Share on Facebook

Main News Page

ਹਿੰਦੂ ਸਟੇਟ ਵੱਲੋਂ ਭਿੰਡਰਾਂਵਾਲਿਆਂ ਦੀ ਵਿਰੋਧਤਾ ਜਾਂ ਉਤਸ਼ਾਹਿਤਾ ? Bhindranwala's Protest OR Promotion ?
-: ਬਲਰਾਜ ਸਿੰਘ ਸਪੋਕਨ

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵੀਹਵੀਂ ਸਦੀ ਦੇ ਮਹਾਨ ਸਿੱਖ, ਅਣਖੀ ਜਰਨੈਲ, ਆਤਮਿਕ ਜਿੰਦਗੀ ਜਿਊਣ ਵਾਲੇ ਇਨਸਾਨ ਹੋਏ ਹਨ। ਉਨ੍ਹਾਂ ਦੀ ਇਹੋ ਇੱਕ ਖਾਸ ਵਿਸ਼ੇਸਤਾ ਰਹੀ ਕਿ ਉਨ੍ਹਾਂ ਆਪਣੇ ਬਚਨਾ 'ਤੇ ਪਹਿਰਾ ਦਿੱਤਾ, ਉਨ੍ਹਾਂ ਬਾਦਲ ਟੌਹੜੇ, ਅਕਾਲੀ, ਫੈਡਰੇਸ਼ਨੀਆਂ ਵਾਂਗ ਕੌਮ ਦੀ ਪਿਠ ਵਿੱਚ ਛੂਰਾ ਨਹੀਂ ਮਾਰਿਆ। ਇਸ ਕਰਕੇ ਬਾਬਾ ਜਰਨੈਲ ਸਿੰਘ ਜੀ ਦੀ ਕੌਮ ਇਜ਼ਤ ਕਰਦੀ ਹੈ।

ਇਹ ਤਸਵੀਰ ਦਾ ਇਕ ਪਾਸਾ ਹੈ ਅਤੇ ਦੂਸਰਾ ਪਖ ਕੁੱਝ ਹੋਰ ਵੀ ਹੈ।

ਪੰਜਾਬ ਵਿੱਚ ਆਏ ਦਿਨ ਭਾਰਤੀ ਸਟੇਟ ਦੇ ਕੁਝ ਭਾੜੇ ਦੇ ਸ਼ਿਵ ਸੈਨਕ ਕਾਰਕੁਨਾਂ ਵਲੋਂ ਬਾਬਾ ਜਰਨੈਲ ਸਿੰਘ ਜੀ ਦੇ ਪੋਸਟਰ ਜਾਂ ਪੁਤਲੇ ਫੂਕੇ ਜਾਂਦੇ ਹਨ। ਦਿੱਲੀ ਤਖਤ 'ਤੇ ਬੈਠਾ ਹਿੰਦੂ ਸਮਾਜ ਇੰਦਰਾ ਗਾਂਧੀ ਨੂੰ ਲੋੜ ਤੋਂ ਵੱਧ ਸਤਿਕਾਰ ਦਿੰਦਾ ਹੈ। ਉਹ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੇ ਬਰਾਬਰ ਸਮਝਦੇ ਹਨ।

ਕੀ ਕਾਰਣ ਹੈ ਕਿ ਹਿੰਦੂਆਂ ਦੀ ਦੁਰਗਾ ਮਾਤਾ ਨੂੰ ਗੱਡੀ ਚਾੜਣ ਵਾਲੇ ਯੋਧਿਆਂ ਦਾ ਕਦੇ ਕੋਈ ਪੁਤਲਾ ਨਹੀਂ ਸਾੜਿਆ ਗਿਆ, ਪੋਸਟਰ ਨਹੀਂ ਪਾੜੇ ਗਏ, ਭੜਕਾਊ ਵੀਡਿਉ ਬਣਾ ਨੈਟ 'ਤੇ ਨਹੀਂ ਪਾਈਆਂ ਗਈਆਂ?

ਅਸਲ ਵਿੱਚ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦੇ ਪੋਸਟਰ ਜਾਂ ਪੁਤਲੇ ਫੂਕ ਕੇ ਉਨ੍ਹਾਂ ਦੀ ਵਿਰੋਧਤਾ ਨਹੀਂ, ਸਗੋ ਬਾਬਾ ਜੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਤਾਂ ਕਿ ਅਖੌਤੀ ਟਕਸਾਲ ਦਾ ਗਲਬਾ ਸਿੱਖ ਕੌਮ ਉਪਰ ਬਣਿਆ ਰਹੇ। ਇਹ ਬਹੁਤ ਹੀ ਡੂੰਗਾਈ ਨਾਲ ਸੋਚਣ ਦਾ ਵਿਸ਼ਾ ਹੈ। ਭਾਰਤੀ ਸਟੇਟ ਇੰਝ ਕਿਉਂ ਕਰਦੀ ਹੈ, ਇਸ ਦੇ ਪਿਛੇ ਵੀ ਕਈ ਕਾਰਣ ਹਨ।

ਬਾਬਾ ਜਰਨੈਲ ਸਿੰਘ ਜੀ ਨਾਲ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਭਾਰਤੀ ਸਟੇਟ ਉਨ੍ਹਾਂ ਨੂੰ ਕੈਸ਼ ਕਰ ਰਹੀ ਹੈ। ਬਾਬਾ ਜਰਨੈਲ ਸਿੰਘ ਜੀ ਦੇ ਨਾਮ ਉਪਰ ਕੌਮ ਦੀਆਂ ਭਾਵਨਾਵਾਂ ਭੜਕਾ ਕੇ ਦਮਦਮੀ ਟਕਸਾਲ ਦਾ ਗਲਬਾ ਕੌਮ ਉਪਰ ਪਾਇਆ ਜਾਂਦਾ ਹੈ। ਦਮਦਮੀ ਟਕਸਾਲ ਮਹਿਤੇ ਚੌਂਕ ਵਾਲੀ ਸਿੱਧੀ ਨਾਗਪੁਰ ਦੇ ਕੰਟਰੋਲ ਵਿੱਚ ਹੈ। ਆਰ.ਐਸ.ਐਸ. ਟਕਸਾਲ ਰਾਹੀਂ ਆਪਣਾ ਹਿੰਦੂ ਰਾਸ਼ਟਰੀ ਏਜੰਡਾ ਲਾਗੂ ਕਰਵਾ ਰਹੀ ਹੈ, ਉਹ ਕਿਉਂ ਨਹੀਂ ਬਾਬਾ ਜਰਨੈਲ ਸਿੰਘ ਜੀ ਨੂੰ ਪ੍ਰਮੋਟ ਕਰਣਗੇ ? ਆਰ.ਐਸ.ਐਸ ਦਾ ਕੰਮ ਇੱਕ ਪੁਤਲਾ ਫੁਕਣ ਨਾਲ ਹੋ ਰਿਹਾ ਹੈ।

ਅੱਜ ਜਦ ਵੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਿੱਖ ਪ੍ਰਚਾਰਕ ਬਿਪਰਵਾਦ ਦਾ ਵਿਰੋਧ ਕਰਦਾ ਹੈ, ਤਾਂ ਅਖੌਤੀ ਟਕਸਾਲ ਝੱਟਪੱਟ ਹਾਜਰ ਹੋ ਜਾਂਦੀ ਹੈ।

੧ . ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ. ਇੰਦਰ ਸਿੰਘ ਜੀ ਘੱਗਾ ਉਪਰ ਕੈਨੇਡਾ, ਪਟਿਆਲੇ ਉਨ੍ਹਾਂ ਦੇ ਘਰ, ਅਤੇ ਮਲੇਸ਼ੀਆ ਵਿੱਚ ਹਮਲਾ ਕੀਤਾ... ਟਕਸਾਲ ਨੇ !!

੨. ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਉਪਰ ਹਮਲੇ ਕਰਵਾਏ... ਟਕਸਾਲ ਨੇ !!

੩. ਭਾਈ ਸਰਬਜੀਤ ਸਿੰਘ ਜੀ ਧੂੰਦਾ ਦਾ ਦੇਸ਼ ਵਿਦੇਸ਼ ਵਿੱਚ ਵਿਰੋਧ ਅਤੇ ਉਨ੍ਹਾਂ ਦੀਆਂ ਗੱਡੀਆਂ ਉਪਰ ਹਮਲਾ ਕਰਵਾਇਆ... ਟਕਸਾਲ ਨੇ !!

੪. ਇਟਲੀ ਵਿੱਚ ਭਾਈ ਪੰਥਪ੍ਰੀਤ ਸਿੰਘ ਜੀ ਦਾ ਵਿਰੋਧ ਕੀਤਾ... ਟਕਸਾਲ ਨੇ !!

੫. ਭਾਈ ਭੁਪਿੰਦਰ ਸਿੰਘ ਜੀ ਦਾ ਛਬੀਲ ਲਾ ਕੇ ਕਤਲ ਕੀਤਾ... ਟਕਸਾਲ ਨੇ !!

੬. ਹੁਣ ਭਾਈ ਰਣਜੀਤ ਸਿੰਘ ਜੀ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਉਹ ਵੀ... ਟਕਸਾਲ ਵਲੋਂ !!

ਕਾਂਸ਼ੀ ਵਿੱਚ ਬੈਠਾ ਪੰਡੀਆ ਟਕਸਾਲ ਦੇ (ਬਾਬਾ ਜਰਨੈਲ ਸਿੰਘ ਜੀ) ਦੇ ਗਲਬੇ ਰਾਹੀਂ ਬਾਬੇ ਨਾਨਕ ਦੀ ਵਿਚਾਰਧਾਰਾ ਵਿੱਚ ਮਿਲਾਵਟ ਕਰ ਰਿਹਾ ਹੈ। ਬਚਿੱਤਰ ਨਾਟਕ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ, ਬਾਲੇ ਵਾਲੀ ਕੂੜ ਜਨਮਸਾਖੀ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਰਗੀਆਂ ਮਨਘੜਤ ਅਨਮਤੀ ਕਿਤਾਬਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਉਤਮ ਸਾਬਤ ਕਰਕੇ ਪ੍ਰਚਾਰਿਆ ਜਾ ਰਿਹਾ ਹੈ। ਹੋਰ ਕਿਹੜਾ ਅਜਿਹਾ ਬਿਪਰਵਾਦੀ ਸਿਧਾਂਤ ਹੈ, ਜਿਹੜਾ ਟਕਸਾਲ ਨੇ ਸਿੱਖੀ ਦੇ ਵਿਹੜੇ ਵਿਚ ਨਾ ਖਿਲਾਰਿਆ ਹੋਵੇ ? ਟਕਸਾਲ ਹੈ ਹੀ ਕਾਂਸ਼ੀ ਦੀ ਉਪਜ, ਇਸਦੇ ਬਹੁਤਾਤ ਮੁਖੀ ਕਾਂਸ਼ੀ ਤੋਂ ਹੀ ਵਿਦਿਆ ਪ੍ਰਾਪਤ ਕਰਕੇ ਆਏ ਸੀ। ਇਸ ਲਈ ਵੈਦਿਕ ਮਤਿ ਰਾਹੀਂ ਸਿੱਖ ਮਤਿ ਨੂੰ ਪ੍ਰਚਾਰਦੇ ਰਹੇ।

ਅੱਜ ਸਮੇਂ ਦੀ ਲੋੜ ਹੈ, ਕਿ ਸਿੱਖ ਕੌਮ ਟਕਸਾਲ ਦੇ ਗਲਬੇ ਤੋਂ ਆਜ਼ਾਦ ਹੋਵੇ, ਨਹੀਂ ਤਾਂ ਸਿੱਖ ਕਦੇ ਵੀ ਰਾਜਨੀਤਕ ਅਤੇ ਧਾਰਮਿਕ ਖੇਤਰ ਵਿੱਚ ਤਰੱਕੀ ਨਹੀਂ ਕਰ ਸਕਣਗੇ।

ਏਜੰਸੀਆਂ ਬਾਬਾ ਜਰਨੈਲ ਸਿੰਘ ਦਾ ਵਿਰੋਧ ਕਰਵਾ ਕੇ, ਉਨ੍ਹਾਂ ਦਾ ਮੋਢਾ ਉੱਚਾ ਚੁਕਦੀਆਂ ਹਨ ਅਤੇ ਟਕਸਾਲ ਉਸ ਮੋਢੇ ਨੂੰ ਵਰਤ ਕੇ ਨਿਰੋਲ ਤੱਤ ਗੁਰਮਤਿ ਦਾ ਪ੍ਰਚਾਰ ਬੰਦ ਕਰਵਉਣ ਦੀ ਕੋਸ਼ਿਸ਼ ਕਰਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top