ਇੰਗਲੈਂਡ ਤੋਂ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.
ਵਾਲਿਆਂ ਨੇ ਅੱਜ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਗੁਰਮਤਿ ਵੀਚਾਰਾਂ
ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ
ਗੁਰਬਾਣੀ ਨੂੰ ਹੀ ਆਪਣਾ ਗੁਰੂ ਮੰਨਣ ਲਈ ਜ਼ੋਰ ਦਿੱਤਾ। ਉਨ੍ਹਾਂ ਨੇ ਰਾਗਮਾਲਾ
ਬਾਰੇ ਵੀ ਖੁੱਲ ਕੇ ਵੀਚਾਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜੇ ਅਸੀਂ
ਹੁਣ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੇ ਗ੍ਰੰਥ ਰੱਦ ਕਰ ਚੁਕੇ ਹਾਂ, ਤਾਂ
ਫਿਰ ਰਾਗਮਾਲਾ ਬਾਰੇ ਐਨਾ ਭੈਅ ਕਿਉਂ
?
ਰਾਗਮਾਲਾ ਗੁਰਬਾਣੀ ਨਹੀਂ, ਇਹ ਮਾਧਵ ਨਲ
ਵੱਲੋਂ ਆਪਣੀ ਪ੍ਰੇਮਿਕਾ ਨ੍ਰਤਕੀ ਕਾਮ ਕੰਦਲਾ ਬਾਰੇ ਲਿਖੀ ਹੋਈ ਰਚਨਾ ਹੈ,
ਜੋ ਬਿਪਰ ਨੇ ਸ਼ਰਾਰਤ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਧੂਰਾ ਸਾਬਿਤ ਕਰਣ
ਲਈ ਆਖਿਰ ਵਿੱਚ ਘੁਸੇੜ ਦਿੱਤੀ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਸ਼੍ਰੀ
ਰਾਗ ਹੈ, ਤੇ ਰਾਗਮਾਲਾ ਵਿੱਚ ਪ੍ਰਥਮ ਰਾਗ ਭੈਰਉ... ਹੈ ਨਾ ਭੰਬਲਭੂਸਾ।
ਬਾਕੀ ਵੀਚਾਰਾਂ ਸੁਣਨ ਦੇਖਣ ਲਈ ਵੀਡੀਓ ਜ਼ਰੂਰ ਦੇਖੋ...