Share on Facebook

Main News Page

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਵੋਟਾਂ ਪਾਉਣ ਜਾ ਰਹੇ ਸਿੱਖ ਵੋਟਰਾਂ ਲਈ 'ਕੁਇਜ਼' Quiz
-: ਸਰਬਜੀਤ ਸਿੰਘ (ਐਡਵੋਕੇਟ) ਦਿੱਲੀ ਹਾਈ ਕੋਰਟ
ਫੋਨ : +91-9871683322
ਈਮੇਲ : advocate.sarabjeetsingh@gmail.com

ਮਿਤੀ : 13 ਫਰਵਰੀ 2017

ਸਤਿਕਾਰਯੋਗ ਸਾਧ ਸੰਗਤ ਜੀਓ,

ਗੁਰੂ ਫਤਿਹ ਪ੍ਰਵਾਨ ਕਰਨੀ ਜੀ।

ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, 26 ਫਰਵਰੀ 2017 ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹੋਣ ਜਾ ਰਹੀਆਂ ਹਨ। ਕਿਸੇ ਵੀ ਸਿਆਸੀ ਜਾਂ ਧਾਰਮਕ ਸੰਸਥਾ ਦੀਆਂ ਚੋਣਾਂ ਵਿਚ ਭਾਗ ਲੈਣ ਵਾਲੇ ਵੋਟਰਾਂ ਦਾ, ਉਸ ਸੰਸਥਾ 'ਤੇ ਸੰਭਾਵਿਤ ਤੌਰ 'ਤੇ ਕਾਬਿਜ ਹੋ ਸਕਣ ਵਾਲੇ ਆਗੂਆਂ ਦੇ ਪਿਛਲੇ ਰਿਕਾਰਡ ਤੋਂ ਜਾਣੂ ਹੋਣਾ ਬਹੁਤ ਜਰੂਰੀ ਹੈ। ਇਸਲਈ ਦਾਸ ਵੱਲੋਂ ਆਪ ਜੀ ਸਾਹਮਣੇ ਇਕ ਅਸਾਨ ਜਿਹੀ ਕੁਇਜ਼ ਪੇਸ਼ ਕੀਤੀ ਜਾ ਰਹੀ ਹੈ। ਇਸ ਕੁਇਜ਼ ਵਿਚ ਪੁੱਛੇ ਗਏ ਸਾਰੇ ਸਵਾਲਾਂ ਦਾ ਇਕੋ ਹੀ ਜਵਾਬ ਹੈ। ਇਸਲਈ ਜੇਕਰ ਆਪ ਜੀ ਇਸ ਕੁਇਜ਼ ਦੇ ਕਿਸੇ ਵੀ ਸਵਾਲ ਤੋਂ ਇਸ਼ਾਰਾ ਪ੍ਰਾਪਤ ਕਰਕੇ ਸਹੀ ਉੱਤਰ ਦੇ ਸਕੇ, ਤਾਂ ਬਾਕੀ ਸਵਾਲਾਂ ਦਾ ਜਵਾਬ ਆਪ ਜੀ ਨੂੰ ਖੁਦ-ਬ-ਖੁਦ ਮਿਲ ਜਾਵੇਗਾ। ਆਸ ਹੈ ਆਪ ਜੀ ਕੁਇਜ਼ ਵਿਚ ਦਿੱਤੇ ਗਏ ਸਵਾਲਾਂ ਦਾ ਸਹੀ ਉੱਤਰ ਪ੍ਰਾਪਤ ਕਰਨ ਵਿਚ ਸਫਲ ਰਹੋਗੇ।

Quiz ਕੁਇਜ਼ ਦੇ ਸਵਾਲ

ਨੋਟ: ਕਿਸੇ ਪਾਠਕ ਨੇ ਇਸ ਲੇਖ ਨੂੰ Download ਕਰਨਾ ਹੋਵੇ ਤਾਂ ਇੱਸ ਲਿੰਕ 'ਤੇ ਕਲਿੱਕ ਕਰ ਸਕਦਾ ਹੈ।

 1. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਦਿੱਲੀ ਦੇ ਇਕ ਅਹਿਮ ਇਤਿਹਾਸਕ ਗੁਰਦੁਆਰੇ ਦੇ ਸਾਹਮਣੇ ਮੌਜੂਦ ਕੱਚੀ ਕਾਰ ਪਾਰਕਿੰਗ ਨੂੰ ਗੁਰਦੁਆਰਾ ਕਮੇਟੀ ਵੱਲੋਂ ਆਧੁਨਿਕ ਕਾਰ ਪਾਰਕਿੰਗ ਵਿਚ ਤਬਦੀਲ ਕਰਨ ਦੀ ਬਜਾਏ, ਇਸ ਥਾਂ ਦੀ ਮਲਕੀਅਤ ਇਕ ਸਰਕਾਰੀ ਸੰਸਥਾ ਨੂੰ ਸੌਂਪ ਦਿੱਤੀ?

 2. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਦਿੱਲੀ ਕਮੇਟੀ ਵੱਲੋਂ ਸੰਗਤਾਂ ਲਈ ਚੈਰੀਟੇਬਲ ਹਸਪਤਾਲ ਬਣਾਉਣ ਦੀ ਬਜਾਏ, ਗੁਪਚੁਪ ਸੌਦੇਬਾਜੀਆਂ ਕਰਕੇ ਅਤੇ ਮੋਟੀਆਂ ਕਮੀਸ਼ਨਾਂ ਖਾ ਕੇ, ਇਹ ਹਸਪਤਾਲ ਪ੍ਰਾਈਵੇਟ ਕੰਪਨੀਆਂ ਦੇ ਪੱਲੇ ਪਾ ਦਿੱਤਾ?

 3. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿਚ ਪਹਿਲਾਂ ਬੇਲੋੜੇ ਨਿਰਮਾਣ ਕਾਰਜ ਉਲੀਕੇ ਅਤੇ ਫਿਰ ਕਾਰ ਸੇਵਾ ਰਾਹੀਂ ਮੁਫਤ ਉਸਾਰੀ ਕਰਵਾਉਣ ਦੀ ਬਜਾਏ, ਸ਼ੱਕੀ ਕਿਸਮ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਕਰੋੜਾਂ ਰੁਪਏ ਦੇ ਟੈਂਡਰ ਵੰਡ ਕੇ ਬੇਮਿਸਾਲ ਸਤਰ ਦਾ ਭ੍ਰਿਸ਼ਟਾਚਾਰ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ?

 4. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਡੇਰਾ ਸਿਰਸਾ ਦੇ ਵਿਵਾਦਿਤ ਮੁਖੀ ਨੂੰ ਮੁਆਫੀ ਦਿਵਾਉਣ ਲਈ ਨਾ ਸਿਰਫ ਅਕਾਲ ਤਖਤ ਦੇ ਜਥੇਦਾਰ ਕੋਲ ਸਿਫਾਰਿਸ਼ ਭੇਜੀ, ਬਲਕਿ ਆਪਣੀ ਇਸ ਬੇਸ਼ਰਮੀ ਭਰੀ ਹਰਕਤ ਦਾ ਖੁਦ ਜਨਤੱਕ ਤੌਰ 'ਤੇ ਇਕਬਾਲ ਕੀਤਾ?

 5. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਅਕਾਲ ਤਖਤ ਦੇ ਇਕ ਸਾਬਕਾ ਜਥੇਦਾਰ, ਇਕ ਸਾਬਕਾ ਆਈ.ਏ.ਐਸ. ਅਧਿਕਾਰੀ ਅਤੇ ਹੋਰ ਸਿੱਖ ਬੁੱਧੀਜੀਵੀਆਂ / ਲੇਖਕਾਂ / ਪ੍ਰਚਾਰਕਾਂ ਦਾ ਸਮੇਂ-ਸਮੇਂ 'ਤੇ ਆਪਣੇ ਸਿਆਸੀ ਲਾਭ ਵਾਸਤੇ ਤਾਂ ਉਪਯੋਗ ਕੀਤਾ, ਪਰ ਆਪਣਾ ਮਕਸਦ ਪੂਰਾ ਹੁੰਦਿਆਂ ਹੀ ਇਨ੍ਹਾਂ ਬੁੱਧੀਜੀਵੀਆਂ ਨਾਲ ਅਛੂਤਾਂ ਵਰਗਾ ਵਿਵਹਾਰ ਕਰਨਾ ਜਾਂ ਇਨ੍ਹਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ?

 6. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਹੜਾ ਪ੍ਰਬੰਧਕੀ ਸੱਤਾ ਤੋਂ ਬਾਹਰ ਹੋਣ 'ਤੇ ਤਾਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਉਨ੍ਹਾਂ ਦੀਆਂ ਕਥਿਤ ਸਿੱਖੀ-ਵਿਰੋਧੀ ਕਾਰਵਾਈਆਂ ਲਈ ਕੋਸਣ ਲੱਗ ਪੈਂਦਾ ਹੈ, ਪਰ ਸੱਤਾ ਵਿਚ ਆਉਂਦਿਆਂ ਹੀ ਉਹ ਨਾ ਸਿਰਫ ਖੁਦ ਜੱਥੇਦਾਰਾਂ ਦੇ ਪੈਰਾਂ ਵਿਚ ਲੋਟਣ ਲੱਗ ਪੈਂਦਾ ਹੈ, ਬਲਕਿ ਜਥੇਦਾਰੀ ਸਿਸਟਮ ਖਿਲਾਫ ਅਵਾਜ ਚੁੱਕਣ ਵਾਲੇ ਬੁੱਧੀਜੀਵੀਆਂ ਨੂੰ ਵੀ ਜੱਥੇਦਾਰਾਂ ਦੀ ਗੁਲਾਮੀ ਕਰਨ ਦੀ ਸਲਾਹ ਦਿੰਦਾ ਹੈ?

 7. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਪਾਕਿਸਤਾਨ ਅਤੇ ਹੋਰ ਵਿਦੇਸ਼ੀ ਸਿੰਘ ਸਭਾਵਾਂ ਦੇ ਦਬਾਅ ਕਾਰਨ, ਦੋ ਕੁ ਸਾਲ ਤਾਂ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ, ਪੁਰਾਣੇ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ ਰੱਖੀਆਂ ਪਰ ਮਾਮਲਾ ਠੰਡਾ ਪੈਂਦਿਆਂ ਹੀ, ਉਸਨੇ ਉਸੇ ਤਬਦੀਲ ਕੀਤੀਆਂ ਤਰੀਕਾਂ ਵਾਲੇ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦੇ ਰੂਪ ਵਿਚ ਅਪਣਾ ਕੇ ਪ੍ਰਕਾਸ਼ਿਤ ਕਰਵਾ ਦਿੱਤਾ, ਜਿਸ ਬਾਰੇ ਬਿਆਨਬਾਜੀ ਕਰਕੇ, ਉਹ ਪਿਛਲੇ ਦੋ ਸਾਲਾਂ ਤੋਂ ਦੇਸ਼-ਵਿਦੇਸ਼ ਦੇ ਸਿੱਖਾਂ ਦੇ ਇਕ ਵਰਗ ਵਿਚ ਵਾਹ-ਵਾਹੀ ਖੱਟ ਰਿਹਾ ਸੀ?

 8. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਹੜਾ ਦੇਸ਼-ਵਿਦੇਸ਼ ਦੇ ਸੁਹਿਰਦ ਸਿੱਖਾਂ ਦੇ ਜਜ਼ਬਾਤਾਂ ਦਾ ਲਾਭ ਲੈਣ ਲਈ ਸਟੇਜਾਂ 'ਤੇ ਤਾਂ ਸਮੇਂ-ਸਮੇਂ ਆਰ.ਐਸ.ਐਸ. ਦੀ ਨੁਕਤਾਚੀਨੀ ਕਰਦਾ ਹੈ ਪਰ ਅੰਦਰਖਾਤੇ ਆਰ.ਐਸ.ਐਸ. ਅਤੇ ਇਸਦੀ ਛੋਟੀ ਭੈਣ ਰਾਸ਼ਟਰੀ ਸਿੱਖ ਸੰਗਤ ਨਾਲ ਯਾਰੀਆਂ ਪਾਈ ਫਿਰਦਾ ਹੈ?

 9. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਗੁੰਡਾਗਰਦੀ ਰਾਹੀਂ ਗੁਰਦੁਆਰਿਆਂ 'ਤੇ ਆਪਣਾ ਕਬਜਾ ਜਮਾਈ ਰੱਖਣ ਲਈ ਇਕ ਗੁੰਡਾ ਫੋਰਸ ਦਾ ਗਠਨ ਕਰਕੇ, ਰਾਜਧਾਨੀ ਦੇ ਸਿੱਖਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ?

 10. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਬਹੁਤ ਹੀ ਹੋਛੇ ਬਹਾਨੇ (ਮੀਟਿੰਗ ਵਿਚ ਭਾਗ ਲੈਣ ਤੋਂ ਰੋਕਣ ਲਈ) ਦੇ ਅਧਾਰ ਤੇ, ਆਪਣੀ ਵਿਰੋਧੀ ਧਿਰ ਦੇ ਨਾਲ ਸਬੰਧਿਤ ਇਕ ਗੁਰਦੁਆਰਾ ਕਮੇਟੀ ਮੈਂਬਰ 'ਤੇ ਆਪਣੀ ਗੁੰਡਾ ਫੋਰਸ ਰਾਹੀਂ ਕਾਤਿਲਾਨਾ ਹਮਲਾ ਕਰਵਾ ਦਿੱਤਾ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ ਦੀ ਭਾਰੀ ਬੇਅਦਬੀ ਕਰਵਾਈ?

 11. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ 1984 ਦੇ ਸਿੱਖ-ਵਿਰੋਧੀ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕਦੇ ਕੋਈ ਕਦਮ ਚੁੱਕਣਾ ਤਾਂ ਦੂਰ, ਉਨ੍ਹਾਂ ਦੋਸ਼ੀਆਂ ਖਿਲਾਫ ਮੂੰਹ ਖੋਲ੍ਹਣ ਤੋਂ ਵੀ ਹਮੇਸ਼ਾ ਸੰਕੋਚ ਕੀਤਾ?

 12. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ 1984 ਦੇ ਸਿੱਖ-ਵਿਰੋਧੀ ਕਤਲੇਆਮ ਦੇ ਪੀੜਤ ਪਰਵਾਰਾਂ ਦੀ ਆਰਥਕ ਮਦਦ ਕਰਨ ਦੀ ਬਜਾਏ, ਹਮੇਸ਼ਾ ਪੀੜਤ ਪਰਵਾਰਾਂ ਨੂੰ ਆਨੇ-ਬਹਾਨੇ ਜ਼ਲੀਲ ਕੀਤਾ ਅਤੇ ਉਨ੍ਹਾਂ ਦਾ ਮਨੋਬਲ ਡਿਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ?

 13. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ 1984 ਦੇ ਸਿੱਖ-ਵਿਰੋਧੀ ਕਤਲੇਅਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕੋਈ ਮੁਹਿੰਮ ਉਲੀਕਣ ਦੀ ਨਾ ਤਾਂ ਕਦੇ ਕੋਈ ਲੋੜ ਸਮਝੀ ਅਤੇ ਨਾ ਹੀ ਇਸ ਬਾਰੇ ਕਦੇ ਡੱਕਾ ਵੀ ਭੰਨ ਕੇ ਦੂਹਰਾ ਕੀਤਾ?

 14. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ 1984 ਦੇ ਸਿੱਖ-ਵਿਰੋਧੀ ਕਤਲੇਆਮ ਨੂੰ 'ਵੱਡਾ ਪੇੜ ਡਿੱਗਣ' ਦੀ ਮਿਸਾਲ ਨਾਲ ਤੁਲਨਾ ਕਰਨ ਵਾਲੇ ਸਿੱਖ ਪੰਥ ਦੇ ਦੋਖੀ ਆਗੂ ਦੇ ਪਰਵਾਰਕ ਮੈਂਬਰਾਂ ਦੇ ਤਲਵੇ ਚੱਟਣ ਨੂੰ ਹੀ ਤਰਜ਼ੀਹ ਦਿੱਤੀ ਹੈ?

 15. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਹੜਾ ਆਪਣੇ ਕਮੇਟੀ ਮੈਂਬਰਾਂ ਨੂੰ ਕਮੇਟੀ ਦੇ ਅਦਾਰਿਆਂ ਵਿਚ ਭ੍ਰਿਸ਼ਟਾਚਾਰ ਕਰਨ ਤੋਂ ਸਿਰਫ ਇਸ ਵਾਸਤੇ ਨਹੀਂ ਰੋਕਦਾ ਸੀ, ਤਾਂ ਜੋ ਉਹ ਕਮੇਟੀ ਮੈਂਬਰ ਉਕਤ ਆਗੂ ਸਾਹਮਣੇ 'ਕਾਣੇ' ਹੋ ਜਾਣ ਅਤੇ ਉਕਤ ਆਗੂ ਵੱਲੋਂ ਬਹੁਤ ਵੱਡੀ ਪੱਧਰ 'ਤੇ ਕੀਤੇ ਜਾਣ ਵਾਲੀਆਂ ਭ੍ਰਿਸ਼ਟਾਚਾਰ ਭਰਪੂਰ ਕਾਰਵਾਈਆਂ ਖਿਲਾਫ ਆਪਣਾ ਮੂੰਹ ਨਾ ਖੋਲ੍ਹ ਸਕਣ?

 16. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਆਪਣੀ ਪਾਰਟੀ ਦੇ ਚਰਿੱਤਰਹੀਨ ਮੈਂਬਰਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ, ਇਨ੍ਹਾਂ ਮੈਂਬਰਾਂ ਨੂੰ ਹੱਲਾਸ਼ੇਰੀ ਦਿੱਤੀ, ਤਾਂ ਜੋ ਉਹ ਚਰਿੱਤਰਹੀਨ ਮੈਂਬਰ, ਉਕਤ ਆਗੂ ਦੀਆਂ ਪੰਥ-ਵਿਰੋਧੀ ਕਾਰਵਾਈਆਂ ਖਿਲਾਫ ਆਪਣਾ ਮੂੰਹ ਨਾ ਖੋਲ੍ਹਣ?

 17. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਕਿਸੇ ਢੁਕਵੀਂ ਅਤੇ ਦਿਲ-ਖਿੱਚਵੀਂ ਥਾਂ ਦੀ ਬਜਾਏ, ਗੁਰੂ ਤੇਗ ਬਹਾਦਰ ਜੀ ਦੇ ਮੈਮੋਰੀਅਲ ਐਸੀ ਥਾਂ 'ਤੇ ਉਸਾਰੀ ਕਰਵਾ ਦਿੱਤੀ, ਜਿਥੇ ਗੈਰ-ਸਿੱਖ ਤਾਂ ਦੂਰ, ਸਿੱਖ ਵੀ ਉਕਤ ਮੈਮੋਰੀਅਲ ਨੂੰ ਦੇਖਣ ਜਾਣ ਤੋਂ ਪਰਹੇਜ਼ ਕਰਦੇ ਹਨ?

 18. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਆਪਣੇ ਸਾਥੀ ਆਗੂ ਨੂੰ, ਚਾਰ ਪੰਕਤੀਆਂ ਦੀ ਅਰਜ਼ੀ ਦੇ ਬਹਾਨੇ, ਗੁਰਦੁਆਰਾ ਕਮੇਟੀ ਤੋਂ ਬਹੁਤ ਵੱਡੀ ਰਕਮ, ਕਥਿਤ 'ਲੋਨ' (ਕਰਜ਼) ਦੇ ਰੂਪ ਵਿਚ ਉਸ ਸਾਥੀ ਨੂੰ ਪ੍ਰਦਾਨ ਤਾਂ ਕਰ ਦਿੱਤੀ ਪਰ ਉਸ ਸਾਥੀ ਨਾਲ ਕੋਈ ਲੋਨ-ਐਗ੍ਰੀਮੈਂਟ ਕਰਨ ਦੀ ਜਰੂਰਤ ਨਹੀਂ ਸਮਝੀ?

 19. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਹੜਾ ਆਪਣੀ ਵਿਰੋਧੀ ਪਾਰਟੀਆਂ ਦੇ ਹੀ ਨਹੀਂ, ਆਪਣੀ ਹੀ ਪਾਰਟੀ ਦੇ ਸਿੱਖ ਆਗੂਆਂ / ਸਮਰਥਕਾਂ ਨੂੰ ਵੀ ਆਰਥਕ ਅਤੇ ਸਿਆਸੀ ਤੌਰ 'ਤੇ ਉਭਰਨ ਤੋਂ ਰੋਕਣਾ ਲੋਚਦਾ ਹੈ ਕਿਉਂਕਿ ਇਸ ਆਗੂ ਨੂੰ ਇਹ ਡਰ ਰਹਿੰਦਾ ਹੈ ਕਿ ਆਰਥਕ / ਸਿਆਸੀ ਪੱਖੋਂ ਮਜਬੂਤ ਹੋਣ ਵਾਲੇ ਛੋਟੇ ਆਗੂ, ਭਵਿੱਖ ਵਿਚ ਇਸ ਆਗੂ ਦੀਆਂ ਵਿਵਾਦਿਤ ਨੀਤੀਆਂ ਬਾਰੇ ਸਵਾਲ ਚੁੱਕਣ ਦੀ ਜ਼ੁੱਰਅਤ ਕਰ ਸਕਦੇ ਹਨ?

 20. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਕਰਨ ਦੇ ਮਕਸਦ ਲਈ ਬਣਾਏ ਗਏ ਅਸਥਾਨ ਨੂੰ ਆਪਣੇ ਐਸ਼ਪ੍ਰਸਤੀ ਦੇ ਅੱਡਿਆਂ ਵਿਚ ਤਬਦੀਲ ਕਰ ਦਿੱਤਾ?

 21. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜੋ ਆਪਣੀਆਂ ਵਿਵਾਦਿਤ ਨੀਤੀਆਂ ਬਾਰੇ ਸਵਾਲ ਚੁੱਕਿਆ ਜਾਣ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਅਤੇ ਸਵਾਲ ਕਰਨ ਵਾਲੇ ਸ਼ਖਸ ਨੂੰ ਹਲਕੇ ਕੁੱਤੇ ਦੀ ਤਰ੍ਹਾਂ ਟੁੱਟ ਕੇ ਪੈ ਜਾਂਦਾ ਹੈ?

 22. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਦੀ ਬਦ-ਜੁਬਾਨੀ 'ਰੱਸੀ ਸੜ ਗਈ, ਪਰ ਵੱਲ ਨਹੀਂ ਗਿਆ' ਵਾਲੀ ਕਹਾਵਤ ਦੀ ਤਰ੍ਹਾਂ ਉਸਦੇ ਮਿਜਾਜ ਦਾ ਸਥਾਈ ਹਿੱਸਾ ਬਣ ਗਈ ਹੈ?

 23. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਹੜਾ ਕਹੀਆਂ ਜਾਂਦੀਆਂ 'ਨੀਵੀਆਂ' ਅਤੇ 'ਪਿਛੜੀਆਂ' ਜਾਤਾਂ ਦੇ ਸਿੱਖਾਂ ਨਾਲ ਭਾਰੀ ਨਫਰਤ ਕਰਦਾ ਹੈ ਅਤੇ ਚੋਣਾਂ ਵੇਲੇ ਵੀ, ਆਪਣੇ ਪੁਰਾਣੇ ਜਾਨਕਾਰ ਸਿੱਖਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ, ਆਪਣੀ 'ਉੱਚੀ ਬਿਰਾਦਰੀ' ਦਾ ਬੋਲਬਾਲਾ ਕਾਇਮ ਕਰਵਾਉਣ ਦੀ ਦੁਹਾਈ ਦੇ ਕੇ, ਸਿੱਖਾਂ ਦੇ ਇਕ ਵਿਸ਼ੇਸ਼ ਵਰਗ ਕੋਲੋਂ ਵੋਟਾਂ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ?

 24. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਹੜਾ ਆਪਣੇ ਵੱਲੋਂ ਕੋਈ ਚੰਗੀਆਂ ਨੀਤੀਆਂ ਪੇਸ਼ ਕਰਨ ਦੀ ਬਜਾਏ ਜਾਂ ਸਿੱਖਾਂ ਦੇ ਵਿਕਾਸ ਦਾ ਬਲੂ-ਪ੍ਰਿੰਟ ਪੇਸ਼ ਕਰਨ ਦੀ ਬਜਾਏ, ਆਪਣੇ ਵਿਰੋਧੀ ਗੁਟਾਂ ਦੀ ਫੋਕੀ ਆਲੋਚਨਾ ਕਰਕੇ, ਜਾਇਜ-ਨਾਜਾਇਜ ਹਥਕੰਡੇ ਅਪਣਾ ਕੇ ਜਾਂ ਸੁਹਿਰਦ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਕੇ, ਚੋਣਾਂ ਵਿਚ ਸਿੱਖ ਵੋਟਰਾਂ ਦਾ ਸਮਰਥਨ ਪ੍ਰਾਪਤ ਕਰਨਾ ਲੋਚਦਾ ਹੈ।

 25. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਸਿਆਸੀ ਤਾਕਤ ਤਾਂ 1984 ਦੇ ਸਿੱਖ-ਵਿਰੋਧੀ ਕਤਲੇਆਮ ਕਰਵਾਉਣ ਵਾਲੀ ਪਾਰਟੀ ਤੋਂ ਪ੍ਰਾਪਤ ਕੀਤੀ ਪਰ ਦਿੱਲੀ ਵਿਚ ਇਕ ਨਵੀਂ ਸਿਆਸੀ ਪਾਰਟੀ ਵੱਲੋਂ ਸੱਤਾ ਪ੍ਰਾਪਤ ਕਰਨ ਤੇ, ਇਸ ਆਗੂ ਨੇ ਆਪਣੀ ਸਰਪ੍ਰਸਤ ਪੁਰਾਣੀ ਪਾਰਟੀ ਨੂੰ ਦਗਾ ਦੇ ਕੇ, ਉਕਤ ਨਵੀਂ ਪਾਰਟੀ ਨੂੰ ਆਪਣਾ ਮਾਈ-ਬਾਪ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਮੌਕਾਪ੍ਰਸਤ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ (ਇਹ ਗੱਲ ਅਲਗ ਹੈ ਕਿ ਉਕਤ ਆਗੂ ਦੇ ਭ੍ਰਿਸ਼ਟ ਪਿਛੋਕੜ ਕਾਰਨ, ਨਵੀਂ ਪਾਰਟੀ ਦੇ ਆਗੂਆਂ ਨੇ ਇਸ ਅਖੌਤੀ ਸਿੱਖ ਆਗੂ ਨੂੰ ਆਪਣੀ ਪਾਰਟੀ ਵਿਚ ਫਟਕਣ ਵੀ ਨਹੀਂ ਦਿੱਤਾ)?

 26. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਦੀ ਪਾਰਟੀ ਦਾ 'ਥਿੰਕ-ਟੈਂਕ' ਹੋਰ ਕੋਈ ਨਹੀਂ ਬਲਕਿ ਉਹ ਵਿਵਾਦਿਤ ਵਿਅਕਤੀ ਹੈ, ਜਿਸ ਦੇ ਖੁਦ ਉੱਤੇ ਅਤੇ ਆਪਣੇ ਪਰਵਾਰਕ ਮੈਂਬਰਾਂ ਉੱਤੇ ਬੇਅੰਤ ਲੋਕਾਂ ਨਾਲ ਆਰਥਕ ਠੱਗੀਆਂ ਕਰਨ ਦੇ ਮੁਕੱਦਮੇ ਤਾਂ ਚੱਲ ਹੀ ਰਹੇ ਹਨ, ਪਰ ਇੰਦਰਾ ਗਾਂਧੀ ਵੱਲੋਂ ਅਕਾਲ ਤਖਤ ਸਾਹਿਬ ਨੂੰ ਭਾਰਤੀ ਫੌਜ ਤੋਂ ਤਹਿਸ-ਨਹਿਸ ਕਰਵਾਉਣ ਉਪਰੰਤ, ਜਦ ਸਮੁੱਚੇ ਸਿੱਖ ਜਗਤ ਨੇ ਸਰਕਾਰੀ ਪੈਸੇ ਨਾਲ ਅਕਾਲ ਤਖਤ ਦੀ ਉਸਾਰੀ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ, ਤਾਂ ਇਸ ਵਿਅਕਤੀ ਨੇ ਇਕ ਗੱਦਾਰ ਡੇਰੇਦਾਰ ਨੂੰ ਵਰਤ ਕੇ, ਅਕਾਲ ਤਖਤ ਸਾਹਿਬ ਦੀ ਸਰਕਾਰੀ ਕਾਰ ਸੇਵਾ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਸਿੱਖ ਪੰਥ ਨਾਲ ਬੇਸ਼ਰਮੀ ਭਰਪੂਰ ਗੱਦਾਰੀ ਕੀਤੀ ਸੀ ਅਤੇ ਇਸ ਗੱਦਾਰੀ ਬਦਲੇ ਇਸ ਵਿਅਕਤੀ ਜਾਂ ਉਕਤ ਆਗੂ ਨੇ ਅੱਜ ਤੱਕ ਸਿੱਖ ਸੰਗਤਾਂ ਤੋਂ ਮੁਆਫੀ ਨਹੀਂ ਮੰਗੀ?

 27. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਆਪਣੀ ਪਾਰਟੀ ਦੇ ਉਸ ਮੈਂਬਰ ਨੂੰ ਵੀ ਚੋਣ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਨੂੰ ਅਮਲੀ ਤੌਰ 'ਤੇ ਚੰਗਾ ਗੁਰਮਤਿ ਪ੍ਰਚਾਰ ਕਰਨ ਦਾ ਮਾਹਿਰ ਮੰਨਿਆ ਜਾਂਦਾ ਹੈ ਅਤੇ ਜਿਸਦੇ ਵਰਗਾ ਗਿਆਨਵਾਨ ਮੈਂਬਰ ਇਸ ਆਗੂ ਦੀ ਪਾਰਟੀ ਵਿਚ ਹੋਰ ਕੋਈ ਨਹੀਂ ਸੀ? ਫਿਰ ਵੀ ਉਸ ਮੈਂਬਰ ਨੂੰ ਆਪਣੀ ਚੋਣ ਟਿਕਟ ਪ੍ਰਾਪਤ ਕਰਨ ਵਾਸਤੇ ਵੱਡੀਆਂ ਧਾਰਮਕ ਸ਼ਖਸੀਅਤਾਂ ਤੋਂ ਐਨ ਮੌਕੇ ਸਿਫਾਰਸ਼ਾਂ ਕਰਵਾਉਣੀਆਂ ਪਈਆਂ ਅਤੇ ਉਕਤ ਆਗੂ ਅੱਗੇ ਲੇਲੜੀਆਂ ਕੱਢਣੀਆਂ ਪਈਆਂ। ਉਕਤ ਆਗੂ ਵੱਲੋਂ ਇਸ ਮੈਂਬਰ ਨੂੰ ਇਸ ਕਦਰ ਜਲੀਲ ਕੀਤੇ ਜਾਣ ਕਾਰਨ ਇਸ ਮੈਂਬਰ ਨੂੰ ਚੋਣਾਂ ਉਪਰੰਤ ਥੋੜੇ ਸਮੇਂ ਲਈ ਮਜਬੂਰਨ ਦੂਜੇ ਦਲ ਵਿਚ ਸ਼ਾਮਲ ਹੋਣਾ ਪਿਆ ਸੀ, ਹਾਲਾਂਕਿ ਉਸ ਦਲ ਦੇ ਮੈਂਬਰ, ਇਸ ਮੈਂਬਰ ਦੀ ਗਿਆਨਵਾਨ ਸ਼ਖਸੀਅਤ ਤੋਂ ਖਾਰ ਖਾਂਦੇ ਹੋਣ ਕਾਰਨ, ਇਸ ਮੈਂਬਰ ਨੂੰ ਮਜਬੂਰੀ ਵਿਚ, ਵਾਪਸ ਉਕਤ ਆਗੂ ਦੇ ਦਲ ਵਿਚ ਸ਼ਾਮਲ ਹੋਣਾ ਪਿਆ।

 28. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਪਿਛਲੀਆਂ ਗੁਰਦੁਆਰਾ ਚੋਣਾਂ ਦੌਰਾਨ ਆਪਣੇ ਹੱਕ ਵਿਚ ਨਿਡਰਤਾ ਨਾਲ ਪ੍ਰਚਾਰ ਕਰਨ ਵਾਲੇ ਨੌਜਵਾਨ ਆਗੂ ਨੂੰ, ਵਿਰੋਧੀ ਧਿਰ ਵੱਲੋਂ ਨਜਾਇਜ ਮੁਕੱਦਮੇ ਵਿਚ ਫਸਾਏ ਜਾਣ 'ਤੇ, ਉਕਤ ਨੌਜਵਾਨ ਆਗੂ ਦੀ ਪੈਰਵੀ ਤੋਂ ਤੁਰੰਤ ਹੱਥ ਪਿੱਛੇ ਖਿੱਚ ਕੇ ਅਤੇ ਉਸਨੂੰ ਵਿਰੋਧੀਆਂ ਦੇ ਰਹਿਮੋ-ਕਰਮ 'ਤੇ ਛੱਡ ਕੇ, ਆਪਣੀ ਮੱਕਾਰ ਅਤੇ ਮੌਕਾਪ੍ਰਸਤ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਸੀ?

 29. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਸਿੱਖਾਂ ਦੀ ਕਾਤਲ ਦੀ ਪਾਰਟੀ ਦੀਆਂ ਸਿਫਾਰਸ਼ਾਂ 'ਤੇ ਵੱਡੀ ਗਿਣਤੀ ਵਿਚ ਗੈਰ-ਯੋਗਤਾ ਜਾਂ ਘੱਟ-ਯੋਗਤਾ ਵਾਲੇ ਗੈਰ-ਸਿੱਖ ਵਿਅਕਤੀਆਂ ਦੀ ਵੱਡੀ ਪੱਧਰ 'ਤੇ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਭਰਤੀਆਂ ਕਰਕੇ, ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਸਿਫਾਰਸ਼ੀ ਜੁੰਡਲੀ ਨੂੰ ਉੱਚੀਆਂ ਤਨਖਾਹਾਂ ਬਖਸ਼ੀਆਂ?

 30. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸ ਦੀਆਂ ਤਾਰਾਂ ਪੂਰੀ ਤਰ੍ਹਾਂ ਭਾਰਤੀ ਖੁਫੀਆ ਏਜੰਸੀਆਂ ਨਾਲ ਜੁੜੀਆਂ ਹੋਈਆਂ ਹਨ ਅਤੇ ਜਿਸਨੂੰ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਪੰਥਕ ਸੋਚ ਰੱਖਣ ਵਾਲੇ ਬੁੱਧੀਜੀਵੀਆਂ ਅਤੇ ਨੌਜਵਾਨਾਂ ਨੂੰ ਭਰਮਾਉਣ ਲਈ ਵਰਤਿਆ ਜਾਂਦਾ ਹੈ?

 31. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਦਾ 'ਖੱਬਾ ਹੱਥ' ਕਿਹਾ ਜਾਂਦਾ, ਉਸਦਾ ਮੁੱਖ ਸਲਾਹਕਾਰ ਉਰਫ ਰਣਨੀਤੀਕਾਰ ਇਕ ਭਾਰਤੀ ਖੁਫੀਆ ਏਜੰਸੀ ਦਾ ਤਨਖਾਹਦਾਰ ਮੁਲਾਜ਼ਮ ਹੈ?

 32. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਆਪਣੇ ਬੇਟੇ ਦੇ ਵਿਆਹ ਦੇ 'ਰਿਸੈਪਸ਼ਨ' ਵਿਚ ਉਸ ਵਿਵਾਦਿਤ ਪੁਲਿਸ ਅਧਿਕਾਰੀ ਨੂੰ ਆਪਣੇ ਅਹਿਮ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਵਾਈ, ਜਿਸਨੂੰ ਪੰਜਾਬ ਵਿਚ ਹਜਾਰਾਂ-ਲੱਖਾਂ ਬੇਦੋਸ਼ੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਉਣ, ਸਿੱਖ ਬੀਬੀਆਂ ਦੀ ਪੁਲਿਸ ਕੋਲੋਂ ਬੇਪਤੀ ਕਰਵਾਉਣ ਆਦਿਕ ਘਿਨੌਣੀ ਨੀਤੀਆਂ ਦੀ ਅਗਵਾਈ ਕਰਨ ਦਾ ਆਰੋਪੀ ਗਰਦਾਨਿਆ ਜਾਂਦਾ ਹੈ?

 33. ਦਿੱਲੀ ਦਾ ਅਜਿਹਾ ਕਿਹੜਾ ਸਿੱਖ ਆਗੂ ਹੈ, ਜਿਸਨੇ ਖਾੜਕੂਵਾਦ ਦੌਰਾਨ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਅਦਾਲਤਾਂ ਤੋਂ ਸਜਾਵਾਂ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖੀ ਸਰੂਪ ਵਾਲੇ ਗੱਦਾਰ ਵਕੀਲ ਨੂੰ ਆਪਣੇ ਕੁਕਰਮਾਂ ਦਾ ਪਾਰਟਨਰ ਬਣਾਇਆ ਹੋਇਆ ਹੈ?

ਪੇਸ਼ਕਰਤਾ :
ਸਰਬਜੀਤ ਸਿੰਘ (ਐਡਵੋਕੇਟ) ਮਿਤੀ : 13 ਫਰਵਰੀ 2017
ਦਿੱਲੀ ਹਾਈ ਕੋਰਟ
ਫੋਨ : +91-9871683322
ਈਮੇਲ : advocate.sarabjeetsingh@gmail.com


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top