ਭਾਈ ਰੂਪਾ 29 ਮਾਰਚ (ਅਮਨਦੀਪ ਸਿੰਘ) :
ਭਾਂਵੇਂ ਕਿ ਤਖ਼ਤਾਂ ਦੇ ਜੱਥੇਦਾਰ ਸਿੱਖ ਪ੍ਰਚਾਰਕਾਂ ਅਤੇ ਵਿਦਵਾਨਾਂ ਉਪਰ ਤਾਂ
ਬਿਨਾਂ ਵਜ੍ਹਾ ਕਾਰਵਾਈ ਕਰਨ ਨੂੰ ਤਿਆਰ ਰਹਿੰਦੇ ਹਨ ਅਤੇ ਪੰਥਕ ਵਿਦਵਾਨਾਂ ਨੂੰ
ਪੰਥ ਵਿਚੋਂ ਛੇਕਣ ਲਈ ਇੱਕ ਮਿੰਟ ਵੀ ਨਹੀਂ ਲਗਾਉਂਦੇ, ਪਰ ਜਦੋਂ ਇਨ੍ਹਾਂ ਦਾ
ਆਪਣਾ ਕੋਈ ਜੱਥੇਦਾਰ ਆਰ.ਐਸ.ਐਸ ਦੀ ਸਰੇਆਮ ਬੋਲੀ ਬੋਲਦਾ ਹੈ ਤਾਂ ਇਹ
ਬਾਕੀ ਦੇ ਜੱਥੇਦਾਰ ਪਤਾ ਨਹੀਂ ਕਿਧਰ ਗਾਇਬ ਹੋ ਜਾਂਦੇ ਹਨ ਅਤੇ ਇਸੇ ਕਾਰਣ ਹੀ ਪੰਥ ਵਿਰੋਧੀ
ਆਪਣੀਆਂ ਚਾਲਾਂ ਵਿੱਚ ਲਗਾਤਾਰ ਕਾਮਯਾਬ ਹੋ ਰਹੇ ਹਨ !
ਇਸੇ ਤਰਾਂ ਦੀ ਤਾਜ਼ਾ ਉਦਾਹਰਨ ਬੀਤੇ
ਕੱਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਰਾਹੀ ਮਿਲੀ, ਜਿਸ ਵਿਚ ਤਖਤ ਸ੍ਰੀ ਪਟਨਾ ਸਾਹਿਬ ਦੇ
ਜੱਥੇਦਾਰ ਇਕਬਾਲ ਸਿੰਘ ਵੱਲੋਂ ਕਥਾ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਚਾਰ ਸਾਹਿਬਜਾਦੇ
ਹਿੰਦੂ ਦੇਵਤਿਆਂ ਦਾ ਅਵਤਾਰ ਸਨ !
ਜਿਹਨਾ ਵਿੱਚ
- ਸਾਹਿਬਜਾਦਾ ਬਾਬਾ ਅਜੀਤ
ਸਿੰਘ ਭਗਵਾਨ ਵਿਸ਼ਣੂ ਦੇ ਅਵਤਾਰ ਸਨ,
- ਸਾਹਿਬਜਾਦਾ ਬਾਬਾ ਜੁਝਾਰ ਸਿੰਘ ਸ਼ਿਵਜੀ ( ਮਹਾਦੇਵ )
ਦੇ ਅਵਤਾਰ ਸਨ,
- ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਬ੍ਰਹਮਾ ਦਾ ਅਵਤਾਰ ਸਨ ਅਤੇ
- ਸਾਹਿਬਜਾਦਾ ਬਾਬਾ ਫਤਹਿ
ਸਿੰਘ ਇੰਦਰ ਦੇਵਤਾ ਦਾ ਅਵਤਾਰ ਸਨ ਅਤੇ
ਇਹ ਦੇਵਤੇ ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਆਏ ਸਨ।
ਹੁਣ ਦੇਖਣਾ ਹੋਵੇਗਾ
ਕਿ ਇਕਬਾਲ ਸਿੰਘ ਵੱਲੋਂ ਕੀਤੀ ਇਸ ਵੱਡੀ ਅਵੱਗਿਆ ਦਾ ਤਖਤਾਂ ਦੇ
ਜੱਥੇਦਾਰ ਜਾ ਸ੍ਰੋਮਣੀ ਕਮੇਟੀ ਕੀ ਨੋਟਿਸ ਲੈਂਦੀ ਹੈ ਜਾਂ ਫਿਰ ਆਰ.ਐਸ.ਐਸ. ਦੀ ਗੁਲਾਮ ਬਣ
ਕੇ ਮਸਲੇ ਨੂੰ ਅਣਦੇਖਿਆ ਕਰਦੀ ਹੈ ?