ਬਾਦਲ ਦਲ ਦੇ ਜਥੇਦਾਰ ਦੇ ਕੂੜ ਨਾਮੇ ਦੇ ਬਿਆਨ ਤੋਂ ਬਾਅਦ ਮਾਨ
ਦਲ ਦੇ ਜਥੇਦਾਰ ਅਜਨਾਲੇ ਨੇ ਸੋਚਿਆ ਕਿ ਕਿਤੇ ਇਸ ਮਸਲੇ ਵਿੱਚ ਬਾਦਲ ਦਾ ਜਥੇਦਾਰ ਹੀ ਬਾਜ਼ੀ
ਨਾ ਮਾਰ ਜਾਵੇ, ਇਸ ਲਈ ਤੁਰੰਤ ਹਰਕਤ ਵਿੱਚ ਆਉਣਾ ਜਰੂਰੀ ਹੈ।
ਫਿਰ ਕੀ ਹੋਣਾਂ ਸੀ
ਹੋਈ ਹੋਵੇਗੀ ਆਪਣੇ ਆਕਾ ਮਾਨ ਨਾਲ ਗੱਲ ਤੇ ਉਸਨੇ ਕਿਹਾ ਹੋਵੇਗਾ ਕਿ ਸਹੀ ਸਮਾਂ ਹੈ ਨੰਬਰ
ਬਨਾਉਣ ਲਈ। ਬੱਸ ਫਿਰ ਤੁਰ ਪਏ ਜਾਹਿਲਾਂ ਦੀ ਜੁੰਡਲੀ ਲੈ ਕੇ
ਪ੍ਰਮੈਸ਼ਰ ਦੁਆਰ ਵੱਲ ਅਤੇ ਪਾ ਲਿਆ ਘੇਰਾ।
ਜਦੋਂ ਇਸ ਤਰ੍ਹਾਂ ਡੰਗਰਾਂ ਦਾ ਝੁੰਡ
ਤੁਹਾਡੇ ਦਰਵਾਜੇ 'ਤੇ ਆਣ ਖੜਾ ਹੋਵੇ, ਤਾਂ ਕੀ ਉਹ ਤੁਹਾਡੇ ਵੱਲੋਂ ਵਜਾਈਆਂ ਬੀਨਾਂ 'ਤੇ
ਮਸਤ ਹੋਵੇਗਾ? ਨਹੀਂ, ਇਹ ਡੰਗਰਾਂ ਦਾ ਸੁਭਾਉ ਹੀ ਨਹੀਂ ਹੈ। ਜੱਟ ਜਿਮੀਂਦਾਰ ਲੋਕ
ਜਾਣਦੇ ਹਨ ਕਿ ਇਹਨਾਂ ਡੰਗਰਾਂ ਨੂੰ ਕਿਵੇ ਤਿੱਤਰ-ਬਿੱਤਰ ਕਰੀਦਾ ਹੈ, ਇੱਕ ਮੋਟੀ ਪਰੈਣੀ
ਹੀ ਇਹਨਾਂ ਦੀ ਖੁਰਾਕ ਹੁੰਦੀ ਹੈ।
ਇਸ ਲਈ ਭਰਾਵੋ ਇਹਨਾਂ ਨੂੰ ਅਪੀਲਾਂ
ਅਤੇ ਦਲੀਲਾਂ ਰੂਪੀ ਬੀਨਾਂ ਵਜਾ ਕੇ ਆਪਣਾ ਸਮਾਂ ਨਸ਼ਟ ਨਾ ਕਰੋ, ਜਾਂ
ਪ੍ਰਸ਼ਾਸ਼ਨ ਦੀ ਵਰਤੋਂ ਕਰੋ, ਨਹੀਂ ਤਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਦੀਵਾਨਾਂ ਦੀ
ਹਾਜ਼ਰੀ ਭਰਦੀ ਹੈ, ਕੀ ਗੱਲ ਉਹ ਹਰਮੋਨੀਅਮ ਦੀਆਂ ਸੁਰਾਂ ਦੇ ਸਿਰ ਹਿਲਾਉਣ ਜੋਗੀ ਹੀ ਹੈ?
ਕੀ ਗੱਲ ੧੦੦ ਬੰਦਾ ਭੀ ਸਾਡੀ ਕਥਾ ਨੇ ਇਹਨਾਂ ਜਾਹਿਲਾਂ ਨੂੰ ਕਾਬੂ ਕਰਨ ਵਾਲਾ ਪੈਦਾ ਨਹੀਂ
ਕੀਤਾ?
ਅਖੀਰ 'ਤੇ ਜੋ ਮੈਂ ਗੱਲ ਕਰਨ ਜਾ
ਰਿਹਾਂ ਹਾਂ ਇਸਨੂੰ ਕਿਆਸਤਾਈ ਨਾ ਜਾਣ ਕੇ ਚਿਤਾਵਨੀ ਦੇ ਰੂਪ ਵਿੱਚ ਲੈਣਾ...
ਕਿ ਜੇ ਅੱਜ ਇਹਨਾਂ ਦੁਮਾਲਿਆਂ ਹੇਠਾਂ ਬੋਦੀ ਛੁਪਾਈ ਬੈਠੇ
ਬਿੱਪਰਾਂ ਨੂੰ ਇਹਨਾਂ ਪ੍ਰਚਾਰਾਕਾਂ ਨੇ ਬੇਲੋੜੀ ਨਿਮਰਤਾ ਛੱਡ ਕੇ, ਇਹਨਾਂ ਦੀ ਬਣਦੀ ਸੇਵਾ
ਨਾ ਕੀਤੀ, ਤਾਂ ਅਗਲੇ ਘੇਰਾਉ ਲਈ ਭਾਈ ਪੰਥਪ੍ਰੀਤ ਸਿੰਘ, ਮਿਸ਼ਨਰੀ ਕਾਲਿਜ, ਕੁੱਝ ਜਾਗਦੀ
ਜਮੀਰ ਵਾਲੇ ਪ੍ਰਚਾਰਕ ਆਦਿ ਤਿਆਰ ਰਹਿਣ।