Share on Facebook

Main News Page

ਧਰਮੀ ਬੋਲਾਂ ਦੀ ਦੁਰਵਰਤੋਂ ਦੇ ਬਲਬੂਤੇ ਜਿੱਤਣ ਦੇ ਸੁਪਨੇ ਹੋਣਗੇ ਚਕਨਾਚੂਰ
-: ਗਿਆਨੀ ਕੇਵਲ ਸਿੰਘ, ਪੰਥਕ ਤਾਲਮੇਲ ਸੰਗਠਨ

ਅਕਾਲ ਹਾਊਸ, ਭਗਤਾਂ ਵਾਲਾ ਅੰਮ੍ਰਿਤਸਰ-143001
9592093472, 9814898802, 9814921297, 9815193839, 9888353957
ਪ੍ਰੈਸ ਨੋਟ, 23 / 1 / 2017

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ-ਉੱਚਤਾ ਨੂੰ ਸਮਰਪਿਤ ਜਥੇਬੰਦੀਆਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸਿਆਸੀ ਲੋਕਾਂ ਵਲੋਂ ਲੋਕਤੰਤਰ ਦਾ ਲੱਕ ਤੋੜਨ ਦੇ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਰੁਝਾਨ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਾਂਗਰਸ ਪਾਰਟੀ ਦੇ ਤਾਜ਼ਾ ਅਖੌਤੀ ਭਾਸ਼ਣਾਂ ਪ੍ਰਤੀ ਸਖਤ ਪ੍ਰਤੀਕਰਮ ਕਰਦਿਆਂ ਕਿਹਾ ਕਿ ਧਰਮੀ ਬੋਲਾਂ ਦੀ ਦੁਰਵਰਤੋਂ ਦੇ ਬਲਬੂਤੇ ਜਿੱਤਣ ਦੇ ਸੁਪਨੇ ਚਕਨਾਚੂਰ ਹੋ ਜਾਣਗੇ।

ਕਾਂਗਰਸ ਪਾਰਟੀ ਦੇ ਹਿਤੈਸ਼ੀਆਂ ਵਲੋਂ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਮਰਦ ਅਗੰਮੜਾ ਦੀ ਸੰਗਿਆ ਨਾਲ ਸੰਬੋਧਨ ਕਰਨ ਦਾ ਮਤਲਬ ਬਣਦਾ ਹੈ ਕਿ ਇਸ ਵਿਅਕਤੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਕਰਵਾਉਣ ਦੀ ਕਰਤੂਤ ਕੀਤੀ ਗਈ ਹੈ।

ਇਸੇ ਤਰ੍ਹਾਂ ਕਾਂਗਰਸ ਵਿਚ ਨਵੇਂ ਨਵੇਂ ਆਉਣ ਦੇ ਚਾਅ ਵਿਚ ਮਦਹੋਸ਼ ਹੋਏ ਸਿੱਧੂ ਨੇ ਕਿਹਾ ਹੈ ਕਿ ਜਬ ਤਕ ਸੂਬੇ ਮੇਂ ਕਾਂਗਰਸ ਸਰਕਾਰ ਨਾ ਬਣਾਊ, ਤਬ ਤੱਕ ਸਿੱਧੂ ਨਾਮ ਨਾ ਕਹਾਊਂ ਤੁਕਾਂਤ ਵੀ ਸਿੱਖ ਸਾਹਿਤ ਦੇ ਉਸ ਅਧਿਆਏ ਨਾਲ ਜੋੜਿਆ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਚਿੜ੍ਹੀਆਂ ਨਾਲ ਬਾਜ਼ ਲੜਾਉਣ ਅਤੇ ਸਵਾ ਲੱਖ ਨਾਲ ਇਕ ਇਕ ਨੂੰ ਲੜਾਉਣ ਦਾ ਦ੍ਰਿੜ ਸੰਕਲਪ ਪੇਸ਼ ਕੀਤਾ ਹੋਇਆ ਹੈ। ਇਹਨਾਂ ਅਖੌਤੀ ਸਿਆਸੀਆਂ ਵਲੋਂ ਧਰਮੀ ਬੋਲਾਂ ਨੂੰ ਆਧਾਰ ਬਣਾ ਕੇ ਕੀਤੀ ਬਿਆਨਬਾਜ਼ੀ ਨਾਲ ਜਿੱਥੇ ਧਾਰਮਿਕ ਹਿਰਦੇ ਵਲੂੰਧਰੇ ਗਏ ਹਨ ਉੱਥੇ ਸਿਹਤਮੰਦ ਚੋਣਾਂ ਕਰਾਉਣ ਦੇ ਰਾਹ ਵਿਚ ਕੰਡੇ ਸੁੱਟੇ ਗਏ ਹਨ।

ਸੰਗਠਨ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਧਿਰ ਇਹ ਭਰਮ ਭੁਲੇਖੇ ਵਿਚ ਨਾ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਵੀ ਸਿਆਸੀ ਸਫਬੰਦੀ ਹੀ ਕਾਬਜ਼ ਹੈ ਤੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ। ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਚੇ ਸੁੱਚੇ ਸਿਧਾਂਤਾਂ ਦਾ ਜ਼ਾਮਨ ਖਾਲਸਾ ਜਾਗਦਾ ਹੈ ਅਤੇ ਉਹ ਭਾਵੇਂ ਸਿਆਸੀ ਧੱਕੇਸ਼ਾਹੀ ਕਾਰਣ ਸ੍ਰੀ ਅਕਾਲ ਤਖਤ ਦੇ ਪ੍ਰਬੰਧ ਤੋਂ ਦੂਰ ਹੋਵੇ ਪਰ ਹਰ ਐਕਸ਼ਨ ਕਰ ਸਕਦਾ ਹੈ ਜੋ ਕਰਨਾ ਬਣੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top