Share on Facebook

Main News Page

ਸਾਵਧਾਨ ! ਬਚਿੱਤਰੀ ਵਡਾਲਾ, ਬਾਦਲ ਦੀ ਬੀ ਟੀਮ ਦਾ ਖਿਡਾਰੀ ਹੈ !
-: ਖ਼ਾਲਸਾ ਨਿਊਜ਼ ਟੀਮ

ਦਿੱਲੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਇਸ ਵਾਰ ਕਾਬਿਜ਼ ਬਾਦਲ ਧੜਾ ਜਿਸਦਾ ਦਾ ਮੁਖੀ ਮਨਜੀਤ ਜੀ.ਕੇ., ਮਨਜਿੰਦਰ ਸਿਰਸਾ ਅਤੇ ਪਰਮਜੀਤ ਰਾਣਾ ਹਨ, ਇਨ੍ਹਾਂ ਨੇ ਪਿਛਲੇ ਸਮੇਂ ਸਿੱਖੀ ਦਾ ਬੇੜਾ ਡੋਬਣ ਦਾ ਕੋਈ ਪਲ ਨਹੀਂ ਛੱਡਿਆ, ਜਿਸ ਵਿੱਚ ਇਨ੍ਹਾਂ ਨੇ ਬਚਿੱਤਰ ਨਾਟਕੀ ਪ੍ਰਚਾਰਕ ਬੰਟੀ ਭਈਆ, ਗੁਰਪ੍ਰੀਤ ਕਾਲੇ ਫੁਰਨੇ ਵਾਲਾ, ਕੁਲਵੰਤ ਸਿੰਘ, ਠਾਕੁਰ ਸਿੰਘ, ਧੁੰਮਾ ਅਤੇ ਹੋਰ ਕਈ ਪਖੰਡੀ ਸਾਧਾਂ ਤੋਂ ਅਨਮਤੀ ਪ੍ਰਚਾਰ ਕਰਵਾਇਆ।

ਦੂਜੇ ਪਾਸੇ ਸਰਨਾ ਧੜਾ, ਜੋ ਕਿ ਰਾਜਨੀਤੀ ਪੱਖੋਂ ਕੋਈ ਬਹੁਤੇ ਕਿਰਦਾਰ ਵਾਲਾ ਨਹੀਂ ਹੈ, ਪਰ ਇਨ੍ਹਾਂ ਵਿੱਚ ਕੁੱਝ ਕੁ ਸ਼ਖਸ ਹਨ, ਜਿਹੜੇ ਗੁਰਸਿੱਖੀ ਨੂੰ ਪ੍ਰਣਆਏ ਹੋਏ ਹਨ, ਜਿਨ੍ਹਾਂ ਵਿੱਚ ਭਾਈ ਤਰਸੇਮ ਸਿੰਘ ਜੋ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਰਹੇ ਹਨ। ਇਨ੍ਹਾਂ ਦੇ ਸਮੇਂ ਗੁਰਮਤਿ ਪ੍ਰਚਾਰਕਾਂ ਨੂੰ ਸਮਾਂ ਦੇਣਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਕਰਵਾਉਣੀ, ਇਕ ਸ਼ਲਾਘਾਯੋਗ ਕੰਮ ਸੀ। ਇਹੀ ਧੜਾ ਬਾਦਲਕਿਆਂ ਨੂੰ ਟੱਕਰ ਦੇਣ 'ਚ ਸਮਰੱਥ ਹੈ।

ਤੀਜਾ ਧੜਾ ਜਿਸਦਾ ਨਾਮ ਸਦਭਾਵਨਾ ਤਾਂ ਰੱਖ ਲਿਆ ਹੈ, ਪਰ ਹੈ ਮੰਦਭਾਵਨਾ ਨਾਲ ਭਰਪੂਰ। ਇਹ ਬਾਦਲ ਦੀ "ਬੀ" ਟੀਮ ਹੈ, ਜਿਸਦਾ ਕੰਮ ਉਪਰੋਂ ਬਾਦਲ ਧੜੇ ਦੀ ਮੁਖਾਲਫਤ ਕਰਨਾ ਹੈ, ਪਰ ਅੰਦਰੋਂ ਇਹ ਇੱਕੋ ਹਨ, ਜਿਨ੍ਹਾਂ ਦਾ ਕੰਮ ਸਰਨਾ ਧੜੇ ਦੀਆਂ ਵੋਟਾਂ ਤੋੜਨਾ ਹੈ, ਤੇ ਫਾਇਦਾ ਬਾਦਲਕਿਆਂ ਨੂੰ ਹੋਣਾ ਹੈ। ਇਸ ਧੜੇ ਦਾ ਆਗੂ ਬਲਦੇਵ ਸਿੰਘ ਵਡਾਲਾ, ਬਚਿੱਤਰੀ ਹੈ, ਜਿਸਦਾ ਜ਼ੋਰ ਫਿਰ ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਣ 'ਤੇ ਰਹਿਣਾ ਹੈ। ਇਸਦੀਆਂ ਤਸਵੀਰਾਂ ਦੇਖ ਲਵੋ, ਜਿਸ ਵਿੱਚ ੲਹ ਆਰ.ਐਸ.ਐਸ. ਦੇ ਪ੍ਰਚਾਰਕ ਬੰਤਾ ਸਿੰਘ ਉਰਫ ਬੰਟੀ ਭਈਆ ਨਾਲ ਸਕੀਮਾਂ ਘੜ ਰਿਹਾ ਹੈ। ਅਤੇ ਅੱਜ ਹੀ ਪਿੰਡ ਪਹੂਵਿੰਡ ਵਿਖੇ ਇਹ ਅਖੌਤੀ ਟਕਸਾਲ ਦੀਆਂ ਸਿਫਤਾਂ ਕਰਕੇ ਆਇਆ ਹੈ, ਜਿਥੇ ਗਪੌੜਸ਼ੰਖ ਭਰਮਗਿਆਨੀ ਗੁਰਬਚਨ ਸਿੰਘ ਦੇ ਪੋਤਰੇ ਨੂੰ ਵਿਭਚਾਰੀ ਬਲਬੀਰ ਸਿੰਘ ਨੇ ਸਨਮਾਨਿਤ ਕੀਤਾ। ਇਸ ਤੋਂ ਉਮੀਦ ਲਾਈ ਬੈਠੇ ਲੋਕ ਧੋਖਾ ਖਾਣਗੇ।

ਇਸ ਟੀਮ ਵਿੱਚ ਭਾਈ ਰਣਜੀਤ ਸਿੰਘ ਵੀ ਹਨ, ਜਿਨ੍ਹਾਂ ਦੀ ਕਾਰਨਾਮੇ ਬਾਰੇ ਸਾਨੂੰ ਕੋਈ ਸ਼ੱਕ ਨਹੀਂ। ਪਰ ਉਸ ਕਾਰਨਾਮੇ ਦੇ ਆਧਾਰ 'ਤੇ ਇਨ੍ਹਾਂ ਕੋਈ ਦੂਰਅੰਦੇਸ਼ ਹੋਣ ਦਾ ਸਰਟੀਫਿਕੇਟ ਥੋੜਾ ਹੀ ਮਿਲ ਜਾਂਦਾ ਹੈ! ਇਨ੍ਹਾਂ ਨੇ ਆਪਣੀ ਪਾਰਟੀ ਲਾਂਚ ਕੀਤੀ ਮਾਤਾ ਸੁੰਦਰੀ ਕਾਲੇਜ ਆਡੀਟੋਰੀਯਮ ਵਿੱਚ ਇੱਕ ਸੈਮੀਨਾਰ ਕਰਕੇ। ਇਸ ਦਾ ਖਰਚਾ ਦਿੱਲੀ ਕਮੇਟੀ ਨੇ ਕੀਤਾ। ਭਾਈ ਰਣਜੀਤ ਸਿੰਘ ਦੀ ਪਾਰਟੀ ਦਾ ਦਫਤਰ ਤੇ ਉਨ੍ਹਾਂ ਦੀ ਰਿਹਾਇਸ਼ ਵੀ ਗੁਰਦੁਆਰਾ ਰਕਾਬ ਗੰਜ ਦੇ ਮਾਤਾ ਗੁਜਰੀ ਨਿਵਾਸ ਵਿੱਚ ਹੈ, ਜਿਸਦਾ ਖਰਚਾ ਵੀ ਦਿੱਲੀ ਕਮੇਟੀ ਕਰ ਰਹੀ ਹੈ। ਕੀ ਇਸ ਤੋਂ ਸਾਬਿਤ ਨਹੀਂ ਹੁੰਦਾ ਕਿ ਇਹ ਬਾਦਲ ਦੀ "ਬੀ" ਟੀਮ ਹੈ?

ਸਿੱਖੋ ਸਾਵਧਾਨ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top