ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨਾਲ ਮੌਜੂਦਾ ਕੁਝ ਦਿਨਾਂ
ਤੋਂ ਕੁੱਝ ਲੋਕਾਂ ਨੇ ਜੋ ਵਿਵਾਦ ਖੜਾ ਕੀਤਾ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ
ਦੇ ਭੋਰੇ ਸੰਬੰਧੀ, ਇਹ ਬੇਲੋੜਾ ਵਿਵਾਦ ਹੈ।
ਭਾਈ
ਰਣਜੀਤ ਸਿੰਘ ਨੇ ਇਤਿਹਾਸ ਵਿੱਚ ਲਿਖੇ ਤੱਥ ਹੀ ਸੰਗਤ ਸਾਹਮਣੇਂ ਰੱਖੇ ਹਨ ਕੋਈ ਕੋਲੋਂ ਘੜੀ
ਹੋਈ ਗੱਲ ਨਹੀਂ ਕਹੀ। ਜਿਵੇਂ ਪਹਿਲਾਂ ਪਾਣੀ ਬਨਾਮ ਜਲ ਦਾ ਬੇਲੋੜਾ ਝਗੜਾ ਪਾਆ ਗਿਆ ਸੀ ਉਵੇਂ
ਹੀ ਇਹ ਵਿਵਾਦ ਖੜਾ ਕੀਤਾ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸੰਬੰਧੀ ਦੇ
ਬਾਬਾ ਬਕਾਲਾ ਨਗਰ ਵਿਚ ਲਗਾਤਾਰ ੨੬ ਸਾਲ ੯ ਮਹੀਨੇ ਤੇ ੧੩ ਦਿਨ ਨਾ ਟਿਕੇ ਹੋਣ ਦਾ ਜ਼ਿਕਰ
ਕਈ ਲਿਖਾਰੀਆਂ ਨੇ ਕੀਤਾ ਹੈ ਜਿਸਦਾ ਹਵਾਲਾ ਭਾਈ ਰਣਜੀਤ ਸਿੰਘ ਨੇ ਆਪਣੇ ਵਿਖਆਨ ਦੌਰਾਨ
ਦਿਤਾ ਹੈ। ਜਿਵੇਂ :
੧. ਗਿਆਨੀ ਗਰਜਾ ਸਿੰਘ
੨. ਪਿਆਰਾ ਸਿੰਘ ਪਦਮ
੩. ਮਹਿੰਦਰ ਸਿੰਘ ਜੋਸ਼
੪. ਹਰਜਿੰਦਰ ਸਿੰਘ ਦਿਲਗੀਰ
੫. ਸੰਗਤ ਸਿੰਘ
੬. ਡਾ. ਗੰਡਾ ਸਿੰਘ
...ਆਦਿਕ ਹੋਰ ਵੀ।
ਇਨ੍ਹਾਂ ਲਿਖਾਰੀਆਂ ਦਾ ਸ੍ਰੋਤ ਭੱਟਾਂ ਦੁਆਰਾ
ਲਿਖੀਆਂ ਵਹੀਆਂ ਹਨ।
ਇਤਿਹਾਸ ਰੇਤ 'ਚ ਖਿਲਰੀ ਖੰਡ ਵਾਂਗ ਹੈ ਜੋ ਖੋਜ ਤੇ
ਛਾਣਬੀਣ ਨਾਲ ਤਥ ਛਾਣ ਕੇ ਉਨ੍ਹਾਂ ਦੀ ਸਹੀ ਸੰਦਰਭ ਵਿਚ ਵਿਆਖਿਆ ਕੀਤੀ ਜਾਂਦੀ ਹੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੨੬
ਸਾਲ ਤੋਂ ਵਧੀਕ ਸਮਾਂ ਬਾਬਾ ਬਕਾਲਾ ਰਹਿਣ ਦਾ ਜ਼ਿਕਰ ਵੀ ਕੁਝ ਲਿਖਾਰੀਆਂ ਨੇ ਹੀ ਕੀਤਾ ਹੈ
ਜਿਸਤੇ ਵਿਸ਼ਵਾਸ਼ ਕਰਕੇ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਭੱਟ ਵਹੀਆਂ ਇਨ੍ਹਾਂ
ਲਿਖਾਰੀਆਂ ਨਾਲੋਂ ਪੁਰਾਣੀਆਂ ਲਿਖਤਾਂ ਹਨ ਤੇ ਕਈ ਤਥਾਂ ਦੀ ਸੋਹਣੀ ਤੇ ਸ਼ਪਸ਼ਟ ਵਿਆਖਿਆ
ਕਰਦੀਆਂ ਹਨ। ਫਿਰ ਬਿਨਾਂ ਵੀਚਾਰ ਅਤੇ ਤੱਥਾਂ ਨੂੰ ਸਮਝੇ ਫਾਲਤੂ ਦਾ ਖੜਾ ਕੀਤਾ ਵਿਵਾਦ
ਸਿੱਖਾਂ ਨੂੰ ਕਿਸ ਦਿਸ਼ਾ ਚ ਲਿਜਾਏਗਾ ?
੧. ੨੬ ਸਾਲ ਬਕਾਲੇ ਦਾ ਜ਼ਿਕਰ ਕਰਨ ਵਾਲੇ ਲਿਖਾਰੀ ਇਸ ਗੱਲ
ਦਾ ਜਾਂ ਤਾਂ ਜ਼ਿਕਰ ਹੀ ਨਹੀਂ ਕਰਦੇ ਕਿ ਬਾਬਾ ਮੱਖਣ ਸ਼ਾਹ ਗੁਰੂ ਘਰ ਨਾਲ ਪਹਿਲਾਂ
ਤੋਂ ਜੁੜਿਆ ਹੋਇਆ ਸੀ ਤੇ ਜਾਂ ਕੋਈ ਸਹੀ ਵਿਆਖਿਆ ਨਹੀਂ ਕਰਦੇ। ਇਸਦਾ ਜ਼ਿਕਰ ਭੱਟ
ਵਹੀਆਂ ਕਰਦੀਆਂ ਨੇ ਕਿ ਬਾਬਾ ਮੱਖਣ ਸ਼ਾਹ ਆਪਣੇ ਪਿਤਾ ਜੀ ਨਾਲ ਪੰਜਵੇਂ ਗੁਰੂ ਦਾ
ਦਰਸ਼ਨ ਕਰ ਚੁਕਿਆ ਸੀ ਤੇ ਛੇਵੇਂ. ਸਤਵੇਂ ਗੁਰੂ ਜੀ ਦੀ ਸੰਗਤ ਵਿਚ ਉਨ੍ਹਾਂ ਦਾ ਉਘਾ
ਨਾਂ ਸੀ।
੨. ਬਹੁਤੇ ਲਿਖਾਰੀਆਂ ਨੇ ਨੌਵੇਂ ਪਾਤਸ਼ਾਹ ਦੀ ਇਕ
ਗ੍ਰਿਫਤਾਰੀ ਤੇ ਬਾਅਦ ਵਿਚ ਸ਼ਹੀਦੀ ਦਾ ਜ਼ਿਕਰ ਕਰਕੇ ਸਾਰਾ ਸੰਘਰਸ਼ਮਈ ਜੀਵਨ ਸੰਕੋਚ
ਦਿੱਤਾ ਹੈ ਪਰ ਭੱਟ ਵਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਤਿੰਨ
ਗ੍ਰਿਫਤਾਰੀਆਂ ਅਤੇ ਸ਼ਹੀਦੀ ਵਾਰਤਾ ਪੂਰੀ ਵਿਆਖਿਆ ਸਹਿਤ ਲਿਖੀ ਹੈ।
ਖੈਰ ਅਜਿਹੇ ਕਈ ਹੋਰ ਇਤਿਹਾਸਕ ਭੁਲੇਖੇ ਦੂਰ ਹੋਏ ਹਨ। ਪਰ ਵੇਖਣ
ਵਿਚ ਆ ਰਿਹਾ ਹੈ ਕਿ ਕੁਝ ਗੱਲਾਂ ਨੂਂ ਜਾਣ ਬੁਝ ਕੇ ਮਸਲਾ ਬਣਾਇਆ ਜਾ ਰਿਹਾ ਹੈ ਤਾਂ ਕਿ
ਇਨ੍ਹਾ ਮਸਲਿਆਂ 'ਚ ਪਾ ਕੇ ਭਾਈ ਰਣਜੀਤ ਸਿੰਘ ਨੂੰ ਭੈਭੀਤ
ਕਰਕੇ ਉਸਨੂੰ ਪੰਥ ਦੋਸ਼ੀ ਸਾਬਤ ਕੀਤਾ ਜਾ ਸਕੇ । ਅਜਿਹਾ ਉਨ੍ਹਾਂ ਲੋਕਾਂ ਵਲੋਂ
ਕੀਤਾ ਜਾ ਰਿਹਾ ਹੈ ਜੋ ਡੇਰੇਦਾਰਾਂ ਦੀਆਂ ਲਿਖੀਆਂ ਗੁਰਮਤ ਵਿਰੋਧੀ ਲਿਖਤਾਂ ਜਿੰਨਾਂ ਦੇ
ਉਹ ਉਪਾਸ਼ਕ ਹਨ ਤੇ ਕਦੇ ਰੌਲਾ ਨਹੀਂ ਪਾਉਂਦੇ।
੧. ਕੀ ਗੁਰਬਾਣੀ ਪਾਠ ਦਰਸ਼ਨ
ਵਿਚ ਲਿਖਿਆ ਸਭ ਇੰਨ ਬਿੰਨ ਗੁਰਮਤ ਮੁਤਾਬਕ ਸਹੀ ਹੈ?
੨. ਕੀ ਡੇਰੇਦਾਰਾਂ ਦੀਆਂ ਲਿਖੀਆਂ
ਲਿਖਤਾਂ ਤੇ ਮਰਯਾਦਾਵਾਂ ਬਿਲਕੁਲ ਗੁਰਮਤ ਆਸ਼ੇ ਅਨੁਸਾਰੀ ਹਨ?
੩. ਕੀ ਮਰ ਚੁਕੇ ਸਾਧਾਂ ਦੇ ਸਰੀਰਾਂ
'ਤੇ ਚੌਰ ਕਰਨੇ ਗੁਰੂ ਦੀ ਸ਼ਰੀਕੀ ਨਹੀਂ ਜੋ ਕੀਤੀ ਜਾ ਚੁਕੀ ਹੈ?
੪. ਆਪਣੇ ਪੈਰ ਧੁਆ ਕੇ ਸੰਗਤ ਨੂੰ
ਚੁਲੇ ਲਿਆਉਣ ਵਾਲੇ ਗੁਰਮਤ ਵਿਰੋਧੀ ਕਿਉਂ ਨਜ਼ਰ ਨਹੀਂ ਆਉਂਦੇ?
੫. ਆਪਣੇ ਬਾਬਿਆਂ ਦੀਆਂ ਫੋਟੋਆਂ
ਦਾ ਨਗਰ ਕੀਰਤਨ ਕੱਢਣ ਵਾਲੇ ਦੋਸ਼ੀ ਕਿਉਂ ਨਹੀਂ ਦਿਸੇ?
ਖੈਰ ਇਥੇ ਵੀ ਕਾਫੀ ਕੁਝ ਹੈ ਜੋ ਦਸਿਆ ਜਾ ਸਕਦਾ ਹੈ।
ਹੈ ਨਾ ਕਮਾਲ! ਲਾਲਾਂ ਵਾਲੇ
ਪੀਰ ਤੋਂ ਲੈ ਕੇ ਬਿਪਰਵਾਦੀ ਕਥਾਵਾਂ ਤੱਕ ਅਤੇ ਇਕ ਸ਼ਖਸ਼ੀ ਪੂਜਾ ਵਾਲੇ ਡੇਰੇਦਾਰ ਦੀਆਂ ਸਭ
ਹਰਕਤਾਂ ਉਤੇ ਚੁਪ ਵੱਟੀ ਰੱਖਣ ਵਾਲੇ ਕਦੇ ਉਸ ਦੀਆਂ ਬਰੂਹਾਂ 'ਤੇ ਜਾ ਕੇ ਪੁਛ ਨਾ ਸਕੇ ਕਿ
ਸਿੱਖ ਹੋ ਕੇ ਸੰਤ ਅਖਵਾ ਕੇ ਆਹ ਕੀ ਕਰ ਰਿਹਾ ਹੈਂ? ਕੋਈ ਜਥੇਦਾਰ ਨਾ ਕੁਸਕਿਆ
ਤੇ ' ਸਭ ਸ਼ੁਭ ਹੈ' ਕਹਿ ਕੇ ਚਲਦਾ ਰਿਹਾ।
ਹੁਣ ਇਹ ਸਭ ਕੁਝ ਛੱਡ ਕੇ ਭਾਈ ਬਣ ਵਿਚਰਣ ਅਤੇ ਬਿਬੇਕ
ਸਹਿਤ ਗੱਲ ਕਰਨ 'ਤੇ ਗੋਲੀਆਂ, ਧਰਨਿਆਂ ਤੇ ਬੇਬੁਨਿਆਦ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ
ਭਾਈ ਰਣਜੀਤ ਸਿੰਘ।
ਸ਼ਪਸ਼ਟ ਹੈ ਇਸ ਪਿਛੇ
ਮਨਸ਼ਾ ਕੀ ਹੈ, ਤੇ ਹਰ ਕਿਸਮ ਦੇ ਜਥੇਦਾਰ ਅਤੇ ਡੇਰੇਦਾਰ ਕੀ ਚਾਹੁੰਦੇ ਹਨ ?
ਮਸਲਾ ਈਨ ਮਨਾਉਣ ਦਾ ਹੈ, ਭੈਭੀਤ ਕਰਨ ਅਤੇ
ਆਤਮ ਗਿਲਾਨੀ ਦੀ ਖੱਡ 'ਚ ਧੱਕਾ ਦੇ ਕੇ ਧਰਮ ਦੇ ਨਾਂ 'ਤੇ ਸਿੱਖਾਂ 'ਤੇ ਆਪਣੀ ਇਜਾਰੇਦਾਰੀ
ਅਤੇ ਧੌਂਸ ਜਮਾਉਣ ਦਾ ਹੈ।
ਅਜਿਹੀ ਧੌਂਸ ਵਿਰੁਧ ਹੀ ਬਾਬਾ ਰਵਿਦਾਸ ਜੀ ਨੇ ਫੁਰਮਾਇਆ ਸੀ
"ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ
ਹਰਿ ਰਾਜਾ॥"
ਗੁਰਮਤਿ ਕਿਸੇ ਧੜੇ, ਸੰਪਰਦਾ, ਟਕਸਾਲ, ਸੰਸਥਾ ਜਾਂ ਜਥੇਬੰਦੀ ਦੀ
ਗੁਲਾਮ ਨਹੀਂ, ਕਿ ਕਿਸੇ ਦੀ ਗੁਲਾਮੀ ਕਰਦਿਆਂ ਕਮਾਈ ਜਾਂ ਸਮਝੀ ਜਾਵੇ। ਇਹ ਗਰੀਬ ਸਿੱਖਨ
ਨੂੰ ਮਿਲੀ ਪਾਤਸ਼ਾਹੀ ਹੈ।