Share on Facebook

Main News Page

ਭਾਈ ਰਣਜੀਤ ਸਿੰਘ ਦਾ ਮੌਜੂਦਾ ਕਮੇਟੀ ਦੇ ਜੀ.ਕੇ. ਤੇ ਰਾਣਾ ਨਾਲੋਂ ਕੋਈ ਫ਼ਰਕ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਦਰਬਾਰ ਸਾਹਿਬ ਦੇ ਬਾਹਰ 13 ਸਿੰਘਾਂ ਦੀ ਸ਼ਹੀਦੀ ਦਾ ਕਾਰਣ ਗੁਰਬਚਨ ਸਿੰਘ ਸੀ, ਭਾਈ ਰਣਜੀਤ ਸਿੰਘ ਵੱਲੋਂ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦਾ 1978 ਵਿੱਚ ਗੋਲ਼ੀ ਮਾਰਕੇ ਕੇ ਗੱਡੀ ਚੜਾਉਣਾ, ਇੱਕ ਬਹਾਦੁਰੀ ਵਾਲਾ ਕਾਰਨਾਮਾ ਸੀ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਿਸ ਲਈ ਭਾਈ ਰਣਜੀਤ ਸਿੰਘ ਬਿਨਾਂ ਕੋਈ ਕੇਸ ਤੋਂ 12 ਸਾਲ ਜੇਲ ਕੱਟਣੀ ਪਈ, ਤੇ ਫਿਰ ਕੇਸ ਚਲਾਉਣ ਤੋਂ ਬਾਅਦ 1996 ਵਿੱਚ ਬੇਲ 'ਤੇ ਛੱਡਿਆ ਗਿਆ।

ਜੱਥੇਦਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਕਈ ਫੈਸਲੇ ਅਜਿਹੇ ਲਏ ਜਿਸ ਨਾਲ ਕੌਮ ਅੰਦਰ ਉਨ੍ਹਾਂ ਖਿਲਾਫ ਰੋਸ ਰਹਿਆ, ਜਿਸ ਵਿੱਚ ਵੈਨਕੂਵਰ ਕੈਨੇਡਾ ਦੇ ਗੁਰਦੁਆਰੇ ਅੰਦਰ ਕੁਰਸੀਆਂ ਦੇ ਮਸਲੇ 'ਤੇ 6 ਵਿਅਕਤੀਆਂ ਨੂੰ ਛੇਕਣਾ, ਜਿਸ ਵਿੱਚ ਬਹੁਤਾਤ ਛੇਕੇ ਹੋਏ ਵਿਅਕਤੀਆਂ ਨੇ ਉਨ੍ਹਾਂ ਦਾ ਫੁਰਮਾਨ ਨਹੀਂ ਮੰਨਿਆ, ਤੇ ਉਹ ਹਾਲੇ ਤੱਕ ਉਸ ਫੁਰਮਾਨ ਨੂੰ ਨਹੀਂ ਮੰਨਦੇ।

ਸਿੱਖਾਂ ਦੀ ੳਭ ਤੋਂ ਵੱਡੀ ਸਮਸਿੱਆ ਹੈ ਕਿ ਉਹ ਭਾਵੁਕ ਬਹੁਤ ਛੇਤੀ ਹੁੰਦੇ ਹਨ, ਤੇ ਭਾਵੁਕਤਾ 'ਚ ਲਏ ਗਏ ਫੈਸਲੇ ਅਕਸਰ ਗਲਤ ਹੁੰਦੇ ਹਨ। ਜਿਸਨੇ ਜੇਲ ਕੱਟੀ ਹੋਵੇ, ਉਸਨੂੰ ਸਿੱਖ ਬਹੁਤ ਵੱਡਾ ਸਿੱਖ ਮੰਨਦੇ ਹਨ, ਤੇ ਉਸਦਾ ਕਹਿਆ ਸਿਰ ਮੱਥੇ ਮੰਨਣ ਦੀ ਜ਼ਿੱਦ ਕਰਣ ਲੱਗਦੇ ਹਨ। ਬਹਾਦੁਰ ਹੋਣਾ, ਵਿਦਵਾਨ ਹੋਣਾ ਦੋ ਵੱਖ ਵਿਸ਼ੇ ਹਨ, ਪਰ ਸਿੱਖ ਐਨੀ ਗੱ ਸਮਝ ਜਾਣ ਤਾਂ ਧੋਖਾ ਨਾ ਖਾਣ।

ਹੁਣ ਇਸ ਆਡੀਓ ਨੂੰ ਸੁਣ ਕੇ ਤਾਂ ਪੱਤਾ ਵਿਸ਼ਵਸ ਹੋ ਜਾਣਾ ਚਾਹੀਦਾ ਹੈ ਕਿ ਭਾਈ ਰਣਜੀਤ ਸਿੰਘ ਗੁਰਮਤਿ ਤੋਂ ਕੋਰੇ ਹਨ, ਤੇ ਗੁਰਬਾਣੀ ਦੇ ਬਿਪਰਵਾਦੀ ਅਰਤ ਕਰੀ ਜਾਂਦੇ ਹਨ। ਜੇ ਸੰਖੇਪ ਵਿੱਚ ਕਹਿਣਾ ਹੋਵੇ ਤਾਂ ਇਨ੍ਹਾਂ ਦਾ ਦਿੱਲੀ ਚੋਣਾਂ 'ਚ ਖੜੇ ਹੋਣਾ, ਮੌਜੂਦਾ ਬਾਦਲ ਧਿਰ ਨੂੰ ਹੀ ਫਾਇਦਾ ਪਹੁੰਚਾਵੇਗਾ। ਇਨ੍ਹਾਂ ਦਾ ਤੇ ਮੌਜੂਦਾ ਬਾਦਲ ਧੜਾ ਜਿਸ ਵਿਚ ਮਨਜੀਤ ਜੀ.ਕੇ., ਮਨਜਿੰਦਰ ਸਿਰਸਾ ਤੇ ਪਰਮਜੀਤ ਰਾਣਾ ਵਰਗੇ ਗੁਰਮਤਿ ਤੋਂ ਕੋਰੇ ਬਚਿੱਤਰੀ ਹਨ, ਦਾ ਕੋਈ ਬਹੁਤਾ ਫਰਕ ਨਹੀਂ...

ਭਾਈ ਰਣਜੀਤ ਸਿੰਘ ਵੀ

- ਗੁਰਮਤਿ ਤੋਂ ਕੋਰੇ
- ਸਾਧਾਂ ਦੇ ਚੇਲੇ
- ਬਚਿੱਤਰ ਨਾਟਕ ਦੇ ਪੁਜਾਰੀ
- ਰਹਿਤ ਮਰਿਆਦਾ ਨੂੰ ਨਹੀਂ ਮੰਨਦੇ
- ਹੂੜਮੱਤ ਚਲਾਉਂਦੇ ਰਹੇ ਤੇ ਹਨ
- ਮਿਸ਼ਨਰੀ ਪ੍ਰਚਾਰਕਾਂ ਤੋਂ ਖਾਰ ਖਾਂਦੇ


ਤੇ ਫਿਰ ਜੀ.ਕੇ. ਸਿਰਸਾ ਤੇ ਰਾਣਾ ਵਰਗੇ ਲੋਕਾਂ ਦਾ ਤੇ ਭਾਈ ਰਣਜੀਤ ਸਿੰਘ 'ਚ ਕੋਈ ਫ਼ਰਕ ਰਹਿ ਗਿਆ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top