ਜਰਮਨੀ ਵਿ'ਚ ਬਚਿੱਤਰ
ਨਾਟਕ ਗ੍ਰੰਥ ਸਬੰਧੀ ਦੋ ਦਿਨਾ ਸੰਵਾਦ
ਪ੍ਰੋ. ਦਰਸ਼ਨ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਡਾ. ਗੁਰਦਰਸ਼ਨ ਸਿੰਘ
ਢਿੱਲੋਂ, ਸ. ਗੁਰਤੇਜ ਸਿੰਘ ਸਾਬਕਾ ਆਈ.ਏ.ਐਸ ਅਤੇ ਸ. ਦਲਬੀਰ ਸਿੰਘ
ਫ਼ਰੀਦਾਬਾਦ ਪੁੱਜੇ
ਸੀ।
ਫ਼ਰੈਂਕਫ਼ਰਟ,
ਜਰਮਨੀ (8 ਮਾਰਚ,
2017) ਬਚਿੱਤਰ ਨਾਟਕ ਗ੍ਰੰਥ ਸਬੰਧੀ ਦੋ ਦਿਨਾ ਸੰਵਾਦ
ਦਾ ਆਯੋਜਨ ਕੀਤਾ ਗਿਆ
ਸੀ। ਇਸ ਵਿਚ ਬਚਿੱਤਰ ਨਾਟਕ ਗ੍ਰੰਥ ਦੇ ਹਿਮਾਇਤੀਆਂ
ਅਤੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਲਿਆਂ ਵਿਚਕਾਰ ਚਰਚਾ ਦਾ ਪ੍ਰਬੰਧ
ਕੀਤਾ ਗਿਆ ਸੀ।
ਬਚਿੱਤਰ ਨਾਟਕ ਗ੍ਰੰਥ
ਦੇ ਹਿਮਾਇਤੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦਾ ਸਾਬਕਾ ਸਕੱਤਰ ਵਰਿਆਮ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਸਿੱਖ ਮਿਸ਼ਨਰੀ ਕਾਲਜ (ਤਲਵੰਡੀ ਸਾਬੋ) ਦੇ ਸਾਬਕਾ ਪ੍ਰਿੰਸੀਪਲ ਡਾ. ਅਮਰਜੀਤ
ਸਿੰਘ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਇੰਦਰਜੀਤ ਸਿੰਘ ਗੋਗੋਆਨੀ ਪੁੱਜੇ
ਹੋਏ ਸਨ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਕਿਰਪਾਲ ਸਿੰਘ
ਬਡੂੰਗਰ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਅਸ਼ੀਰਵਾਦ
ਹਾਸਿਲ ਸੀ।
ਬਚਿੱਤਰ ਨਾਟਕ ਗ੍ਰੰਥ ਨੂੰ ਰੱਦ ਕਰਨ ਵਾਲਿਆਂ
ਵੱਲੋਂ ਪ੍ਰੋ ਦਰਸ਼ਨ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ,
ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ ਸਿੰਘ ਸਾਬਕਾ ਆਈ.ਏ.ਐਸ ਅਤੇ ਸ
ਦਲਬੀਰ ਸਿੰਘ ਫ਼ਰੀਦਾਬਾਦ ਪੁੱਜੇ ਹੋਏ ਸਨ।
ਇਸ ਸਮਾਗਮ ਦਾ ਪ੍ਰਬੰਧ ਸ. ਨਿਰਮਲ ਸਿੰਘ ਹੰਸਪਾਲ (ਫ਼ਰੈਂਕਫ਼ਰਟ),
ਟਾਈਗਰ ਜੱਥਾ, ਦਲ ਖਾਲਸਾ (ਜਰਮਨੀ), ਗੁਰੁ ਗ੍ਰੰਥ ਪ੍ਰਚਾਰ ਮੰਚ (ਨਾਰਵੇ),
ਗੁਰਦੁਆਰਾ ਸਟਾਕਹੋਮ (ਸਵੀਡਨ), ਗੁਰਦੁਆਰਾ ਕਮੇਟੀ (ਫ਼ਿਨਲੈਂਡ), ਗੁਰਦੁਆਰਾ
ਸਿੰਘ ਸਭਾ (ਵਿਆਨਾ, ਆਸਟਰੀਆ), ਸਿੰਘ ਸਭਾ (ਬੈਲਜੀਅਮ), ਸਿੱਖ ਕੌਂਸਲ (ਪੁਰਤਗਾਲ),
ਸਿੱਖ ਮਿਸ਼ਨ (ਸਪੇਨ), ਬਾਬਾ ਪ੍ਰੇਮ ਸਿੰਘ ਵੈਲਫ਼ੇਅਰਰ ਐਸੋਸੀਏਸ਼ਨ ਅਤੇ ਬਾਬਾ
ਮੱਖਣ ਸ਼ਾਹ ਵੈਲਫ਼ੇਅਰ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਵੱਲੋਂ ਕੀਤਾ ਗਿਆ
ਸੀ। ਸਾਰੇ ਬੁਲਾਰਿਆਂ
ਦੀਆਂ ਹਵਾਈ ਟਿਕਟਾਂ, ਵੀਜ਼ਾ ਫ਼ੀਸ, ਖਾਣਾ ਤੇ ਰਿਹਾਇਸ਼ ਦਾ ਇੰਤਜ਼ਾਮ ਪ੍ਰਬੰਧਕਾਂ
ਨੇ ਕੀਤਾ ਸੀ।
- ਸ਼੍ਰੋਮਣੀ ਕਮੇਟੀ ਦਾ ਗਰੁੱਪ 3 ਮਾਰਚ ਦੇ ਦਿਨ ਪੁੱਜ ਗਿਆ ਸੀ ਤੇ ਉਹ
ਉਸ ਦਿਨ ਤੋਂ ਹੀ ਸ. ਨਿਰਮਲ ਸਿੰਘ ਹੰਸਪਾਲ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ
ਲੈ ਰਿਹਾ ਸੀ।
- 6 ਮਾਰਚ ਦੇ ਦਿਨ ਡਾ ਹਰਜਿੰਦਰ ਸਿੰਘ
ਦਿਲਗੀਰ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ ਸਿੰਘ ਸਾਬਕਾ
ਆਈ.ਏ.ਐਸ ਅਤੇ ਸ ਦਲਬੀਰ ਸਿੰਘ ਫ਼ਰੀਦਾਬਾਦ ਵੀ ਪਹੁੰਚ ਗਏ।
ਇਸੇ ਦਿਨ ਸ. ਨਿਰਮਲ ਸਿੰਘ ਦੇ ਘਰ ਵਿਚ ਖਾਣੇ ਦੀ
ਮੇਜ਼ ‘ਤੇ ਦੋਹਾਂ ਪੱਖਾਂ ਦੇ ਵਿਦਵਾਨਾਂ ਵੱਲੋਂ ਇਕ ਦੂਜੇ ਨਾਲ ਕਈ ਘੰਟੇ
ਸੁਹਿਰਦ ਮਾਹੌਲ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ
ਕਮੇਟੀ ਦੇ ਨੁਮਾਇੰਦਿਆਂ ਨੇ ਮਹਿਸੂਸ ਕੀਤਾ ਕਿ ਉਹ ਪੰਥਕ ਵਿਦਵਾਨਾਂ
ਡਾ ਹਰਜਿੰਦਰ ਸਿੰਘ ਦਿਲਗੀਰ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ
ਸਿੰਘ ਸਾਬਕਾ ਆਈ.ਏ.ਐਸ ਅਤੇ ਸ ਦਲਬੀਰ ਸਿੰਘ ਫ਼ਰੀਦਾਬਾਦ ਅਤੇ ਪ੍ਰੋ ਦਰਸ਼ਨ
ਸਿੰਘ ਦੀਆਂ ਦਲੀਲਾਂ ਅੱਗੇ ਠਹਿਰ ਨਹੀਂ ਸਕਣਗੇ। ਪ੍ਰੋ. ਦਰਸ਼ਨ ਸਿੰਘ 08
ਮਾਰਚ ਨੂੰ ਪਹੁੰਚੇ।
8 ਮਾਰਚ ਦੀ ਸਵੇਰ ਵੇਲੇ
ਵਿਚਾਰ ਚਰਚਾ ਸ਼ੁਰੂ ਹੋਣ ਤੋਂ ਸਿਰਫ਼ ਇਕ ਘੰਟਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ
ਦੀ ਟੀਮ ਨੇ ਐਲਾਨ ਕਰ ਦਿੱਤਾ ਕਿ ਉਹ ਇਸ ਗੋਸ਼ਟੀ ਵਿਚ ਨਹੀਂ ਜਾਣਗੇ।
ਮੇਜ਼ਬਾਨ ਨੇ ਮਹਿਸੂਸ ਕੀਤਾ ਕਿ ਉਹ ਪੰਥਕ ਵਿਦਵਾਨਾਂ ਅੱਗੇ ਹਾਰ
ਜਾਣ ਤੋਂ ਡਰ ਰਹੇ ਸਨ; ਹਾਲਾਂਕਿ ਇਸ ਸਮਾਗਮ ਦੇ ਪ੍ਰਬੰਧਕਾਂ ਅਤੇ ਪੰਥਕ
ਵਿਦਵਾਨਾਂ ਨੇ ਉਨ੍ਹਾਂ ਨੂੰ ਇਹ ਯਕੀਨ ਦਿਵਾ ਦਿੱਤਾ ਸੀ ਕਿ ਇਸ ਵਿਚਾਰ ਚਰਚਾ
ਜਿੱਤ ਹਾਰ ਵਾਸਤੇ ਨਹੀਂ, ਬਲਕਿ ਇਕ ਅਹਿਮ ਪੰਥਕ ਮੁੱਦੇ ਸਬੰਧੀ ਵਿਚਾਰ ਚਰਚਾ
ਕਰ ਕੇ ਪੰਥਕ ਭਲੇ ਵਾਸਤੇ ਇਕ ਸਾਂਝੀ ਰਾਇ ਕਾਇਮ ਕਰਨ ਦੀ ਕੋਸ਼ਿਸ਼ ਕਰਨਾ ਸੀ।
ਪਰ ਸ਼੍ਰੋਮਣੀ ਕਮੇਟੀ ਦੀ ਟੀਮ ਦੇ ਡਰ ਨੇ ਉਨ੍ਹਾਂ ਨੂੰ ਭਗੌੜੇ ਹੋਣ ‘ਤੇ
ਮਜਬੂਰ ਕਰ ਦਿੱਤਾ।
ਪਾਠਕਾਂ ਦੀ ਜਾਣਕਾਰੀ ਲਈ
ਦੱਸ ਦਈਏ ਕਿ ਇਹ ਵਿਦਵਾਨ ਇਸ ਸ਼ਰਤ 'ਤੇ ਆਏ ਸੀ ਕਿ ਪ੍ਰੋ. ਦਰਸ਼ਨ ਸਿਘ ਨਾਲ
ਸੰਵਾਦ ਕਰਨਾ ਹੈ, ਤੇ ਮੁਕਰਣ ਲੱਗੇ ਇਸ ਸ਼ਰਤ ਨੂੰ ਬਹਾਨਾ ਬਣਾ ਕੇ ਭਗੌੜੇ
ਹੋਏ।
ਪ੍ਰਬੰਧਕਾਂ ਨੇ ਉਨ੍ਹਾਂ ਨੂੰ ਦੋਬਾਰਾ
ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਵਿਚ ਜਾਨ ਨਾ ਭਰੀ ਜਾ ਸਕੀ।
ਇਹ ਵੀ ਚਰਚਾ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਮਜੀਤ ਰਾਣਾ
ਅਤੇ ਚੌਕ ਮਹਿਤਾ ਦੇ ਹਰਨਾਮ ਸਿੰਘ ਧੁੰਮਾ ਨੇ ਕਿਰਪਾਲ ਸਿੰਘ ਬਡੂੰਗਰ ਰਾਹੀ
ਉਨ੍ਹਾਂ ਨੂੰ ਸਮਾਗਮ ਵਿਚ ਜਾਣ ਤੋਂ ਰੋਕ ਦਿੱਤਾ ਸੀ। ਸ਼੍ਰੋਮਣੀ
ਕਮੇਟੀ ਦੀ ਟੀਮ ਨੇ ਅਖ਼ੀਰ ਮੰਨ ਹੀ ਲਿਆ ਕਿ ਉਨ੍ਹਾਂ ‘ਤੇ ਪਿੱਛੋਂ ਦਬਾਅ ਪੈ
ਰਿਹਾ ਸੀ। ਹਾਲਾਂ ਕਿ ਉਨ੍ਹਾਂ ਦੀ ਸ਼ਰਤ ਕਿ ਪ੍ਰੋ
ਦਰਸ਼ਨ ਸਿੰਘ ਹੋਣਗੇ ਤਾਂ ਸੰਵਾਦ ਹੋਵੇਗਾ ਨੂੰ ਵੀ ਕਬੂਲ ਕਰ ਲਿਆ ਗਿਆ ਸੀ,
ਪਰ ਭਗੌੜੇ ਹੋਣ ਤੋਂ ਪਹਿਲਾਂ ਇਸ ਸ਼ਰਤ ਨੂੰ ਹੀ ਬਹਾਨਾ ਬਣਾ ਕੇ ਉਨ੍ਹਾਂ ਨੇ
ਆਪਣੇ ਆਪ ਨੂੰ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਸੀ।
ਪ੍ਰਬੰਧਕਾਂ ਨੇ ਇਹ ਸ਼ਰਤ ਵੀ
ਮੰਨ ਲਈ ਕਿ ਕੌਮ ਦੇ ਭਲੇ ਵਾਸਤੇ ਜੇ ਉਨ੍ਹਾਂ
ਨੂੰ ਪ੍ਰੋ. ਦਰਸਨ ਸਿੰਘ ਨਾਲ ਬਹਿਣ ਤੋਂ ਪਰੇਸਾਨੀ ਹੈ, ਜਰਮਨੀ ਵਿਚ ਪਹਿਲਾਂ ਤੋਂ ਪਹੁੰਚ ਚੁਕੇ
ਵਿਦਵਾਨਾਂ (ਡਾ. ਹਰਜਿੰਦਰ ਸਿੰਘ ਦਿਲਗੀਰ,
ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ ਸਿੰਘ ਸਾਬਕਾ ਆਈ.ਏ.ਐਸ ਅਤੇ ਸ
ਦਲਬੀਰ ਸਿੰਘ ਫ਼ਰੀਦਾਬਾਦ )
ਨਾਲ ਹੀ ਵਿਚਾਰ ਲਰ ਲਓ, ਪਰ ਉਹ ਇਸ
ਤੋਂ ਵੀ ਭਗੌੜੇ ਹੋ ਗਏ।
ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪ੍ਰਬੰਧਕਾਂ ਨੇ
ਸ਼੍ਰੋਮਣੀ ਕਮੇਟੀ ਦੀ ਟੀਮ ਵਾਸਤੇ ਪੰਜ ਟਿਕਟਾਂ ਦਾ ਖ਼ਰਚ ਦਿੱਤਾ ਸੀ।
ਉਨ੍ਹਾਂ ਵਿਚੋਂ
ਗੁਰਮੋਹਨ ਸਿੰਘ ਵਾਲੀਆ (ਵਾਈਸ ਚਾਂਸਲਰ) ਅਤੇ ਕਿਰਪਾਲ ਸਿੰਘ ਬਡੂੰਗਰ ਦਾ
ਪੀ.ਏ ਪਹਿਲਾਂ ਹੀ ਮੋਅਕ ਮਾਰ ਗਏ ਅਤੇ ਡੇਢ ਲੱਖ ਰੁਪੈ ਦੀਆਂ ਦੋ ਟਿਕਟਾਂ
ਖ਼ਰਾਬ ਕਰ ਦਿੱਤੀਆਂ।
ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਦਿਲ
ਛੱਡ ਜਾਣ ਦੇ ਬਾਵਜੂਦ ਸਮਾਗਮ ਹੋਇਆ। ਸਭ ਤੋਂ ਪਹਿਲਾਂ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ
ਦਿਲਗੀਰ ਨੇ ਬਚਿੱਤਰ ਨਾਟਕ ਗ੍ਰੰਥ ਵਿਚਲੀਆਂ ਰਚਨਾਵਾਂ ਦਾ ਵੇਰਵਾ ਦੇ ਕੇ
ਇਸ ਦੀ ਅਸਲੀਅਤ ਦੱਸ ਕੇ ਇਸ ਵਿਚਲੀਆਂ ਕੁਝ ਰਚਨਾਵਾਂ, ਖ਼ਾਸ ਕਰ ਕੇ ਬਚਿਤਰ
ਨਾਟਕ, ਜ਼ਫ਼ਰਨਾਮਾ ਅਤੇ ਚਰਿਤਰੋਪਾਖਯਾਨ ਸਬੰਧੀ ਬਹੁਤ ਅਹਿਮ ਗੱਲਾਂ ਦੱਸੀਆਂ
ਤੇ ਕਿਹਾ ਕਿ ਗੁਰੁ ਗੋਬਿੰਦ ਸਿੰਘ ਜੀ ਇਹੋ ਜਿਹੀਆਂ ਲਿਖਤਾਂ ਦੇ ਲੇਖਕ ਨਹੀਂ
ਹੋ ਸਕਦੇ। ਉਨ੍ਹਾਂ ਮਗਰੋਂ ਡਾ ਗੁਰਦਰਸ਼ਨ ਸਿੰਘ ਨੇ ਬਚਿੱਤਰ ਨਾਟਕ ਗ੍ਰੰਥ
ਨੂੰ ਕਾਇਮ ਕਰਨ ਦੀ ਅੰਗਰੇਜ਼ੀ ਸਰਕਾਰ ਦੀ ਸਾਜ਼ਸ਼ ਦਾ ਪਰਦਾ ਫ਼ਾਸ਼ ਕੀਤਾ। ਉਨ੍ਹਾਂ
ਨੇ ਕਿਹਾ ਕਿ ਸਿੱਖਾਂ ਦੇ ਖ਼ਿਲਾਫ਼ ਸਾਜ਼ਸ਼ਾਂ ਪਿੱਛੇ ਆਰ.ਐਸ.ਐਸ ਤੇ ਹੋਰ
ਮੂਲਵਾਦੀ ਜਮਾਤਾਂ ਹੀ ਨਹੀਂ ਬਲਕਿ ਥਰਡ ਏਜੰਸੀ ਦਾ ਵੀ ਹੱਥ ਹੈ ਜੋ
ਆਕਸਫ਼ੋਰਡ ਯੂਨੀਵਰਸਿਟੀ ਰਾਹੀਂ ਐਂਟੀ ਸਿੱਖ ਲਿਖਤਾਂ ਵੀ ਲਿਆ ਰਹੀ ਹੈ।
ਇਸ ਮਗਰੋਂ ਸਵਾਲ ਜਵਾਬ ਦਾ ਸੈਸ਼ਨ ਚੱਲਿਆ ਜਿਸ ਵਿਚ ਪ੍ਰੋ ਦਰਸ਼ਨ ਸਿੰਘ, ਡਾ
ਹਰਜਿੰਦਰ ਸਿੰਘ ਦਿਲਗੀਰ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ ਸਿੰਘ
ਸਾਬਕਾ ਆਈ.ਏ.ਐਸ ਅਤੇ ਸ ਦਲਬੀਰ ਸਿੰਘ ਫ਼ਰੀਦਾਬਾਦ ਨੇ ਦਰਜਨਾਂ ਸਵਾਲਾਂ ਦਾ
ਜਵਾਬ ਦਿੱਤਾ ਅਤੇ ਸੂਝਵਾਨ ਦਰਸ਼ਕਾਂ ਦੇ ਸ਼ੰਕੇ ਹੱਲ ਕੀਤੇ।