Share on Facebook

Main News Page

ਝੂਠ ਦੀ ਪੰਡ ਬੰਤਾ ਸਿੰਘ ਉਰਫ ਬੰਟੀ ਭਈਆ ਦਾ ਸਿਸਟਮ ਹਿੱਲ ਗਿਆ
-: ਖ਼ਾਲਸਾ ਨਿਊਜ਼ ਟੀਮ

ਪਿਛਲੇ ਦਿਨੀਂ ਆਰ.ਐਸ.ਐਸ. ਦਾ ਪ੍ਰਚਾਰਕ ਬੰਤਾ ਸਿੰਘ ਉਰਫ ਬੰਟੀ ਭਈਆ, ਜੋ ਤਾਜ਼ਾ ਤਾਜ਼ਾ ਨਾਗਪੁਰ ਵਿਖੇ ਆਰ.ਐਸ.ਐਸ. ਦੇ ਹੈਡਕੁਆਰਟਰ ਜਾ ਕੇ ਆਇਆ ਹੈ, ਨੇ ਆਪਣੇ ਆਕਾ ਪਰਮਜੀਤ ਰਾਣਾ ਦੀ ਦਿੱਤੀ ਚਾਬੀ ਨਾਲ ਫਿਰ ਬਕਵਾਸ ਕੀਤੀ ਹੈ। ਕਹਿੰਦਾ ਕਿ "ਹੁਕਮ ਵਿੱਚ ਅੰਮ੍ਰਿਤ ਵਿੱਚ ਹੈ: ਗੁਰੂ ਨੇ ਹੁਕਮ ਕੀਤਾ ਦੋ ਬਾਣੀਆਂ ਪ੍ਰੇਮ ਰਸ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਣੀਆਂ ਨੇ, ਤਿੰਨ ਬਾਣੀਆਂ ਦਸ਼ਮ ਗ੍ਰੰਥ 'ਚੋਂ ਲੈਣੀਆਂ ਨੇ, ਫਿਰ ਅੰਮ੍ਰਿਤ ਬਣੇਗਾ।....

ਫਿਰ ਕਹਿੰਦਾ ਕਿ ਵੀਰਜੀਨੀਆ ਵਿਖੇ 2 ਬਾਣੀਆਂ ਨਾਲ ਅੰਮ੍ਰਿਤ ਛਕਾਇਆ ਗਿਆ... ਝੂਠ ਦੀ ਪੰਡ ਬੰਤਾ, ਅੱਖਾਂ ਖੋਲ ਕੇ ਇਹ ਪੜ੍ਹ ਲੈ, ਵਿਰਜੀਨੀਆ ਵਿਖੇ 2 ਬਾਣੀਆਂ ਨਾਲ ਨਹੀਂ... ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 5 ਬਾਣੀਆਂ ਨਾਲ ਅੰਮ੍ਰਿਤ ਸੰਚਾਰ ਹੋਇਆ, ਜਿਸ ਵਿੱਚ

ਜਪੁ, ਸੋਦਰੁ ਸੋ ਪੁਰਖੁ, ਸੋਹਿਲਾ, ਬਾਰਹ ਮਾਹੁ, ਅਨੰਦ ਦੀ ਬਾਣੀ ਪੜ੍ਹੀ ਗਈ।

ਥੱਲੇ ਦਿੱਤਾ ਹੈ ਲਿੰਕ ਉਸ ਖਬਰ ਦਾ:
15 ਅਪ੍ਰੈਲ 2016, ਵਿਰਜੀਨੀਆ, ਅਮਰੀਕਾ 

http://www.khalsanews.org/newspics/2016/04%20Apr%202016/20%20Apr%2016/20%20Apr%2016%20First%20Amrit%20Sanchar%20acc%20to%20SGGS%20-%20SSOFVA.htm

ਬਾਕੀ ਰਹੀ ਭਾਈ ਜੈਤਾ ਦਾ ਨਾਮ ਵਰਤ ਕੇ ਲਿਖੀ ਗਈ ਰਚਨਾ...

ਅਸਲ ਵਿੱਚ ਭਾਈ ਜੈਤਾ ਤੋਂ ਬਹੁਤ ਪਿੱਛੋਂ ਮਿਸਲ ਕਾਲ ਜਾਂ ਰਣਜੀਤ ਸਿੰਘ ਕਾਲ ਦੀ ਰਚਨਾ ਹੈ ....ਇਸ ਲਿਖਤ ਲਈ ਸਿਰਫ ਨਾਮ ਭਾਈ ਜੈਤੇ ਦਾ ਵਰਤਿਆ ਗਿਆ ਹੈ ... ਜਿਵੇਂ ...ਗੁਰਬਿਲਾਸ ਪਾਤਸ਼ਾਹੀ ੬ ਲਈ ਭਾਈ ਮਨੀ ਸਿੰਘ, ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ ਲਈ ਭਾਈ ਮਨੀ ਸਿੰਘ ਦਾ, ਗਿਆਨ ਰਤਨਾਵਲੀ, ਸਿੱਖਾਂ ਦੀ ਭਗਤਮਾਲਾ ਲਈ ਭਾਈ ਮਨੀ ਸਿੰਘ ਦਾ ......ਉਸੇ ਤਰ੍ਹਾਂ ਸ੍ਰੀ ਗੁਰੁ ਕਥਾ ਲਈ ਭਾਈ ਜੀਵਨ ਸਿੰਘ ਉਰਫ ਭਾਈ ਜੈਤਾ ਜੀ ਦਾ ....ਪਰ ਉਨ੍ਹਾਂ ਦੀ ਇਹ ਰਚਨਾ ਨਹੀਂ ਹੈ।

ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ ਜੀ।

ਇਸ ਲਈ ਇਸ ਗੱਲ ਨੂੰ ਵਿਚਾਰ ਲੈਣਾ ਜ਼ਰੂਰੀ ਹੈ ਕਿ ਉਸ ਵੇਲੇ ਸਤਿਗੁਰੂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ। ਇਸ ਦੇ ਵਾਸਤੇ ਸਾਨੂੰ ਪੁਰਾਤਨ ਲਿਖਤੀ ਸੋਮਿਆਂ ਨੂੰ ਹੀ ਘੋਖਣਾ ਪਵੇਗਾ। ਸਾਡੇ ਕੋਲ ਦੋ ਪ੍ਰਮੁਖ ਸੋਮੇਂ ਹਨ, ਰਹਿਤ ਨਾਮੇ ਅਤੇ ਇਤਿਹਾਸਕ ਪੁਸਤਕਾਂ। ਰਹਿਤਨਾਮਾ ਭਾਈ ਦਇਆ ਸਿੰਘ ਵਿੱਚ ਲਿਖਿਆ ਹੈ:

1. ਉੱਤਮ ਲੋਹ ਪਾਤ ਮੇਂ ਸ਼੍ਰੀ ਅੰਮ੍ਰਿਤਸਰ ਦਾ ਅੰਮ੍ਰਿਤ ਪਾਵੇ, ਪ੍ਰਥਮ ਸੰਪੂਰਨ ਜਪੁਜੀ ਆਦਿ ਅੰਤ ਕਾ ਪਾਠ ਕਰੇ, ਚੌਪਈ (ਕਿਹੜੀ? ਕੋਈ ਸੰਕੇਤ ਨਹੀਂ), ਪੰਜ ਪੰਜ ਸਵੈਯੇ ਭਿੰਨ ਭਿੰਨ ਸ੍ਰਾਵਗ 2 ਦੀਨਨ ਕੀ 3 ਪਾਪ ਸਮੂਹ ਬਿਨਾਸਨ 4 ਸਤਿ ਸਦੇਵ ਸਦਾ ਬੁਤ, ਪੰਜ ਪਉੜੀਆਂ ਅਨੰਦ ਕੀ, ਕਰਦ ਅੰਮ੍ਰਿਤ ਬੀਚ ਫੇਰੇ, ਅਪਨੀ ਓਰ ਕੋ ! ਪੁਨਹ ਏਕ ਸਿੰਘ ਕਰਦ ਉਸ ਕੀ ਪਾਸ ਮੇਂ ਧਰ ਦੇ

ਭਾਈ ਰਾਜਿੰਦਰ ਸਿੰਘ ਵੱਲੋਂ "ਗੁਰੂ ਸਾਹਿਬ ਨੇ ਅੰਮ੍ਰਿਤ ਸੰਚਾਰ ਕਰਨ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ?" ਜਾਣਕਾਰੀ ਭਰਪੂਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ।

ਇਹ ਆਰ.ਐਸ.ਐਸ. ਦਾ ਪ੍ਰਚਾਰਕ ਬੰਤਾ, ਜੋ ਦਿੱਲੀ ਕਮੇਟੀ ਦੇ ਹੰਕਾਰੀ ਪਰਮਜੀਤ ਰਾਣਾ ਦੀ ਸ਼ਹਿ 'ਤੇ ਕੂੜ੍ਹ ਪ੍ਰਚਾਰ ਕਰ ਰਿਹਾ ਹੈ, ਇਸਨੂੰ ਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਹੈ, ਨਾ ਗਿਆਨ ਹੈ, ਨਾ ਹੀ ਇਤਿਹਾਸਿਕ ਸਰੋਤਾਂ ਦੀ ਜਾਣਕਾਰੀ... ਇਹ ਸਿਰਫ ਗੁਰੂ ਤੋਂ ਆਕੀ ਸ਼੍ਰੀਚੰਦ ਦਾ ਭਗਤ ਹੈ, ਅਖੌਤੀ ਬਚਿੱਤਰ ਨਾਟਕ ਦਾ ਪੁਜਾਰੀ ਹੈ। ਐਸੇ ਸਿਰਫਿਰੇ ਸਿਰਫ ਝੂਠ ਦਾ ਹੀ ਪ੍ਰਚਾਰ ਕਰ ਸਕਦੇ ਹਨ।

ਗੁਰੂ ਸਮੁੱਤ ਬਖਸ਼ੇ...

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top