Share on Facebook

Main News Page

ਸਿਧਾਂਤਕ ਪ੍ਰਚਾਰ ਦਾ ਵਿਰੋਧ ਕਿਉਂ ?
-: ਭਾਈ ਅਵਤਾਰ ਸਿੰਘ ਮਿਸ਼ਨਰੀ  
510 432 5827

ਅੱਜ ਕੱਲ ਭਾਈ ਰਣਜੀਤ ਸਿੰਘ ਢੱਡਰੀਆਂ ਅਤੇ ਵਿਦਵਾਨਾਂ ਵੱਲੋਂ ਕੀਤੇ ਸਿਧਾਂਤਕ ਪ੍ਰਚਾਰ ਦਾ ਪੁਜਾਰੀ ਜਥੇਦਾਰਾਂ ਅਤੇ ਸੰਪ੍ਰਾਈਆਂ ਵੱਲੋਂ ਵਿਰੋਧ ਕਿਉਂ ਹੋ ਰਿਹਾ ਹੈ ਬਾਰੇ ਕੁਝ ਧਿਆਨ ਮੰਗਦੇ ਵਿਚਾਰ ਇਸ ਪ੍ਰਕਾਰ ਹਨ-

ਡੇਰਾਵਾਦੀ, ਕਰਮਕਾਂਡੀ, ਸੰਪ੍ਰਦਾਈ ਸੀਨਾ-ਬਸੀਨਾਂ ਦੇ ਬਹਾਨੇਬਾਜ, ਗੁੱਸਾਖੋਰ ਕ੍ਰੋਧੀਆਂ ਦਾ ਟਕਰਾ ਸ਼ੁਰੂ ਤੋਂ ਹੀ ਸੱਚ ਬੋਲਣ, ਪ੍ਰਚਾਰਨ ਵਾਲੇ ਨਿਮਰਤਾਵਾਨ ਵਿਦਵਾਨ ਗੁਰਮੁਖਾਂ ਨਾਲ ਰਿਹਾ ਹੈ। ਇਤਿਹਾਸ ਵਿੱਚ ਇਸ ਦੀਆਂ ਮਿਸਾਲਾਂ ਮਿਲਦੀਆਂ ਹਨ।

ਜੀਸਸ ਦਾ ਵਿਰੋਧ ਤੇ ਸੂਲੀ ਟੰਗਣਾ, ਸਰਮਦ ਨੂੰ ਸੰਗਸਾਰ ਕਰਨਾ, ਗਲੀਲੀਓ ਦੀ ਜਬਾਨ ਬੰਦ ਕਰਨੀ, ਹੰਕਾਰੀ ਜਾਰਿਆਂ ਤੇ ਧਰਮ ਪੰਡਿਤਾਂ ਦਾ ਰੱਬੀ ਭਗਤਾਂ ਨਾਲ ਟਕਰਾਓ ਤੇ ਤਸੀਹੇ ਦੇਣੇ। ਸੱਚ ਕੀ ਬਾਣੀ ਆਖਣ ਵਾਲੇ ਬਾਬਾ ਨਾਨਕ ਜੀ ਨੂੰ ਇੱਟੇ ਵੱਟੇ ਮਾਰਨੇ, ਸ੍ਰੀਚੰਦ ਨੂੰ ਬਾਗੀ ਕਰਨਾ, ਹਮਾਯੂੰ ਦਾ ਗੁਰੂ ਅੰਗਦ ਤੇ ਤਲਵਾਰ ਕੱਢਣਾ ਤੇ ਦਾਤੂ ਦਾ ਗੁਰੂ ਅਰਦਾਸ ਨੂੰ ਲੱਤ ਮਾਰਨਾਂ, ਚੰਦੂ, ਬੀਰਬਲ ਤੇ ਜਹਾਂਗੀਰ ਤੜਿਕੀ ਦਾ ਸ਼ਾਂਤੀਪੁੰਜ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਸ਼ਹੀਦ ਕਰਨਾ, ਗੁਰੂ ਤੇਗ ਬਹਾਦਰ ਦੇ ਬਰਾਬਰ ਬਾਬੇ ਬਕਾਲੇ 22 ਗੱਦੀਆਂ ਖੜੀਆਂ ਕਰਨੀਆਂ ਤੇ ਦਿੱਲ੍ਹੀ ਵਿਖੇ ਸੀਸ ਕੱਟਣਾਂ, ਸਿੱਖਾਂ ਨੂੰ ਆਰੇ ਨਾਲ ਚੀਰਨਾਂ, ਸਾੜਨਾ, ਉਬਾਲਣਾ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨਾ, ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟਣੇ, ਉਦਾਸੀ ਨਿਰਮਲਿਆਂ ਦਾ ਗੁਰਧਾਮਾਂ ਤੇ ਕਾਬਜ ਹੋਣਾ, ਮਹੰਤਾਂ ਤੇ ਡੋਗਰਿਆਂ ਨੇ ਮਿਲ ਸਿੱਖ ਰਾਜ ਨਾਲ ਧੋਖਾ ਕਰਨਾ, ਨਨਕਾਣਾ ਸਾਹਿਬ ਜੰਡਾਂ ਨਾਲ ਸਾੜਨਾ ਤੇ ਕੰਜਰੀਆਂ ਨਚਾਉਣਾ, ਦਰਬਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ‘ਤੇ ਕਾਬਜ ਹੋ ਮਰਯਾਦਾ ਵਿਗਾੜਨੀ ਅਤੇ ਊਚ-ਨੀਚ ਪੈਦਾ ਕਰਨੀ, ਗੁਰਮੁਖ ਤੇ ਤੇਜ-ਤਰਾਰ ਬੁੱਧੀਜੀਵੀ ਵਿਦਵਾਨ ਭਾਈ ਦਿੱਤ ਸਿੰਘ ਨੂੰ ਜੁੱਤੀਆਂ ਚ ਬੈਠਾਉਣਾ, ਪ੍ਰਕਰਮਾਂ ਵਿੱਚ ਅਖੌਤੀ ਦੇਵੀਆਂ ਦੇਵਤਿਆਂ ਦੀਆਂ ਮੂਰਤਾਂ ਰੱਖਣਾ, ਦਰਬਾਰ ਸਾਹਿਬ ਚੋਂ ਬੀਬੀਆਂ ਦਾ ਕੀਰਤਨ ਬੰਦ ਕਰਨਾ, ਚੌਥੇ ਪਉੜੀਏ ਕਹਿ ਖੰਡੇ ਦੀ ਪਹੁਲ ਅਲੱਗ ਦੇਣਾ, ਡੇਰੇ ਤੇ ਟਕਸਾਲਾਂ ਪੈਦਾ ਕਰਨੀਆਂ, ਗੁਰੂ ਗ੍ਰੰਥ ਸਾਹਿਬ ਬਰਾਬਰ ਅਖੌਤੀ ਦਸਮ ਗ੍ਰੰਥ ਖੜਾ ਕਰਨਾ, ਗੁਰਮਤਿ ਵਿਰੋਧੀ ਗ੍ਰੰਥਾਂ ਦੀ ਗੁਰਦੁਆਰਿਆਂ ਵਿੱਚ ਧੱਕੇ ਨਾਲ ਕਥਾ ਕਰਨੀ, ਮਨਮੱਤਾਂ, ਕਰਾਮਾਤਾਂ ਅਤੇ ਥੋਥੇ ਕਰਮਕਾਂਡਾਂ ਦਾ ਤਲਵਾਰ ਦੇ ਜੋਰ ਨਾਲ ਪ੍ਰਚਾਰ ਕਰਨਾਂ...

ਸੱਚੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਵਿਦਵਾਨਾਂ, ਲਿਖਾਰੀਆਂ ਅਤੇ ਪ੍ਰਚਾਰਕਾਂ ਨੂੰ ਪੰਥ ਚੋਂ ਛੇਕਣਾ ਜਾਂ ਛੇਕਣ ਦੀਆਂ ਧਮਕੀਆਂ ਦੇਣੀਆਂ ਜਿਵੇਂ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ, ਤੱਤ ਗੁਰਮਤੀਏ ਪ੍ਰੋ, ਤੇਜਾ ਸਿੰਘ, ਗਿ. ਭਾਗ ਸਿੰਘ ਅੰਬਾਲਾ, ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ, ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਸ੍ਰ. ਇੰਦਰ ਸਿੰਘ ਘੱਗਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਆਦਿਕ ਚੋਂ ਕੁਝ ਨੂੰ ਛੇਕਣਾਂ ਅਤੇ ਬਾਕੀਆਂ ਦੀ ਜਬਾਨ ਬੰਦ ਕਰਨ ਲਈ ਧਮਕੀਆਂ ਦੇਣੀਆਂ, ਗੁਰਬਾਣੀ ਵਿਚਾਰ ਦੀ ਥਾਂ ਗਿਣਤੀ ਦੇ ਤਾਂਤ੍ਰਿਕ ਪਾਠ ਕਰਨੇ, ਕੌਮ ਨੂੰ ਮੰਤ੍ਰ ਜਾਪਾਂ ਤੇ ਭੋਰਿਆਂ ਵਿੱਚ ਉਲਝਾਉਣਾ, ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਪ੍ਰਚਾਰਨਾ, ਪੈਰਾਂ ਦੇ ਧੋਣ ਨੂੰ ਚਰਨਾਮ੍ਰਿਤ ਕਹਿਣਾ, ਵਿਗਿਆਨ ਦੀਆਂ ਸਹੂਲਤਾਂ ਮਾਣਦੇ ਵੀ ਇਸ ਦਾ ਵਿਰੋਧ ਕਰਨਾ, ਬੇਲੋੜੀ ਸੁੱਚ ਭਿੱਟ ਪੈਦਾ ਕਰਕੇ, ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ, ਦੁਨੀਆਂ ਭਰ ਦੀਆਂ ਬੋਲੀਆਂ ਅਤੇ ਇਲੈਕਟ੍ਰੌਣਿਕ ਮੀਡੀਏ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪ੍ਰਚਾਰ ਤੇ ਵਿਸਥਾਰ ਦਾ ਵਿਰੋਧ ਕਰਨਾ ਆਦਿਕ ਕਈ ਕਾਰਨ ਹਨ।

ਅੱਜ ਕੱਲ ਡੇਰੇਦਾਰ ਸੰਤ ਤੋਂ ਗੁਰਮਤਿ ਪ੍ਰਚਾਰਕ ਬਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਲੱਕ ਬੰਨ੍ਹ ਕੇ, ਛਬੀਲਾਂ ਲਾ ਸਾਥੀ ਮਾਰ, ਡਾਂਗਾਂ ਸੋਟਿਆਂ ਅਤੇ ਮਜਾਰਿਆਂ ਨਾਲ ਵਿਰੋਧ ਕਰਨਾ ਡੇਰਾਵਾਦੀਆਂ ਦੀਆਂ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਸੱਚ ਵਿਚਾਰ ਨਾਲੋਂ ਧੱਕੇ, ਧੌਂਸ, ਸੰਤਾਂ ਗ੍ਰੰਥਾਂ ਤੇ ਸੀਨਾ ਬਸੀਨਾ ਸੰਪ੍ਰਦਾਈਆਂ ਦੀ ਮਰਯਾਦਾ ਥੋਪਣਾ, ਮਨਘੜਤ ਸਾਖੀਆਂ, ਇਸੇ ਹੀ ਕੜੀ ਦੀਆਂ ਖਤਰਨਾਕ ਨਿਸ਼ਾਨੀਆਂ ਹਨ।

ਬਿਪਰ ਬਾਣਾਧਾਰੀ ਹੋ ਬਹੁਤੀਆਂ ਸਿੱਖ ਜਥੇਬੰਦੀਆਂ ਵਿੱਚ ਘੁਸੜ ਆਗੂ ਬਣ ਚੁੱਕਾ ਹੈ। ਉਹ ਵਿਚਾਰਾਂ ਨਾਲ ਤਾ ਗੁਰਮਤਿ ਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਵਕਤੀ ਸਰਕਾਰਾਂ ਅਤੇ ਹਥਿਆਰਾਂ ਦਾ ਆਸਰਾ ਲੈ, ਥੋਥੇ ਕਰਮਕਾਂਡਾਂ, ਅੰਧਵਿਸ਼ਵਾਸ਼ਾਂ, ਮਾਲਾ ਤਸਬੀਆਂ, ਜੋਤਾਂ-ਧੂਪਾਂ, ਭੋਰਿਆਂ-ਮੱਠਾਂ, ਹੇਰਾਫੇਰੀਆਂ, ਛੂਆ-ਛਾਤਾਂ, ਜਾਤ-ਪਾਤਾਂ, ਊਚ-ਨੀਚ, ਅਮੀਰ-ਗਰੀਬ ਦੇ ਪਾੜੇ ਆਦਿਕ ਵਿਰੁੱਧ ਖੜੀ ਹੋਈ ਸਿੱਖੀ ਦੀ ਗੁਰਮਤਿ ਲਹਿਰ ਨੂੰ ਬ੍ਰਾਹਮਣਵਾਦ, ਭਗਵਾਵਾਦ, ਸੰਤ ਸੰਪ੍ਰਦਾਈ ਡੇਰਾਵਾਦ, ਪੁਜਾਰੀਵਾਦ, ਅਣਹੋਣੀਆਂ ਕਰਾਮਾਤਾਂ, ਆਪੋ ਆਪਣੇ ਸੰਤਾਂ ਮਹੰਤਾਂ ਅਤੇ ਅੰਧਵਿਸ਼ਵਾਸ਼ਾਂ ਰਾਹੀ ਪੈਦਾ ਕੀਤੇ ਡਰਾਵੇ ਨਾਲ ਦਬਾ ਕੇ ਰੱਖਣਾ ਚਾਹੁੰਦਾ ਹੈ ਤਾਂ ਕਿ ਪੂਜਾ ਪ੍ਰਤਿਸ਼ਟਾ, ਭੇਟਾ, ਤਰ੍ਹਾਂ ਤਰ੍ਹਾਂ ਦੀਆਂ ਕੀਮਤੀ ਸਮਗਰੀਆਂ ਅਤੇ ਗੋਲਕਾਂ ਰਾਹੀਂ ਸ਼ਰਧਾ ਦੇ ਨਾਂ ਤੇ ਸੰਗਤਾਂ ਨੂੰ ਭਰਮਾ ਕੇ ਆਪਣਾ ਹਲਵਾ ਮੰਡਾ ਚਲਦਾ ਅਤੇ ਐਸ਼ ਬਚਾਈ ਜਾ ਸੱਕੇ। ਪਰ ਹੁਣ ਜਦੋਂ ਢੱਡਰੀਆਂ ਵਾਲੇ ਵਰਗੇ ਸੰਤ, ਸੰਤ ਤੋਂ ਭਾਈ ਬਣ, ਸਿੱਖੀ ਦੇ ਸਿਧਾਂਤਕ ਪ੍ਰਚਾਰਕ ਬਣਨ ਲੱਗ ਪਏ ਜੋ ਲੱਖਾਂ ਸਿੱਖਾਂ ਨੂੰ ਧਰਮ ਦੇ ਬੁਰਕੇ ਵਿੱਚ ਹੋ ਰਹੀ ਲੁੱਟ ਬਾਰੇ ਜਾਗ੍ਰਿਤ ਕਰਨ ਲਈ ਮੈਦਾਨ ਵਿੱਚ ਨਿੱਤਰ ਪਏ ਹਨ, ਡੇਰਾਵਾਦੀ ਕਰਮਕਾਂਡੀ ਸੰਪ੍ਰਦਾਈਆਂ ਅਤੇ ਪੁਜਾਰੀ ਜਥੇਦਾਰਾਂ ਦੀ ਅੱਖ ਵਿੱਚ ਰੋੜ ਵਾਂਗ ਰੜਕਦੇ ਹਨ, ਤਾਂ ਹੀ ਗੁਰਮਤਿ ਸਿੱਖੀ ਦੇ ਸਿਧਾਂਤਕ ਪ੍ਰਚਾਰਕਾਂ ਦਾ ਪੁਜਾਰੀ ਜਥੇਦਾਰਾਂ ਅਤੇ ਸੰਤ ਬਾਬਿਆਂ ਸੰਪ੍ਰਾਈਆਂ ਵੱਲੋਂ ਅੱਡੀ ਚੋਟੀ ਨਾਲ ਵਿਰੋਧ ਹੋ ਰਿਹਾ ਹੈ।

ਹੁਣ ਜਿਉਂ ਜਿਉਂ ਜਨਤਾ ਗੁਰੂ ਗਿਆਨ ਨਾਲ ਅਗਿਆਨਤਾ ਦੀ ਨੀਂਦ ਚੋਂ ਜਾਗ ਰਹੀ ਹੈ ਤਿਉਂ ਤਿਉਂ ਇਨ੍ਹਾਂ ਭੱਦਰਪੁਰਸ਼ਾਂ ਦੇ ਪਾਏ ਭਰਮ ਭੁਲੇਖਿਆਂ ਤੇ ਡਰਾਵਿਆਂ ਤੋਂ ਬਾਹਰ ਨਿਕਲ ਰਹੀ ਹੈ। ਇਲੈਕਟ੍ਰੌਣਿਕ ਮੀਡੀਏ ਨੇ ਹਰੇਕ ਨੂੰ ਆਪੋ ਆਪਣੇ ਅਜ਼ਾਦ ਵਿਚਾਰ ਰੱਖਣ ਦਾ ਪਲੇਟ ਫਾਰਮ ਦੇ ਕੇ ਬਹੁਤ ਵੱਡੀ ਕ੍ਰਾਂਤੀ ਲਿਆਂਦੀ ਹੈ ਨਹੀਂ ਤਾਂ ਬਹੁਤੇ ਧਰਮ ਅਸਥਾਨਾਂ ਵਿੱਚ ਸੱਚ ਬੋਲਣ ਤੇ ਪ੍ਰਚਾਰਨ ਨਹੀਂ ਦਿੱਤਾ ਜਾਂਦਾ। ਜਾਗਤ ਸੰਗਤ ਨੂੰ ਸਿਧਾਂਤਕ ਪ੍ਰਚਾਰਕਾਂ ਦਾ ਸਾਥ ਜਰੂਰ ਦੇਣਾ ਚਾਹੀਦਾ ਹੈ ਨਹੀਂ ਤਾਂ ਲੱਠਮਾਰ ਡੇਰੇਦਾਰ ਹਰ ਪਾਸੇ ਕਾਬਜ ਹੋ, ਗੁਰਮਤਿ ਦੀ ਸਿੱਖੀ ਨੂੰ ਗੁਫਾਵਾਂ, ਸੀਨਾ-ਬਸੀਨਾਂ ਮਰਯਾਦਾ, ਅਖੌਤੀ ਸੰਤਾਂ-ਗ੍ਰੰਥਾਂ, ਕਰਮਕਾਂਡਾਂ, ਰੰਗ ਬਰੰਗੇ ਰੁਮਾਲਿਆਂ, ਚੁਬੱਚਿਆਂ ਦੇ ਪਾਣੀਆਂ ਅਤੇ ਸੰਪ੍ਰਦਾਈਆਂ ਦੇ ਤੰਗ-ਦਿਲ ਭੋਰੇ ਵਿੱਚ ਬੰਦ ਕਰ ਦੇਣਗੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top