Share on Facebook

Main News Page

ਵਿਚਾਰਵਾਨ ਨੂੰ ਮਸਲ ਦੇਣਾ ਸੰਭਵ, ਪਰ ਵਿਚਾਰਧਾਰਾ ਨੂੰ ਮਾਰਨਾ ਅਸੰਭਵ
-: ਪੰਥਕ ਤਾਲਮੇਲ ਸੰਗਠਨ

ਦੇਸ਼ ਵਿਦੇਸ਼ ਦੀਆਂ ਧਾਰਮਿਕ ਸੰਸਥਾਵਾਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਮਲੇਸ਼ੀਆ ਵਿਚ ਈਪੋਹ ਸ਼ਹਿਰ ਦੇ ਗਰੀਨ ਟਾਊਨ ਦੇ ਗੁਰਦੁਆਰੇ ਵਿਖੇ ਪ੍ਰੋ: ਇੰਦਰ ਸਿੰਘ ਘੱਗਾ ’ਤੇ ਹੋਏ ਹਮਲੇ ਪ੍ਰਤੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਸੇ ਵਿਚਾਰਵਾਨ ਨੂੰ ਮਸਲ ਦੇਣਾ ਸੰਭਵ ਹੁੰਦਾ ਹੈ। ਪਰ ਵਿਚਾਰਧਾਰਾ ਨੂੰ ਮਾਰਨਾ ਅਸੰਭਵ ਹੁੰਦਾ ਹੈ।

ਸਿੱਖ ਦੀ ਵੀਚਾਰਧਾਰਾ ਦੇ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਖ ਵੱਖ ਰੰਗਾਂ, ਜਿਨਸਾਂ, ਨਸਲਾਂ ਤੇ ਮਾਇਆ ਨੂੰ ਰੱਬੀ ਰਹਿਮਤ ਦੇ ਤੋਹਫੇ ਵਜੋਂ ਪ੍ਰਚਾਰਦੇ ਹਨ। ਭਿੰਨਤਾ ਕੁਦਰਤ ਕਾਇਨਾਤ ਦਾ ਅੰਗ ਹੈ ਅਤੇ ਖੇਤੀ ਸਮਾਜ ਅੰਦਰ ਫਸਲੀ ਵਿਭਿੰਨਤਾ ਕਾਇਮ ਕਰਨ ਲਈ ਮੰਗ ਉੱਠ ਰਹੀ ਹੈ।

ਵਿਗਿਆਨੀਆਂ ਵਲੋਂ ਤਿਆਰ ਜ਼ਹਿਰਾਂ ਰਾਹੀਂ ਭਿੰਨ ਭਿੰਨ ਪ੍ਰਕਾਰੀ ਬਨਸਪਤੀ ਦੀ ਅਤੇ ਮਿੱਤਰ ਜੀਵ ਜੰਤੂਆਂ ਦੀ ਮੌਤ ਕਾਰਣ ਵਾਤਾਵਰਣ ਵਿਗੜ ਚੁੱਕਿਆ ਹੈ। ਦੁਨੀਆਂ ਦੇ ਅਨੇਕ ਖੇਤਰਾਂ ਦੇ ਵਿਗਿਆਨੀਆਂ, ਕਲਾਕਾਰਾਂ, ਸਾਹਿਤਕਾਰਾਂ, ਪੱਤਰਕਾਰਾਂ , ਸੰਗੀਤਕਾਰਾਂ ਅਤੇ ਕਿਰਤੀਆਂ ਅੰਦਰਲੇ ਸਮਾਜਾਂ ਵਿਚ ਵਿਚਾਰਾਂ ਦੇ ਵਖਰੇਵੇਂ ਤੇ ਟਕਰਾਉ ਚੱਲਦੇ ਹਨ। ਜਿਸ ਵਿਚੋਂ ਖੂਬਸੂਰਤੀ ਜਨਮ ਲੈਂਦੀ ਹੈ। ਧਰਮੀ ਦੁਨੀਆਂ ਅੰਦਰ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦਾ ਪਾਠ ਪੜ੍ਹਾਇਆ ਜਾਂਦਾ ਹੈ।

ਪਰ ਤ੍ਰਾਸਦੀ ਹੈ ਕਿ ਅਸੀਂ ਅਨਾੜ੍ਹੀ ਧਰਮੀਆਂ ਨੇ ਧਰਮ ਨੂੰ ਬੇਹੱਦ ਨਾਜ਼ਕ ਸਥਿਤੀ ਵਿਚ ਖੜ੍ਹਾ ਕਰ ਦਿੱਤਾ ਹੈ। ਜਿਸ ਨਾਲ ਸ਼ਾਂਤੀ ਤੋਂ ਦੂਰੀ ਤੇ ਹਿੰਸਾ ਨਾਲ ਨੇੜਤਾ ਵੱਧ ਰਹੀ ਹੈ। ਜੋ ਕਿ ਧਰਮ ਦੇ ਵਿਰੁੱਧ ਹੈ। ਮਿੱਤਰ ਤੇ ਦੁਸ਼ਮਣ ਦੀ ਪਛਾਣ ਕਰਨੀ ਧਰਮ ਸਿਖਾਉਂਦਾ ਹੈ। ਸਿੱਖ ਧਰਮ ਇਕ ਡਾਕਟਰ ਦੀ ਹੈਸੀਅਤ ਵਿਚ ਦੁਸ਼ਮਣ ਹਿੱਸੇ ਦਾ ਸਫਲਪੂਰਬਕ ਅਪ੍ਰੇਸ਼ਨ ਕਰਦਾ ਹੈ ਅਤੇ ਮਿੱਤਰ ਹਿੱਸੇ ਨੂੰ ਜ਼ਿੰਦਗੀ ਦਿੰਦਾ ਹੈ।

ਸਿੱਖ ਧਰਮ ਦੇ ਮਸਲਿਆਂ’ਤੇ ਮਾਰ ਧਾੜ ਅਤੇ ਗੋਲੀ ਦੀ ਭਾਸ਼ਾ ਵਿਚ ਆਪਣੀ ਗੱਲ ਸਮਝਾਉਣ ਦੀ ਪ੍ਰਵਿਰਤੀ ਕਿਸੇ ਵੀ ਤਰ੍ਹਾਂ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ ਹੈ। ਸਿੱਖੀ ਅੰਦਰ ਸੰਵਾਦ ਦੀ ਖੁੱਲ੍ਹ ਹੈ ਅਤੇ ਵਾਦ-ਵਿਵਾਦ ਦੀ ਮਨਾਹੀ ਹੈ। ਜੇਕਰ ਕੋਈ ਹਿੰਸਾ ਤੇ ਉਤਰਦਾ ਹੈ ਤਾਂ ਉਸ ਦਾ ਮਤਲਬ ਹੈ ਕਿ ਉਸ ਨੂੰ ਸੰਵਾਦ ਵਿਚੋਂ ਸਵਾਦ ਨਹੀਂ ਆਉਂਦਾ ਹੈ। ਸੰਗਠਨ ਅਪੀਲ ਕਰਦਾ ਹੈ ਕਿ ਜਿਉਂਦੀਆਂ ਕੌਮਾਂ ਅੰਦਰ ਮਸਲੇ ਉੱਠਦੇ ਰਹਿੰਦੇ ਹਨ, ਉਹਨਾਂ ਨੂੰ ਜਾਗਦੀਆਂ ਜ਼ਮੀਰਾਂ ਨਾਲ ਹੱਲ ਕਰਨ ਦੇ ਅਭਿਆਸੀ ਬਣੀਏ। ਗੁਰਦੁਆਰਿਆਂ ਅੰਦਰ ਜਾਂ ਜਨਤਕ ਥਾਵਾਂ ਤੇ ਪੱਗਾਂ ਉਛਾਲਣੀਆਂ ਜਿੱਥੇ ਸਿੱਖੀ ਸਿਧਾਂਤਾਂ ਦੀ ਘੋਰ ਨਿਰਾਦਰੀ ਹੈ ਉੱਥੇ ਕੌਮ ਦੇ ਰੁਤਬੇ ਨੂੰ ਅਸੱਭਿਅਕ ਵਿਖਾਉਣ ਵਾਲਾ ਗੁਨਾਹ ਵੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top