Share on Facebook

Main News Page

ਅਬ ਮਨ ਜਾਗਤ ਰਹੁ ਰੇ ਭਾਈ!
ਬਲਦੇਵ ਸਿੰਘ ਵਡਾਲਾ ਦਾ ਪਰਦਾਫਾਸ਼; ਇਸਦਾ ਸਮਰਥਨ ਕਰਨ ਤੋਂ ਪਹਿਲਾਂ ਇਸ ਤੋਂ ਹੇਠ ਲਿਖੇ ਸਵਾਲਾਂ ਦੇ ਜਵਾਬ ਜ਼ਰੂਰ ਲਏ ਜਾਣ
-: ਕਿਰਪਾਲ ਸਿੰਘ ਬਠਿੰਡਾ ਵੱਲੋਂ ਭੇਜਿਆ ਗਿਆ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਹਿੱਸਾ ਲੈ ਰਹੇ ਭਾਈ ਬਲਦੇਵ ਸਿੰਘ ਵਡਾਲਾ ਦਾ ਸਮਰਥਨ ਕਰਨ ਤੋਂ ਪਹਿਲਾਂ ਹੇਠ ਲਿਖੇ ਸਵਾਲਾਂ ਦੇ ਜਵਾਬ ਜ਼ਰੂਰ ਲਏ ਜਾਣ, ਕਿਉਂਕਿ ਰਾਜਨੀਤਕ ਚੇਤੰਨਤਾ ਦੀ ਘਾਟ ਕਾਰਨ ਸਿੱਖ ਹਮੇਸ਼ਾ ਧੋਖਿਆਂ ਦੇ ਸ਼ਿਕਾਰ ਹੁੰਦੇ ਆ ਰਹੇ ਹਨ। ਰਾਜਨੀਤਕ ਸ਼ਕਤੀ ਹੱਥੋਂ ਖੁਸਦੀ ਦੇਖਦਿਆਂ ਬਦਲਵੇਂ ਚਿਹਰਿਆਂ ਵਾਲੇ ਮੋਹਰੇ ਸੁੱਟ ਕੇ ਆਪਣੀ ਰਾਜਨੀਤਕ ਜਗ੍ਹਾ ਕਾਇਮ ਰੱਖਣਾ ਵੀ ਇਕ ਰਾਜਨੀਤਕ ਦਾਅ-ਪੇਚ। ਅਤੇ ਕੀ ਦਿੱਲੀ 'ਚ ਬਾਦਲਾਂ ਹੱਥੋਂ ਗੁਰਦੁਆਰਾ ਪ੍ਰਬੰਧ ਖੋਹਣ ਦੀ ਤਮੰਨਾਂ ਰੱਖਣ ਵਾਲੀਆਂ ਸਿੱਖ ਸੰਗਤਾਂ ਕਿਤੇ ਅਨਜਾਣਤਾ ਵਿਚ ਬਾਦਲ ਦਲ ਦੇ ਹੱਕ 'ਚ ਹੀ ਤਾਂ ਨਹੀਂ ਭੁਗਤ ਰਹੀਆਂ।

ਸਵਾਲ ੧: ਭਾਈ ਬਲਦੇਵ ਸਿੰਘ ਵਡਾਲਾ ਇਹ ਜਵਾਬ ਦੇਣ ਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦਿਆਂ ਅਚਾਨਕ ਸਿੱਖ ਸਦਭਾਵਨਾ ਦਲ ਬਣਾਉਣ ਦਾ ਫੈਸਲਾ ਕਿਵੇਂ ਕੀਤਾ?

ਸਵਾਲ ੨: ਭਾਈ ਬਲਦੇਵ ਸਿੰਘ ਵਡਾਲਾ ਦੇ ਪਾਲਿਸੀ ਮੇਕਰ ਬਲਵਿੰਦਰ ਸਿੰਘ ਪੁੜੈਣ ਨੂੰ ਭਾਈ ਬਲਦੇਵ ਸਿੰਘ ਵਡਾਲਾ ਕਿੰਨੀ ਦੇਰ ਤੋਂ ਜਾਣਦੇ ਹਨ? ਦੋਵਾਂ ਦਾ ਆਪਸੀ ਸੰਪਰਕ ਕਦੋਂ ਤੇ ਕਿਵੇਂ ਹੋਇਆ?

ਸਵਾਲ ੩: ਬਲਵਿੰਦਰ ਸਿੰਘ ਪੁੜੈਣ ਦੇ ਪਿਛੋਕੜ ਬਾਰੇ ਭਾਈ ਵਡਾਲਾ ਕੀ ਜਾਣਦੇ ਹਨ?

ਸਵਾਲ ੪ : ਬਲਵਿੰਦਰ ਸਿੰਘ ਪੁੜੈਣ ਦੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨਾਲ ਕੀ ਸਬੰਧ ਹਨ, ਤੇ ਕੀ ਇਨ੍ਹਾਂ ਸਬੰਧਾਂ ਤੋਂ ਭਾਈ ਵਡਾਲਾ ਵਾਕਫ ਹਨ?

ਸਵਾਲ ੫ : ਆਪਣੇ ਪਾਲਿਸੀ ਮੇਕਰ ਬਲਵਿੰਦਰ ਸਿੰਘ ਪੁੜੈਣ ਬਾਰੇ ਕੀ ਭਾਈ ਬਲਦੇਵ ਸਿੰਘ ਵਡਾਲਾ ਇਹ ਜਵਾਬ ਦੇ ਸਕਦੇ ਹਨ ਕਿ ਸਾਲ 2010 ਤੱਕ ਬਲਵਿੰਦਰ ਸਿੰਘ ਚੰਡੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਸਾਲ 2015 ਤੱਕ ਬਲਵਿੰਦਰ ਸਿੰਘ ਬੋਪਾਰਾਏ ਤੇ ਹੁਣ ਬਲਵਿੰਦਰ ਸਿੰਘ ਪੁੜੈਣ, ਇੰਨੇ ਨਾਮ ਬਦਲਣ ਦੀ ਬਲਵਿੰਦਰ ਸਿੰਘ ਪੁੜੈਣ ਨੂੰ ਕੀ ਲੋੜ ਸੀ?

ਸਵਾਲ ੬: ਭਾਈ ਬਲਦੇਵ ਸਿੰਘ ਵਡਾਲਾ ਵਲੋਂ ਸਾਲ 2015 'ਚ ਸ਼੍ਰੋਮਣੀ ਕਮੇਟੀ ਵਿਚ ਤਿੰਨ ਲੱਖ ਰੁਪਏ ਮਹੀਨਾ ਤਨਖਾਹ 'ਤੇ ਮੁੱਖ ਸਕੱਤਰ ਦੀ ਭਰਤੀ ਨੂੰ ਗੁਰੂ ਦੀ ਗੋਲਕ ਦੀ ਲੁੱਟ ਦੱਸ ਕੇ ਵਿਰੋਧ ਸ਼ੁਰੂ ਕੀਤਾ ਜਾਂਦਾ ਹੈ, ਪਰ ਕੀ ਇਸ ਤੋਂ ਪਹਿਲਾਂ ਸੱਤ ਲੱਖ ਰੁਪਏ ਪ੍ਰਤੀ ਮਹੀਨੇ ਤੋਂ ਵੱਧ ਗੁਰੂ ਦੀ ਗੋਲਕ ਵਿਚੋਂ ਬਾਦਲਾਂ ਦੇ ਖਾਸਮ-ਖਾਸ ਸੀ.ਏ. ਐਸ.ਐਸ ਕੋਹਲੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਦਿੱਤੇ ਜਾਣ ਦਾ ਉਨ੍ਹਾਂ ਨੇ ਕੋਈ ਵਿਰੋਧ ਕਿਉਂ ਨਾ ਕੀਤਾ?

ਸਵਾਲ ੭: ਸ਼੍ਰੋਮਣੀ ਕਮੇਟੀ ਵਿਚ ਸ੍ਰੀ ਦਰਬਾਰ ਸਾਹਿਬ ਵਿਚ ਕੜਾਹ ਪ੍ਰਸਾਦਿ ਦੀਆਂ ਪਰਚੀਆਂ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਸਮੇਤ ਅਨੇਕਾਂ ਘਪਲਿਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਬਾਅ ਲਿਆ ਗਿਆ, ਭਾਈ ਬਲਦੇਵ ਸਿੰਘ ਵਡਾਲਾ ਨੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹੁੰਦਿਆਂ ਇਨ੍ਹਾਂ ਘਪਲਿਆਂ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ?

ਸਵਾਲ ੮: ਹੁਣ ਇਕ ਪਾਸੇ ਭਾਈ ਬਲਦੇਵ ਸਿੰਘ ਵਡਾਲਾ ਗੁਰਦੁਆਰਿਆਂ ਨੂੰ ਬਾਦਲ ਦਲ ਦੇ ਕਬਜ਼ੇ ਵਿਚੋਂ ਛੁਡਾਉਣ ਦੇ ਹੋਕੇ ਦੇ ਰਹੇ ਹਨ, ਪਰ ਜਦੋਂ ਦੋ ਸਾਲ ਪਹਿਲਾਂ ਹਰਿਆਣਾ ਦੇ ਸਿੱਖਾਂ ਨੇ ਬਾਦਲ ਦੇ ਕਬਜ਼ੇ ਹੇਠੋਂ ਹਰਿਆਣਾ ਦੇ ਗੁਰਦੁਆਰੇ ਛੁਡਾ ਕੇ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਉਸ ਵੇਲੇ ਵੱਖਰੀ ਹਰਿਆਣਾ ਕਮੇਟੀ ਦੀ ਮੰਗ ਨੂੰ ਸਾਬੋਤਾਜ ਕਰਨ ਲਈ ਭਾਈ ਬਲਦੇਵ ਸਿੰਘ ਵਡਾਲਾ ਨੇ ਪੰਜਾਬ ਤੋਂ ਹਰਿਆਣਾ ਤੱਕ "ਸਦਭਾਵਨਾ ਯਾਤਰਾ" ਕਿਸ ਦੇ ਇਸ਼ਾਰੇ 'ਤੇ ਕੱਢੀ ਸੀ?

ਸਵਾਲ ੯: ਪਿਛਲੇ ਸਾਲ ਜਦੋਂ ਡੇਰਾ ਸਿਰਸਾ ਨੂੰ ਮੁਆਫੀ ਦੇਣ ਤੋਂ ਬਾਅਦ ਸਮੁੱਚੇ ਸਿੱਖ ਪੰਥ ਨੇ ਬਾਦਲਾਂ ਦੇ ਗੁਲਾਮ ਬਣੇ ਤਖਤਾਂ ਦੇ ਜਥੇਦਾਰਾਂ ਦਾ ਬਾਈਕਾਟ ਕੀਤਾ ਸੀ ਤਾਂ ਭਾਈ ਵਡਾਲਾ ਉਦੋਂ ਮੰਗ ਪੱਤਰ ਦੇਣ ਦੇ ਨਾਮ 'ਤੇ ਜਥੇਦਾਰਾਂ ਨਾਲ ਕੀ ਸੌਦੇਬਾਜ਼ੀ ਕਰਦੇ ਰਹੇ ਹਨ?

ਸਵਾਲ ੧੦: ਡੇਰਾ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਆਸੀ ਦਬਾਅ ਹੇਠ ਮੁਆਫੀ ਦੇਣ, ਬਰਗਾੜੀ 'ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਸਿੱਖ ਸੰਗਤਾਂ 'ਤੇ ਪੰਜਾਬ ਪੁਲਿਸ ਵਲੋਂ ਚਲਾਈ ਅੰਨੇਵਾਹ ਗੋਲੀਬਾਰੀ ਨਾਲ ਨਿਹੱਥੇ ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਮੁੱਚੇ ਪੰਜਾਬ ਦੇ ਸਿੱਖ ਸੜਕਾਂ 'ਤੇ ਆ ਗਏ ਸਨ ਤੇ ਆਪਣੇ ਇਸ਼ਟ ਦੀ ਹੋਈ ਬੇਅਦਬੀ ਦੇ ਮਾਮਲੇ 'ਤੇ ਪੰਜਾਬ ਸਰਕਾਰ ਦੀ ਸਾਜ਼ਿਸ਼ੀ ਚੁੱਪ ਅਤੇ ਮਿਲੀਭੁਗਤ ਦੇ ਖਿਲਾਫ ਸਿੱਖ ਪ੍ਰਦਰਸ਼ਨ ਕਰ ਰਹੇ ਸਨ, ਉਦੋਂ ਭਾਈ ਬਲਦੇਵ ਸਿੰਘ ਵਡਾਲਾ ਕਿੱਥੇ ਸਨ? ਕੀ ਉਨ੍ਹਾਂ ਦੇ ਅੰਤਰਮਨ ਨੂੰ ਬੇਅਦਬੀ ਦੀਆਂ ਘਟਨਾਵਾਂ ਨੇ ਨਹੀਂ ਹਲੂਣਿਆ ਸੀ?

ਸਵਾਲ ੧੧: ਜਦੋਂ ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੇਣ ਦੇ ਖਿਲਾਫ ਹਰੀਕੇ ਹੈੱਡ 'ਤੇ ਸਿੰਘਾਂ ਦੇ ਧਰਨੇ ਨੂੰ ਸਰਕਾਰ ਕਿਸੇ ਵੀ ਹੀਲੇ ਚੁਕਾ ਨਾ ਸਕੀ ਸੀ ਤਾਂ ਭਾਈ ਬਲਦੇਵ ਸਿੰਘ ਵਡਾਲਾ ਤੇ ਬਲਵਿੰਦਰ ਸਿੰਘ ਪੁੜੈਣ ਕਿਸ ਦੇ ਕਹਿਣ 'ਤੇ ਹਰੀਕੇ ਹੈੱਡ 'ਤੇ ਸਿੰਘਾਂ ਨੂੰ ਧਰਨਾ ਚੁੱਕਣ ਲਈ ਕਹਿਣ ਗਏ ਸਨ?

ਸਵਾਲ ੧੨: ਹਰੀਕੇ ਹੈੱਡ 'ਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਕਹਿਣ 'ਤੇ ਵੀ ਜਦੋਂ ਸਿੰਘਾਂ ਨੇ ਧਰਨਾ ਨਾ ਚੁੱਕਿਆ ਤਾਂ ਭਾਈ ਬਲਦੇਵ ਸਿੰਘ ਵਡਾਲਾ ਨੇ ਅੰਮ੍ਰਿਤਸਰ ਤੋਂ ਬਰਗਾੜੀ ਤੱਕ ਸਦਭਾਵਨਾ ਮਾਰਚ ਕੱਢਣ ਦਾ ਐਲਾਨ ਕਰਕੇ, ਹਰੀਕੇ ਹੈੱਡ 'ਤੇ ਸਿੰਘਾਂ ਦੇ ਧਰਨੇ ਨੂੰ ਸਾਬੋਤਾਜ ਕਰਨ ਦੀ ਯੋਜਨਾ ਕਿਸ ਦੇ ਕਹਿਣ 'ਤੇ ਬਣਾਈ ਸੀ?

ਸਵਾਲ ੧੩: ਭਾਈ ਬਲਦੇਵ ਸਿੰਘ ਵਡਾਲਾ ਕੀ ਦੱਸ ਸਕਦੇ ਹਨ ਕਿ ਜਦੋਂ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਪੰਜ ਨਗਰ ਕੀਰਤਨ ਕੱਢਣ ਦਾ ਫੈਸਲਾ ਕੀਤਾ ਸੀ ਤਾਂ ਪਹਿਲੇ ਨਗਰ ਕੀਰਤਨ ਵਿਚ ਪਾਲਕੀ ਵਾਲੀ ਗੱਡੀ ਕੀ ਹਰਨਾਮ ਸਿੰਘ ਧੁੰਮਾ ਨੇ ਨਹੀਂ ਭੇਜੀ ਸੀ?

ਸਵਾਲ ੧੪: ਭਾਈ ਬਲਦੇਵ ਸਿੰਘ ਵਡਾਲਾ ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਸ਼੍ਰੋਮਣੀ ਕਮੇਟੀ ਵਿਚ ਮੁੱਖ ਸਕੱਤਰ ਦੀ ਨਿਯੁਕਤੀ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਪਾਉਣ ਲਈ ਬਲਵਿੰਦਰ ਸਿੰਘ ਪੁੜੈਣ ਹਰ ਮਹੀਨੇ ਅਵਤਾਰ ਸਿੰਘ ਮੱਕੜ ਕੋਲੋਂ ਪੈਸੇ ਨਹੀਂ ਲਿਆਉਂਦਾ ਰਿਹਾ?

ਸਵਾਲ ੧੫: ਭਾਈ ਬਲਦੇਵ ਸਿੰਘ ਵਡਾਲਾ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਰੋਜ਼ਾਨਾ ਪਹਿਰੇਦਾਰ ਅਖਬਾਰ ਦੀ ਰਜਿਸਟਰੇਸ਼ਨ ਜਸਪਾਲ ਸਿੰਘ ਹੇਰਾਂ ਦੇ ਨਾਮ 'ਤੇ ਹੋਣ ਦੇ ਬਾਵਜੂਦ ਬਲਵਿੰਦਰ ਸਿੰਘ ਪੁੜੈਣ (ਬਲਦੇਵ ਸਿੰਘ ਵਡਾਲਾ ਦਾ ਪਾਲਿਸੀ ਮੇਕਰ) ਨਕਲੀ ਪਹਿਰੇਦਾਰ ਅਖਬਾਰ ਪਿਛਲੇ ਦੋ ਸਾਲ ਤੋਂ ਕਿਵੇਂ ਛਾਪੀ ਜਾ ਰਿਹਾ ਹੈ, ਜੋ ਕਿ ਕਾਪੀ ਰਾਈਟ ਕਾਨੂੰਨ ਅਨੁਸਾਰ ਜ਼ੁਰਮ ਹੈ?

ਸਵਾਲ ੧੬: ਭਾਈ ਬਲਦੇਵ ਸਿੰਘ ਵਡਾਲਾ ਇਹ ਜਵਾਬ ਦੇਣਗੇ ਕਿ ਰੋਜ਼ਾਨਾ ਪਹਿਰੇਦਾਰ ਦੀ ਨਕਲ ਛਾਪਣ 'ਤੇ ਬਲਵਿੰਦਰ ਸਿੰਘ ਪੁੜੈਣ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਦੇ ਡੀ.ਸੀ. ਨੂੰ ਕਿਉਂ ਕਿਹਾ ਸੀ? ਬਲਵਿੰਦਰ ਸਿੰਘ ਪੁੜੈਣ ਦੇ ਸੁਖਬੀਰ ਬਾਦਲ ਨਾਲ ਕੀ ਸਬੰਧ ਹਨ?

ਸਵਾਲ ੧੭: ਭਾਈ ਬਲਦੇਵ ਸਿੰਘ ਵਡਾਲਾ ਇਹ ਦੱਸਣਗੇ ਕਿ ਸਾਲ ੨੦੧੫ 'ਚ ਸ੍ਰੀ ਅਕਾਲ ਤਖਤ ਸਾਹਿਬ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਬਾਦਲਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਜਦੋਂ ਸਮੁੱਚੇ ਵਿਸ਼ਵ ਦੇ ਸਿੱਖ ਸਰਬੱਤ ਖਾਲਸਾ ਵਿਚ ਸ਼ਾਮਲ ਹੋਏ ਸਨ, ਤਾਂ ਭਾਈ ਬਲਦੇਵ ਸਿੰਘ ਵਡਾਲਾ ਸਰਬੱਤ ਖਾਲਸਾ ਵਿਚ ਸ਼ਾਮਲ ਕਿਉਂ ਨਾ ਹੋਏ?

ਸਵਾਲ ੧੮: ਬਰਗਾੜੀ ਕਾਂਡ ਦੇ ਸ਼ਹੀਦ ਦੋ ਸਿੰਘਾਂ ਦੇ ਭੋਗ ਮੌਕੇ ਲੱਖਾਂ ਸਿੱਖ ਅਤੇ ਸਿੱਖ ਜਥੇਬੰਦੀਆਂ ਪਹੁੰਚੀਆਂ ਸਨ, ਪਰ ਭਾਈ ਬਲਦੇਵ ਸਿੰਘ ਵਡਾਲਾ ਸ਼ਹੀਦਾਂ ਦੇ ਭੋਗ ਵਿਚ ਕਿਉਂ ਸ਼ਾਮਲ ਨਾ ਹੋਏ?

ਸਵਾਲ ੧੯: ਗੁਰਦੁਆਰਿਆਂ ਨੂੰ ਨਰੈਣੂ ਮਹੰਤ ਦੇ ਕੋੜਮੇ ਤੋਂ ਆਜ਼ਾਦ ਕਰਵਾਉਣ ਦਾ ਹੋਕਾ ਦੇ ਕੇ ਦਿੱਲੀ ਗੁਰਦੁਆਰਾ ਚੋਣਾਂ ਵਿਚ ਭਾਗ ਲੈ ਰਹੇ ਭਾਈ ਬਲਦੇਵ ਸਿੰਘ ਵਡਾਲਾ ਕੀ ਇਹ ਦੱਸਣਗੇ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹੁੰਦਿਆਂ ਵੱਧ ਪੈਸੇ ਮਿਲਣ 'ਤੇ ਪਹਿਲਾਂ ਬੁੱਕ ਕੀਤੇ ਕੀਰਤਨ ਸਮਾਗਮ ਰੱਦ ਕਰਕੇ ਸਿੱਖ ਸੰਗਤਾਂ ਨਾਲ ਧੋਖਾ ਨਹੀਂ ਕਰਦੇ ਰਹੇ?

ਸਵਾਲ ੨੦: ਭਾਈ ਬਲਦੇਵ ਸਿੰਘ ਵਡਾਲਾ ਕੀ ਇਹ ਜਵਾਬ ਦੇਣਗੇ ਕਿ ਇਸ ਵਾਰ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਪਿਛਲੇ ਕਈ ਮਹੀਨੇ ਦੁਨੀਆ ਭਰ ਤੋਂ ਵੱਡੀ ਗਿਣਤੀ ਪੰਜਾਬ ਤੇ ਸਿੱਖ ਦਰਦੀ- ਪੰਜਾਬੀ ਤੇ ਸਿੱਖ ਪੰਜਾਬ 'ਚ ਆ ਕੇ ਲੋਕਾਂ ਨੂੰ ਬਾਦਲ ਦਲ ਨੂੰ ਸੱਤਾ ਦੀ ਕੁਰਸੀ ਤੋਂ ਲਾਹੁਣ ਲਈ ਪ੍ਰੇਰਿਤ ਕਰਦੇ ਰਹੇ ਪਰ ਭਾਈ ਵਡਾਲਾ ਕਿੱਥੇ ਅਲੋਪ ਰਹੇ? ਭਾਈ ਬਲਦੇਵ ਸਿੰਘ ਵਡਾਲਾ ਨੇ ਵਿਧਾਨ ਸਭਾ ਚੋਣਾਂ ਸਬੰਧੀ ਆਪਣੇ ਸਮਰਥਕਾਂ ਨੂੰ ਕਿਸ ਨੂੰ ਵੋਟਾਂ ਪਾਉਣ ਲਈ ਕਿਹਾ ਸੀ?

ਸਵਾਲ ੨੧: ਆਖਰੀ ਸਵਾਲ ਇਹ ਕਿ ਭਾਈ ਬਲਦੇਵ ਸਿੰਘ ਵਡਾਲਾ ਦੱਸਣ ਕਿ ਉਨ੍ਹਾਂ ਦੇ ਸਿੱਖ ਸਦਭਾਵਨਾ ਦਲ ਨੂੰ ਹੋਂਦ 'ਚ ਆਏ ਨੂੰ ਦੋ-ਤਿੰਨ ਸਾਲ ਹੋ ਚੱੁਕੇ ਹਨ, ਪਰ ਇਸ ਦਲ ਵਿਚ ਭਾਈ ਵਡਾਲਾ ਤੇ ਬਲਵਿੰਦਰ ਸਿੰਘ ਪੁੜੈਣ ਤੋਂ ਬਗੈਰ ਹੋਰ ਕੋਈ ਅਹੁਦੇਦਾਰ ਹੈ? ਵਿਦੇਸ਼ਾਂ ਤੋਂ ਜਿਹੜਾ ਪੈਸਾ ਸਿੱਖ ਸਦਭਾਵਨਾ ਦਲ ਨੂੰ ਮਿਲ ਰਿਹਾ ਹੈ, ਉਸ ਦਾ ਕੋਈ ਹਿਸਾਬ ਉਹ ਸੰਗਤਾਂ ਨੂੰ ਦੇ ਸਕਦੇ ਹਨ?

ਸਾਧ-ਸੰਗਤ ਜੀ ! ਜਜ਼ਬਾਤੀ ਹੋ ਕੇ ਵਾਰ-ਵਾਰ ਲੁੱਟੇ ਜਾਣ ਦੀ ਬਜਾਏ ਜਾਗੋ! ਅਤੇ ਜਾਗਦੀਆਂ ਸੁਰਤੀਆਂ ਨਾਲ ਰਾਜਨੀਤੀ ਨੂੰ ਸਮਝੋ ਤੇ ਉਪਰੋਕਤ ਸਵਾਲਾਂ ਦੇ ਜਵਾਬ ਭਾਈ ਬਲਦੇਵ ਸਿੰਘ ਵਡਾਲਾ ਤੇ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਪੁੜੈਣ ਤੋਂ ਜ਼ਰੂਰ ਲਓ। ਜੇਕਰ ਭਾਈ ਵਡਾਲਾ ਤੇ ਬਲਵਿੰਦਰ ਸਿੰਘ ਪੁੜੈਣ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ, ਤਾਂ ...

ਅਸੀਂ ਦੋ-ਚਾਰ ਦਿਨਾਂ ਅੰਦਰ ਭਾਈ ਬਲਦੇਵ ਸਿੰਘ ਵਡਾਲਾ ਦੇ ਸਿੱਖ ਸਦਭਾਵਨਾ ਦਲ ਦੀ ਅਸਲੀਅਤ ਸੰਗਤਾਂ ਸਾਹਮਣੇ ਤੱਥਾਂ ਸਮੇਤ ਪੇਸ਼ ਕਰਾਂਗੇ ਤੇ ਭਾਈ ਬਲਦੇਵ ਸਿੰਘ ਵਡਾਲਾ + ਬਲਵਿੰਦਰ ਸਿੰਘ ਪੁੜੈਣ + ਹਰਨਾਮ ਸਿੰਘ ਧੁੰਮਾ + ਸੁਖਬੀਰ ਸਿੰਘ ਬਾਦਲ + ਪਰਕਾਸ਼ ਸਿੰਘ ਬਾਦਲ = ਆਰ.ਐਸ.ਐਸ. ਦਾ ਨਾਗਪੁਰ ਕੇਂਦਰ ਦੀ ਪੂਰੀ ਸੰਪਰਕ ਕੜੀ ਨੂੰ ਬੇਪਰਦ ਕਰਾਂਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top