ਇਹ ਪੰਥਕ ਜਥੇਦਾਰ ਨਹੀਂ, ਜਿਸਦਾ ਹੁਕਮ ਸੰਗਤਾਂ ਮੰਨਣਗੀਆਂ, ਸਗੋਂ
ਇਹ ਤਾਂ ਆਰ.ਐਸ.ਐਸ. ਦੇ ਬੀਬੇ ਤੇ ਕੁਰੱਪਟ ਵਰਕਰ ਬਾਦਲ ਦੀ ਦਬੇਲ ਥੱਲੇ ਆ ਚੁੱਕੀ ਸ਼੍ਰੋਮਣੀ
ਕਮੇਟੀ ਦਾ ਹੱਥ ਠੋਕਾ ਨੌਕਰ ਹੈ, ਜਿਸ ਦੀਆਂ ਤਾਰਾਂ ਸਿੱਖ ਧਰਮ ਵਿਰੋਧੀ ਸਾਰੇ ਡੇਰੇਦਾਰਾਂ
ਅਤੇ ਸੰਪ੍ਰਦਾਈਆਂ ਨਾਲ ਜੁੜੀਆਂ ਹੋਈਆਂ ਹਨ। ਜੇ ਇਹ ਕਿਸੇ ਖਨਵਾਦੇ ਦਾ ਹੁੰਦਾ ਤਾਂ ਵੱਡੀ
ਧਾੜ ਦੇ ਰੂਪ ਵਿੱਚ ਆਏ ਹਮਲਾਵਰਾਂ ਨੂੰ ਤਲਬ ਕਰਦਾ, ਨਾ ਕਿ
ਗੁਰਮਤਿ ਦਾ ਨਿਰੋਲ ਪ੍ਰਚਾਰ ਕਰਨ ਵਾਲੇ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ.
ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰ. ਇੰਦਰ ਸਿੰਘ ਘੱਗਾ, ਭਾਈ ਸਰਬਜੀਤ
ਸਿੰਘ ਧੂੰਦਾ, ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਹੁਣ ਭਾਈ ਪੰਥਪ੍ਰੀਤ ਸਿੰਘ ਵਰਗੇ
ਪ੍ਰਚਾਰਕਾਂ ਨੂੰ।
ਬਲਾਤਕਾਰੀ ਪਿਹੇਵੇ ਵਾਲੇ ਸਾਧ, ਸਰਸੇ ਵਾਲੇ ਤੇ ਆਸ਼ੂਤੋਸ਼ ਵਰਗੇ, ਪਟਨਾ ਸਾਹਿਬ ਦੇ ਅਖੌਤੀ
ਜਥੇਦਾਰ ਜੋ ਚਾਰ ਸਾਹਿਬਜ਼ਾਦਿਆਂ ਨੂੰ ਘਟੀਆ ਕਿਰਦਾਰ ਵਾਲੇ ਦੇਵੀ ਦੇਵਤਿਆਂ ਦੇ ਅਵਤਾਰ
ਦੱਸਦਾ, ਨੀਲਧਾਰੀ ਪਿਪਲੀ ਵਾਲਾ ਜੋ ਮਾਤਾ ਗੁਜਰੀ ਜੀ ਨੂੰ ਸਰਾਪ ਦਿਵਾਉਂਦਾ, ਹੋਰ
ਡੇਰੇਦਾਰ ਜੋ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਯਾਦਾ ਦੇ ਵਿਰੋਧੀ ਅਤੇ ਤ੍ਰੀਆ
ਚਰਿਤਰਾਂ ਵਾਲਾ ਬਚਿੱਤ੍ਰ ਨਾਟਕ ਜੋ ਗੰਦੀਆਂ ਇਸ਼ਕ ਮੁਸ਼ਕ ਤੇ ਨਸ਼ੇ ਸੇਵਨ ਦੀਆਂ ਕੋਝੀਆਂ
ਕਹਾਣੀਆਂ ਨਾਲ ਭਰਿਆ ਪਿਆ ਹੈ ਨੂੰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਵਾਲਿਆਂ
ਅਤੇ ਗੁਰੂਆਂ ਭਗਤਾਂ ਨਾਲ ਮਨਘੜਤ ਕਥਾ ਕਹਾਣੀਆਂ ਕਿ ਗੁਰੂ
ਅਮਰਦਾਸ ਜੋ ਪੱਗ ਇੱਕਵਾਰ ਬੰਨ੍ਹ ਲੈਂਦੇ ਸੀ ਖੋਲਦੇ ਨਹੀਂ ਸਨ, ਸਿਰ ‘ਚ ਕਿਰਮ ਚਲ ਗਏ,
ਗੁਰੂਆਂ ਨੂੰ ਕੋਹੜ ਹੋ ਗਿਆ ਆਦਿਕ ਵਾਹੀਯਾਤ ਕਹਾਣੀਆਂ ਜੋੜਨ ਵਾਲਿਆਂ ਦੇ ਡੇਰਿਆਂ ਤੇ ਜਾ
ਸਰੋਪੇ, ਸੋਨੇ ਦੇ ਖੰਡੇ ਅਤੇ ਮਾਇਆ ਦੇ ਗੱਫੇ ਲੈਣ ਵਾਲਾ... ਕਿਹੜੇ ਮੂੰਹ ਨਾਲ
ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਰੋਕਦਾ,
ਟੋਕਦਾ ਤੇ ਤਲਬ ਕਰਨ ਦੀਆਂ ਧਮਕੀਆਂ ਦਿੰਦਾ ਹੈ। ਜੇ ਮਾੜੀ ਮੋਟੀ ਵੀ ਇਨਸਾਨੀਅਤ ਬਚ ਗਈ
ਹੈ, ਤਾਂ ਸਭ ਤੋਂ ਪਹਿਲਾਂ ਹਰੇਕ ਥਾਂ 'ਤੇ ਜਾ ਕੇ ਹੁੱਲੜਬਾਜੀ ਕਰਨ ਵਾਲਿਆਂ ਨੂੰ ਰੋਕੇ,
ਟੋਕੇ ਅਤੇ ਤਲਬ ਕਰੇ।
ਹੁਣ ਸਿੱਖ ਸੰਗਤਾਂ ਜਾਗਰਿਤ ਹੋ ਰਹੀਆਂ ਹਨ ਅਤੇ ਇਨ੍ਹਾਂ
ਸੰਪ੍ਰਾਈ ਡੇਰੇਦਾਰਾਂ ਦੀਆਂ ਇਕੋਤਰੀਆਂ ਬੰਦ ਹੋ ਰਹੀਆਂ ਤੇ ਗੋਲਕਾ ਨਮ ਹੋ ਰਹੀਆਂ ਹਨ, ਇਸ
ਕਰਕੇ ਇਹ ਡੇਰੇਦਾਰ ਬਾਣੇ ਪਾ ਕੇ ਹਾਲ ਪਾਹਰਿਆ ਕਰਦੇ ਫਿਰਦੇ ਹਨ। ਸਿੱਖ ਵਰਲਡ ਫੈਡਰੇਸ਼ਨ
ਤੇ ਹੋਰ ਗੁਰਮਤਿ ਪ੍ਰਚਾਰਕ ਜਥੇਬੰਦੀਆਂ ਨੇ ਠੀਕ ਹੀ ਕਿਹਾ ਹੈ ਕਿ "ਉਲਟਾ ਚੋਰ ਕੁਤਵਾਲ ਕਉ
ਡਾਂਟੈ"।