Share on Facebook

Main News Page

ਮਹੰਤਾਂ, ਮਸੰਦਾਂ, ਬ੍ਰਾਹਮਣਾਂ, ਥਰਡ ਏਜੰਸੀ ਅਤੇ ਹੋਰ ਪੰਥ ਦੋਖੀਆਂ ਨੇ ਇਕ ਨਵਾਂ ਸ਼ੋਸ਼ਾ ਛੱਡਿਆ ਹੈ, ਕਿ ਪੁਰਾਤਨ ਇਤਿਹਾਸ ਸੰਭਾਲਣਾ ਹੈ
-: ਡਾ. ਹਰਜਿੰਦਰ ਸਿੰਘ ਦਿਲਗੀਰ

ਪੁਰਾਤਨ ਇਤਿਹਾਸ ਕੀ ਹੈ? ਕੀ ਬ੍ਰਾਹਮਣ ਲਿਖਾਰੀਆਂ ਵੱਲੋਂ ਸਿੱਖੀ ਦਾ ਹਿੰਦੂਕਰਣ ਪੁਰਾਤਨ ਇਤਿਹਾਸ ਹੈ? ਜੇ ਇਹ ਗੱਲ ਹੈ ਤਾਂ ਮੈਂ ਗੁਰੂ ਨਾਨਕ ਦੀ ਸਿੱਖੀ ਨੂੰ ਬ੍ਰਾਹਮਣ ਦੇ ਪਾਪ ਤੋਂ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗਾ। ਗੁਰੂ ਨਾਨਕ 'ਤੇ ਬਿਪਰਵਾਦੀ ਤਾਕਤਾਂ ਵੱਲੋਂ ਪਾਇਆ ਬ੍ਰਾਹਮਣਵਾਦ ਦਾ ਪਰਦਾ ਹਟਾਉਣਾ, ਉਸ ਦਾ ਸੱਚਾ ਸਿੱਖ ਬਣਨਾ ਹੈ।

ਬ੍ਰਾਹਮਣਵਾਦੀ ਗੱਪਾਂ ਸ੍ਰੀਚੰਦ ਦੇ ਚੇਲਿਆਂ, ਜੰਡਿਆਲਾ ਦੇ ਹੰਦਾਲ ਦੇ ਵਾਰਸਾਂ, ਸਰੂਪ ਦਾਸ ਭੱਲਾ, ਬੂਟੇ ਸ਼ਾਹ, ਸੰਤੋਖ ਸਿੰਘ ਨਿਰਮਲਾ, ਕੋਇਰ ਸਿੰਘ, ਸੁੱਖਾ ਸਿੰਘ, ਗੱਪੀ ਗਿਆਨ ਸਿੰਘ, ਸਤਬੀਰ ਸਿੰਘ, ਸੰਤ ਸਿੰਘ ਮਸਕੀਨ ਵਗ਼ੈਰਾ ਨੇ ਘੜ ਕੇ ਸਿੱਖ ਇਤਿਹਾਸ ਨੂੰ ਗੰਧਲਾ ਕੀਤਾ ਸੀ।

ਇਸ ਗੰਦ ਨੂੰ ਸਾਫ਼ ਕਰਨਾ ਗੁਰੂ ਨਾਨਕ ਦੀ ਅਸਲ ਸੇਵਾ ਹੈ, ਤੇ ਇਸ ਗੰਦ ਦੀ ਹਿਮਾਇਤ ਕਰਨਾ ਔਰੰਗਜ਼ੇਬ ਦੀ ਚਾਕਰੀ ਕਰਨਾ ਹੈ।

ਅਮਰੀਕ ਅਜਨਾਲਾ ਪਹਾੜੀ ਰਾਜਿਆਂ (ਬ੍ਰਾਹਮਣਾਂ) ਦਾ ਮਸਤ ਸ਼ਰਾਬੀ ਹਾਥੀ ਬਣ ਕੇ (ਔਰੰਗਜ਼ੇਬ ਦੀ ਸਰਪਰਸਤੀ ਹੇਠ) ਪਹਿਲਾਂ ਪ੍ਰਮੇਸ਼ਰ ਦੁਆਰ ਆਇਆ, ਫਿਰ ਪਟਿਆਲਾ ਆਇਆ, ਪਰ ਨੁਕਾਸਨ ਆਪਣਾ ਤੇ ਆਪਣੇ ਬ੍ਰਾਹਮਣ ਟੋਲੇ ਦਾ ਹੀ ਕਰ ਗਿਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top