼ਨ ਸਪੇਨ ਵਾਲਿਆਂ ਵਲੋਂ ਪਾਈ ਪੋਸਟ ਤੋਂ ਲੱਗਾ ਕੀ ਜਰਮਨ ਵਿੱਚ 8 ਮਈ ਤੋਂ 14 ਮਈ ਤੱਕ ਦਾ ਸਮਾਂ ਮਿਲਿਆ ਹੈ । ਅਸੀਂ ਗੁਰਦੁਆਰਾ ਸਾਹਿਬ ਕਮੇਟੀ ਨੂੰ 14 ਮਈ ਦਾ ਦੱਸਕੇ ਪ੍ਰੋਗਰਾਮ ਬੁੱਕ ਕਰਵਾ ਦਿੱਤਾ, ਕਿਉਂਕਿ ਵੱਡਾ ਗੁਰਦੁਆਰਾ ਹੋਣ ਕਰਕੇ ਜਿਆਦਾ ਸੰਗਤਾਂ ਸੁਣ ਸਕਦੀਆਂ ਹਨ ਇਸ ਲਈ ਐਤਵਾਰ ਫਰੈਕਫੋਰਟ ਦੀਆਂ ਸੰਗਤਾਂ ਨੂੰ ਦਿੱਤਾਂ ਗਿਆ, ਪਰ ਅਸੀਂ ਸਭ ਨਾਲ ਸਲਾਹ ਕਰਕੇ ਪ੍ਰੋਗਰਾਮ ਦਾ ਫਾਈਨਲ ਕਰਕੇ ਦੱਸਾਂਗੇ ।

ਭਾਈ ਪੰਥਪ੍ਰੀਤ ਸਿੰਘ ਨਿਰੋਲ ਗੁਰਬਾਣੀ ਦੀ ਗੱਲ ਕਰਦੇ ਹਨ ਇਸ ਲਈ ਸਾਨੂੰ ਯਕੀਨ ਸੀ ਕਿ ਕੋਈ ਨਾਂਹ ਨਹੀਂ ਕਰ ਸਕਦਾ, ਅਸੀਂ ਆਪਣੇ ਤੋਂਰ ਤੇ ਜਾਣ ਪਹਿਚਾਣ ਵਾਲੇ ਵੀਰ ਨੂੰ 14 ਤਰੀਕ ਨੂੰ ਭਾਈ ਪੰਥਪ੍ਰੀਤ ਸਿੰਘ ਜੀ ਦਾ ਪ੍ਰੋਗਰਾਮ ਹੈ, ਗੁਰਦੁਆਰਾ ਫਰੈਕਫੋਰਟ ਦਰਸ਼ਨ ਦੇਣੇ, ਪੰਜਾਬ ਤੋਂ ਵੀਰ ਨਰਿੰਦਰ ਸਿੰਘ ਨੇ 26 ਅਪ੍ਰੈਲ ਨੂੰ ਆਉਣਾਂ ਸੀ, ਉਸ ਦਾ ਇੰਤਜ਼ਾਰ ਕਰਦੇ ਸੀ, ਇਸ ਤੋਂ ਪਹਿਲਾਂ ਹੀ ਸਟਰਾਲਿਨ ਵਾਲੇ ਟਕਸਾਲੀਆਂ ਨੇ ਆਪਣਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿੱਤਾਂ, ਜਿਸ ਵਿੱਚ ਉਹਨਾਂ ਭਾਈ ਪੰਥਪ੍ਰੀਤ ਸਿੰਘ ਜੀ ਉੱਤੇ ਸਰੋਵਰ ਨੂੰ ਛੱਪੜੀ ਆਖਿਆ, ਸਰੋਵਰ ਦੇ ਅੰਮ੍ਰਿਤ ਜਲ ਨੂੰ ਪਾਣੀ ਆਖਿਆ, ਇਤਿਹਾਸਕ ਅਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਰਗੇ ਇਲਜ਼ਾਮ ਲਾਏ ਗਏ, ਆਪ ਗੁਰੂ ਅਰਜਨ ਪਾਤਸ਼ਾਹ ਜੀ ਦੀ ਲਿਖੀ ਬਾਣੀ "ਰਾਮਦਾਸ ਸਰੋਵਰਿ ਨਾਤੇ ॥ ਸਭ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾਂ ॥ ਗੁਰਿ ਪੂਰੇ ਕੀਨੇ ਦਾਨਾ ॥" ਪੰਨਾ 625 ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੱਸ ਰਿਹਾ ਸੀ, ਜਿੰਨੀ ਵਾਰੀ ਗੁਰਦੁਆਰਾ ਕਮੇਟੀ ਨਾਲ ਇਹਨਾਂ ਦਿਆ ਬੰਦਿਆਂ ਨੇ ਗੱਲ ਕੀਤੀ ਇੱਕੋ ਗੱਲ ਕਰਦੇ ਰਹੇ ਭਾਈ ਪੰਥਪ੍ਰੀਤ ਸਿੰਘ ਦਾ ਪ੍ਰੋਗਰਾਮ ਰੋਕੋ, ਬੰਦ ਕਰਵਾਉ, ਕਮੇਟੀ ਨੇ ਵੀ ਇਹਨਾਂ ਨੂੰ ਇਹ ਹੀ ਬੇਨਤੀ ਕੀਤੀ ਕੀ ਤੁਸੀਂ ਉਸ ਦੇ ਖਿਲਾਫ ਕੋਈ ਪਰੂਫ ਤਾਂ ਦਿਉ ਫਿਰ ਹੀ ਅਸੀਂ ਰੋਕ ਸਕਦੇ ਹਾਂ ?

ਪਰ ਇਹਨਾਂ ਕੋਲ ਕੋਈ ਪਰੂਫ ਹੋਵੇ ਤਾਂ ਦੇਣਗੇ, ਫਿਰ ਕਮੇਟੀ ਵਾਲਿਆਂ ਆਖਿਆ ਤੁਸੀਂ ਵੀ ਪੰਜ ਬੰਦੇ ਲੈ ਆਉ ਅਸੀਂ ਸੱਦਣ ਵਾਲਿਆਂ ਵੱਲੋਂ ਵੀ ਪੰਜ ਬੰਦੇ ਬੈਠਾਕੇ ਗੱਲ ਕਰਵਾ ਦਿੰਦੇ ਹਾਂ, ਦੋਨਾਂ ਪਾਸਿਆਂ ਤੋਂ ਪੰਜ ਪੰਜ ਛੇ ਛੇ ਬੰਦੇ ਬੈਠੇ ਉੱਥੇ ਵੀ ਇਕੋ ਗੱਲ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣਾ, ਭਾਈ ਪੰਥਪ੍ਰੀਤ ਸਿੰਘ ਦਾ ਪ੍ਰੋਗਰਾਮ ਕੈਨਸਲ ਕਰੋ । ਉੱਥੇ ਵੀ ਇਹ ਲੋਕਲ ਰਹਿਣ ਵਾਲੇ ਬੰਦੇ ਮੈ ਨਾ ਮਾਂਨੂੰ ਵਾਲੀ ਇੱਕੋ ਅੜੀ ਕਰਦੇ ਰਹੇ । ਸਾਡੇ ਬੰਦੇ ਵੀ ਇਸ ਗੱਲ ਤੇ ਅੜੇ ਰਹੇ ਕੀ ਅਸੀਂ ਕਿਹਡ਼ਾ ਕੋਈ ਗਲਤ ਕੰਮ ਕਰਨਾ ਹੈ ਸ਼ਬਦ ਗੁਰੂ ਦੀ ਵਿਚਾਰ ਹੀ ਕਰਵਾਉਣੀ ਹੈ, ਜੇਕਰ ਅਸੀਂ ਗੁਰਬਾਣੀ ਦੀ ਵਿਚਾਰ ਵੀ ਆਪਣੇ ਗੁਰਦੁਆਰਿਆਂ ਅੰਦਰ ਨਹੀਂ ਕਰਵਾ ਸਕਦੇ, ਹੋਰ ਕਿੱਥੇ ਕਰਵਾਵਾਗੇ ?

ਅਸੀਂ ਫਿਰ ਮੀਟਿੰਗ ਸੱਦੀ ਅਤੇ ਸਾਰੇ ਬੰਦਿਆਂ ਨੂੰ ਦੱਸਿਆ ਕੀ ਦੂਸਰੇ ਪਾਸੇ ਗੁਰਦਿਆਲ ਸਿੰਘ ਲਾਲੀ, ਹੀਰਾ ਸਿੰਘ ਮਤੇਵਾਲ ਆਪਣੀ ਪੂਰੀ ਤਾਕਤ ਲਗਾ ਰਹੇ ਹਨ, ਰਾਜੂ ਆਖੇ ਤੁਸੀਂ ਸਾਡੇ ਜਾਗੋ ਵਾਲੇ ਰੋਕੇ ਸੀ, ਅਸੀਂ ਤੁਹਾਡਾ ਪੰਥਪ੍ਰੀਤ ਰੋਕਣਾ ਹੈ, ਅਸੀਂ ਪ੍ਰੋਗਰਾਮ ਕਰਵਾਉਣਾ ਹੈ, ਤੁਸੀਂ ਰੋਕ ਲਉ, ਫਿਰ ਸਾਰਿਆਂ ਆਖਿਆ ਸਾਨੂੰ ਵੀ ਹਰ ਤਰਾਂ ਨਾਲ ਤਿਆਰ ਰਹਿਣਾ ਚਾਹੀਦਾ ਹੈ ਹੋ ਸਕਦਾ ਹੈ ਲੜਾਈ ਝਗਡ਼ਾ ਤੱਕ ਵੀ ਗੱਲ ਜਾਵੇ, ਸਾਡੇ ਇੱਕ ਵੀਰ ਨੇ ਕਿਹਾ ਲੜਾਈ ਝਗਡ਼ਾ ਨਹੀਂ ਹੁੰਦਾ ਉਹਨਾਂ ਨੂੰ ਵੀ ਪਤਾ ਹੈ ਅਸੀਂ ਫਰੈਕਫੋਰਟ ਵਿੱਚ ਹੀ ਰਹਿਣਾ ਹੈ । ਇੱਕ ਦੂਜੇ ਦੇ ਮੂੰਹ ਤੂੰਹ ਲੱਗਣਾ ਹੈ।

ਪਰ ਦੂਜੇ ਪਾਸੇ ਗੁਰਦਿਆਲ ਸਿੰਘ ਲਾਲੀ ਅਤੇ ਹੀਰਾ ਸਿੰਘ ਮਤੇਵਾਲ ਆਪਣੇ ਦੁਨਿਆਵੀ ਅਹੁਦਿਆਂ ਨੂੰ ਸ਼ਬਦ ਗੁਰੂ ਦੀ ਵਿਚਾਰ ਨੂੰ ਰੋਕਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਸਨ, ਜਦੋਂ ਕੋਈ ਵੀ ਚਾਰਾ ਚੱਲਦਾ ਨਾ ਦਿਸਿਆ ਤਾਂ ਇਹਨਾਂ ਗੁਰਮੁਖ ਪਿਆਰਿਆਂ ਨੇ ਕਨੇਡੀਅਨ ਨੂੰ ਨਾਲ ਲੈਕੇ ਪੁਲਿਸ ਸਟੇਸ਼ਨ ਜਾਕੇ ਸ਼ਿਕਾਇਤ ਕੀਤੀ ਕੀ 14 ਤਰੀਕ ਨੂੰ ਭਾਈ ਪੰਥਪ੍ਰੀਤ ਸਿੰਘ ਨਾਮ ਦਾ ਬੰਦਾ ਆ ਰਿਹਾ ਹੈ ਜਿਸ ਕਰਕੇ ਗੁਰਦੁਆਰੇ ਵਿੱਚ ਲੜਾਈ ਹੋਵੇਗੀ ਤੁਸੀਂ ਉਸ ਨੂੰ ਆਉਣ ਤੋਂ ਰੋਕੋ । ਉਹਨਾਂ ਪ੍ਰਧਾਨ ਅਨੂਪ ਸਿੰਘ ਨੂੰ ਫੋਨ ਕੀਤਾਂ ਕੀ ਗੁਰਦਿਆਲ ਸਿੰਘ ਚੇਅਰਮੈਨ, ਹੀਰਾ ਸਿੰਘ ਮਤੇਵਾਲ ਅਤੇ ਹਰਦਿਆਲ ਸਿੰਘ ( ਕਨੇਡੀਅਨ ) ਵਲੋਂ ਰਿਪੋਟ ਲਿਖਵਾਈ ਗਈ ਹੈ ਕੀ 14 ਮਈ ਨੂੰ ਕੋਈ ਤੁਹਾਡੇ ਗੁਰਦੁਆਰੇ ਵਿੱਚ ਰਿਹਾ ਹੈ, ਉਸ ਨੂੰ ਰੋਕੋ ਲੜਾਈ ਹੋ ਸਕਦੀ ਹੈ, ਪ੍ਰਧਾਨ ਅਨੂਪ ਸਿੰਘ ਨੇ ਕਿਹਾ ਉਸ ਨੂੰ ਤਾਂ ਅਸੀਂ ਆਪ ਬਲਾਇਆ ਹੈ । ਦੂਸਰੇ ਦਿਨ ਇਹਨਾਂ ਦੀ ਦਿੱਤੀ ਹੋਈ ਅਰਜ਼ੀ ਕੈਨਸਲ । ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਫਿਰ ਗੁਰਦਿਆਲ ਸਿੰਘ ਲਾਲੀ ਅਤੇ ਮਤੇਵਾਲ ਪੁਲਿਸ ਕੋਲ ਕੇਸ ਦਰਜ ਕਰਵਾਉਣ ਗਏ ਕੇਸ ਕੀ ਕੀਤਾ ਭਾਈ ਪੰਥਪ੍ਰੀਤ ਸਿੰਘ ਸਾਡੇ ਗੁਰਦੁਆਰਾ ਦੀ ਹਦੂਦ ਅੰਦਰ ਦਾਖਲ ਨਹੀਂ ਹੋ ਸਕਦਾ ਅਤੇ ਸਾਡੇ ਗੁਰਦੁਆਰੇ ਨੂੰ ਪ੍ਰਚਾਰ ਲਈ ਨਹੀਂ ਵਰਤ ਸਕਦਾ । ਪੁਲਿਸ ਨੇ ਫਿਰ ਅਨੂਪ ਸਿੰਘ ਨੂੰ ਫੋਨ ਕੀਤਾਂ ਕੀ ਇਹ ਇਹ ਬੰਦੇ ਅੱਜ ਕੇਸ ਕਰਕੇ ਗਏ ਹਨ।

ਗੁਰ ਪਿਆਰੀ ਸਾਧ ਸੰਗਤ ਜੀ ਕੀ ਤੁਸੀਂ ਇਹਨਾਂ ਬੰਦਿਆਂ ਨੂੰ ਸਿੱਖ ਸਮਝਦੇ ਹੋ ਜਿਹੜੇ ਬੰਦੇ ਆਪਣੀ ਅੜੀ ਪਗਾਂਉਣ ਲਈ ਇੱਥੋਂ ਤੱਕ ਡਿੱਗ ਸਕਦੇ ਹਨ, 14 ਮਈ ਦਿਨ ਐਤਵਾਰ ਜਦੋਂ ਅਸੀਂ ਦਸ ਵਜੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਪਹਿਲਾਂ ਹੀ ਸਾਨੂੰ ਦਵਿੰਦਰ ਸਿੰਘ ਬਾਜਵਾ ਮਿਲਿਆ ਅਤੇ ਕਹਿੰਦਾ ਸੋਹਣ ਸਿੰਘ ਧਾਲੀਵਾਲ ਕਹਿੰਦਾ ਹੈ ਕੀ ਭਾਵੇਂ ਸਾਰੀ ਫਰੈਕਫੋਰਟ ਦੀ ਪੁਲਿਸ ਲੈ ਆਉ, ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣਾ, ਅਸੀਂ ਕਿਹਾ ਕੋਈ ਗੱਲ ਨਹੀਂ ।

ਸਾਨੂੰ ਨਹੀਂ ਸੀ ਪਤਾ ਧਾਲੀਵਾਲ ਕਿਉਂ ਆਕੜਿਆ ਫਿਰਦਾ ਹੈ, ਸਾਡੇ ਦੇਖਦਿਆਂ ਦੇਖਦਿਆਂ ਦੋ ਸੌ ਤੋਂ ਉਪਰ ਬਾਹਰੋਂ ਬਲਾਏ ਬੰਦਿਆ ਨਾਲ ਗੁਰਦੁਆਰਾ ਸਾਹਿਬ ਦਾ ਹਾਲ ਭਰ ਗਿਆ, ਸਾਡੇ ਲੋਕਲ ਬੰਦੇ ਵੀ ਅਜੇ ਤੱਕ ਨਹੀਂ ਸੀ ਪਹੁੰਚੇ । ਹੀਰਾ ਸਿੰਘ ਮਤੇਵਾਲ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣ ਵਾਲੇ ਰਸਤੇ ਵਿੱਚ ਵੀ ਨਿਹੰਗ ਦੀ ਕਾਰ ਪਾਰਕ ਕਰਵਾ ਦਿੱਤੀ ਪੁਲਿਸ ਵੀ ਪਹੁੰਚ ਚੁੱਕੀ ਸੀ, ਗੁਰਦਿਆਲ ਸਿੰਘ ਲਾਲੀ, ਜਗਤਾਰ ਸਿੰਘ ਮਾਹਲ, ਇਟਲੀ, ਇੰਗਲੈਂਡ, ਹੋਲੈਡ, ਹਨੋਵਰ, ਹਮਬਰਗ ਤੋਂ ਟਕਸਾਲੀ ਸਿੰਘ ਅਤੇ ਰੋਡੇ ਫੈਡਰੇਸ਼ਨ ਸਾਰੀ ਦੀ ਸਾਰੀ ਗੁਰਦੁਆਰਾ ਫਰੈਕਫੋਰਟ ਦਾ ਐਲਾਨੀਆਂ ਜੰਗ ਜਿੱਤਣ ਲਈ ਮੈਦਾਨ ਅੰਦਰ ਪੂਰੇ ਜਾਲੋ ਜਲਾਲ ਨਾਲ ਪਹੁੰਚੇ ਹੋਏ ਸਨ । ਪੂਰੇ ਹੰਕਾਰ ਵਿੱਚ ਆਏ ਭੂਸਰੇ ਹੋਏ, ਪ੍ਰੋਗਰਾਮ ਰੱਦ ਕਰੋ ਦੀ ਰੱਟ ਲਾਉਂਦੇ ਹੋਏ, ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ, ਦੋ ਢਾਈ ਘੰਟੇ ਗੱਲਬਾਤਾਂ ਰਾਹੀਂ ਟਾਇਮ ਲੰਘਿਆ ਜਾਂ ਰਿਹਾ ਸੀ, ਸਾਡੇ ਵੀ ਸਾਰੇ ਮੁੰਡੇ ਵਾਰ ਵਾਰ ਗੱਲਬਾਤ ਕਰਨ ਵਾਲਿਆਂ ਦੇ ਮੂੰਹ ਵੱਲ ਦੇਖ ਰਹੇ ਸਨ।

ਪਰ ਗੱਲ ਕਿਸੇ ਸਿਰੇ ਨਹੀਂ ਸੀ ਲੱਗ ਰਹੀ ਹੈ, ਫਿਰ ਸਾਡੇ ਵੱਲੋਂ ਸਾਰਿਆਂ ਇੱਕਠੇ ਹੋਕੇ ਆਖਿਆ ਸੱਚ ਨਾਲ ਖੱੜੇ ਹਾਂ ਅਕਾਲ ਪੁਰਖ ਦੇ ਭਰੋਸੇ ਤੁਸੀਂ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਸੱਦੋ ਪੁਲਿਸ ਕੋਲ ਖੜੀ ਹੈ, ਅਸੀਂ ਦੇਖਦੇ ਹਾਂ ਕਿਹਡ਼ਾ ਰੋਕਦਾ ਹੈ ।

ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਭਾਈ ਪੰਥਪ੍ਰੀਤ ਸਿੰਘ ਜੀ ਗੱਡੀ ਵਿਚੋਂ ਉਤਰੇ ਇਹਨਾਂ ਟਕਸਾਲੀਆ ਹਮਲਾ ਕਰ ਦਿੱਤਾ, ਹੁਣ ਤੁਸੀਂ ਬਣੀਆਂ ਹੋਈਆਂ ਵੀਡੀਓ ਵਿੱਚ ਵੀ ਦੇਖ ਸੁਣ ਸਕਦੇ ਹੋ, ਇਹਨਾਂ ਦੀ ਜਵਾਨ ਵਾਰ ਵਾਰ ਬੋਲਦੀ ਹੈ "ਪੱਗ ਲਾਹ ਲਉ।" ਪੱਗ ਨੂੰ ਵਾਰ ਵਾਰ ਹੱਥ ਪਾਇਆ ਗਿਆ, ਗਿਣਤੀ ਦੇ ਮੁੰਡੇ ਜਿੰਨਾਂ ਸਿੱਖੀ ਸਰੂਪ ਵਾਲਿਆਂ ਵੱਲ ਵੇਖਕੇ ਸਿੰਘ ਸਜਣਾ ਸੀ, ਉਹ ਜਾਨ ਉੱਤੇ ਖੇਡਕੇ ਪੱਗ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅੰਮ੍ਰਿਤਧਾਰੀ ਸਿੰਘ ਪੱਗ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ।

ਗੁਰੂ ਪਿਆਰਿਓ ਅਸੀਂ ਘੱਟ ਹੁੰਦੇ ਹੋਏ ਵੀ ਗੁਰੂ ਆਸਰੇ ਇਹਨਾਂ ਟਕਸਾਲੀਆਂ ਨੂੰ ਲਲਾਰੀ ਦੇ ਮੱਟ ਵਿਚੋਂ ਨਿਕਲੇ ਗਿੱਦੜ ਵਰਗੇ ਕਰਕੇ ਫਰੈਕਫੋਰਟ ਵਿਚੋਂ ਭੇਜਿਆ ਹੈ, ਗੁਰਬਾਣੀ ਦਾ ਫੁਰਮਾਨ ਹੈ  "ਜਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ॥" ਪੰਨਾ 1399  ਵਾਲਾ ਗੁਰੂ ਹੁਕਮ ਨੇ ਸਾਨੂੰ ਹੱਥ ਦੇਕੇ ਰੱਖਿਆ ਕੀਤੀ, ਵੀਰੋ ਇਹ ਲੋਕਾਂ ਨੂੰ ਸਿੱਖ ਇਤਿਹਾਸ ਯਾਦ ਹੋਣਾ ਚਾਹੀਦਾ ਹੈ ਕੀ ਜਦੋਂ ਵੀ ਕੋਈ ਗੁਰਦੁਆਰਿਆਂ ਉਪਰ ਮਾੜੀ ਸੋਚ ਲੈਕੇ ਚੱੜਕੇ ਆਇਆ, ਉਸ ਨੂੰ ਮੂੰਹ ਦੀ ਖਾਣੀ ਪਈ । ਇਹਨਾਂ ਨੂੰ ਆਪਣੇ ਲਿਆਦੇ ਹਥਿਆਰ ਵੀ ਛੱਡਕੇ ਦੌਡ਼ਣਾ ਪਿਆ, ਪ੍ਰੋਗਰਾਮ ਵੀ ਚੜਦੀ ਕਲਾ ਵਿੱਚ ਹੋਇਆ । ਚੇਅਰਮੈਨੀਆ ਨਾਲ ਗੁਰੂ ਸ਼ਬਦ ਦੀ ਵਿਚਾਰ ਨਹੀਂ ਰੋਕ ਸਕਦੀ । ਇਸ ਵਿਚਾਰ ਨੂੰ ਵੱਡੇ ਵੱਡੇ ਰੋਕਦੇ ਇਸ ਫਾਂਨੀ ਸੰਸਾਰ ਵਿੱਚੋ ਤੁਰ ਗਏ, ਰੋਡੇ ਫੈਡਰੇਸ਼ਨ ਦਾ ਤਾਂ ਕੰਮ ਹੀ ਲੜਾਈਆ ਕਰਨਾ ਹੈ, ਪਹਿਲਾ ਗ੍ਰੰਥੀ ਹਰਭਜਨ ਸਿੰਘ ਨੂੰ ਲੈਕੇ ਕਲੋਨ ਗੁਰਦੁਆਰਾ ਸਾਹਿਬ ਵਿਖੇ ਲੜਾਈ ਕੀਤੀ ਉਦੋਂ ਬੱਬਰਾਂ ਤੋਂ ਕੁੱਟ ਖਾਦੀ ਹੁਣ ਫਰੈਕਫੋਰਟ ਵਿਚੋਂ .. ।

ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਸਾਨੂੰ ਪਤਾਂ ਹੁੰਦਾ ਕੀ ਕੈਲੇਫੋਰਨੀਆ ਨੇ ਇਸ ਤਰਾਂ ਝੂਠ ਬੋਲ ਬੋਲ ਕੇ ਫੇਸਬੁੱਕ ਭਰਨੀ ਹੈ, ਅਸੀਂ ਇਹਨਾਂ ਦੇ ਭੇਜੇ ਹੋਏ ਪੰਜ ਪਿਆਰੇ ਭਾਈ ਬਲਦੇਵ ਸਿੰਘ ਯੂਕੇ ਅਤੇ ਨਾਲ ਦੇ ਹੋਰ ਸਿੰਘ ਅੰਦਰ ਸਾਡੇ ਹੱਥ ਆਏ ਹੋਏ ਸੀ, ਅਸੀਂ ਚਾਹੁੰਦੇ ਤਾਂ ਨੰਗੇ ਕਰਕੇ ਅੰਦਰੋਂ ਤੋਰਦੇ, ਪਰ ਨਹੀਂ ਅਸੀਂ ਇਹਨਾਂ ਵਰਗੇ ਸਿੱਖ ਨਹੀਂ ਬਣਨਾ ਚਾਹੁੰਦੇ, ਪੰਜ ਪਿਆਰਿਆਂ ਵਿੱਚ ਸੇਵਾ ਕਰਨ ਵਾਲਿਆਂ ਦਾ ਜੀਵਨ ਤਾਂ "ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥" ਪੰਨਾ 671  ਵਰਗਾ ਹੋਣਾ ਚਾਹੀਦਾ ਸੀ, ਇਹ ਗੁਰੂ ਸ਼ਬਦ ਦੀ ਵਿਚਾਰ ਨੂੰ ਹੀ ਰੋਕਣ ਯੂਕੇ ਤੋਂ ਜਰਮਨ ਪਹੁੰਚ ਗਏ।

ਹੁਣ ਮੈ ਸੋਚਦਾ ਸੀ ਪੰਜ ਬਾਣੀ ਯਾਦ ਕਰ ਲੈਣੀਆ ਤਾਂ ਸੌਖੀਆਂ ਹੀ ਹਨ, ਜਿਹੜਾ ਮਰਜ਼ੀ ਪੰਜ ਪਿਆਰਿਆਂ ਵਿੱਚ ਸੇਵਾ ਕਰੇ, ਪਰ ਨਹੀਂ ਪੰਜ ਪਿਆਰਿਆਂ ਵਿੱਚ ਸੇਵਾ ਕਰਨ ਵਾਲਾ ਸਿੰਘ ਦਾ ਜੀਵਨ ਵੀ ਉੱਚਾ ਸੁੱਚਾ ਹੋਣਾ ਜਰੂਰੀ ਹੈ, ਕਿਉਂਕਿ ਉਸੇ ਦੇ ਜੀਵਨ ਵੱਲ ਹੀ ਦੇਖਕੇ ਦੂਸਰਿਆਂ ਨੇ ਗੁਰੂ ਦੇ ਲੜ ਲੱਗਣਾ ਹੁੰਦਾ ਹੈ।

ਅੱਜ ਐਨਾ ਹੀ ਬਾਕੀ ਅਗਲੀ ਕਿਸ਼ਤ ਵਿੱਚ ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top