Share on Facebook

Main News Page

ਅਕਾਲੀ ਆਗੂ ਵੱਲੋਂ ਪੰਜਾਬ ਦੇ ਮੰਤਰੀ ਜਨਮੇਜਾ ਸਿੰਘ ਸਿੰਘ ਸੇਖੋਂ ਅਤੇ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿੱਚ ਸੌਦਾ ਸਾਧ ਦੇ ਸਮਾਗਮ ਪੰਜਾਬ 'ਚ ਕਰਵਾਉਣ ਦਾ ਕੀਤਾ ਐਲਾਨ

ਬਠਿੰਡੇ ਦੇ ਜੀਤ ਪੈਲੇਸ ਵਿਚ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਵੱਲੋਂ ਕੀਤੀ ਸਾਧ-ਸੰਗਤ ਦੇ ਮੰਚ 'ਤੇ ਬੈਠੇ ਅਕਾਲੀ ਦਲ ਦੇ ਮਾਨਸਾ ਅਤੇ ਬਠਿੰਡੇ ਉਮੀਦਵਾਰ ਜਿਨ੍ਹਾਂ ਵਿਚ ਪੰਜਾਬ ਦੇ ਮੰਤਰੀ ਜਨਮੇਜਾ ਸਿੰਘ ਸਿੰਘ ਸੇਖੋਂ ਅਤੇ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਲ ਹਨ

ਬਠਿੰਡਾ, 01 ਫਰਵਰੀ, 2017 : ਵੋਟਾਂ ਦੇ ਲਾਲਚ ਵਿਚ ਪੰਜਾਬ ਦੇ ਅਕਾਲੀ ਨੇਤਾ ਕਿਵੇਂ ਡੇਰਾ ਸੱਚਾ ਸੌਦਾ ਅੱਗੇ ਕਿਵੇਂ ਡੰਡੌਤ ਕਰਨ ਲੱਗੇ ਹਨ ਇਸ ਦੀ ਉਘੜਵੀਂ ਮਿਸਾਲ ਅੱਜ ਬਠਿੰਡੇ ਵਿੱਚ ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰਾਂ ਅਤੇ " ਸਾਧ -ਸੰਗਤ ਅਤੇ ਅਕਾਲੀ ਉਮੀਦਵਾਰਾਂ ਦੀ ਹੋਈ ਸਾਂਝੀ ਮੀਟਿੰਗ ਮੀਟਿੰਗ ਵਿਚ ਮਿਲੀ।

ਜੀਤ ਪੈਲੇਸ ਵਿਚ ਹੋਈ ਇਸ ਮੀਟਿੰਗ ਵਿਚ ਜਿਥੇ ਡੇਰੇ ਵੱਲੋਂ ਅਕਾਲੀ-ਬੀ ਜੇ ਪੀ ਉਮੀਦਵਾਰਾਂ ਦੀ ਖੁੱਲ੍ਹੀ ਹਿਮਾਇਤ ਦਾ ਐਲਾਨ ਕੀਤਾ ਗਿਆ, ਉਥੇ ਅਕਾਲੀ ਉਮੀਦਵਾਰਾਂ ਨੇ ਡੇਰਾ ਮੁਖੀ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਤਲਵੰਡੀ ਸਾਬੋ ਦੇ ਅਕਾਲੀ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਤਾਂ ਡੇਰੇ ਦੇ ਪੈਰੋਕਾਰਾਂ ਦੀਆਂ ਵੋਟਾਂ ਦੀ ਝਾਕ ਵਿਚ, ਡੇਰਾ ਮੁਖੀ ਦੇ ਏਨੇ ਅਹਿਸਾਨਮੰਦ ਹੋ ਗਏ ਕਿ ਪੰਜਾਬ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਸਤਸੰਗ ਕਰਾਉਣ ਦਾ ਵੀ ਐਲਾਨ ਕਆਰ ਦਿੱਤਾ।

ਉਨ੍ਹਾਂ ਕਿਹਾ ਕਿਹਾ ਕਿ "ਸਾਧ ਸੰਗਤ ਦੇ ਸਹਿਯੋਗ ਤੇ ਸਮੂਹ ਉਮੀਦਵਾਰਾਂ ਦੇ ਯਤਨਾਂ ਨਾਲ ਪੰਜਾਬ 'ਚ ਜਲਦੀ ਹੀ ਗੁਰੂ ਜੀ ਦਾ ਸਤਸੰਗ ਕਰਵਾਇਆ ਜਾਏਗਾ । ਸਿੱਧੂ ਦੇ ਇਸ ਐਲਾਨ ਦਾ ਸਾਧ -ਸੰਗਤ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ। ਉਨ੍ਹਾਂ ਦੋਵੇਂ ਹੱਥ ਖੜ੍ਹੇ ਕਰਕੇ ਵਿਸ਼ਵਾਸ਼ ਦਿਵਾਇਆ ਕਿ ਉਹ ਇੰਨ੍ਹਾਂ ਉਮੀਦਵਾਰਾਂ ਦੀ ਜਿੱਤ ਲਈ ਆਪਣੀਆਂ ਵੋਟਾਂ ਪਾਉਣਗੇ। "

ਡੇਰਾ ਮੁਖੀ ਦਾ ਸਤਸੰਗ ਪੰਜਾਬ 'ਚ ਕਰਾਏ ਜਾਣ ਦਾ ਐਲਾਨ ਸੁਣ ਕੇ, ਡੇਰਾ ਸ਼ਰਧਾਲੂ ਵੱਲੋਂ ਲੰਮਾਂ ਸਮਾਂ ਤਾੜੀਆਂ ਵੱਜਦੀਆਂ ਰਹੀਆਂ ਉਨ੍ਹਾਂ ਖ਼ੁਸ਼ੀ ਵਿੱਚ ਹੂਟਿੰਗ ਵੀ ਕੀਤੀ । ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਨੇਤਾਵਾਂ ਨੇ "ਧਨ ਧਨ -ਸਤਗੁਰੁ ਤੇਰਾ ਆਸਰਾ" ਵੀ ਦੋ ਵਾਰ ਅਲਾਪਿਆ ।

ਚੇਤੇ ਰਹੇ ਕਿ 2007 ਵਿਚ ਸਿੱਖਾਂ ਅਤੇ ਡੇਰੇ ਵਿਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਏ ਜਜ ਤੱਕ ਡੇਰਾ ਮੁਖੀ ਪੰਜਾਬ ਵਿਚ ਦਾਖਲ ਨਹੀਂ ਹੋ ਸਕੇ ਅਤੇ ਨਾ ਹੀ ਕੋਈ ਆਪ ਨਾ ਸਤਿਸੰਗ ਕਰ ਸਕੇ ਹਨ । ਉਂਝ ਬਾਕੀ ਇਸ ਮੀਟਿੰਗ ਵਿਚ ਡੇਰੇ ਦੇ ਰਾਜਨੀਤਕ ਵਿੰਗ ਪੰਜਾਬ ਦੇ ਮੈਂਬਰ ਜਗਜੀਤ ਸਿੰਘ ਬੀਜਾਪੁਰ, ਬਲਰਾਜ ਸਿੰਘ ਬਾਹੋ ਅਤੇ ਸ਼ਿੰਦਰਪਾਲ ਪੱਕਾ ਕਲਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਰਸਾ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਤੇ ਸਾਧ ਸੰਗਤ ਰਾਜਨੀਤਕ ਵਿੰਗ ਦੇ ਕੌਮੀ ਮੈਂਬਰ ਹਰਸ਼ ਇੰਸਾਂ ਵਿਸ਼ੇਸ਼ ਤੌਰ ਤੇ ਪੁੱਜੇ । ਜਿਹੜੇ ਅਕਾਲੀ ਉਮੀਦਵਾਰ ਇਸ ਵਿਚ ਹਾਜ਼ਰ ਹੋਏ ਉਨ੍ਹਾਂ ਵਿਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ, ਹਲਕਾ ਮੌੜ ਤੋਂ ਜਨਮੇਜਾ ਸਿੰਘ ਸੇਖੋਂ, ਹਲਕਾ ਭੁੱਚੋ ਤੋਂ ਹਰਪ੍ਰੀਤ ਸਿੰਘ ਕੋਟਭਾਈ, ਹਲਕਾ ਤਲਵੰਡੀ ਸਾਬੋ ਤੋਂ ਜੀਤ ਮੋਹਿੰਦਰ ਸਿੰਘ ਸਿੱਧੂ, ਹਲਕਾ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਹਲਕਾ ਦਿਹਾਤੀ ਤੋਂ ਅਮਿਤ ਰਤਨ, ਮਾਨਸਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਜਗਦੀਪ ਸਿੰਘ ਨਕਈ, ਹਲਕਾ ਬੁਢਲਾਡਾ ਤੋਂ ਨਿਸ਼ਾਨ ਸਿੰਘ ਅਤੇ ਹਲਕਾ ਸਰਦੂਲਗੜ੍ਹ ਤੋਂ ਦਿਲਰਾਜ ਸਿੰਘ ਭੂੰਦੜ ਹਾਜਰ ਸਨ . ਇਸ ਤੋਂ ਬਿਨਾਂ ਹਲਕਾ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਤੀਨਿਧ ਮੌਜੂਦ ਰਹੇ ।

ਖਚਾਖਚ ਭਰੇ ਹਾਲ 'ਚ ਜਦੋਂ ਸਾਧ ਸੰਗਤ ਰਾਜਨੀਤਕ ਵਿੰਗ ਦੇ ਮੈਂਬਰਾਂ ਵੱਲੋਂ ਸਾਧ ਸੰਗਤ ਨੂੰ ਪੂਰਨ ਏਕਤਾ 'ਚ ਰਹਿਕੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਸਾਧ -ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਸ ਸੱਦੇ ਨੂੰ ਪ੍ਰਵਾਨਗੀ ਦਿੱਤੀ । ਇਸ ਮੌਕੇ ਸੰਬੋਧਨ ਕਰਦਿਆਂ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦਾ ਮੁੱਖ ਮੰਤਵ ਪੰਜਾਬ ਚੋਂ ਨਸ਼ਿਆਂ ਤੇ ਕੁਰੀਤੀਆਂ ਦਾ ਖਾਤਮਾ ਅਤੇ ਸਦਭਾਵਨਾ ਤੇ ਭਾਈਚਾਰੇ ਦਾ ਮਹੌਲ ਕਾਇਮ ਕਰਨਾ ਹੋਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਨੇ ਪਿਛਲਾ ਲੰਮਾ ਸਮਾਂ ਸੰਤਾਪ ਹੰਢਾਇਆ ਹੈ, ਅੱਜ ਇੱਕ ਵਾਰ ਫਿਰ ਤੋਂ ਉਹੀ ਤਾਕਤਾਂ ਮਹੌਲ ਖਰਾਬ ਕਰਨਾ ਚਾਹੁੰਦੀਆਂ ਹਨ.ਇੰਨ੍ਹਾਂ ਸ਼ਕਤੀਆਂ ਨੂੰ ਫੰਡ ਵੀ ਅਮਨ ਵਿਰੋਧੀ ਲੋਕਾਂ ਵੱਲੋਂ ਦਿੱਤੇ ਜਾ ਰਹੇ ਹਨ. ਉਨ੍ਹਾਂ ਕਿਹਾ ਕਿ ਇਹ ਲੋਕ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਦੇ ਘਰ ਰੁਕੇ ਤੇ ਅਜਿਹੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਇੰਨ੍ਹਾਂ ਦੀਆਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਹਨ । ਬੀਤੀ ਦੇਰ ਸ਼ਾਮ ਮੌੜ ਮੰਡੀ ਵਿਖੇ ਹੋਏ ਧਮਾਕੇ ਦਾ ਹਵਾਲਾ ਦਿੰਦਿਆਂ ਸ੍ਰੀ ਸੇਖੋਂ ਨੇ ਕਿਹਾ ਕਿ ਇਸ ਹਾਦਸੇ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ । ਸ੍ਰੀ ਸੇਖੋਂ ਨੇ ਕਿਹਾ ਪਿੰਡਾਂ 'ਚ ਕੈਂਪ ਲਾਕੇ ਨਸ਼ਾ ਛੁਡਾਇਆ ਜਾਏਗਾ ਤੇ ਨਸ਼ੇ ਖਤਮ ਕਰਨ ਵਾਸਤੇ ਯਤਨ ਕੀਤੇ ਜਾਣਗੇ ।

ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਾਧ ਸੰਗਤ ਵੱਲੋਂ ਦਿੱਤੀ ਹਮਾਇਤ ਨਾਲ ਪੰਜਾਬ ਇੱਕ ਵੱਡੇ ਸੰਕਟ 'ਚ ਫਸਣੋ ਬਚ ਗਿਆ ਹੈ ਤੇ ਇਸ ਫੈਸਲੇ ਦੇ ਬਹੁਤ ਹੀ ਸਾਰਥਿਕ ਸਿੱਟੇ ਸਾਹਮਣੇ ਆਉਣਗੇ । ਉਨ੍ਹਾਂ ਨੇ ਸਮੁੱਚੇ ਉਮੀਦਵਾਰਾਂ ਦੀ ਤਰਫੋਂ ਭਰੋਸਾ ਦਿੱਤਾ ਕਿ ਉਹ ਸਾਧ ਸੰਗਤ ਦੇ ਹਰ ਸੁੱਖ ਦੁੱਖ 'ਚ ਹਮੇਸ਼ਾ ਨਾਲ ਖੜ੍ਹਨਗੇ ਅਤੇ ਸਾਧ ਸੰਗਤ ਜੋ ਵੀ ਸਮਾਜ ਸੇਵਾ ਦੇ ਕਾਰਜ ਕਰੇਗੀ ਉਸ ਨੂੰ ਪੂਰਨ ਸਹਿਯੋਗ ਦਿੱਤਾ ਜਾਏਗਾ । ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸਾਧ ਸੰਗਤ ਨੇ ਅੱਜ ਇਤਿਹਾਸਕ ਫੈਸਲਾ ਲਿਆ ਹੈ ਜਿਸ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news | articles | audios | videos or any other contents published on www.khalsanews.org  and cannot be held responsible for their views.  Read full details....

Go to Top