Share on Facebook

Main News Page

ਪੂਰੀ ਗੁਰਬਾਣੀ ਵਿਚ ਕਿਤੇ ਵੀ ਭੋਰਿਆਂ ਵਾਲੀ ਤਪੱਸਿਆ ਨੂੰ ਕੋਈ ਮਾਨਤਾ ਨਹੀਂ
-: ਭਾਈ ਪੰਥਪ੍ਰੀਤ ਸਿੰਘ

ਕਿਹਾ - ਜਿਹੜਾ ਇਤਿਹਾਸ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ, ਉਸਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ

ਭਾਈ ਰੂਪਾ 26 ਮਾਰਚ (ਅਮਨਦੀਪ ਸਿੰਘ) : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਸਬੰਧੀ ਸਿੱਖ ਕੌਮ ਅੰਦਰ ਚੱਲ ਰਹੇ ਮੌਜੂਦਾ ਵਿਵਾਦ ਸਬੰਧੀ ਬੋਲਦਿਆਂ ਪਿੰਡ ਮੋਹੀ ਨੇੜੇ ਮੁਲਾਪੁਰ ਵਿਖੇ ਚੱਲ ਰਹੇ ਧਾਰਮਿਕ ਦੀਵਾਨਾਂ ਦੌਰਾਨ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ...

ਪੂਰੀ ਗੁਰਬਾਣੀ ਵਿਚ ਕਿਤੇ ਵੀ ਭੋਰਿਆਂ ਵਾਲੀ ਤਪੱਸਿਆ ਨੂੰ ਕੋਈ ਮਾਨਤਾ ਨਹੀਂ, ਇਸ ਗੱਲ ਦਾ ਹਵਾਲਾ ਉਹਨਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰੇ ਉਤਮ ਪੁਰਖ ਦੇ ਸਬਦ

ਸਿਰੀਰਾਗੁ ਮਹਲਾ 1 ॥
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥
1॥ ਸਫਾ 15

ਰਾਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਸਬਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਬੇਸ਼ਕ ਸਾਡੀ ਉਮਰ ਕਰੋੜਾਂ ਸਾਲ ਵੀ ਹੋ ਜਾਵੇ ਅਤੇ ਅਸੀਂ ਕਰੋੜਾਂ ਸਾਲ ਤੱਕ ਕਿਸੇ ਗੁਫਾ ਜਾ ਭੋਰੇ ਵਿੱਚ ਬੈਠ ਜੋਈਏ ਅਤੇ ਕਰੋੜਾਂ ਸਾਲ ਸੂਰਜ ਅਤੇ ਚੰਦ ਨਾ ਵੇਖੀਏ ਅਤੇ ਖਾਣਾ ਪੀਣਾ ਵੀ ਬੰਦ ਕਰ ਦਈਏ, ਫਿਰ ਵੀ ਸਾਨੂੰ ਪਰਮਾਤਮਾ ਦਾ ਮੇਲ ਨਹੀਂ ਹੋ ਸਕਦਾ।

ਉਨ੍ਹਾਂ ਕਿਹਾ ਕਿ ਫੇਰ ਨੌਵੇਂ ਪਾਤਸਾਹ ਸਭ ਕੁੱਝ ਤਿਆਗ ਕੇ ਭੋਰੇ ਵਿੱਚ ਕਿਵੇਂ ਬੈਠ ਸਕਦੇ ਹਨ ? ਬਾਬਾ ਬਕਾਲਾ ਦੇ ਅਸਥਾਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਭੋਰਾ ਸਾਹਿਬ ਉਸ ਸਮੇਂ ਕੋਈ ਕਮਰਾ ਹੀ ਹੋਵੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ 'ਚ ਪ੍ਰਚਾਰ ਕਰਨ ਤੋਂ ਬਾਅਦ ਉਕਤ ਜਗਾ ਤੇ ਆ ਕੇ ਵਿਸ਼ਰਾਮ ਕਰਦੇ ਹੋਣ ਅਤੇ ਗਹਿਰਾ ਚਿੰਤਨ ਕਰਦੇ ਹੋ ਸਕਦੇ ਹਨ ! ਪ੍ਰੰਤੂ ਸਾਡੇ ਵੱਲੋਂ ਗੁਰਬਾਣੀ ਦਾ ਸੱਚਾ ਗਿਆਨ ਛੱਡ ਕੇ ਗੁਰੂ ਸਾਹਿਬ ਨੂੰ ਇੰਨਾ ਲੰਮਾਂ ਸਮਾਂ ਭੋਰਿਆਂ ਵਿੱਚ ਬਿਠਾਉਣਾ ਗੁਰਮਤਿ ਅਨੁਸਾਰ ਠੀਕ ਨਹੀਂ।

ਉਨ੍ਹਾਂ ਕਿਹਾ ਕਿ ਸਾਡਾ ਮੁੱਖ ਆਧਾਰ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਹਨ ਅਤੇ ਅਸੀਂ ਸਾਰੀ ਜਾਣਕਾਰੀ ਗੁਰਬਾਣੀ ਤੋਂ ਪ੍ਰਾਪਤ ਕਰਨੀ ਹੈ ! ਉਨ੍ਹਾਂ ਕਿਹਾ ਕਿ ਜਿਹੜਾ ਇਤਿਹਾਸ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ, ਉਸਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ! ਉਨ੍ਹਾਂ ਕਿਹਾ ਕਿ ਸਾਡੇ ਕਈ ਵੀਰ ਗੁਰਬਾਣੀ ਦੀ ਵਿਚਾਰ ਨੂੰ ਪਿਛੇ ਰੱਖ ਕੇ ਸਿਰਫ ਇਤਿਹਾਸ ਨੂੰ ਹੀ ਸਹੀ ਮੰਨ ਰਹੇ ਹਨ॥ ਉਨ੍ਹਾਂ ਕਿਹਾ ਕਿ ਸਾਡੇ ਇਤਿਹਾਸ ਵਿਚ ਬਿਪਰਵਾਦ ਨੇ ਅੱਜ ਬਹੁਤ ਜਿਆਦਾ ਮਿਲਾਵਟ ਕਰ ਦਿੱਤੀ ਹੈ, ਜਿਸ ਨੂੰ ਸਿਰਫ ਗੁਰਬਾਣੀ ਦੀ ਕਸਵੱਟੀ 'ਤੇ ਹੀ ਪਰਖਿਆ ਜਾ ਸਕਦਾ ਹੈ।

ਭਾਈ ਢੱਡਰੀਆਂ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਖ ਪ੍ਰਚਾਰਕਾਂ ਦੇ ਵਿਰੋਧੀ ਵੀਰਾਂ ਨੂੰ ਹਜੂਰ ਸਾਹਿਬ ਵਿਖੇ ਵੱਡੇ ਜਾ ਰਹੇ ਬੱਕਰੇ ਕਿਉਂ ਨਹੀਂ ਦਿਸਦੇ, ਉਥੇ ਕੀਤੀਆਂ ਜਾ ਰਹੀਆਂ ਸ਼ਰੇਆਮ ਮਨਮੱਤਾ ਆਦਿ ਕਿਉਂ ਨਹੀਂ ਦਿਸਦੀਆਂ ? ਉਨ੍ਹਾਂ ਕਿਹਾ ਕਿ ਸਾਡੇ ਇਤਹਾਸ ਵਿੱਚ ਤਾਂ ਸ੍ਰੀ ਚੰਦ ਨੂੰ ਵੀ ਪੰਜਵੇ ਪਾਤਸਾਹ ਤੋਂ ਵੱਡਾ ਦਰਸਾਇਆ ਗਿਆ ਹੈ, ਕੀ ਹੁਣ ਅਸੀਂ ਇਸ ਤਰ੍ਰਾਂ ਦੇ ਇਤਿਹਾਸ ਨੂੰ ਮਾਨਤਾ ਦੇ ਸਕਦੇ ਹਾਂ? ਸ੍ਰੋਮਣੀ ਕਮੇਟੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੇ ਇਤਿਹਾਸ ਨੂੰ ਵਿਗਾੜਨ ਵਿਚ ਸਭ ਤੋਂ ਜਿਆਦਾ ਵੱਡਾ ਹੱਥ ਸ੍ਰੋਮਣੀ ਕਮੇਟੀ ਦਾ ਹੀ ਹੈ, ਜਿਸ ਨੇ ਗੁਰਬਾਣੀ ਦੀ ਵਿਚਾਰਧਾਰਾ ਦੇ ਉਲਟ ਵੱਖ ਵੱਖ ਤਰ੍ਹਾਂ ਦੇ ਇਤਿਹਾਸ ਨੂੰ ਮਾਨਤਾ ਦਿੱਤੀ ਹੋਈ ਹੈ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top