26 ਫਰਵਰੀ 2017 ਨੂੰ ਦਿੱਲੀ ਗੁਰਦੁਆਰਾ
ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣੀਆਂ ਹਨ, ਜਿਸ ਵਿੱਚ ਮੁੱਖ ਤੌਰ
’ਤੇ ਮੁਕਾਬਲਾ
- ਮੌਜੂਦਾ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੈ ਅਤੇ ਇਹ
ਧੜਾ ਸਾਰੀਆਂ (46) ਸੀਟਾਂ ਤੋਂ ਚੋਣ ਲੜ ਰਿਹਾ ਹੈ।
- ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਧੜਾ), ਜੋ ਸਿੱਧੀ ਚੋਣ ਰਾਹੀਂ
ਭਰੀਆਂ ਜਾਣ ਵਾਲੀਆਂ ਸਾਰੀਆਂ ਦੀਆਂ ਸਾਰੀਆਂ 46 ਸੀਟਾਂ ਤੋਂ ਚੋਣ ਲੜ ਰਿਹਾ
ਹੈ।
ਇਨ੍ਹਾਂ ਦੋ ਮੁੱਖ
ਧੜਿਆਂ ਤੋਂ ਇਲਾਵਾ
- ਕਰਤਾਰ ਸਿੰਘ ਕੋਛੜ ਦੀ ਅਗਵਾਈ ਹੇਠਲਾ ਪੰਥਕ ਸੇਵਾ ਦਲ (40) (ਜਿਨ੍ਹਾਂ
ਵਿੱਚੋਂ ਇੱਕ ਬਾਦਲ ਦਲ ਦੇ ਹੱਕ ਵਿੱਚ ਬੈਠ ਚੁੱਕਾ ਹੈ),
- ਰਾਗੀ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠਲਾ ਸਿੱਖ ਮੰਦਭਾਵਨਾ ਦਲ
(28) ਅਤੇ
- ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਅਕਾਲ ਸਹਾਇ
ਵੈੱਲਫੇਅਰ ਸੁਸਾਇਟੀ (18) ਦਾ ਗੱਠਜੋੜ ਕੁਲ 46 ਸੀਟਾਂ ’ਤੇ ਚੋਣ ਲੜ
ਰਹੇ ਹਨ।
ਇਨ੍ਹਾਂ ਦਲਾਂ ਵਿੱਚ
ਗੁਰਮਤਿ ਦਾ ਧਾਰਣੀ ਸ਼ਾਇਦ ਹੀ ਕੋਈ ਹੋਵੇ, ਪਰ ਗੁਰਦੁਆਰਿਆਂ 'ਤੇ ਕਬਜ਼ਾ ਲੈਣ
ਨੂੰ ਸਭ ਕਾਹਲ਼ੇ ਹਨ, ਤੇ ਇਹ ਕਬਜ਼ਾ ਸੇਵਾ ਲਈ ਨਹੀਂ, ਚੌਧਰ ਲਈ ਹੈ।।
ਬਾਦਲ ਧੜਾ
ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਖੜਾ ਕਰਣ
'ਚ ਹੀ ਮਸ਼ਰੂਫ ਰਿਹਾ, ਤੇ ਜੇ ਫਿਰ
ਜਿੱਤ ਗਿਆ ਤਾਂ ਬਚਿੱਤਰ ਨਾਟਕ ਤੋਂ
ਅਗਾਂਹ ਹੋਰ ਕੂੜ ਗ੍ਰੰਥਾਂ ਦਾ ਪ੍ਰਚਾਰ ਜ਼ੋਰਾਂ 'ਤੇ ਹੋਊਗਾ, ਹੋਰ ਵਿਹਲੜ
ਨਿਹੰਗ, ਡੇਰੇਦਾਰ ਤੇ ਬੰਟੀ ਭਈਆ -
ਗੁਰਪ੍ਰੀਤ ਕਾਲੇਫੁਰਨੇ ਵਰਗੇ ਪਰਮਜੀਤ ਰਾਣਾ ਬਾਦਲਕਿਆਂ ਦੇ ਜੁੱਤੀਚੱਟਾਂ
ਦੇ ਹੋਰ ਵੀ ਵਾਰੇ ਨਿਆਰੇ ਹੋ ਜਾਣਗੇ।
ਇਹੀ ਹਾਲ ਵਡਾਲਾ ਤੇ ਰਣਜੀਤ ਸਿੰਘ ਧੜੇ ਦੇ ਜਿੱਤਣ ਨਾਲ ਹੋਣਾ ਹੈ, ਕਿੳਂਕਿ
ਇਹ ਵੀ ਆਮ ਸਿੱਖਾਂ 'ਚ ਪ੍ਰਚਾਰੀ ਜਾਂਦੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ
ਮੰਨਦੇ, ਤੇ ਸਾਰੇ ਬਚਿੱਤਰੀ ਨੇ।
ਸ. ਸਰਬਜੀਤ ਸਿੰਘ (ਐਡਵੋਕੇਟ)
ਦੇ ਇਸ ਕਥਨ ਦਾ ਅਸੀਂ ਸਮਰਥਨ ਕਰਦੇ ਹਾਂ ਕਿ "ਸਿਰਫ ਸਿੱਖ ਪੰਥ
ਨੂੰ ਮਨੋਂ ਪ੍ਰਣਾਏ ਹੋਏ ਗੁਰਸਿੱਖ ਉਮੀਦਵਾਰਾਂ ਨੂੰ ਹੀ ਵੋਟ ਦੇਣੀ ਚਾਹੀਦੀ
ਹੈ - ਭਾਵੇਂ ਉਹ ਕਿਸੇ ਪਾਰਟੀ ਨਾਲ ਸਬੰਧਿਤ ਹੋਣ ਜਾਂ ਫਿਰ ਆਜ਼ਾਦ ਉਮੀਦਵਾਰ
ਹੋਣ। ਸਿੱਖੀ ਨੂੰ ਖਤਮ ਕਰਨ ਵਾਲਿਆਂ ਅਤੇ ਸਿੱਖਾਂ ਨੂੰ ਖਤਮ ਕਰਨ ਵਾਲਿਆਂ
- ਦੋਵੇਂ ਹੀ ਕਿਸਮ ਦੀ ਸਿਆਸੀ ਪਾਰਟੀਆਂ ਦੇ ਕੱਠਪੁਤਲੀ ਸਿੱਖੀ ਸਰੂਪ ਵਾਲੇ
ਆਗੂਆਂ ਨੂੰ ਨਕਾਰਨ ਦਾ ਇਸ ਤੋਂ ਚੰਗਾ ਮੌਕਾ ਹੋਰ ਕੋਈ ਨਹੀਂ ਹੋਵੇਗਾ।
ਦਿੱਲੀ ਤੋਂ ਬਾਹਰਲੇ ਪ੍ਰਚਾਰਕਾਂ ਵੱਲੋਂ ਗੁਰਦੁਆਰਾ ਸਟੇਜ 'ਤੇ ਬੋਲਣ ਦਾ
ਮੌਕਾ ਪ੍ਰਾਪਤ ਕਰਨ ਦੇ ਲਾਲਚ ਵਿੱਚ, ਸਿੱਖ-ਵਿਰੋਧੀ ਪਾਰਟੀ ਜਾਂ ਆਗੂ ਦਾ
ਸਮਰਥਨ ਕਰਨਾ ਨਿੰਦਣਯੋਗ ਹਰਕਤ ਤਾਂ ਹੈ ਹੀ, ਗੁਰੂ ਗ੍ਰੰਥ ਅਤੇ ਗੁਰੂ ਪੰਥ
ਨਾਲ ਨੰਗੀ-ਚਿੱਟੀ ਗੱਦਾਰੀ ਵੀ ਹੈ।"
ਦਿੱਲੀ ਦੇ ਸਿੱਖਾਂ ਨੂੰ ਬੜੀ ਸਹਿਜਤਾ ਨਾਲ
ਸੋਚ ਵੀਚਾਰ ਕੇ ਇਹ ਫੈਸਲਾ ਲੈਣਾ ਪਵੇਗਾ, ਜਿਸ ਨਾਲ ਸ਼੍ਰੀ ਗੁਰੂ ਗ੍ਰੰਥ
ਸਾਹਿਬ ਦੀ ਸਰਵਉੱਚਤਾ ਨੂੰ ਦਾਗ਼ ਲਾਣ ਵਾਲੇ ਪ੍ਰਬੰਧਕ ਨਾ ਚੁਣੇ ਜਾਣ,
ਨਹੀਂ ਤਾਂ ਜਿਸ ਤਰ੍ਹਾਂ ਪਿਛਲੇ ਸਾਲਾਂ ਵਿੱਚ ਬੰਗਲਾ ਸਾਹਿਬ ਦੀ
ਸਟੇਜ ਦਾ ਦੁਰਉਪਯੋਗ ਹੋਇਆ ਹੈ, ਇਸ ਤੋਂ ਵੱਧ ਹੋਵੇਗਾ। ਨਹੀਂ ਤਾਂ ਉਹੀ
ਗੱਲ ਹੋਵੇਗੀ ਕਿ ਲਮਹੋਂ ਨੇ ਖ਼ਤਾ ਕੀ, ਔਰ ਸਦੀਓਂ
ਨੇ ਸਜ਼ਾ ਪਾਈ।