Share on Facebook

Main News Page

8 ਅਤੇ 9 ਮਾਰਚ 2017 ਨੂੰ ਜਰਮਨੀ ਵਿਖੇ ਬਚਿੱਤਰ ਨਾਟਕ ਗ੍ਰੰਥ 'ਤੇ ਹੋਵੇਗਾ ਪਹਿਲਾ ਇਤਿਹਾਸਿਕ ਸੰਵਾਦ
:– ਨਿਰਮਲ ਸਿੰਘ ਹੰਸਪਾਲ

ਬਚਿੱਤਰ ਨਾਟਕ ਗ੍ਰੰਥ ਇੱਕ ਐਸਾ ਵਿਸ਼ਾ ਬਣ ਚੁਕਾ ਹੈ ਜਿਸ ਨੇ ਸਿੱਖ ਕੌਮ ਸ਼ੀਆ ਅਤੇ ਸੁੰਨੀਆਂ ਵਾਲੀ ਜਗਾਹ ਤੇ ਲਿਆ ਖੜਾ ਕੀਤਾ ਹੈI ਇਸਦਾ ਇੱਕ ਸਭ ਬੁਨਿਆਦੀ ਕਾਰਣ ਇਹ ਭੀ ਜਾਪਦਾ ਹੈ ਕਿ ਸਾਡੇ ਵਿਦਵਾਨਾਂ ਵੱਲੋਂ ਅੱਜ ਤੱਕ ਇਸਨੂੰ ਸੰਵਾਦ ਦਾ ਰੂਪ ਨਹੀਂ ਦਿੱਤਾ I ਛੋਟੇ ਛੋਟੇ ਵਿਵਾਦ ਰੂਪੀ ਸੰਵਾਦ ਜ਼ਰੂਰ ਹੋਏ ਹਨ, ਜੋ ਕਿ ਬਿਨਾਂ ਕਿਸੇ ਠੋਸ ਸਬੂਤਾਂ ਦੇ, ਸਿਰਫ ਤਾਹਨਿਆਂ ਮਿਹਣੀਆ ਤੱਕ ਸੀਮਿਤ ਰਹੇ, ਜਿਨ੍ਹਾਂ ਦਾ ਕੌਮ ਨੂੰ ਕੋਈ ਲਾਭ ਨਾ ਹੋ ਸਕਿਆ, ਸਗੋਂ ਕੁਝ ਸ਼ੈਤਾਨ ਅਨਸਰਾਂ ਨੇ ਇਸ ਵਿਸ਼ੇ ਨੂੰ ਬਿਨਾਂ ਕਿਸੇ ਮੁਹਾਰਤ ਤੋਂ ਇੱਕ ਸਸਤੀ ਕਿਸਮ ਦੀ ਮਸ਼ਹੂਰੀ ਲਈ ਖੂਬ ਵਰਤਿਆ ਜੋ ਕਿ ਅੱਜ ਭੀ ਜਾਰੀ ਹੈ I

ਮੇਰੇ ਸਮੇਤ ਜਰਮਨੀ ਦੇ ਕੁੱਝ ਵੀਰਾਂ ਅਤੇ ਯੂਰਪ ਦੀਆਂ ਸਿਰਕੱਢ ਜਥੇਬੰਦੀਆਂ ਨੇ ਇਸ ਸੁਲਗਦੇ ਹੋਏ ਵਿਸ਼ੇ ਬਾਰੇ ਸੰਵਾਦ ਰਚਾਉਣ ਦੀ ਪਹਿਲ ਕੀਤੀ ਅਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੈਅਰਮੇਨ ਪਰਮਜੀਤ ਸਿੰਘ ਰਾਣਾਂ ਨੂੰ ਉਹਨਾਂ ਦੇ ਦਸ਼ਮ ਗਰੰਥ ਸੰਵਾਦ ਸੰਬੰਧੀ ਆਏ ਲਾਇਵ ਬਿਆਨ ਤੋਂ ਬਾਅਦ ਅਕਤੂਬਰ 2016 ਵਿੱਚ ਪਹੁੰਚ ਕੀਤੀ ਤਾਂ ਕਿ ਉਹ ਆਪਣੇ ਵਿਦਵਾਨਾਂ ਦੀ ਟੀਮ ਨਾਲ ਲੈ ਕੇ ਆਉਣ ਪਰ ਉਹਨਾਂ ਨੇ ਕੋਈ ਹੱਥ ਪੱਲਾ ਨਾ ਫੜਾਇਆ ਗਿਆ । ਇਸ ਲਈ ਹੋਰ ਸਮਾਂ ਨਾ ਅਜਾਈਂ ਗਵਾਉਂਦੇ ਹੋਵੇ ਸਾਡੀ ਟੀਮ ਦੇ ਵੀਰਾਂ ਨੇ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕੀਤੀ ਅਤੇ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਇਸ ਸੰਵਾਦ ਦੀ ਹਾਮੀ ਭਰਦਿਆਂ ਇਸ ਅਹਿਮ ਮੁੱਦੇ 'ਤੇ ਕੋਈ ਸਾਰਥਕ ਕਦਮ ਚੁੱਕਣ ਲਈ ਆਪਣੀ ਤਰਫੋਂ ਪੂਰਾ ਸਹਿਯੋਗ ਦੇਣ ਦੀ ਤਾਕੀਦ ਕੀਤੀ।

ਸੰਵਾਦ ਦੇ ਮਾਹੌਲ ਨੂੰ ਬਰਕਰਾਰ ਰੱਖਣ ਲਈ ਇਸ ਪ੍ਰੋਗਰਾਮ ਵਿੱਚ ਆਮ ਸੰਗਤ ਦੀ ਸ਼ਮੂਲੀਅਤ ਨਹੀਂ ਹੋਵੇਗੀ I ਇਸ ਲਈ ਇਸ ਸੰਵਾਦ ਨੂੰ ਕਿਸੇ ਗੁਰਦਵਾਰੇ ਵਿੱਚ ਰੱਖਣ ਦੀ ਬਜਾਏ ਕਿਸੇ ਪ੍ਰਾਈਵੇਟ ਕੌਨਫ੍ਰੈਂਸ ਹਾਲ ਵਿੱਚ ਰੱਖਿਆ ਗਿਆ ਹੈ ਵਿਦਵਾਨਾਂ ਤੋਂ ਇਲਾਵਾ ਸਹਿਯੋਗੀ ਜਥੇਬੰਦੀਆਂ ਦੇ ਪਤਵੰਤੇ ਅਤੇ ਕੁਝ ਹੋਰ ਉਹਨਾਂ ਸੱਜਣਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ, ਜਿਹੜੇ ਇਸ ਮਸਲੇ ਨੂੰ ਸੁਲਝਾਉਣ ਦਾ ਯਤਨ ਕਰਣ ਵਿੱਚ ਸੁਹਿਰਦ ਹਨ। ਸਾਡੀ ਟੀਮ ਨੇ ਪਿਛਲੇ ਤਿੰਨ ਚਾਰ ਮਹੀਨਿਆਂ ਵਿੱਚ ਗੁਰੂ ਦੀ ਕਿਰਪਾ ਨਾਲ ਅਣਥੱਕ ਮਿਹਨਤ ਕਰਕੇ ਦੋਹਾਂ ਧਿਰਾਂ ਦੇ ਵਿਦਵਾਨਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਦੋਵੇਂ ਧਿਰਾਂ ਦੇ ਵਿਦਵਾਨਾਂ ਨੂੰ ਇਸ ਜਰਮਨ ਦੀ ਧਰਤੀ ਤੇ ਬੁਲਵਾ ਲਿਆ ਹੈ I

ਸੰਗਤਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ 8-9 ਮਾਰਚ 2017 ਨੂੰ ਜਰਮਨੀ ਵਿੱਚ ਬਚਿੱਤਰ ਨਾਟਕ ਤੇ ਪਹਿਲਾ ਇਤਿਹਾਸਿਕ ਸੰਵਾਦ ਰਚਾਇਆ ਜਾ ਰਿਹਾ ਹੈ, ਜਿਸ ਵਿੱਚ ਬਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਕਿਰਤ ਮੰਨਣ ਵਾਲੀ ਧਿਰ ਅਤੇ ਇਸ ਗ੍ਰੰਥ ਨੂੰ ਗੁਰੂ ਕਿਰਤ ਨਾ ਮੰਨਣ ਵਾਲੀ ਧਿਰ ਦੇ ਉੱਚ ਕੋਟੀ ਦੇ ਵਿਦਵਾਨ ਸ਼ਾਮਿਲ ਹੋ ਰਹੇ ਹਨ।

ਬਚਿੱਤਰ ਨਾਟਕ ਗ੍ਰੰਥ ਨੂੰ "ਗੁਰੂ ਕਿਰਤ ਮੰਨਣ ਵਾਲੀ ਧਿਰ" ਵਿੱਚ ਸ਼ਾਮਿਲ ਹੋ ਰਹੇ ਵਿਦਵਾਨ ਹਨ:

- ਡਾ. ਅਮਰਜੀਤ ਸਿੰਘ, ਪ੍ਰੋਫੈਸਰ ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ
- ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋਫੈਸਰ ਖ਼ਾਲਸਾ ਕਾਲਜ, ਅੰਮ੍ਰਿਤਸਰ
- ਸ. ਵਰਿਆਮ ਸਿੰਘ, ਪ੍ਰਿੰਸੀਪਲ ਸ਼੍ਰੀ ਗੁਰੂ ਅੰਗਦ ਦੇਵ ਇੰਸਟੀਚਿਯੂਟ ਖਡੂਰ ਸਾਹਿਬ, ਅੰਮ੍ਰਿਤਸਰ
- ਡਾ. ਪਰਮਜੀਤ ਸਿੰਘ, ਸਹਾਇਕ ਸਕੱਤਰ ਅਤੇ ਪੀ.ਏ. ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ

ਬਚਿੱਤਰ ਨਾਟਕ ਗ੍ਰੰਥ ਨੂੰ "ਗੁਰੂ ਕਿਰਤ ਨਾ ਮੰਨਣ ਵਾਲੀ ਧਿਰ" ਵਿੱਚ ਸ਼ਾਮਿਲ ਹੋ ਰਹੇ ਵਿਦਵਾਨ ਹਨ:

- ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸਾਬਕਾ ਸੇਵਾਦਾਰ ਸ਼੍ਰੀ ਅਕਾਲ ਤਖ਼ਤ, ਅੰਮ੍ਰਿਤਸਰ
- ਡਾ. ਗੁਰਦਰਸ਼ਨ ਸਿੰਘ ਢਿਲੋਂ
- ਡਾ. ਗੁਰਤੇਜ ਸਿੰਘ, ਸਾਬਕਾ ਆਈ.ਏ.ਐਸ.
- ਡਾ. ਹਰਜਿੰਦਰ ਸਿੰਘ ਦਿਲਗੀਰ
- ਸ. ਦਲਬੀਰ ਸਿੰਘ ਫਰੀਦਾਬਾਦ

ਇਸ ਸੰਵਾਦ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਣ ਲਈ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਇਸ ਸੰਵਾਦ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ I ਸਾਰਾ ਪ੍ਰੋਗਰਾਮ ਮੀਡਿਆ ਪੰਜਾਬ ਵੈਬ ਟੀਵੀ, ਅਕਾਲ ਚੈਨਲ ਅਤੇ ਫੇਸਬੁੱਕ ਤੇ ਲਾਇਵ ਚੱਲੇਗਾI ਅਕਾਲਪੁਰਖ ਅੱਗੇ ਅਰਦਾਸ ਹੈ ਕਿ ਇਹ ਸੰਵਾਦ ਇੱਕ ਮੀਲ ਪੱਥਰ ਸਾਬਿਤ ਹੋਵੇ, ਜਿਸ ਨਾਲ ਸਿੱਖ ਕੌਮ ਵਿੱਚ ਪਈ ਦੁਬਿਧਾ ਦਾ ਕੁੱਝ ਹੱਲ ਹੋ ਸਕੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top