Share on Facebook

Main News Page

ਅਖੌਤੀ ਦਮਦਮੀ ਟਕਸਾਲ ਕੋਈ ਸੱਚੀ ਟਕਸਾਲ ਨਹੀਂ... ਧੂਤਿਆਂ ਦਾ ਡੇਰਾ ਹੈ...
-: ਸੰਪਾਦਕ ਖ਼ਾਲਸਾ ਨਿਊਜ਼
   

ਜਿਹੜੀ ਅਖੌਤੀ ਟਕਸਾਲ ਗੁਰਬਾਣੀ ਦੇ ਅਰਥਾਂ ਨੂੰ ਗਲਤ ਰੰਗਤ ਦੇ ਕੇ ਕੌਮ ਨੂੰ ਗੁੰਮਰਾਹ ਕਰ ਸਕਦੀ ਹੈ, ਉਸਨੇ "ਛਬੀਲ" ਦੇ ਵੀ ਉਸ ਅਰਥ ਨੂੰ ਚੁੱਕਿਆ ਤੇ ਅਮਲ ਕੀਤਾ, ਜਿਸ ਨਾਲ ਨੁਕਸਾਨ ਹੁੰਦਾ ਹੋਵੇ, ਫਾਇਦਾ ਨਹੀਂ।

...ਤੇ ਉਸ ਅਖੌਤੀ ਟਕਸਾਲ ਤੋਂ ਸਿੱਖ ਕੌਮ ਕੀ ਆਸ ਕਰ ਸਕਦੀ ਹੈ? ਕੀ ਇਸ ਅਖੌਤੀ ਟਕਸਾਲ ਨੇ ਸਿੱਖੀ ਦਾ ਠੇਕਾ ਲਿਆ ਹੋਇਆ ਹੈ, ਕਿ ਹਰ ਥਾਂ 'ਤੇ ਇਹ ਧੂਤੇ ਲੱਤ ਫਸਾ ਦਿੰਦੇ ਹਨ, ਤੇ ਬਾਕੀ ਲੋਕ ਚੁੱਪ ਕਰੀ ਬੈਠੇ ਹਨ। ਇਨ੍ਹਾਂ ਦੀ ਟਕਸਾਲ (ਅਸਲ ਵਿੱਚ ਮਹਿਤਾ ਚੌਂਕ ਡੇਰਾ) ਝੂਠ ਦੇ ਸਹਾਰੇ ਖੜੀ ਹੈ, ਅਖੇ ਗੁਰੂ ਗੋਬਿੰਦ ਸਿੰਘ ਨੇ ਇਹ ਟਕਸਾਲ ਚਲਾਈ.. ਕਦੇ ਇਹ ਭਾਈ ਮਨੀ ਸਿੰਘ ਨੂੰ ਪਹਿਲਾ ਮੁੱਖੀ ਆਖ ਛਡਦੇ ਨੇ, ਕਦੇ ਬਾਬਾ ਦੀਪ ਸਿੰਘ ਨੂੰ... ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ, ਤੇ ਇੱਕ ਝੂਠ ਨੂੰ ਛੁਪਾਉਣ ਲਈ ਹਰ ਵਾਰੀ ਹੋਰ ਝੂਠ ਬੋਲਣਾ ਪੈਂਦਾ ਹੈ। ਇਹ ਕੋਈ ਸੱਚੀ ਟਕਸਾਲ ਨਹੀਂ... ਧੂਤਿਆਂ ਦਾ ਡੇਰਾ ਹੈ... ਸਿਰਫ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਖੱਟੀ ਖਾ ਰਹੇ ਨੇ... ਹੋਰ ਇਨ੍ਹਾਂ ਦੇ ਪੱਲੇ ਕੱਖ ਨਹੀਂ... ਝੂਠ ਤੇ ਗਾਹਲਾਂ ਤੋਂ ਸਿਵਾਏ।

ਸ. ਬਲਰਾਜ ਸਿੰਘ ਸਪੋਕਨ ਦੇ ਕਹੇ ਅਨੁਸਾਰ "ਅੱਜ ਸਮੇਂ ਦੀ ਲੋੜ ਹੈ, ਕਿ ਸਿੱਖ ਕੌਮ ਟਕਸਾਲ ਦੇ ਗਲਬੇ ਤੋਂ ਆਜ਼ਾਦ ਹੋਵੇ, ਨਹੀਂ ਤਾਂ ਸਿੱਖ ਕਦੇ ਵੀ ਰਾਜਨੀਤਕ ਅਤੇ ਧਾਰਮਿਕ ਖੇਤਰ ਵਿੱਚ ਤਰੱਕੀ ਨਹੀਂ ਕਰ ਸਕਣਗੇ।"


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top