Share on Facebook

Main News Page

ਪਾਲਕੀ ਨੂੰ ਮੋਢਾ ਦੇਣ ਲਈ ਜਿੰਨੇ ਤਰਲੋ ਮੱਛੀ ਹੁੰਦੇ ਹੋ, ਕਾਸ਼ ! ਉਨ੍ਹੇ ਉਤਾਵਲੇ ਸ਼ਬਦ ਗੁਰੂ ਦੇ ਸ਼ਬਦਾਂ ਨੂੰ ਸਮਝਣ ਲਈ ਹੋ ਜਾਂਦੇ
-: ਇੰਦਰਜੀਤ ਸਿੰਘ ਕਾਨਪੁਰ

ਰੋਜ਼ ਇਹੋ ਜਿਹੀਆਂ ਤਸਵੀਰਾਂ ਫੇਸਬੁਕ 'ਤੇ ਵੇਖਦਾ ਹਾਂ, ਅਤੇ ਬਹੁਤ ਹੈਰਾਨ ਹੁੰਦਾ ਹਾਂ ਕਿ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਕ ਮੂਰਤੀ ਦੀ ਤਰ੍ਹਾਂ ਪੂਜਣਾ ਸ਼ੁਰੂ ਕਰ ਦਿੱਤਾ ਹੈ। ਇਸ ਪਾਲਕੀ ਦਾ ਸਤਿਕਾਰ ਨਹੀਂ, ਸ਼ਬਦ ਗੁਰੂ ਦਾ ਅਸਲ ਸਤਿਕਾਰ ਤਾਂ ਉਸ ਵਿਚ ਲਿੱਖੇ ਸ਼ਬਦਾਂ ਨੂੰ ਪੜ੍ਹਨ, ਸੁਨਣ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਵਰਤਨ ਨਾਲ ਹੀ ਹੋ ਸਕਦਾ ਹੈ !

ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਮੋਢਾ ਦੇਣ ਲਈ ਜਿਨੇ ਤਰਲੋ ਮੱਛੀ ਹੁੰਦੇ ਹੋ, ਕਾਸ਼ ! ਉਨ੍ਹੇ ਉਤਾਵਲੇ ਸ਼ਬਦ ਗੁਰੂ ਦੇ ਸ਼ਬਦਾਂ ਨੂੰ ਸਮਝਣ ਲਈ ਹੋ ਜਾੰਦੇ, ਤਾਂ ਤੁਹਾਡਾ ਜੀਵਨ ਹੀ ਬਦਲ ਜਾਂਦਾ।

ਮੇਰੇ ਵੀਰੋ ! ਮੁਕਤੀ ਸ਼ਬਦ ਗੁਰੂ ਦੀ ਪਾਲਕੀ ਦਾ ਸਤਿਕਾਰ ਕਰਣ ਨਾਲ ਨਹੀਂ, ਉਸ ਵਿਚ ਦਰਜ ਸ਼ਬਦਾਂ ਨੂੰ ਕਮਾਉਣ ਨਾਲ ਹੀ ਹੋ ਸਕਦੀ ਹੈ !

ਪਉੜੀ ॥
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
Fruitful and rewarding is that service, which is pleasing to the Guru's Mind.

ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
When the Mind of the True Guru is pleased, then sins and misdeeds run away.

ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
The Sikhs listen to the Teachings imparted by the True Guru.

ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥
Those who surrender to the True Guru's Will are imbued with the four-fold Love of the Lord.

ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥25॥
This is the unique and distinct life-style of the Gurmukhs: listening to the Guru's Teachings, their minds blossom forth. ||25||


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top