Share on Facebook

Main News Page

ਮੌਜੂਦਾ ਦਿੱਲੀ ਕਮੇਟੀ ਲੁਟੇਰੀ ਹੈ; ਭਾਈ ਰਣਜੀਤ ਸਿੰਘ ਤੇ ਵਡਾਲਾ ਗੁਰਮਤਿ ਤੇ ਗੁਰਦੁਆਰਾ ਪ੍ਰਬੰਧ ਤੋਂ ਕੋਰੇ, ਬਾਦਲ ਦੀ "ਬੀ" ਟੀਮ ਹਨ
-: ਸਿਰਦਾਰ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.

ਜਗਰੂਪ ਸਿੰਘ (13 ਫਰਵਰੀ 2017)

ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਸਿਲਸਿਲੇ ਵਿੱਚ ਸਿਰਦਾਰ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਨੇ ਅੱਜ ਇੱਕ ਵਾਰਤਲਾਪ ਦੌਰਾਨ ਕਿਹਾ ਕਿ ਕਿ ਇਹ ਇੱਕ ਬੜਾ ਅਹਿਮ ਟੌਪਿਕ, ਇਸ ਵਿੱਚ ਸਹੀ ਕਮੇਟੀ ਦਾ ਆਉਣਾ ਲਾਜ਼ਮੀ ਹੈ।  

ਗੁਰਦੁਆਰਾ ਕਮੇਟੀ ਦਾ ਇਹ ਕੰਮ ਨਹੀਂ ਕਿ  ਜਿੱਥੇ ਸੰਗਮਰਮਰ ਨਹੀਂ ਲੱਗਾ ਉਤੇ ਲਾ ਦੇਣਾ, ਲੰਗਰ ਲਾ ਦੇਣਾ, ਜਾਂ ਨਵੇਂ ਗੁਰਦੁਆਰੇ ਬਣਾ ਦੇਣੇ... ਇਹ ਸੈਕੰਡਰੀ ਕੰਮ ਹੈ। ਮੁੱਖ ਉਦੇਸ਼ ਹੈ ਗੁਰਮਤਿ ਪ੍ਰਚਾਰ, ਇਹ ਗੁਰਦੁਆਰਾ ਹੈ, ਜਿਥੋਂ ਤੁਹਾਨੂੰ ਸੇਧ ਵੀ ਮਿਲਣੀ ਹੈ, ਤੇ ਜੇ ਤੁਹਾਨੂੰ ਸੇਸ਼ ਨਾ ਮਿਲੇ ਤਾਂ ਦਰਵਾਜੇ ਤੋਂ ਵਾਪਸੀ ਵੀ ਹੋ ਜਾਂਦੀ ਹੈ, ਵਾਪਿਸ ਮੁੱੜ ਜਾਂਦੀ ਹੈ।

ਮੌਜੂਦਾ ਕਮੇਟੀ ਉਹ ਲੁਟੇਰੇ ਨੇ ਜਿਹੜੇ ਦਿਨ ਦਿਹਾੜੇ ਤੁਹਾਨੂੰ ਲੁੱਟੀ ਜਾਂਦੇ ਨੇ। ਸੰਗਤ ਜਿਹੜਾ ਰੁਪਈਆ ਰੁਪਈਆ ਗੋਲਕ 'ਚ ਪਾਉਂਦੀ ਹੈ, ਉਹ ਇਹ ਲੁਟੇਰੇ ਲੁੱਟ ਜਾਂਦੇ ਨੇ।

1. ਬਾਦਲ ਧੜੇ ਦੇ ਪ੍ਰਬੰਧ ਹੇਠ 2013 'ਚ ਕੰਟਰੋਲ ਆਇਆ ਗੋਲਕਾ ਲੁੱਟਣਾ ਸ਼ੁਰੂ ਕੀਤਾ
2. 120 ਕਰੋੜ ਦਾ ਬਜਟ ਸੀ, 24 ਇਨੋਵਾ ਗੱਡੀਆਂ ਕਢਾਈਆਂ
3. ਵਿਦਿਅਕ ਅਦਾਰੇ ਉਹ ਵੀ ਮੌਜੂਦਗੀ ਦੌਰਾਨ ਬੰਦ ਹੋਏ, ਬੱਚਿਆਂ ਨੂੰ ਪੜਾਈ ਛੱਡਣੀ ਪਈ।
4. ਉੱਤਰਖੰਡ 'ਚ ਆਏ ਭੁਚਾਲ 'ਚ ਜੈਟ ਦੇ ਝੂਟੇ ਲਏ
5. ਇਹ ਉਹ ਪਾਰਟੀ ਹੈ ਜਿਹੜੇ ਪੰਜਾਬ ਦੇ ਵੱਡੇ ਲੁਟੇਰੇ ਦੇ ਚੱਟੇ ਵੱਟੇ ਨੇ
6. ਇਨ੍ਹਾਂ ਨੂੰ ਗੁਰੂ ਭੁੱਲ ਚੁੱਕਾ ਹੈ, ਇਨ੍ਹਾਂ ਨੇ ਆਪਣਾ ਗੁਰੂ ਸਿਰਸੇ ਵਾਲਾ ਬਣਾ ਲਿਆ ਹੈ।
7. ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਣ ਵਾਲੀ ਇਹ ਕਮੇਟੀ ਹੈ
8. ਗੁਰਮਤਿ ਸਟੇਜ ਦੀ ਸਭ ਤੋਂ ਦੁਰਵਰਤੋਂ ਇਨ੍ਹਾਂ ਨੇ ਕੀਤੀ, ਇਹ ਬੱਜਰ ਕੁਰਹਿੱਤ ਕੀਤੀ ਹੈ। ਜਿੱਥੇ ਆਸਾ ਕੀ ਵਾਰ ਚਲਦੀ ਸੀ, ਉਥੇ ਦੁਰਗਾ ਦੀ ਵਾਰ ਚਲਦੀ ਹੈ।
9. ਸਾਂਝ ਭਾਜਪਾ ਆਰ.ਐਸ.ਐਸ. ਨਾਲ ਹੈ
10. ਆਰ.ਐਸ.ਐਸ. ਦੇ ਗ਼ੁਲਾਮ ਲੋਕ ਹਨ ਇਹ ਕਮੇਟੀ ਵਾਲੇ
11. ਭੋਲੀ ਭਾਲੀ ਸੰਗਤ ਨੂੰ ਬੇਵਕੂਫ ਬਣਾ ਰਹੇ ਨੇ

ਰਾਗੀ ਬਲਦੇਵ ਸਿੰਘ ਵਡਾਲਾ ਬਾਰੇ ਵੀਚਾਰ ਪੁੱਛੇ ਜਾਣ 'ਤੇ ਸਿਰਦਾਰ ਪ੍ਰਭਦੀਪ ਸਿੰਘ ਨੇ ਕਿਹਾ ਕਿ

"ਵੀਚਾਰ ਤਾਂ ਉਸ ਬਾਰੇ ਦੇਈਦੇ ਹਨ, ਜਿਹੜਾ ਵਿਚਾਰਅਧੀਨ ਹੋਵੇ, ਇਹ ਤਾਂ ਵਿਚਾਰੇ ਨੂੰ ਕੀਰਤਨ ਦਾ ਮੌਕਾ ਨਾ ਮਿਲਿਆ, ਤਾਂ ਇਹਨੂੰ ਕ੍ਰਾਂਤੀ ਦੀ ਸੁੱਝੀ। ਇਹ ਬਾਦਲ ਦੀ ਬੀ ਟੀਮ ਹੈ, ਇਸਨੂੰ ਇਗਨੋਰ ਕਰੋ।"

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬਾਰੇ ਵੀਚਾਰ ਪੁੱਛੇ ਜਾਣ 'ਤੇ ਸਿਰਦਾਰ ਪ੍ਰਭਦੀਪ ਸਿੰਘ ਨੇ ਕਿਹਾ ਕਿ

ਭਾਈ ਰਣਜੀਤ ਸਿੰਘ, ਜਿੱਥੇ ਐਕਟਿਵ ਹੋਣਾ ਸੀ ਪੰਜਾਬ ਵਿੱਚ, ਉਥੇ ਤਾਂ ਹੋਏ ਨਹੀਂ, ਹੁਣ ਦਿੱਲੀ ਕੀ ਕਰ ਲੈਣਗੇ?

ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਕਿਹਾ ਸੀ ਕਿ ਜੇਲ ਤੋਂ ਬਾਹਰ ਆਕੇ ਉਨ੍ਹਾਂ ਨੂੰ ਸੋਨੇ ਨਾਲ ਤੋਲਿਆ ਜਾਵੇਗਾ, ਜੋ ਹੋ ਨਾ ਸਕਿਆਂ, ਤੇ ਭਾਈ ਰਣਜੀਤ ਸਿੰਘ ਨੇ ਬੁਰਾ ਮਨਾਇਆ ਕਿ ਮੈਂਨੂੰ ਸੋਨੇ ਨਾਲ ਨਹੀਂ ਤੋਲਿਆ ਗਿਆ, ਤੇ ਇਹ ਲੌਂਗੋਵਾਲ ਨਾਲ ਜਾ ਰਲ਼ੇ, ਬੂਟਾ ਸਿੰਘ ਜੋ ਹੋਮ ਮਿਨਿਸਟਰ ਰਾਂਹੀ ਜੇਲ ਤੋਂ ਕੱਢਾਇਆ ਗਿਆ।

ਭਾਈ ਰਣਜੀਤ ਸਿੰਘ ਨੇ ਜਥੇਦਾਰ ਬਣਨ ਤੋਂ ਬਾਅਦ ਕੀਤਾ ਕੀ? ਉਲ ਜਲੂਲ ਹੁਕਮਨਾਮੇ ਜਾਰੀ ਕੀਤੇ। ਲੰਗਰ ਵਾਲੇ ਮਸਲੇ 'ਤੇ ਕੈਨੇਡਾ 'ਚ ਸਿਰ ਪੜਵਾ ਦਿੱਤੇ, ਕੀ ਯੋਗਤਾ ਹੈ ਇਨ੍ਹਾਂ ਦੀ? ਸਿੱਖ ਸਿਰਫ ਭਾਵੁਕ ਹੋਕੇ ਫੈਸਲੇ ਲੈਂਦੇ ਹਨ, ਇਨ੍ਹਾਂ ਕੋਲ ਦੂਰਦਰਸ਼ਿਤਾ ਦੀ ਘਾਟ ਹੈ। ਰਹਿਤ ਮਰਿਆਦਾ ਇਹ ਨਹੀਂ ਮੰਨਦੇ, ਜਦ ਇਹ ਕਮੇਟੀ ਵਿੱਚ ਆਉਣਗੇ, ਕਿਹੜੀ ਮਰਿਆਦਾ 'ਤੇ ਪਹਿਰਾ ਦੇਣਗੇ... ਗੁਰਮਤਿ ਪੱਖ ਤੋਂ ਅਧੂਰੇ ਨੇ, ਨਾ ਹੀ ਇਨ੍ਹਾਂ ਮੈਨੇਜਮੈਂਟ ਦਾ ਤਜੁਰਬਾ, ਇਹ ਯੋਗ ਨਹੀਂ।

ਜਿਹੜੇ ਭਾਈ, ਪ੍ਰਚਾਰਕ ਇਨ੍ਹਾਂ ਸਟੇਜਾਂ 'ਚ ਸਥਾਪਿਤ ਹੋਏ, ਜੇ ਅੱਜ ਨਹੀਂ ਬੋਲਦੇ ਇਸ ਸਟੇਜ ਨੂੰ ਬਚਾਉਣ ਲਈ, ਉਨ੍ਹਾਂ ਦੀ ਕੀਤੇ ਹੋਏ ਆਜ਼ਾਦੀ ਦੇ ਵਖਿਆਨ ਤੋਤੇ ਦੀ ਆਜ਼ਾਦੀ ਦੀ ਨਿਆਂਈ ਹਨ। ਉਨ੍ਹਾਂ ਨੂੰ ਹੁਣ ਸਾਥ ਦੇਣਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top