Share on Facebook

Main News Page

ਜਾਗਰਤੀ ਵਿੱਚ ਹੀ ਸਿੱਖੀ ਦਾ ਭਵਿੱਖ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
30 Mar 2017

ਭੈ ਭੰਜਨ ਪ੍ਰਭ ਮਨਿ ਨ ਬਸਾਹੀ ਡਰਪਤ ਡਰਪਤ ਜਨਮ ਬਹੁਤੁ ਜਾਹੀ ॥1॥

ਸੰਸਾਰ ਦਾ ਇਤਿਹਾਸ ਗਵਾਹ ਹੈ ਕ ਹਮੇਸ਼ਾਂ ਸੱਚ ਅਤੇ ਕੂੜ੍ਹ, ਨੇਕੀ ਅਤੇ ਬਦੀ ਦਾ ਟਕਰਾਅ ਰਿਹਾ ਹੈ, ਓੜਕ ਸੱਚ ਦੇ ਸਾਹਮਣੇ ਜਦੋਂ ਕੂੜ੍ਹ ਨਿਖੁਟਦਾ ਹੈ ਤਾਂ ਆਪਣੀ ਹਾਰ ਤੋਂ ਬੁਖਲਾਇਆ ਹੋਇਆ ਕੂੜ੍ਹ, ਸੱਚ ਦੀ ਆਵਾਜ਼ ਨੂੰ ਸੁਣ ਨਹੀਂ ਸਕਦਾ ਅਤੇ ਮਿਟਾਉਣ ਲਈ ਜ਼ੁਲਮ ਦਾ ਸਹਾਰਾ ਲੈਂਦਾ ਹੈ। ਪਰ ਸੱਚ ਜਾਣਿਓ ਗੁਰੂ ਵਾਕ {ਓੜਕ ਸਚ ਰਹੀ} ਅਨੁਸਾਰ ਓੜਕ ਕੂੜ੍ਹ ਹੀ ਨਿਖੁਟਦਾ ਹੈ।

ਕੂੜ੍ਹ ਤੋਂ ਡਰ ਡਰ ਕੇ ਅਸੀਂ ਦੁਰਮਤਿ ਅਧੀਨ ਬਹੁਤ ਜੀਵਨ ਗਵਾ ਲਿਆ ਹੈ। ਜਿਵੇਂ ਇੱਕ ਠੇਡਾ ਮਨੁੱਖ ਦੇ ਪੈਰ ਨੂੰ ਜਾਗਰਤੀ ਅਤੇ ਮਜ਼ਬੂਤੀ ਦੇਂਦਾ ਹੈ।

ਇਸੇ ਤਰ੍ਹਾਂ ਜਿੱਥੇ ਭਾਈ ਰਣਜੀਤ ਸਿੰਘ ਦਾ ਗੁਰਬਾਣੀ ਨਾਲ ਜੁੜਨਾ ਇੱਕ ਵੱਡਾ ਕਾਰਣ ਹੈ, ਉਥੇ ਭਾਈ ਰਣਜੀਤ ਸਿੰਘ ਦੇ ਸਾਥੀ ਭਾਈ ਭੁਪਿੰਦਰ ਸਿੰਘ ਦੇ ਪਰਿਵਾਰ ਨੇ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ ਅਤੇ ਇਨ੍ਹਾਂ ਗੁਰਮਤਿ ਵਿਰੋਧੀਆਂ ਵੱਲੋਂ ਹੋਇ ਜ਼ੁਲਮ ਨੇ ਭੀ ਭਾਈ ਰਣਜੀਤ ਸਿੰਘ ਨੂੰ ਮਜ਼ਬੂਤੀ ਅਤੇ ਜਾਗਰਤੀ ਦਿੱਤੀ ਹੈ।

ਗੁਰੂ ਕਿਰਪਾ ਕਰੇ ਇਸ ਜਾਗਰਤੀ ਨਾਲ ਹੋਰ ਸੁੱਤੇ ਲੋਕ ਜਾਗ ਪੈਣ ਅਤੇ ਸਿੱਖੀ ਨੂੰ ਮਿਟਾਉਣ ਦੇ ਇਰਾਦੇ ਨਾਲ ਆਰ.ਐਸ.ਐਸ., ਅਜਨਾਲੇ ਵਰਗਿਆਂ ਦੇ ਵਰਤੇ ਜਾ ਰਹੇ ਵੱਖ ਵੱਖ ਘਾਤਕ ਹਥਿਆਰ ਪਛਾਣ ਕੇ ਪਛਾੜਨ ਵਿੱਚ ਸਫਲ ਹੋ ਜਾਣ। ਇਸ ਜਾਗਰਤੀ ਵਿੱਚ ਹੀ ਸਿੱਖੀ ਦਾ ਭਵਿੱਖ ਹੈ।

ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top