8-9 ਮਾਰਚ 2017 ਦੇ ਸਿਨ ਫਰੈਂਕਫਰਟ (ਜਰਮਨੀ) ਵਿਖੇ
ਯੁਰਪ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਆਯੋਜਿਤ ਸੰਵਾਦ ਤੋਂ
ਸੈਮੀਨਾਰ ਵਿੱਚ ਹੇਠ ਲਿਖਿਆ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ:
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ
॥
ਸਿੱਖ ਦੋਖੀ ਸੋਚ ਵੱਲੋਂ ਇੱਕੋ ਇੱਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਨਾਲੋਂ ਤੋੜ ਕੇ ਬ੍ਰਾਹਮਣੀ ਵੀਵਚਾਰਧਾਰਾ ਦੇ ਖਾਰੇ ਸਮੁੰਦਰ ਵਿੱਚ ਗ਼ਰਕ
ਕੀਤਾ ਜਾ ਰਿਹਾ ਹੈ।
ਸਿੰਘੋ! ਜਾਗੋ! ਤਰਸ ਕਰੋ ਆਪਣੀ ਅਗਲੀ ਪੀੜੀ
ਦੀ ਜਵਾਨੀ ਅਤੇ ਭਵਿੱਖ 'ਤੇ। ਉਨ੍ਹਾਂ ਲਿਖਤਾਂ ਅਤੇ ਗ੍ਰੰਥਾਂ ਦੀ ਵਿਭਚਾਰੀ
ਜ਼ਹਿਰ ਤੋਂ ਬਚਾਉਣ ਲਈ, ਆਪਣੇ ਬੱਚਿਆਂ ਨੂੰ ਕੇਵਲ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਦੇ ਲੜ ਲਾਓ। ਗੁਰੂ ਗ੍ਰੰਥ ਸਾਹਿਬ ਦਾ ਸਿੱਖ ਅਖਵਾਉਣ
ਵਾਲੇ ਵੀਰੋ ਥਾਂ, ਅਸਥਾਨਾਂ 'ਤੇ ਸਮਾਗਮ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਪ੍ਰਤੀ ਸਮਰਪਿਤ ਹੋਣ ਦਾ ਪ੍ਰਣ ਕਰੋ।
1. ਅਸੀਂ ਇੱਕੋ ਇੱਕ
ਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਾਂਗੇ।
2. ਦਸਮ ਪਿਤਾ ਵੱਲੋਂ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤੀ ਗਈ ਗੁਰਬਾਣੀ (ਰਾਗ ਮਾਲਾ
ਤੋਂ ਬਿਨਾ) ਨੂੰ ਹੀ ਗੁਰਬਾਣੀ ਮੰਨਾਂਗੇ।
3. ਆਪਣਾ ਨਿਤਨੇਮ,
ਅੰਮ੍ਰਿਤ, ਮਰਿਆਦਾ ਦਾ ਆਧਾਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਹੀ
ਮੰਨਾਂਗੇ।
4. ਕਿਸੇ ਤਰ੍ਹਾਂ
ਦੀ ਭੀ ਮੂਰਤੀ ਜਾਂ ਦੇਹਧਾਰੀ ਦੀ ਪੂਜਾ ਨਹੀਂ ਕਰਾਂਗੇ।
5. ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਬਾਣੀ ਪੜ੍ਹਨਾ, ਸੁਣਨਾ, ਵੀਚਾਰਨਾ ਅਤੇ ਜੀਵਨ ਵਿੱਚ
ਧਾਰਣ ਕਰਨਾ ਹੀ ਸਾਡਾ ਕਰਤੱਵ ਹੋਵੇਗਾ।
ਇਸ ਮਤੇ ਸਬੰਧੀ ਸ਼ਮੂਲੀਅਤ ਕਰ ਰਹੀਆਂ
ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਦਸਤਖ਼ਤ ਹੇਠ ਲਿਖੇ ਹਨ: